ਸਮੱਗਰੀ 'ਤੇ ਜਾਓ

ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ ਸੱਭਿਆਚਾਰ ਪਛਾਣ ਚਿੰਨ
ਲੇਖਕਡਾ. ਜਸਵਿੰਦਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਸੱਭਿਆਚਾਰ
ਪ੍ਰਕਾਸ਼ਕਗਰੇਸਿਆਸ ਬੂਕਸ,ਪਟਿਆਲਾ
ਮੀਡੀਆ ਕਿਸਮਪ੍ਰਿੰਟ
ਸਫ਼ੇ225

ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ ਪੁਸਤਕ ਡਾ. ਜਸਵਿੰਦਰ ਸਿੰਘ ਦੀ ਲਿਖੀ ਹੋਈ ਹੈ। ਇਸ ਪੁਸਤਕ ਵਿਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਬਹੁਵੰਨੀ-ਬਹੁਪਾਸਾਰੀ ਸੰਰਚਨਾ ਨੂੰ ਇਤਿਹਾਸ ਅਤੇ ਭੂਗੋਲ ਦੇ ਵਡੇਰੇ ਕੈਨਵਸ ਤੇ ਰੇਖਾਂਕਿਤ ਕੀਤਾ ਹੈ ਅਤੇ ਪੰਜਾਬੀ ਸੱਭਿਆਚਾਰ ਦੇ ਨਿਆਰੇ -ਨਿਵੇਕਲੇ ਪਾਸਾਰਾਂ ਅਤੇ ਮੌਲਿਕ ਵਿਲਖਣ ਤਾਸੀਰ ਦੀ ਸੁਚੱਜੀ ਨਿਸ਼ਾਨਦੇਹੀ ਕੀਤੀ ਹੈ। ਇਸ ਪੁਸਤਕ ਵਿਚਲਾ ਚਿੰਤਨ ਇੱਕ ਪਾਸੇ ਸਾਡੀਆਂ ਪੂਰਬਲੀਆਂ ਪਰੰਪਰਾਵਾਦੀ ਧਾਰਨਾਵਾਂ ਨਾਲ ਭਰਪੂਰ ਸੰਵਾਦ ਰਚਾਉਂਦਾ ਹੈ ਅਤੇ ਦੂਜੇ ਪਾਸੇ ਪੱਛਮ ਦੇ ਸੱਭਿਆਚਾਰ ਵਿਗਿਆਨ ਦੀਆਂ ਨਵੀਆਂ ਅੰਤਰਦਿ੍ਸ਼ਟੀਆਂ ਨੂੰ ਜਜਬ ਕਰਦਾ ਵੀ,ਅੰਨੇ ਪੱਛਮਵਾਦ ਅਤੇ ਸਾਡੀ ਬਸਤੀਵਾਦੀ ਪਹੁੰਚ ਨੂੰ ਚੁਣੌਤੀ ਦਿੰਦਾ ਹੈ।

ਅਧਿਆਏ ਵੰਡ

[ਸੋਧੋ]

ਇਸ ਪੁਸਤਕ ਦੇ ਕੁਲ ਨੌਂ ਅਧਿਆਏ ਹਨ। ਜਿਸ ਵਿਚ ਪਹਿਲੇ ਚਾਰ ਅਧਿਆਏ ਸੱਭਿਆਚਾਰ ਨਾਲ ਸਬੰਧਤ ਹਨ ਜਦਕਿ ਬਾਕੀ ਪੰਜ ਅਧਿਆਇਆ ਚ ਪੰਜਾਬੀ ਸੱਭਿਆਚਾਰ ਬਾਰੇ ਗੱਲ ਕੀਤੀ ਗਈ ਹੈ।

ਸੱਭਿਆਚਾਰ ਅਤੇ ਸੱਭਿਆਚਾਰ ਵਿਗਿਆਨ

[ਸੋਧੋ]

ਸੱਭਿਆਚਾਰ ਇੱਕ ਅਜਿਹਾ ਸੰੰਕਲਪ ਹੈ ਜਿਸ ਦਾ ਇੱਕ ਨਿਸਚਿਤ ਅਰਥ ਨਿਖੇੜਨਾ ਤੇ ਸਥਾਪਿਤ ਕਰਨਾ ਜੇ ਅਸੰਭਵ ਨਹੀਂ ਤਾਂ ਅਤਿਅਤ ਔਖਾ ਕਾਰਜ ਜਰੂਰ ਹੈ। ਸੱਭਿਆਚਾਰ ਦੀ ਪਰਿਭਾਸ਼ਾ ਸੁਭਾਅ ਅਤੇ ਸਾਰ ਦਾ ਅਧਿਐਨ ਅਜੇ ਤੱਕ ਵਿਸ਼ੇਸ਼ ਇਲਾਕੇ ਦੇ ਸੱਭਿਆਚਾਰ ਦੇ ਸੰਦਰਭ ਵਿਚ ਹੀ ਪ੍ਰਚਲਤ ਹੈ। ਸੱਭਿਆਚਾਰ ਸ਼ਬਦ ਮੂਲ ਰੂਪ ਵਿਚ ਦੋ ਸ਼ਬਦਾ ਸਭਯ+ ਆਚਾਰ ਦਾ ਸਮਾਸ ਹੈ ਅੰਗਰੇਜੀ ਭਾਸ਼ਾ ਵਿਚ ਇਸਦਾ ਸਮਾਨਾਰਥਕ ਸ਼ਬਦ ਕਲ੍ਚਰ (culture) ਮੰਨਿਆ ਜਾਂਦਾ ਹੈ। ਡਾ਼ ਜਸਵਿੰਦਰ ਸਿੰਘ ਅਨੁਸਾਰ ਮਨੁਖ ਦਾ ਹਰੇਕ ਸਮਾਜੀ ਮਨੁਖੀ ਕਰਮ ਜਿਹੜਾ ਵੀ ਪ੍ਰਕਿਰਤੀ ਤੋਂ ਵਖੱਰੀ ਸਿਰਜਣ ਕਰਦਾ ਹੈ ਉਹ ਸੱਭਿਆਚਾਰ ਦੇ ਖੇਤਰ ਵਿਚ ਹੈ ਅਤੇ ਉਸ ਨੂੰ ਮਨੁਖ ਦੀ ਸੱਭਿਆਚਾਰ ਸਿਰਜਣਾ ਕਿਹਾ ਜਾ ਸਕਦਾ ਹੈ। ਮਨੁੱਖ ਪ੍ਰਕਿਰਤੀ ਦੇ ਨਿਯਮਾ,ਪ੍ਰਕਿਰਿਆਵਾਂ ਅਤੇ ਵਿਧੀਆਂ ਨਾਲ ਦਵੰਦਾਤਮਕ ਰਿਸ਼ਤੇ ਰਾਹੀ ਆਪਣੇ ਅਮਲ ਅਤੇ ਸੋਚ ਅਨੁਸਾਰ ਨਵੀਨ ਨਿਯਮਾ,ਪ੍ਰਕਿਰਿਆਵਾਂ ਅਤੇ ਵਿਧੀਆ ਦੀ ਸਿਰਜਣਾ ਅਤੇ ਸਥਾਪਨਾ ਕਰਦਾ ਹੈ। ਸੱਭਿਆਚਾਰ ਵਿਗਿਆਨ ਤੋਂ ਭਾਵ ਸੱਭਿਆਚਾਰ ਦਾ ਵਿਗਿਆਨਕ ਅਧਿਐਨ ਜਾਂ ਸੱਭਿਆਚਾਰ ਦੇ ਨਿਰਮਾਣਕਾਰੀ ਤੱਤਾ,ਨੇਮਾਂ ਅਤੇ ਪ੍ਰਕਿਰਿਆਵਾਂ ਦਾ ਵਿਧੀਗਤ ਅਤੇ ਸੁਨਿਸਚਿਤ ਅਧਿਐਨ ਸੱਭਿਆਚਾਰ ਵਿਗਿਆਨ ਇੱਕ ਨਿਸਚਿਤ ਅਨੁਸਾਸ਼ਨ ਵਜੋ ਬਹਤਾ ਪੁਰਾਣਾ ਨਹੀਂ। ਸੱਭਿਆਚਾਰ ਵਿਗਿਆਨ ਆਧੁਨਿਕ ਯੁੱਗ ਦੀ ਪੈਦਾਵਾਰ ਹੈ।

