ਜੋਧਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਧਪੁਰ
जोधपुर
ਸ਼ਹਿਰ
ਉਪਨਾਮ: ਮਾਰਵਾੜ, ਸਨ ਸਿੱਟੀ, ਬਲਿਉ ਸਿੱਟੀ, ਗੇਟ ਵੇ ਆਪ ਥਾਰ
ਜੋਧਪੁਰ is located in ਰਾਜਸਥਾਨ
ਜੋਧਪੁਰ
ਜੋਧਪੁਰ
26°17′N 73°01′E / 26.28°N 73.02°E / 26.28; 73.02ਗੁਣਕ: 26°17′N 73°01′E / 26.28°N 73.02°E / 26.28; 73.02
ਦੇਸ਼ਭਾਰਤ ਭਾਰਤ
ਪ੍ਰਾਂਤਰਾਜਸਥਾਨ
ਸਥਾਨਿਕ1459
ਬਾਨੀਰਾਠੌਰ ਰਾਜੇ ਜੋਧਾ
ਨਾਮ-ਆਧਾਰਰਾਉ ਜੋਧਾ
ਖੇਤਰ
 • Total289.85 km2 (111.91 sq mi)
ਉਚਾਈ231 m (758 ft)
ਅਬਾਦੀ (Jan 2015)[1]
 • ਕੁੱਲ12,90,000
 • ਰੈਂਕ45ਵਾਂ
ਭਾਸ਼ਾ
 • ਦਫਤਰੀਹਿੰਦੀ, ਮਾਰਵਾੜੀ ਭਾਸ਼ਾ
ਟਾਈਮ ਜ਼ੋਨIST (UTC+5:30)
PIN342001
ਵਾਹਨ ਰਜਿਸਟ੍ਰੇਸ਼ਨ ਪਲੇਟRJ 19
ਵੈੱਬਸਾਈਟwww.jodhpur.rajasthan.gov.in

ਜੋਧਪੁਰ (ਰਾਜਸ‍ਥਾਨੀ: जोधपुर), (ਉਰਦੂ: جودهپُور ‎),(/ˈɒdpʊər/ Jodhpur.ogg ) ਭਾਰਤ ਦੇ ਰਾਜਸਥਾਨ ਪ੍ਰਾਂਤ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਭਾਰਤ ਵਿੱਚ ਰਾਜਸ‍ਥਾਨ ਨੂੰ ਮਾਰੂਥਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇੱਥੇ ਅਨੇਕ ਅਜਿਹੇ ਸ‍ਥਾਨ ਹਨ ਜੋ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਤ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ - ਜੋਧਪੁਰ। ਮਾਰਵਾੜ ਵਿੱਚ ਸਭ ਤੋਂ ਜ਼ਿਆਦਾ ਸ਼ਾਸਨ ਦਹਿਆ ਰਾਜਪੂਤਾਂ ਨੇ ਕੀਤਾ ਸੀ ! ਰਾਜਸਥਾਨ ਵਿੱਚ ਸਭ ਤੋਂ ਜ਼ਿਆਦਾ ਗੜ੍ਹ ਦਹਿਆ ਰਾਜਪੂਤਾਂ ਦਾ ਹੈ। ਇਸ ਲਈ ਇਸਨੂੰ ਗੜ੍ਹਪਤੀ ਦਾ ਦਰਜਾ ਦਿੱਤਾ ਗਿਆ ਹੈ! ਦਹਿਆ ਰਾਜਪੂਤ ਰਾਜਾਵਾਂ ਦਾ ਅਧਿਕਾਰ ਸਭ ਤੋਂ ਜ਼ਿਆਦਾ ਗੜ੍ਹਾਂ ਉੱਤੇ ਰਿਹਾ ਹੈ। ਜੋਧਪੁਰ ਮਾਰਵਾੜੀਆਂ ਦੀ ਮੁੱਖ ਵਿੱਤੀ ਰਾਜਧਾਨੀ ਸੀ,ਜਿੱਥੇ ਰਾਠੌੜ ਖ਼ਾਨਦਾਨ ਨੇ ਸ਼ਾਸਨ ਕੀਤਾ ਸੀ। ਜੋਧਪੁਰ ਥਾਰ ਮਾਰੂਥਲ ਦੀ ਸੱਜੀ ਕੰਨੀ ਉੱਤੇ ਸਥਿਤ ਹੈ। 15ਵੀਂ ਸਦੀ ਵਿੱਚ ਨਿਰਮਿਤ ਕਿਲਾ ਅਤੇ ਮਹਲ ਇੱਥੇ ਆਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਪਹਾੜੀ ਦੇ ਸਿਖਰ ਅਤੇ ਸ਼ਹਿਰ ਦੀ ਅੰਤਮ ਕੰਨੀ ਉੱਤੇ ਸਥਿਤ ਮੇਹਰਾਨਗੜ ਦਾ ਕਿਲਾ ਮਧ‍ਕਾਲੀਨ ਰਾਜਸ਼ਾਹੀ ਦਾ ਜਿਵੇਂ ਪ੍ਰਤੀ‍ਬਿੰਬ ਹੈ।

