ਕੈਂਟਮ ਅਤੇ ਸਤਮ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੈਂਟਮ ਅਤੇ ਸਤਮ ਭਾਸ਼ਾਵਾਂ ਭਾਰੋਪੀ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਦੀ ਇੱਕ ਵੰਡ ਹੈ ਜੋ ਕਿ ਕੁਝ ਵਿਸ਼ੇਸ਼ ਵਿਅੰਜਨਾਂ ਦੇ ਵਿਕਾਸ ਉੱਤੇ ਅਧਾਰਿਤ ਹੈ। ਇਸ ਵੰਡ ਅਨੁਸਾਰ ਪੁਨਰਸਿਰਜਤ ਪਰੋਟੋ-ਇੰਡੋ-ਯੂਰਪੀ ਦੀਆਂ ਕੁਝ ਧੁਨੀਆਂ ਦਾ ਦੋ ਤਰ੍ਹਾਂ ਨਾਲ ਵਿਕਾਸ ਹੋਇਆ। ਜਿਹਨਾਂ ਭਾਸ਼ਾਵਾਂ ਵਿੱਚ ਪੰਜਾਬੀ ਸ਼ਬਦ "ਸੌ" (100) ਦੇ ਸਮਰਥੀ ਸ਼ਬਦ /k/ (ਕ) ਨਾਲ ਸ਼ੁਰੂ ਹੁੰਦੇ ਸਨ ਉਹਨਾਂ ਨੂੰ ਕੈਂਟਮ ਭਾਸ਼ਾਵਾਂ ਕਿਹਾ ਗਿਆ ਜਿਵੇਂ ਕਿ ਲਾਤੀਨੀ "centum" (ਕੈਂਟਮ) ਅਤੇ ਜਿਹਨਾਂ ਭਾਸ਼ਾਵਾਂ ਵਿੱਚ ਇਹ ਸ਼ਬਦ /s/ (ਸ) ਨਾਲ ਸ਼ੁਰੂ ਹੁੰਦੇ ਸਨ ਉਹਨਾਂ ਨੂੰ ਸਤਮ ਭਾਸ਼ਾਵਾਂ ਕਿਹਾ ਗਿਆ ਜਿਵੇਂ ਕਿ ਅਵੇਸਤਨ ਭਾਸ਼ਾ ਦਾ ਸ਼ਬਦ "satem" (ਸਤਮ)।

ਬਾਹਰੀ ਲਿੰਕ[ਸੋਧੋ]