ਡਾ਼ ਜਸਵਿੰਦਰ ਸਿੰਘ ਅਨੁਸਾਰ ਸੱਭਿਆਚਾਰ ਦੇ ਮੁਖ ਲੱਛਣ ਹੇਠ ਲਿਖੇ ਅਨੁਸਾਰ ਹਨ।[1]

  1. ਸੱਭਿਆਚਾਰ ਇੱਕ ਪ੍ਰਬੰਧ ਵਜੋ।
  2. ਸੱਭਿਆਚਾਰ ਪਰਿਵਰਤਨਸ਼ੀਲਤਾ ਅਤੇ ਪ੍ਰਕਿਰਿਆ।
  3. ਸੱਭਿਆਚਾਰ ਇੱਕ ਸਿਖਿਅਤ ਵਰਤਾਰਾ।
  4. ਸੱਭਿਆਚਾਰ ਯੂਨੀਕ ਮਨੁੱਖੀ ਮਨੋਸਰੀਰਕ ਬਣਤਰ ਦਾ ਪਰਿਣਾਮ।
  5. ਸੱਭਿਆਚਾਰ ਮਨੁੱਖੀ ਲੋੜਾ ਦੀ ਪੂਰਤੀ।
  6. ਸੱਭਿਆਚਾਰ ਮਨੁੱਖੀ ਸਖਸ਼ੀਅਤ ਦਾ ਸਿਰਜਕ।
  7. ਸੱਭਿਆਚਾਰ ਜੀਵਨ ਅਤੇ ਵਿਸ਼ਵ ਦ੍ਰਿਸ਼ਟੀਕੋਣ ਦਾ ਸਿਰਜਕ।

ਸੱਭਿਆਚਾਰ ਦੇ ਅੰਗ

[ਸੋਧੋ]

ਸੱਭਿਆਚਾਰ ਜਿਸਦੇ ਸੰਰਚਨਾਤਮਕ ਦ੍ਰਿਸ਼ਟੀ ਤੋਂ ਵਿਭਿੰਨ ਅੰਗ ਹਨ ਇਹ ਅੰਡ ਸੱਭਿਆਚਾਰ ਦੀ ਹੋਂਦ ਪ੍ਰਕਿਰਤੀ ਅਤੇ ਬਣਤਰ ਦੇ ਨਾਲ ਪਛਾਨਣਯੋਗ ਹੋਂਦ,ਨਿਸਚਿਤ ਆਕਾਰ ਦੇਣ ਸਰੂਪ ਸਿਰਜਣ,ਪਛਾਣ ਪੈਦਾ ਕਰਨ ਅਤੇ ਨਿਖੇੜੇ ਦਾ ਆਧਾਰ ਬਣਦੇ ਹਨ। ਡਾ਼ ਜਸਵਿੰਦਰ ਸਿੰਘ ਅਨੁਸਾਰ ਸੱਭਿਆਚਾਰ ਦੇ ਅੰਗ ਨਿਖੇੜ ਅਤੇ ਸਬੰਧਾ ਦੀ ਦ੍ਰਿਸ਼ਟੀ ਤੋਂ ਮੁਖ ਫੈਸਲਾਕੁਨ ਅੰਗਾਂ ਨੂੰ ਵਿਚਰਣ ੳਪਰੰਤ ਹੇਠ ਲਿਖੇਚਾਰ ਵਰਗਾ ਵਿਚ ਸੱਭਿਆਚਾਰ ਦੇ ਅੰਗਾ ਨੂੰ ਪਰਿਭਾਸ਼ਤ ਕੀਤਾ ਗਿਆ ਹੈ।

ਨਿਰਮਾਣਕਾਰੀ ਅੰਗ

[ਸੋਧੋ]

ਸੱਭਿਆਚਾਰ ਦੇ ਮੁਖ ਨਿਰਮਾUਣਕਾਰੀ ਅੰਗ ਵਜੋ ਭੂਗੌਲਿਕ ਖਿੱਤਾ ਪ੍ਰਾਥਮਿਕ ਮਹੱਤਤਾ ਦਾ ਧਾਰਨੀ ਹੈ।ਕੋਈ ਵੀ ਸੱਭਿਆਚਾਰ ਆਪਣੀ ਨਿਸ਼ਚਿਤ ਹੋਂਦ ਭੂਗੌਲਿਕ ਖਿਤੇ ਤੋਂ ਬਿਨਾ ਨਹੀਂ ਬਣਾ ਸਕਦਾ ਭੂਗੌਲਿਕ ਖਿੱਤਾ ਇਸਦਾ ਚੌਗਿਰਦਾ,ਮੌਸਮ,ਧਰਤੀ ਦੀ ਕਿਸਮ ਸੱਭਿਆਚਾਰਕ ਇਕਾਈ ਦੇ ਜੀਵਨ ਢੰਗ,ਸੱਭਿਆਚਾਰਕ ਖਿਡਾਉ ਸੱਭਿਆਚਾਰੀਕਰਣ ਅਤੇ ਹੋਰ ਅਜਿਹੇ ਅਮਲਾ ਤੇ ਪਰਿਵਰਤਨਾ ਦਾ ਅਹਿਮ ਕਾਰਨ ਬਣਦੇ ਹਨ। ਸੱਭਿਆਚਾਰ ਦੀ ਮੂਲ ਪਹਿਚਾਣ ਵਿੱਚ ਨਸਲੀ ਪਹਿਲੂ ਅਹਿਮ ਰੋਲ ਅਦਾ ਕਰਦਾ ਹੈ। ਸਾਂਝਾ ਵਿਰਸਾ ਕਿਸੇ ਸੱਭਿਆਚਾਰ ਸਮੂਹ ਦਾ ਵਿਸ਼ੇਸ਼ ਅੰਗ ਹੈ। ਸਾਂਝਾ ਇਤਿਹਾਸਕ ਅਨੁਭਵ ਅਤੇ ਇਸ ਦਾ ਨਿਵੇਕਲਾ ਜੀਵਨ ਢੰਗ ਸੱਭਿਆਚਾਰ ਦਾ ਅਹਿਮ ਅੰਗ ਹੈ।[2]

ਸੰਗਠਨਮੁਲਕ ਅੰਗ

[ਸੋਧੋ]

