ਘੜੀ ਕੋਣ ਸਮੱਸਿਆ
ਘੜੀ ਕੋਣ ਸਮੱਸਿਆ, ਗਣਿਤ ਸਮੱਸਿਆ ਦੀ ਇੱਕ ਕਿਸਮ ਹੈ, ਜਿਸ ਵਿੱਚ ਇੱਕ ਐਨਾਲਾਗ ਘੜੀ ਦੇ ਹੱਥ ਦੇ ਵਿਚਕਾਰ ਕੋਣ ਨੂੰ ਲੱਭਣਾ ਹੁੰਦਾ ਹੈ।
ਗਣਿਤ ਸਮੱਸਿਆ
[ਸੋਧੋ]ਘੜੀ ਕੋਣ ਸਮੱਸਿਆ ਦੇ ਸੰਬੰਧ ਦੋ ਵੱਖ-ਵੱਖ ਨਾਪਾਂ ਨਾਲ ਹਨ: ਕੋਣ ਅਤੇ ਸਮਾਂ। ਕੋਣ ਨੂੰ ਖਾਸ ਤੌਰ 'ਤੇ 12 ਵਜੇ ਦੇ ਨਿਸ਼ਾਨ ਤੋਂ ਡਿਗਰੀ ਵਿੱਚ ਮਾਪਿਆ ਜਾਂਦਾ ਹੈ ਅਤੇ ਸਮਾਂ ਆਮ ਤੌਰ 'ਤੇ 12-ਘੰਟੇ ਘੜੀ ਤੇ ਅਧਾਰਿਤ ਹੁੰਦਾ ਹੈ।
ਅਜਿਹੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਢੰਗ ਹੈ: ਪ੍ਰਤੀ ਮਿੰਟ ਡਿਗਰੀ ਕੋਣ ਦੇ ਤਬਦੀਲੀ ਦੀ ਦਰ ਉੱਤੇ ਵਿਚਾਰ ਕਰਨਾ। ਇੱਕ ਆਮ 12-ਘੰਟੇ ਐਨਾਲਾਗ ਘੜੀ ਦਾ ਘੰਟੇ ਦਾ ਹੱਥ 12 ਘੰਟੇ (720 ਮਿੰਟ) ਵਿੱਚ 360° ਜਾ ਪ੍ਰਤੀ ਮਿੰਟ 0.5° ਦਾ ਕੋਣ ਬਣਾਉਂਦਾ ਹੈ। ਮਿੰਟ ਵਾਲਾ ਹੱਥ 60 ਮਿੰਟਾਂ ਵਿੱਚ 360° ਜਾ ਪ੍ਰਤੀ ਮਿੰਟ 6° ਦਾ ਕੋਣ ਬਣਾਉਂਦਾ ਹੈ।[1]
ਘੰਟੇ ਹੱਥ ਦੇ ਕੋਣ ਲਈ ਸਮੀਕਰਨ
[ਸੋਧੋ]ਇਥੇ:
- θ,12 ਵਜੇ ਤੋਂ ਲੈ ਕੇ ਘੰਟੇ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਹੈ।
- H ਘੰਟਾ ਹੈ।
- M ਘੰਟੇ ਤੋਂ ਬਾਅਦ ਤੈਅ ਕੀਤੇ ਹੋਏ ਮਿੰਟ ਹਨ।
- MΣ 12 ਵਜੇ ਤੋਂ ਲੈ ਕੇ ਤੈਅ ਕੀਤੇ ਹੋਏ ਮਿੰਟ ਹਨ।
ਮਿੰਟ ਹੱਥ ਦੇ ਕੋਣ ਲਈ ਸਮੀਕਰਨ
[ਸੋਧੋ]ਇਥੇ:
- θ 12 ਵਜੇ ਤੋਂ ਲੈ ਕੇ ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਹੈ।
- M ਮਿੰਟ ਹਨ।
ਉਦਾਹਰਨ
[ਸੋਧੋ]ਮੰਨ ਲਓ ਕਿ ਸਮਾਂ 5:24 ਹੈ। ਤਾਂ ਫਿਰ ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ ਇਸ ਤਰਾਂ ਪਤਾ ਕੀਤਾ ਜਾ ਸਕਦਾ ਹੈ:
ਮਿੰਟ ਵਾਲੇ ਹੱਥ ਦੁਆਰਾ ਬਣਾਇਆ ਹੋਇਆ ਕੋਣ:
ਘੜੀ ਦੇ ਹੱਥਾਂ ਦੇ ਵਿਚਕਾਰ ਕੋਣ ਲਈ ਸਮੀਕਰਨ
[ਸੋਧੋ]ਘੜੀ ਦੇ ਹੱਥਾਂ ਦੇ ਵਿਚਕਾਰ ਕੋਣ ਪਤਾ ਕਰਨ ਲਈ ਇਹ ਫ਼ਾਰ੍ਮੂਲਾ ਵਰਤਿਆ ਜਾ ਸਕਦਾ ਹੈ:
ਇਥੇ:
- H, ਘੰਟੇ ਹਨ।
- M, ਮਿੰਟ ਹਨ।
ਜੇਕਰ ਕੋਣ 180 ਡਿਗਰੀ ਤੋਂ ਵੱਧ ਹੁੰਦਾ ਹੈ ਤਾਂ ਫਿਰ ਇਸਨੂੰ 360 ਡਿਗਰੀ ਦੇ ਵਿਚੋਂ ਘਟਾ ਦਿੱਤਾ ਜਾਂਦਾ ਹੈ।
ਉਦਾਹਰਨ 1
[ਸੋਧੋ]ਮੰਨ ਲਓ ਕਿ ਸਮਾਂ 2:20 ਹੈ:
ਉਦਾਹਰਨ 2
[ਸੋਧੋ]ਮੰਨ ਲਓ ਕਿ ਸਮਾਂ 10:16 ਹੈ।
ਇੱਕ ਘੜੀ ਦੇ ਘੰਟੇ ਅਤੇ ਮਿੰਟ ਹੱਥ ਇੱਕੋ ਜਗਹ 'ਤੇ ਕਦੋਂ ਹੁੰਦੇ ਹਨ?
[ਸੋਧੋ]ਇੱਕ ਘੜੀ ਦੇ ਘੰਟੇ ਅਤੇ ਮਿੰਟ ਹੱਥ ਇੱਕੋ ਜਗਹ 'ਤੇ ਉਦੋਂ ਹੁੰਦੇ ਜਦੋਂ ਉਹਨਾਂ ਦਾ ਕੋਣ ਸਮਾਨ ਹੋਵੇ।
H ਸੀਮਾ 0-11 ਵਿੱਚ ਇੱਕ ਪੂਰਨ ਅੰਕ ਹੈ। ਇਹ ਸਾਨੂੰ ਕੁਝ ਇਸ ਤਰਾਂ ਦੇ ਸਮੇਂ ਦਿੰਦਾ ਹੈ: 0:00, 1:05.45, 2:10.90, 3:16.36, 4:21.81, 5:27.27. 6:32.72, 7:38.18, 8:43.63, 9:49.09, 10:54.54, ਅਤੇ 12:00. (0.45 ਮਿੰਟ ਬਿਲਕੁਲ 27 ਹਨ। 27 ਸਕਿੰਟ)
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]ਬਾਹਰੀ ਜੋੜ
[ਸੋਧੋ]- http://www.delphiforfun.org/Programs/clock_angle.htm Archived 2010-06-15 at the Wayback Machine.
- http://www.ldlewis.com/hospital_clock/ - extensive clock angle analysis
- http://www.jimloy.com/puzz/clock1.htm Archived 2010-06-08 at the Wayback Machine.