ਥਾਰ ਰੇਗਿਸਤਾਨ ਦੇ ਕੰਢੇ ਬਸਿਆ, ਜੋਧਪੁਰ ਦਾ ਸ਼ਾਨਦਾਰ ਸ਼ਾਹੀ ਸ਼ਹਿਰ, ਰੇਗਿਸਤਾਨ ਦੀ ਸ਼ੁੰਨਤਾ ਵਿੱਚ ਪ੍ਰਾਚੀਨ ਕਥਾਵਾਂ ਸਹਿਤ ਗੂੰਜਦਾ ਹੈ। ਕਿਸੇ ਸਮੇਂ ਇਹ ਮਾਰਵਾੜ ਰਾਜ ਦੀ ਰਾਜਧਾਨੀ ਸੀ। ਈਸਵੀਂ ਸੰਨ 1459 ਦੀ 12 ਮਈ ਨੂੰ ਇਸ ਦੀ ਨੀਂਹ ਰਾਵ ਜੋਧਾ ਨੇ ਰੱਖੀ ਸੀ - ਉਹ ਰਾਜਪੂਤਾਂ ਦੇ ਰਾਠੌੜ ਖ਼ਾਨਦਾਨ ਦੇ ਮੁਖੀ ਸਨ ਜੋ ਆਪਣੇ ਆਪ ਨੂੰ ਰਾਮਾਇਣ ਦੇ ਵੀਰ ਨਾਇਕ ਰਾਮ ਦੇ ਵੰਸ਼ਜ ਮੰਨਦੇ ਸਨ। ਇਸ ਇਲਾਕੇ ਵਿੱਚ ਪਹਿਲਾਂ ਗੁਰਜਾਰ-ਪਤ੍ਰੀਹਾਰ ਕੌਮ ਦੇ ਰਾਜਾ ਬਰਗੁਜਰ ਦੀ ਹਕੂਮਤ ਸੀ। ਪਰ ਫਿਰ ਰਾਠੌਰ ਰਾਜੇ ਜੋਧਾ ਨੇ ਇਸ ਇਲਾਕੇ ‘ਤੇ ਕਬਜ਼ਾ ਕਰ ਕੇ ਇਸ ਨਵੇਂ ਨਗਰ ਨੂੰ ਵਸਾਇਆ ਸੀ। ਇਹ ਨਗਰ ਸਮੁੰਦਰੀ ਤਲ ਤੋਂ 231 ਮੀਟਰ (758 ਫੁਟ) ਦੀ ਉੱਚਾਈ ‘ਤੇ ਹੈ। 2013 ‘ਚ ਇਸ ਦੀ ਆਬਾਦੀ 12 ਲੱਖ 30 ਹਜ਼ਾਰ ਦੇ ਕਰੀਬ ਹੈ।

ਇਹ ਆਪਣੀ ਉੱਤਮ ਭਵਨ ਨਿਰਮਾਣ ਕਲਾ, ਮੂਰਤੀ ਕਲਾ, ਵਾਸਤੂ ਕਲਾ ਅਤੇ ਹਵੇਲੀਆਂ ਕਾਰਨ ਪ੍ਰਸਿੱਧ ਹੈ। ਜੋਧਪੁਰ ਨੂੰ ਸਨ ਸਿਟੀ ਵੀ ਕਹਿੰਦੇ ਹਨ ਕਿਉਂਕਿ ਇੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਰਹਿੰਦੀਆਂ ਹਨ ਅਤੇ ਪੂਰਾ ਸਾਲ ਧੁੱਪ ਖਿੜੀ ਰਹਿੰਦੀ ਹੈ। ਇਸ ਨੂੰ ‘ਨੀਲਾ ਸ਼ਹਿਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਪਹਿਲਾਂ ਇੱਥੋਂ ਦੇ ਜ਼ਿਆਦਾਤਰ ਘਰਾਂ ਉੱਤੇ ਨੀਲਾ ਰੰਗ ਕੀਤਾ ਹੁੰਦਾ ਸੀ। ਮਹਿਰਾਨਗੜ੍ਹ ਕਿਲ੍ਹੇ ਤੋਂ ਦੇਖਦਿਆਂ ਆਲੇ-ਦੁਆਲੇ ਦੇ ਘਰ ਨੀਲੇ ਦਿਖਾਈ ਦਿੰਦੇ ਹਨ।

ਆਬਾਦੀ ਦੇ ਅੰਕੜੇ[ਸੋਧੋ]

ਸਾਲ ਵਰ ਸਾਲ ਜਨਸੰਖਿਆਂ ਸੂਚੀ
ਸਾਲ ਜਨਸੰਖਿਆਂ
1865
15,000
1881
42,000
1891
61,800
1901
60,400
1911
59,300
1921
73,500
1931
94,700
1941
1,26,900
1951
1,80,700
1961
2,24,800
1968
2,70,400
1971
3,18,900
1981
5,06,345
1991
6,66,279
2001
8,60,818
2011
11,37,815
2013
12,60,000
2014
12,70,000
2015
13,00,000
2016
13,20,000

ਹਵਾਲੇ[ਸੋਧੋ]