ਸੱਭਿਆਚਾਰਕ ਸੰਸਥਾਵਾ ਸੱਭਿਆਚਾਰਕ ਪ੍ਰਬੰਧ ਦਾ ਵਿਸ਼ੇਸ਼ ਅੰਗ ਹਨ। ਸੱਭਿਆਚਾਰਕ ਸੰਸਥਾਵਾਂ ਦੇ ਅਨਿਖੜਵੇ ਅੰਗਾ ਵਜੋਂ ਮਨੁੱਖੀ ਵਿਵਹਾਰ ਦੇ ਪੈਟਰਨ,ਪ੍ਰਤਿਮਾਨ ਅਤੇ ਕੀਮਤਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨਸੱਭਿਆਚਾਰ ਇੱਕ ਅਜਿਹਾ ਪ੍ਰਬੰਧ ਹੈ ਜਿਸ ਦੀ ਨਿੱਕੀ ਤੋਂ ਨਿਕੀ ਇਕਾਈ ਇੱਕ ਕੀਮਤ ਹੈ ਅਤੇ ਇੱਕ ਵਿਸ਼ੇਸ਼ ਪ੍ਰਕਾਰ ਦੀ ਸਾਂਝ ਰੱਖਣ ਵਾਲੀਆਂ ਕੀਮਤਾਂ ਦਾ ਇਕੱਠ ਪੈਟਰਨ ਹੈ। ਕੀਮਤ ਤੇ ਪ੍ਰਤਿਮਾਨ ਇਕੋ ਖੇਤਰ ਨਾਲ ਸੰਬੰਧ ਰੱਖਦੇ ਹੋਏ ਵੱਖਰੇ ਅਰਥ ਰੱਖਦੇ ਹਨ। ਪ੍ਰਤਿਮਾਨ ਮਨੁੱਖੀ ਵਿਵਹਾਰ ਦੀ ਨਿਰਦੇਸ਼ ਮੁਲਕ ਇਕਾਈ ਹੈ। ਜਦਕਿ ਕੀਮਤ ਸੱਭਿਆਚਾਰ ਆਦਰਸ਼ਾਂ ਦੀ ਉਦੇਸ਼ ਮੁਲਕ ਇਕਾਈ ਹੈ।

ਸੁਹਜ-ਪ੍ਰਕਾਰਕਮੁਲਕ ਅੰਗ

[ਸੋਧੋ]

ਆਹਾਰ ਪ੍ਰਬੰਧ ਮਨੁੱਖ ਦੇ ਪ੍ਰਕਿਰਤਕ ਵਸਤਾਂ ਨੂੰ ਜੀਵਨ ਵਿੱਚ ਵਿਸ਼ੇਸ਼ ਵਿਧੀ ਰਾਹੀਂ ਪਕਾਉਣ ਨਿਸਚਿਤ ਢੰਗਾਂ ਰਾਹੀਂ ਖਾਣ ਅਤੇ ਵਿਸ਼ੇਸ਼ ਪਦਾਰਥ ਖਾਣ ਦੀ ਨਿਸ਼ਚਿਤ ਵਿਉਂਤ ਹੈ। ਹਰੇਕ ਸੱਭਿਆਚਾਰ ਵਿਵਹਾਰ ਪੈਟਰਨ ਦਾ ਸਬੰਧਤ ਰਿਸ਼ਤਿਆਂ ਦੇ ਸੁਭਾਅ ਅਨੁਕੂਲ ਅੰਤਰ ਨਿਹਤ ਸਾਰ ਕੀਮਤ ਉਚਿਤ ਪ੍ਰਤਿਮਾਨ ਅਤੇ ਨਿਰਧਾਰਤ ਸਲੀਕਾ ਹੁੰਦਾ ਹੈ। ਪਹਿਰਾਵਾ ਮਨੁੱਖ ਨੂੰ ਜੀਵਨ ਨਾਲੋ ਨਿਖੇੜਨ ਵਾਲਾ ਪ੍ਰਮੁੱਖ ਬਾਹਰੀ ਪਹਿਚਾਣ ਚਿੰਨ ਵੀ ਹੈ ਅਤੇ ਪਹਿਰਾਵੇ ਤੋਂ ਕਿਸੇ ਵਿਅਕਤੀ ਦੇ ਵਿਸ਼ੇਸ਼ ਸੱਭਿਆਚਾਰ ਦੀ ਇਕਦਮ ਪਹਿਚਾਣ ਹੋ ਜਾਂਦੀ ਹੈ ਤੇ ਉਸ ਦੇ ਸੱਭਿਆਚਾਰਕ ਮੁਹਾਂਦਰੇ ਦੀ ਵੀ।[3]

ਸੁਹਜ ਸੰਚਾਰ ਮੁਲਕ ਅੰਗ

[ਸੋਧੋ]

ਸੱਭਿਆਚਾਰ ਪ੍ਰਬੰਧ ਦਾ ਅਹਿਮ ਅੰਗ ਸੱਭਿਆਚਾਰਕ ਸੰਚਾਰ ਵਸੀਲੇ ਹਨ। ਭਾਵੇਂ ਪਸੂ ਪੰਛੀ ਵੀ ਸੰਚਾਰ ਕਰਦੇ ਹਨ। ਪਰ ਮਨੁੱਖ ਦਾ ਗੋਰਵ ਹੋਰਨਾਂ ਸੱਭਿਆਚਾਰਕ ਸਿਰਜਨਾਵਾਂ ਦੇ ਸਮਵਿੱਥ ਆਪਣੀਆਂ ਜੀਵਨ ਲੋੜਾਂ ਤੇ ਇਸ ਤੋਂ ਵੀ ਅੱਗੇ ਮਨੁੱਖੀ ਸੰਭਾਵਨਾਵਾਂ ਦੀ ਪੂਰਤੀ ਪ੍ਰਾਪਤੀ ਹਿੱਤ ਸੰਚਾਰ ਵਸੀਲੇ ਸਿਰਜਣ ਵਿਚ ਹੈ ਸੱਭਿਆਚਾਰ ਦੇ ਵਿਸ਼ੇਸ਼ ਅੰਗ ਵਜੋਂ ਭਾਸ਼ਾਈ ਸੰਚਾਰ ਵਸੀਲਿਆਂ ਦਾ ਮਾਧਿਅਮ ਭਾਸ਼ਾ ਹੈ। ਭਾਸ਼ਾ ਸੱਭਿਆਚਾਰ ਅਹਿਮ ਬੁਨਿਆਦੀ ਗੋਰਵ ਮਈ ਮਹੱਤਵ ਸ਼ਾਲੀ ਅੰਗ ਹੈ।

ਸੱਭਿਆਚਾਰ ਅਤੇ ਹੋਰ ਖੇਤਰ

[ਸੋਧੋ]

ਸੱਭਿਆਚਾਰ ਅਤੇ ਸੱਭਿਅਤਾ

[ਸੋਧੋ]

