ਜਸਵੰਤ ਥੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The Jaswant Thada cenotaph in Jodhpur, India

ਜਸਵੰਤ ਧੜਾ ਭਾਰਤ ਰਾਜ ਰਾਜਸਥਾਨ ਦੇ  ਸ਼ਹਿਰ Jodhpur ਦੇ ਨੇੜੇ ਇੱਕ ਸਮਾਰਕ ਹੈ। ਇਹ ਜੋਧਪੁਰ ਰਾਜ ਦੇ ਮਹਾਰਾਜਾ ਸਰਦਾਰ ਸਿੰਘ ਨੇ ਆਪਣੇ ਪਿਤਾ, ਮਹਾਰਾਜਾ ਜਸਵੰਤ ਸਿੰਘ II ਦੀ ਯਾਦ ਵਿੱਚ 1899 ਵਿਚ  ਬਣਾਇਆ ਸੀ,[1] ਅਤੇ ਮਾਰਵਾੜ ਦੇ ਹਾਕਮਾਂ ਲਈ ਦਫ਼ਨਾਉਣ ਦੀ ਜ਼ਮੀਨ ਦੇ ਤੌਰ 'ਤੇ ਸੇਵਾ ਕਰਦਾ ਹੈ।[2]

ਇਸ ਵਿਸ਼ਾਲ ਸਮਾਰਕ ਵਿੱਚ ਸੰਗਮਰਮਰ ਦੀ ਕੁੱਝ ਅਜਿਹੀਆਂ ਸ਼ਿਲਾਵਾਂ ਵੀ ਦੀਵਾਰਾਂ ਵਿੱਚ ਲੱਗੀਆਂ ਹਨ ਜਿਹਨਾਂ ਵਿੱਚੋਂ ਸੂਰਜ ਦੀਆਂ ਕਿਰਨਾਂ ਆਰ-ਪਾਰ ਜਾਂਦੀਆਂ ਹਨ। ਇਸ ਸਮਾਰਕ ਲਈ ਜੋਧਪੁਰ ਤੋਂ 250 ਕਿਮੀ ਦੂਰ ਮਕਰਾਨਾ ਤੋਂ ਸੰਗਮਰਮਰ ਦਾ ਪੱਥਰ ਲਿਆਂਦਾ ਗਿਆ ਸੀ। ਸਮਾਰਕ ਦੇ ਕੋਲ ਹੀ ਇੱਕ ਛੋਟੀ ਜਿਹੀ ਝੀਲ ਹੈ ਜੋ ਸਮਾਰਕ ਦੇ ਸੁਹੱਪਣ ਨੂੰ ਹੋਰ ਵਧਾ ਦਿੰਦੀ ਹੈ ਇਸ ਝੀਲ ਦਾ ਨਿਰਮਾਣ ਮਹਾਰਾਜਾ ਅਭੈ ਸਿੰਘ ਜੀ (1724-1749) ਨੇ ਕਰਵਾਇਆ ਸੀ। ਜਸਵੰਤ ਥੜੇ ਦੇ ਕੋਲ ਹੀ ਮਹਾਰਾਜਾ ਸੁਮੇਰ ਸਿੰਹ ਜੀ, ਮਹਾਰਾਜਾ ਸਰਦਾਰ ਸਿੰਹ ਜੀ, ਮਹਾਰਾਜਾ ਉਮੇਦ ਸਿੰਘ ਜੀ ਅਤੇ ਮਹਾਰਾਜਾ ਹਨਵੰਤ ਸਿੰਘ ਜੀ ਦੇ ਸਮਾਰਕ ਬਣੇ ਹੋਏ ਹਨ। ਇਸ ਸਮਾਰਕ ਨੂੰ ਬਣਾਉਣ ਵਿੱਚ 2,84,678 ਰੁਪਏ ਖਰਚ ਆਇਆ ਸੀ।

ਹਵਾਲੇ[ਸੋਧੋ]

  1. Jain, Ajay (2013). Jodhpur, Rajasthan, India. Kunzum. p. 11.
  2. Sinha, Juhi (2007). Beyond the Dunes: Journeys in Rajasthan. Penguin. p. 72. ISBN 9780143063063.