ਡਾ. ਜਸਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਜਸਵਿੰਦਰ ਸਿੰਘ
2014 ਵਿੱਚ ਡਾ. ਜਸਵਿੰਦਰ ਸਿੰਘ
2014 ਵਿੱਚ ਡਾ. ਜਸਵਿੰਦਰ ਸਿੰਘ
ਜਨਮਜਸਵਿੰਦਰ ਸਿੰਘ
(1954-05-17) 17 ਮਈ 1954 (ਉਮਰ 69)
ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ
ਕਿੱਤਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਅਧਿਆਪਕ ਅਤੇ ਸਾਹਿਤ ਆਲੋਚਕ[1]
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ੈਲੀਨਿੱਕੀ ਕਹਾਣੀ, ਨਾਵਲ, ਸਾਹਿਤ ਸਿਧਾਂਤ
ਸਾਹਿਤਕ ਲਹਿਰਮਾਰਕਸਵਾਦੀ ਆਲੋਚਨਾ
ਸਰਗਰਮੀ ਦੇ ਸਾਲ20ਵੀਂ ਸਦੀ ਦੀ ਆਖਰੀ ਚੌਥਾਈ ਅਤੇ 21ਵੀਂ ਸਦੀ ਦੀ ਆਰੰਭਿਕ ਚੌਥਾਈ ਦੌਰਾਨ ਜਾਰੀ
ਪ੍ਰਮੁੱਖ ਕੰਮਖੂਹ ਖਾਤੇ, ਘਰ ਦਾ ਜੀਅ, ਬੇਰ ਵਰਗਾ ਫਲ, ਪੰਜਾਬੀ ਲੋਕ ਸਾਹਿਤ ਸ਼ਾਸਤਰ, ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ, ਨਵੀਂ ਪੰਜਾਬੀ ਕਵਿਤਾ: ਪਛਾਣ ਚਿੰਨ੍ਹ
ਜੀਵਨ ਸਾਥੀਡਾ. ਧਨਵੰਤ ਕੌਰ
ਬੱਚੇਇੱਕ ਧੀ ਅਤੇ ਇੱਕ ਪੁੱਤਰ
ਰਿਸ਼ਤੇਦਾਰਚਰਨ ਸਿੰਘ (ਪਿਤਾ)

ਡਾ. ਜਸਵਿੰਦਰ ਸਿੰਘ (ਜਨਮ 17 ਮਈ 1954) ਪੰਜਾਬੀ ਗਲਪਕਾਰ ਅਤੇ ਸਾਹਿਤ ਆਲੋਚਕ ਹੈ। ਉਹ ਪੰਜਾਬੀ ਦਾ ਪੇਂਡੂ ਉੱਘਾ ਵਿਦਵਾਨ ਅਤੇ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ਗ ਹੈ ਅਤੇ ਪੰਜਾਬੀ ਯੂਨੀਵਰਸਿਟੀ ਦਾ ਡੀਨ ਅਕਾਦਮਿਕ ਰਿਹਾ ਹੈ।

ਜ਼ਿੰਦਗੀ[ਸੋਧੋ]

ਜਸਵਿੰਦਰ ਸਿੰਘ ਦਾ ਜਨਮ 17 ਮਈ 1954 ਨੂੰ ਨਕੋਦਰ ਨੇੜੇ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ। ਸਥਾਨਕ ਸੰਸਥਾਵਾਂ ਤੋਂ ਮੁੱਢਲੀ ਵਿੱਦਿਆ ਹਾਸਲ ਕਰਨ ਉਪਰੰਤ ਉਹ ਉਚੇਰੀ ਪੜ੍ਹਾਈ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆ ਗਿਆ। ਉਥੋਂ ਦੇ ਪੰਜਾਬੀ ਵਿਭਾਗ ਵਿੱਚ ਆਨਰਜ਼ ਸਕੂਲ ਵਿੱਚ ਬੀ. ਏ. ਆਨਰਜ਼, ਐਮ. ਏ. ਆਨਰਜ਼, ਪੰਜਾਬੀ (ਗੋਲਡ ਮੈਡਲਿਸਟ), ਐਮ.ਫਿਲ., ਐਮ.ਏ. ਅੰਗਰੇਜ਼ੀ, ਪੀ-ਐਚ.ਡੀ. ਕੀਤੀ। 1979 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਹੀ ਲੈਕਚਰਾਰ ਲੱਗ ਗਿਆ ਅਤੇ ਫਿਰ ਰੀਡਰ, ਪ੍ਰੋਫੈਸਰ ਵਜੋਂ 35 ਸਾਲ ਉਥੇ ਹੀ ਅਧਿਆਪਨ ਸੇਵਾ ਨਿਭਾਈ।[1] ਵਿਦਿਆਰਥੀ ਜੀਵਨ ਦੌਰਾਨ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਵਿਦਿਆਰਥੀ ਵਿੰਗ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨਾਲ ਜੁੜਿਆ ਰਿਹਾ। ਉਸਦਾ ਵਿਆਹ ਪੰਜਾਬੀ ਆਲੋਚਕ ਅਤੇ ਚਿੰਤਕ ਡਾ. ਧਨਵੰਤ ਕੌਰ ਨਾਲ ਹੋਇਆ, ਜੋ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਾਹਿਤ ਦੀ ਵਿਦਿਆਰਥਣ ਸੀ। ਡਾ. ਜਸਵਿੰਦਰ ਸਿੰਘ ਹੁਣ ਸੇਵਾ ਮੁਕਤ ਹੋ ਚੁੱਕਾ ਹੈ, ਪਰ ਅਜੇ ਵੀ ਅਧਿਆਪਨ ਅਤੇ ਹੋਰ ਸਾਹਿਤਕ ਕਾਰਜ ਸਰਗਰਮੀ ਨਾਲ ਨਿਭਾ ਰਿਹਾ ਹੈ।