ਸੱਭਿਅਤਾ ਸ਼ਬਦ ਸੰਸਕ੍ਰਿਤੀ ਭਾਸ਼ਾ ਦਾ ਸ਼ਬਦ ਹੈ। ਜਿਹੜਾ ਸਭਯ+ਤਵ ਤੋਂ ਬਣਿਆ ਹੈ। ਜਿਸਦੇ ਅਰਥ ਸੱਜਣ ਜਾ ਭਦਰਪੁਰਸ਼ ਤੋਂ ਹਨ। ਸੱਭਿਅਤਾ ਅਤੇ ਸੱਭਿਆਚਾਰ ਦੋਹਾ ਦਾ ਡੂੰਘਾ ਸਬੰਧ ਮਨੁੱਖ ਦੀ ਸਮਾਜਿਕ ਹੋਂਦ ਨਾਲ ਹੈ ਇਹ ਦੋਵੇਂ ਮਨੁੱਖ ਸਿਰਜਤ ਵਰਤਾਰੇ ਹਨ। ਸੱਭਿਅਤਾ ਮਨੁੱਖੀ ਜੀਵਨ ਦੇ ਪਦਾਰਥਕ ਅਧਾਰ ਰਾਹੀ ਇਸ ਦੀ ਹੋਂਦ, ਵਿਕਾਸ ਅਤੇ ਸਰੂਪ ਨੂੰ ਘੜ ਦੀ ਹੈ ਅਤੇ ਸੱਭਿਆਚਾਰ ਇਸ ਘਾੜਤ ਅਗਲੇਰੇ ਮਨੁੱਖੀ ਚਰਿੱਤਰ ਅਨੁਕੂਲ ਰਹਿਣ ਦਾ ਸਿਸਟਮੀ ਵਿਧਾਨ ਸਿਰਜਦਾ ਅਪਣਾਉਂਦਾ ਬਦਲਦਾ ਰਹਿੰਦਾ ਹੈ। ਸੱਭਿਅਤਾ ਅਤੇ ਸੱਭਿਆਚਾਰ ਦੇ ਆਪਸੀ ਸਬੰਧਾਂ ਦਾ ਨਿਖੇੜਾ ਕਰਦਿਆਂ ਸੱਭਿਅਤਾ ਨੂੰ ਸਾਧਨ ਉਸ ਨੂੰ ਸਾਧਯ ਮੰਨਿਆ ਗਿਆ ਹੈ।

ਸੱਭਿਆਚਾਰ ਅਤੇ ਭਾਸ਼ਾ

[ਸੋਧੋ]

ਸੱਭਿਆਚਾਰ ਅਤੇ ਭਾਸ਼ਾ ਦੋਵੇ ਮਨੁੱਖ ਸਿਰਜਤ ਸਿਸਟਮ ਹਨ। ਦੋਹਾਂ ਦੀ ਸਿਰਜਣ ਪ੍ਰਕਿਰਿਆ ਵਿੱਚ ਸਮੂਹਿਕ ਅਵਚੇਤਨ ਦਾ ਭਾਰੂ ਰੋਲ ਹੈ। ਸੱਭਿਆਚਾਰ ਵਿੱਚ ਮਨੁੱਖ ਦੀਆ ਹੋਰ ਸੱਭਿਆਚਾਰਕ ਸਿਰਜਨਾਵਾਂ ਜਿਵੇ ਰਿਸ਼ਤਾ-ਨਾਤਾ,ਪਰਿਵਾਰ,ਵਿਆਹ-ਪ੍ਰਬੰਧ, ਵਿਹਾਰ ਪੈਟਰਨ, ਵਿਭਿੰਨ ਸੱਭਿਆਚਾਰਕ ਸੰਸਥਾਵਾਂ,ਕੀਮਤ ਪ੍ਰਬੰਧ ਅਤੇ ਪ੍ਰਤਿਮਾਨ ਤੋਂ ਇਲਾਵਾ ਵਿਭਿੰਨ ਸੰਚਾਰ ਵਸੀਲੇ ਵੀ ਸ਼ਾਮਿਲ ਹਨ। ਭਾਸ਼ਾ ਸੱਭਿਆਚਾਰਕ ਵਿਰਸੇ ਦੀ ਰੀੜ ਦੀ ਹੱਡੀ ਹੁੰਦੀ ਹੈ। ਜਿਥੇ ਸੱਭਿਆਚਾਰ ਹਰੇਕ ਵਿਸ਼ੇਸ਼ ਭਾਈਚਾਰੇ ਦੀ ਯੂਨੀਕ ਰਹਿਤਲ ਸੱਚੀ ਸੁੱਚੀ ਇਨਸਾਨੀ ਸਿਰਜਣਾ ਅਤੇ ਇਸ ਦਾ ਪ੍ਰਤੀਨਿਧ ਬਿੰਬ ਹੁੰਦਾ ਹੈ। ਸੱਭਿਆਚਾਰ ਅਤੇ ਭਾਸ਼ਾ ਸਮੁੱਚੇ ਸੰਸਾਰ ਦੀ ਮਨੁੱਖ ਜਾਤੀ ਦੇ ਅਨਿੱਖੜ ਅੰਗ ਹਨ।[4]

ਸੱਭਿਆਚਾਰਕ ਪਰਿਵਰਤਨ:ਪ੍ਰਕਿਰਿਆ ਅਤੇ ਪ੍ਰਕਾਰ

[ਸੋਧੋ]

ਸੱਭਿਆਚਾਰ ਪਰਿਵਰਤਨ ਦੀ ਪ੍ਰੀਕਿਰਿਆ ਪ੍ਰਮੁੱਖ ਰੂਪ ਵਿਚ ਸਮਾਜਿਕ-ਆਰਥਿਕ ਪ੍ਰਬੰਧਾ ਦੇ ਇਤਿਹਾਸ ਅਨੁਕੂਲ ਹੀ ਹੁੰਦੀ ਹੈ; ਭਾਵੇ ਇਸ ਦੇ ਕੁਝ ਵਿਭਿੰਨ ਤੱਤਾਂ ਵਿਚ ਪਰਿਵਰਤਨ ਦੀ ਰਫ਼ਤਾਰ ਤੇ ਦਿਸ਼ਾ ਤੋਂ ਭਿੰਨ ਪ੍ਰਕਾਰ ਮੰਨੇ ਜਾ ਸਕਦੇ ਹਨ।ਸੱਭਿਆਚਾਰ ਵਿਚ ਪਰਿਵਰਤਨ ਦੀ ਪ੍ਰੀਕਿਰਿਆ ਦੀ ਦ੍ਰਿਸ਼ਟੀ ਤੋਂ ਸਾਰੇ ਪਰਿਵਰਤਨ ਇਕੋ ਸਮੇ,ਇਕੋ ਵਿਧੀ ਨਾਲ ਅਤੇ ਇਕਸਾਰ ਨਹੀਂ ਵਾਪਰਦੇ।

ਸੱਭਿਆਚਾਰ ਵਿਕਾਸ

[ਸੋਧੋ]

ਸਮਾਜ,ਪ੍ਰਰਿਕਤੀ ਅਤੇ ਮਨੁੱਖ ਦੀਆ ਹੋਰ ਸਿਰਜਨਾਵਾਂ ਵਿਚ ਗਤੀ ਦੇ ਵਿਭਿੰਨ ਪ੍ਰਕਾਰਾਂ ਵਿੱਚੋ ਸਬ ਤੋਂ ਬੁਨਿਆਦੀ,ਨਿਰੰਤਰ ਗਤੀਸੀਲ ਅਤੇ ਸਰਵਵਿਆਪਕ ਪਰਿਵਰਤਨ ਦੀ ਪ੍ਰੀਕਿਰਿਆ ਵਿਕਾਸਮੂਲਕ ਹੈ। ਇਹ ਵਿਕਾਸਮੂਲਕ ਪਰਿਵਰਤਨ ਸੱਭਿਆਚਾਰ ਦੀ ਸਹਿਜ ਸੁਭਾਵਕ,ਆਂਤਰਿਕ ਡਾਇਲੈਕਟਸ ਦੀ ਗਤੀ ਦੀ ਉਹ ਪ੍ਰੀਕਿਰਿਆ ਤੇ ਦਿਸ਼ਾ ਹੈ,ਜਿਹੜੀ ਸਮਾਨਯ ਅਤੇ ਸਧਾਰਨ ਤੌਰ 'ਤੇ ਆਰਥਿਕ-ਪਦਾਰਥਕ ਇਤਿਹਾਸ ਦੇ ਸਹਿਜ ਪਰਿਣਾਮ ਅਨੁਰੂਪ ਹੌਲ਼ੀ-ਹੌਲ਼ੀ ਵਾਪਰਦੀ ਰਹਿੰਦੀ ਹੈ।

ਸੱਭਿਆਚਾਰਕ ਖਿੰਡਾਉ

[ਸੋਧੋ]

ਇਸ ਪ੍ਰਕਿਰਿਆ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋ ਇੱਕ ਸੱਭਿਆਚਾਰਕ ਇਕਾਈ ਕਿਸੇ ਦੂਸਰੇ ਸੱਭਿਆਚਾਰ ਤੋਂ ਵਿਭਿੰਨ ਜੁਗਤਾਂ, ਸੰਦ, ਸੰਸਥਾਵਾਂ, ਵਿਸ਼ਵਾਸ ਅਤੇ ਰੀਤੀ ਰਿਵਾਜ ਗ੍ਰਹਿਣ ਕਰਦੀ ਹੈ ਤਾਂ ਇੱਕ ਸੱਭਿਆਚਾਰਕ ਲੱਛਣ ਦੇ ਦੂਸਰੇ ਵਿਚ ਪ੍ਰਸਾਰਣ ਨੂੰ ਸੱਭਿਆਚਾਰਕ ਖਿੰਡਾਉ ਕਿਹਾ ਜਾਂਦਾ ਹੈ। ਖਿੰਡਾਉ ਦੋ ਸੱਭਿਆਚਾਰਾਂ ਦੀ ਪਰਸਪਰ ਸਾਂਝ, ਨਿਕਟਤਾ ਇਤਿਹਾਸਕ ਮੇਲ ਅਤੇ ਅਜਿਹੇ ਹੋਰ ਸਧਾਰਣ ਵਰਤਾਰਿਆਂ ਦਾ ਪਰਿਣਾਮ ਹੈ।[5]

ਸੱਭਿਆਚਾਰਕ ਹਮਲਾ

[ਸੋਧੋ]

ਇਹ ਪਰਿਵਰਤਨ ਰਾਜਸੀ ਸ਼ਕਤੀ ਦੀ ਜਿਤ, ਦਬਾਉਣ ਜਾਂ ਦਮਨ ਦੇ ਕਾਰਣ ਵਾਪਰਦਾ ਹੈ, ਜਿਸ ਵਿਚ ਦੋ ਸੱਭਿਆਚਾਰਾਂ ਦਾ ਪਰਸਪਰ ਸੰਬੰਧ ਸੁਖਾਵਾਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਜੇਤੂ, ਭਾਰੂ ਅਤੇ ਦਮਿਤ ਸਰੂਪ ਦਾ ਧਾਰਨੀ ਹੁੰਦਾ ਹੈ।

ਸੱਭਿਆਚਾਰੀਕਰਨ

[ਸੋਧੋ]

ਜਦੋ ਦੋ ਸੱਭਿਆਚਾਰ ਇੱਕ ਦੂਜੇ ਦੇ ਸਿਧਾਂਤ ਸੰਪਰਕ ਵਿਚ ਆਉਂਦੇ ਹਨ ਤਾਂ ਜਿਹੜਾ ਅਨੁਕੂਲਣ, ਪਰਤਿਕਰਮ ਜਾਂ ਟਕਰਾਅ ਉਤਪੰਨ ਹੁੰਦਾ ਹੈ ਉਸ ਪ੍ਰਕਿਰਿਆ ਨੂੰ ਸੱਭਿਆਚਾਰੀਕਰਨ ਦਾ ਨਾਮ ਦਿਤਾ ਜਾਂਦਾ ਹੈ। ਇਹ ਪਰਿਵਰਤਨ ਸਹਿਜ ਵੀ ਅਤੇ ਆਰੋਪਤ ਜਾਂ ਦਬਾਉਪੂਰਣ ਦੋਹਾਂ ਤਰਾਂ ਦਾ ਹੋ ਸਕਦਾ ਹੈ। ਸੱਭਿਆਚਾਰੀਕਰਨ ਦਾ ਇਹ ਅਮਲ ਅਜੋਕੇ ਯੁਗ ਵਿਚ ਹੋਰ ਨਵੇਂ ਪਾਸਾਰਾਂ, ਦਿਸ਼ਾਵਾਂ ਅਤੇ ਢੰਗਾਂ ਰਾਹੀਂ ਮੂਰਤੀਮਾਨ ਹੇ ਰਿਹਾ ਹੈ।

ਸੱਭਿਆਚਾਰਕ ਇਨਕਲਾਬ

[ਸੋਧੋ]

ਇਹ ਪ੍ਰਕਿਰਿਆ ਸੱਭਿਆਚਾਰ ਦੇ ਇਤਿਹਾਸਕ ਵਿਕਾਸ ਦੇ ਵਿਭਿੰਨ ਪੜਾਂਵਾਂ ਉਤੇ ਆਮ ਵਾਪਰਦੀ ਰਹੀ ਹੈ। ਸੱਭਿਆਚਾਰਕ ਇਨਕਲਾਬ ਦੀ ਇਹ ਧਾਰਣਾ ਸਮਾਜਵਾਦੀ ਇਨਕਲਾਬ ਦਾ ਇੱਕ ਜੁਜ਼ ਬਣ ਕੇ ਉਭਰੀ ਹੈ। ਸੱਭਿਆਚਾਰਕ ਇਨਕਲਾਬ ਦਾ ਸਾਰ ਤੱਤ ਆਰਥਿਕ ਉਤਪਾਦਨ ਦੇ ਸਮੁੱਚੇ ਪ੍ਰਬੰਧ ਦੇ ਪ੍ਰਚੰਡ ਰੂਪਾਤਰਣ, ਸ਼ਖਸੀਅਤ ਦੇ ਸਰਵਪੱਖੀ ਇਕਸਾਰ ਸਮਉਚਿਤ ਵਿਕਾਸ,ਅਤੇ ਹਰੇਕ ਮਨੁਖ ਨੂੰ ਸੱਭਿਆਚਾਰਕ ਸਿਰਜਣਾ ਦੀ ਪ੍ਰਕਿਰਿਆ ਦੇ ਸੁਚੇਤ ਅੰਗ ਵਜੋਂ ਰੂਪਾਤਰਿਤ ਕਰਨ ਵਿਚ ਨਿਹਤ ਹੈ।

ਸੱਭਿਆਚਾਰਕ ਪਛੜੇਵਾਂ

[ਸੋਧੋ]

ਅਜਿਹੀ ਸਥਿਤੀ ਜਿਸ ਵਿਚ ਵਿਭਿੰਨ ਵਿਗਿਆਨਕ ਤਕਨੀਕੀ ਉਨੱਤ ਉਪਕਰਣਾਂ, ਮਸ਼ੀਨਾਂ ਕਾਢਾਂ ਦੇ ਫਲਸਰੂਪ ਪਦਾਰਥਕ ਉਤਪਾਦਨੀ ਪਰਿਵਰਤਨਾ ਦੀ ਰਫਤਾਰ ਅਧਿਕ ਹੋਵੇ, ਪਰ ਇਸਦੇ ਉਲਟ ਸੱਭਿਆਚਾਰਕ ਪ੍ਰਸੰਗ ਵਿਚ ਭਾਵ ਜੀਵਨ ਢੰਗ ਵਿਚ ਉਸ ਨਵੀਨ ਵਿਗਿਆਨਕ, ਤਕਨੀਕੀ ਜਾਂ ਹੋਰ ਪ੍ਰਗਤੀ ਦੇ ਪਰਿਵਰਤਨ ਦੀ ਪ੍ਰਕਿਰਿਆ ਮੁਕਾਬਲਤਨ ਧੀਮੀ ਹੋਵੇ ਅਤੇ ਇਸ ਘੱਟ ਰਫਤਾਰ ਕਾਰਨ ਉਤਰਨ ਸਥਿਤੀ ਅਰਥਾਤ ਪਾੜੇ ਨੂੰ ਸੱਭਿਆਚਾਰਕ ਪਛੜੇਵਾਂ ਕਿਹਾ ਜਾਦਾਂ ਹੈ।ਜਿਨਾਂ ਸਮਾਜਾਂ ਵਿਚ ਇਹ ਕਾਢਾਂ ਤੇ ਉਨਤੀਆਂ ਹੋਈਆਂ ਹਨ, ਉਨਾਂ ਸੱਭਿਆਚਾਰਾਂ ਨੇ ਇਸ ਪ੍ਰਕਿਰਿਆ ਨੂੰ ਸਹਿਜੇ ਹੀ ਜਨਮ ਦਿਤਾ ਹੁੰਦਾ ਹੈ ਅਤੇ ਜਜ਼ਬ ਕਰ ਲੈਣਾ ਹੁੰਦਾ ਹੈ, ਭਾਵੇਂ ਉਥੇ ਇਸਦੇ ਵੱਖਰੇ ਪ੍ਰਭਾਵ ਤੇ ਪਰਿਣਾਮ ਜਰੂਰ ਹੋਣਗੇ। ਨਕਲ, ਫੈਸ਼ਨ, ਆਰੋਪਣ, ਮਜਬੂਰੀਵੱਸ ਹੋਈ ਫੌਰੀ ਤਬਦੀਲੀ ਪਰ ਇਸਦੇ ਸਮਵਿਥ ਮੂਲ ਸੱਭਿਆਚਾਰ ਦੇ ਮੁਖ ਸਰੂਪ ਵਿਚ ਮੱਧਮ ਰਫਤਾਰ ਕਾਰਣ ਉਤਪੰਨ ਪਾੜੇ ਨੂੰ ਸੱਭਿਆਚਾਰਕ ਪਛੜੇਵਾਂ ਕਿਹਾ ਜਾਂਦਾ ਹੈ।[6]

ਪੰਜਾਬੀ ਸੱਭਿਆਚਾਰ ਭੂਗੋਲਿਕ ਪਹਿਲੂ

[ਸੋਧੋ]

ਸੱਭਿਆਚਾਰ ਦੀ ਹੋਂਦ ਵਿਧੀ ਦਾ ਪਰਾਥਮਿਕ ਪਛਾਣ ਚਿੰਨ੍ਹ ਭੂਗੋਲ ਹੈ। ਪ੍ਰਕਿਰਤੀ ਦਾ ਸੱਭਿਆਚਾਰ ਦੇ ਨਿਰਮਾਣ ਵਿਚ ਦਖਲ ਰੋਲ ਬਰਕਰਾਰ ਹੈ ਪਰ ਅਜੋਕੇ ਯੁਗ ਵਿਚ ਆਦਿਮ ਸੱਭਿਆਚਾਰ ਵਾਂਗੂੰ ਪ੍ਰਕਿਰਤੀ ਇਕੋ ਇੱਕ ਮੂਲ ਨਿਰਮਾਣਕਾਰੀ ਤੱਤ ਨਹੀਂ ਰਿਹਾ। ਭੂਗੋਲਿਕ ਤੱਤਾਂ ਦੀ ਮਨੁਖੀ ਸੱਭਿਆਚਾਰ ਦੇ ਨਿਰਮਾਣਕਾਰੀ ਤੱਤਾਂ ਵਜੋਂ ਰੋਲ ਵਿਚ ਤਬਦੀਲੀ ਆਈ ਹੈ। ਭੂਗੋਲਿਕ ਖਿਤੇ ਦੇ ਜਲਵਾਯੂ ਅਤੇ ਮੌਸਮ ਦਾ ਵਿਸ਼ੇਸ਼ ਸੱਭਿਆਚਾਰ ਦੇ ਮਨੁਖੀ ਜੁਸੇ,ਸਰੀਰਕ ਬਣਤਰ, ਨੈਣ ਨਕਸ਼ ਰੰਗ ਆਦਿ ਸਿਰਜਣ ਵਿਚ ਅਸਾਧਾਰਣ ਮਹੱਤਵ ਹੈ।

ਪੰਜਾਬ ਅਤੇ ਪੰਜਾਬੀ ਸੱਭਿਆਚਾਰ

[ਸੋਧੋ]

ਸੱਭਿਆਚਾਰ ਦੀ ਪ੍ਰਮਾਣਿਕ ਹੋਂਦ ਵਿਸ਼ੇਸ਼ ਭੂਗੋਲਿਕ ਖਿਤੇ ਤੋਂ ਬਿਨਾਂ ਅਸੰਭਵ ਹੈ। ਕਿਸੇ ਵੀ ਸੱਭਿਆਚਾਰ ਨੂੰ ਉਸਦੇ ਭੂਗੋਲਿਕ ਚੌਗਿਰਦੇ, ਜਲਵਾਯੂ, ਧਰਤੀ ਦੀ ਕਿਸਮ ਅਤੇ ਖਿਤੇ ਅਥਵਾ ਕੁਦਰਤੀ ਲਭਤਾਂ ਤੋ ਬਿਨਾਂ ਪਛਾਣਿਆ,ਸਮਝਿਆ ਹੀ ਨਹੀਂ ਜਾ ਸਕਦਾ, ਬਲਕਿ ਇਸ ਦੀ ਕਲਪਨਾ ਕਰਨਾ ਵੀ ਗਲਤ ਜਾਂ ਭ੍ਰਾਂਤਿਕ ਚੇਤਨਾ ਦਾ ਪ੍ਰਮਾਣ ਹੈ| ਪ੍ਰਾਚੀਨ ਕਾਲ ਵਿੱਚ ਇਸ ਭੂਗੋਲਿਕ ਖਿਤੇ ਦਾ ਨਾਮ ਸਪਤ ਸਿੰਧੁ ਸੀ ਜਿਸ ਦਾ ਅਰਥ ਹੈ ਸੱਤ ਦਰਿਆਵਾਂ ਦੁਆਰਾ ਸਿੰਚਤ ਧਰਤੀ| ਇਸ ਖਿਤੇ ਦਾ ਪਹਿਲੀ ਵਾਰ 'ਪੰਜਾਬ' ਨਾਮ ਅਮੀਰ ਖੁਸਰੋ ਦੀ ਕਿਰਤ ਵਿਚ ਇਸ ਰੂਪ ਵਿਚ ਪ੍ਰਯੋਗ ਹੋਇਆ|

ਪੰਜਾਬ ਦਾ ਜਲਵਾਯੂ ਅਤੇ ਇਸ ਦਾ ਸੱਭਿਆਚਾਰ ਉਤੇ ਅਸਰ

[ਸੋਧੋ]

ਪੰਜਾਬ ਅਜਿਹਾ ਭੂਮੀ ਖੰਡ ਹੈ ਜਿਸਦਾ ਮੋਸਮ ਮੁਕਾਬਲਤਨ ਗਰਮ ਹੈ ਭਾਵੇਂ ਮੋਸਮੀ ਚਕਰ ਅਨੁਸਾਰ ਇਥੇ ਸਖਤ ਸਰਦੀ ਪੈਦੀ ਹੈ ਪਰ ਇਹ ਸਰਦ ਮੁਲਕਾ ਦੇ ਮੁਕਬਲੇ ਬਹੁਤ ਘਟ ਹੈ ਪੰਜਾਬ ਵਿਚ ਕਦੇ ਕਦੇ ਸਰਦੀ ਰੁੱਤੇ ਕੋਰਾ ਪੈਂਦਾ ਹੈ| ਪਛਮੀ ਮੁਲਕਾ ਵਾਂਗ ਸਾਡੇ ਜੀਵਨ ਲਈ ਓਖਾ ਮੋਸਮ ਸਰਦੀ ਦਾ ਨਹੀਂ ਗਰਮੀ ਦਾ ਹੈ ਇਸ ਕਰਨ ਸਾਡੇ ਜੀਵਨ ਅਥਵਾ ਸੱਭਿਆਚਾਰ ਵਿਚ ਸਰਦੀ ਤੋਂ ਬਾਅਦ ਬਸੰਤ ਰੁੱਤ ਦਾ ਵੱਡਾ ਮਹਤਵ ਨਹੀਂ ਹੈ|

ਪੰਜਾਬੀ ਸੱਭਿਆਚਾਰ ਦਾ ਰਾਜਸੀ ਇਤਿਹਾਸਿਕ ਪਰਿਪੇਖ

[ਸੋਧੋ]

ਸਭ ਤੋਂ ਵਿਕਸਿਤ ਅਤੇ ਵਿਯਾਪਕ ਪ੍ਰਾਚੀਨ ਸੱਭਿਆਚਾਰ ਅਤੇ ਸਭਿਅਤਾ ਹੜਪਾਈ ਹੈ ਇਸ ਨੂੰ ਸਪਤ ਸਿਧੂ ਸਭਿਅਤਾ, ਸਿੰਧ ਘਾਟੀ ਦੀ ਸਭਿਅਤਾ ਆਦਿ ਨਵਾਂ ਨਾਲ ਜਾਣਿਆ ਜਾਂਦਾ ਹੈ | ਵਿਦਵਾਨਾਂ ਅਨੁਸਾਰ ਇਸ ਨੂੰ ਤਿਨ ਹਜਾਰ ਈਸਵੀ ਪੂ ਤੋਂ ਪੰਦਰਾਂ ਸੋ ਈਸਵੀ ਪੂ ਮਨਦੇ ਹਾਂ ਆਰੀਆ ਲੋਕਾਂ ਦੇ ਭੂਗੋਲਿਕ ਅਤੇ ਨਸਲੀ ਪਿਛੋਕੜ ਬਾਰੇ ਵੀ ਵਿਭਿਨ ਮਤ ਪ੍ਰਚਲਿਤ ਹਨ ਆਮ ਮਤ ਇਹ ਹੈ ਕਿ ਭਾਰਤੀ ਆਰੀਆ ਵੀ ਇਰਾਨੀ ਆਰੀਆ ਵਾਂਗ ਹੀ ਇੰਡੋ ਜਰਮਨ ਦੀ ਇੱਕ ਸਾਖ ਸਨ ਅਤੇ ਆਪਣੇ ਪੂਰਵ ਵਲ ਦੇਸ਼ਾਂਤਰ ਨਿਵਾਸ ਤੋਂ ਪਹਿਲਾ ਉਸੇ ਮੁਲ ਦੇ ਨਾਲ ਓਨਾ ਦਾ ਨਿਵਾਸ ਸੀ|[7]

ਪੰਜਾਬੀ ਸੱਭਿਆਚਾਰ ਮੁਲ ਪਛਾਣ

[ਸੋਧੋ]

ਪੰਜਾਬੀ ਸਭਿਆਚਰ ਦੀ ਮੁਲ ਪਛਾਣ ਸਬੰਧੀ ਇੱਕ ਗਲਤ ਰੁਝਾਨ ਸੰਪਰਦਾਇਕ ਸੰਕੀਰਣਤਾਵਾਂ ਅਤੇ ਦ੍ਰਿਸ਼ਟੀਆਂ ਦਾ ਹੈ ਦੂਸਰਾ ਰੁਝਾਨ ਬ੍ਰਾਹਮਣੀ ਹਿੰਦੂ ਸੱਭਿਆਚਾਰ ਦੇ ਉਪਰੋਕਤ ਵਿਵਹਾਰ ਦੇ ਬਿਲਕੁਲ ਉਲਟ ਇਸ ਨੂੰ ਸਿਖ ਧਰਮ ਦੇ ਆਰੰਭ ਨਾਲ ਜੋੜਕੇ ਪੰਜਾਬੀ ਸੱਭਿਆਚਾਰ ਦੇ ਸਮੁਚੇ ਸਰੂਪ ਨੂੰ ਕਾਂਟ ਛਾਂਟ ਵਖਰਾ ਕੇ ਸਿਖ ਸੰਪਰਦਾ ਦੇ ਅਰਥ ਵਿਚ ਸਮੇਟਣ ਦਾ ਹੈ ਤੀਸਰਾ ਰੁਝਾਨ ਜੋ ਇਸਲਾਮੀ ਕਟਦ ਪੰਥੀ ਸੰਪਰਦਾਇਕ ਵਿਚੋ ਪਨਪਦਾ ਹੈ ਪੰਜਾਬੀ ਸੱਭਿਆਚਾਰ ਨਿਰੋਲ ਇਸਲਾਮੀ ਧਾਰਮਿਕ ਅਕੀਦਿਆਂ, ਮੁਲ ਪ੍ਰੇਰਕਾਂ, ਬਣਤਰਾਂ ਅਤੇ ਪ੍ਰਤਿਮਾਨਾਂ ਨਾਲ ਨਰੜਨ ਦਾ ਹੈ|

ਪੰਜਾਬ ਦਾ ਭੂਗੋਲਿਕ ਚੋਗਿਰਦਾ

[ਸੋਧੋ]

ਪੰਜਾਬੀ ਸੱਭਿਆਚਾਰ ਦੀ ਮੁਲ ਪਛਾਣ ਪੰਜਾਬ ਦੀ ਭੂਗੋਲਿਕ ਸਥਿਤੀ, ਇਸ ਦਾ ਜਲਵਾਯੂ, ਜਮੀਨ ਦੀ ਕਿਸਮ ਅਤੇ ਇਸ ਲਈ ਲੋੜੀਦੇ ਖੇਤਰ ਅਮਲ, ਲੋੜਾਂ ਪ੍ਰਾਪਤ ਸੁਵਿਧਾਵਾਂ ਅਤੇ ਵੰਗਾਰਾਂ ਨਾਲ ਜੁੜੀ ਹੋਈ ਹੈ| ਪੰਜਾਬੀ ਸੱਭਿਆਚਾਰ ਦੀ ਪਛਾਣ ਦਾ ਇੱਕ ਮਹੱਤਵਪੂਰਨ ਪਸਾਰ ਇਸ ਦੀ ਨਸਲੀ ਪਿਛੋਕੜ, ਬਣਤਰ ਤੇ ਸਰੂਪ ਦਾ ਹੈ ਇਹ ਸਚ ਹੈ ਕਿ ਨਸਲੀ ਪਿਛੋਕੜ ਦੇ ਬਾਵਜੂਦ ਵਿਸ਼ੇਸ ਭੂਗੋਲਿਕ ਚੋਗਿਰਦਾ, ਇਤਿਹਾਸਿਕ ਅਨੁਭਵ ਅਤੇ ਆਰਥਿਕ ਬਣਤਰ ਅਤੇ ਸੱਭਿਆਚਾਰਿਕ ਸਮੂਹਕਤਾ ਦਾ ਮੁਲ ਮੁਹਾਂਦਾਰਾਂ ਹੈ

ਪੰਜਾਬੀ ਸੱਭਿਆਚਾਰਕ ਰੂਪਾਂਤਰਨ ਸਾਰ ਅਤੇ ਸੇਧ

[ਸੋਧੋ]

ਸੱਭਿਆਚਾਰਿਕ ਰੂਪਾਂਤਰਨ ਇੱਕ ਅਹਿਮ, ਅਟਲ ਪਰ ਅਤੀਅੰਤ ਸੂਖਮ ਅਤੇ ਗੁੰਜਲਦਾਰ ਪ੍ਰੀਕਿਰਿਆ ਹੈ ਹਰੇਕ ਸੱਭਿਆਚਾਰ ਦਵੰਦਆਤਮਿਕ ਭੌਤਿਕਵਾਦ ਦੇ ਮੁਲ ਨਿਯਮਾ ਅਨੁਰੂਪ ਆਪਣੀ ਵਿਸ਼ੇਸ ਪ੍ਰਕਿਰਤੀ ਅਤੇ ਪ੍ਰੀਕਿਰਿਆ ਅਨੁਸਾਰ ਨਿਰੰਤਰ ਪਰਿਵਰਤਨਸ਼ੀਲ ਰਹਿੰਦਾ ਹੈ|

ਪੰਜਾਬੀ ਸੱਭਿਆਚਾਰ ਰੂਪਾਂਤਰਨ

[ਸੋਧੋ]

ਪੰਜਾਬੀ ਸਭਿਆਚਰਕ ਰੂਪਾਂਤਰਨ ਦਾ ਆਧੁਨਿਕ ਦੌਰ ਉਨਵੀ ਸਦੀ ਵਿਚ ਮੁਖ ਤੋਰ ਤੇ ਅੰਗ੍ਰੇਜੀ ਰਾਜ ਨਾਲ ਆਰੰਭ ਹੁੰਦਾ ਹੈ ਇਹ ਵਿਪਿਨ ਪੜਾ ਤਹਿ ਕਰਦਾ ਹੋਇਆ ਅਜੋਕੀ ਅਵਸਥਾ ਤਕ ਪਹੁਚਦਾ ਹੈ ਸੱਭਿਆਚਾਰਕ ਰੂਪਾਂਤਰਨ ਵਿਚ ਇੱਕ ਵਰਨਯੋਗ ਪਹਿਲੂ ਇਹ ਹੈ ਕਿ ਆਧੁਨਿਕ ਯੁਗ ਵਿਚ ਇਸ ਅਮਲ ਦਾ ਮੁਲ ਸੋਮਾ ਅਤੇ ਗਤੀਕਾਰ ਅੰਦਰੂਨੀ ਸਹਿਜ ਵਿਕਾਸ ਨਾਲੋ ਵਾਦ ਬਹਿਰੂਨੀ ਰਾਜਸੀ ਸ਼ਕਤੀਆਂ, ਆਰਥਿਕ ਪਰਿਸਥਿਤੀਆਂ, ਵਿਗਿਆਨਕ ਲਿਖਤਾਂ ਤਕਨੀਕੀ ਉਨ੍ਤਾਂ ਤੇ ਪਛਮੀ ਸੱਭਿਆਚਾਰਿਕ ਬੇਪਨਾਹ ਦਬਾਵਾਂ ਹਮਲਿਆਂ ਦੀ ਉਪਜ ਹੈ|

ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰਿਕ ਬਦਲਾਵ

[ਸੋਧੋ]

ਵਿਸ਼ਵੀਕਰਨ ਸਮਕਾਲੀ ਦੋਰ ਦਾ ਸਭ ਤੋਂ ਅਧਿਕ ਚਰਚਿਤ, ਵਖਰੇਵੇਂ ਭਰਪੂਰ ਅਤੇ ਖਿਚ ਪਾਉ ਵਰਤਾਰਾ ਹੈ ਉਨੀਵੀ ਸਦੀ ਦੇ ਅੰਤਲੇ ਦਹਾਕਿਆਂ ਸਮੇ ਸੰਸਾਰ ਸਾਮਰਾਜੀ ਸ਼ਕਤੀਆਂ ਨੇ ਅਪਣਿਆ ਆਰਥਿਕ ਲੁਟ ਅਤੇ ਮਜਬੂਤੀ ਲਈ ਜਿਸ ਨਵ ਬਸਤੀਵਾਦੀ ਸਿਸਟਮ ਨੂੰ ਸਥਾਪਿਤ ਕੀਤਾ ਉਸ ਨੇ ਅਗੋ ਵਿਸ਼ਵੀਕਰਨ ਦਾ ਮੁੜ ਬਣਿਆ ਮੁਨਾਫਾਖੋਰੀ ਦੇ ਅਧਾਰਿਤ ਸੰਸਾਰ ਮੰਦੀ ਦੀ ਘੜਤ ਤੇ ਮਜਬੂਤ ਜਕੜ, ਗਲੋਬਲੀ ਮੁਕਾਬਲੇ ਦੇ ਸੰਕਲਪਾਂ ਆਦਿ ਲਈ ਜਮੀਨ ਦੀ ਪਧਰੀ ਕਰਨ ਲਈ ਜਿਸ ਨਵੇਂ ਵਿਸ਼ਵੀਕਰਨ ਦਾ ਮੁਦਾ ਚੁਕਿਆ ਗਿਆ, ਉਸ ਦੇ ਦੋ ਮੁਖ ਨਾਹਰੇ ਹਨ ਉਦਾਰੀਕਰਣ ਅਤੇ ਨਿਜੀਕਰਣ| ਵਿਸ਼ਵੀਕਰਨ ਨੇ ਪਰਸਪਰ ਅੰਤਰ ਸਭੰਤਾ ਦੇ ਤੇਜ ਤੁਫਾਨ ਨਾਲ ਜਿਹੜੀਆਂ ਉਪਭੋਗੀ ਤੇ ਫੈਸ਼ਨੀ ਵਸਤਾਂ ਦਾ ਹੜ ਲਿਆਂਦਾ ਹੈ ਉਸ ਨੂੰ ਸੱਭਿਆਚਾਰ ਵਿਗਿਆਨੀਆ ਨੇ Mendonaldisation ਦਾ ਨਾਮ ਦਿਤਾ ਹੈ | ਅਜੋਕੇ ਦੌਰ ਵਿਚ ਵਿਸ਼ਵੀਕਰਨ ਦਾ ਇਹ ਵਰਤਾਰਾ ਅਟਲ ਹੈ ਪਰ ਆਪਣੀ ਸੱਭਿਆਚਾਰਕ ਹੋਂਦ ਅਤੇ ਗੋਰਵ ਪ੍ਰਤੀ ਸਵੈਮਾਨ ਵਾਲਾ ਰਵਈਆ ਅਤੇ ਪ੍ਰਤਿਉਤਰ ਵੀ ਉਨਾ ਹੀ ਲਾਜਮੀ ਹੈ

ਹਵਾਲੇ

[ਸੋਧੋ]
  1. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 08
  2. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 29
  3. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 73
  4. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 97
  5. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 109
  6. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 113
  7. ਪੰਜਾਬੀ ਸੱਭਿਆਚਾਰ ਪਛਾਣ ਚਿੰਨ,ਡਾ ਜਸਵਿੰਦਰ ਸਿੰਘ,ਗ੍ਰੇਸਿਆਸ ਬੂਕਸ ਪਟਿਆਲਾ,2014,ਪੰਨਾ 135