ਪੁਸਤਕਾਂ[1][ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਖੂਹ ਖਾਤੇ (1996)
  • ਘਰ ਦਾ ਜੀਅ (2004)
  • ਬੇਰ ਵਰਗਾ ਫਲ (2009)

ਨਾਵਲ[ਸੋਧੋ]

  • ਮਾਤ ਲੋਕ (2011) ਸਾਹਿਤ ਆਕਾਦਮੀ ਪੁਰਸਕਾਰ 2015 ਵਿਜੇਤਾ ਨਾਵਲ।

ਆਲੋਚਨਾ ਅਤੇ ਖੋਜ-ਪੁਸਤਕਾਂ[ਸੋਧੋ]

  • ਸੱਭਿਆਚਾਰ ਅਤੇ ਕਿੱਸਾ ਕਾਵਿ (1985)
  • ਪੰਜਾਬੀ ਲੋਕ ਸਾਹਿਤ ਸ਼ਾਸਤਰ (1987, ਦੂਜੀ ਵਾਰ 2005)
  • ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ (1989)
  • ਨਵੀਂ ਪੰਜਾਬੀ ਕਵਿਤਾ: ਪਛਾਣ ਚਿੰਨ੍ਹ (2000, ਦੂਜੀ ਵਾਰ 2009)
  • ਪੰਜਾਬੀ ਸਾਹਿਤ ਦਾ ਇਤਿਹਾਸ (ਸਹਿ-ਲੇਖਕ) (1997)
  • ਅਮਰੀਕੀ ਪੰਜਾਬੀ ਕਵਿਤਾ: ਇੱਕ ਪੁਨਰ ਮੁਲਾਂਕਣ (2009)
  • ਪੰਜਾਬੀ ਸੱਭਿਆਚਾਰ: ਸਰੋਕਾਰ ਅਤੇ ਸਰੂਪ (2009)
  • ਗੁਰਬਖ਼ਸ਼ ਸਿੰਘ ਦੀ ਸਵੈ-ਜੀਵਨੀ (1997)
  • ਪਾਠ ਦ੍ਰਿਸ਼ਟੀ (2000)
  • ਨਵੀਨ ਕਾਵਿ ਸਿਤਾਰੇ (2003)

ਸੰਪਾਦਿਤ[ਸੋਧੋ]

  • ਪੰਜਾਬੀ ਗੀਤ ਕਾਵਿ (1990)
  • ਕਥਾ ਲੋਕ (ਪਾਠ ਪੁਸਤਕ) (1994)
  • ਕਥਾ ਪ੍ਰਵਾਹ (ਪਾਠ ਪੁਸਤਕ)(1999)
  • ਬਾਵਾ ਬਲਵੰਤ ਰਚਨਾਵਲੀ (2007)
  • ਕਥਾ ਸੰਸਾਰ (ਪਾਠ ਪੁਸਤਕ), (2009)
  • ਕਥਾ-ਕਹਾਣੀ (ਪਾਠ ਪੁਸਤਕ)
  • ਕਥਾ-ਸੰਸਾਰ (ਪਾਠ ਪੁਸਤਕ)
  • ਆਧੁਨਿਕ ਪੰਜਾਬੀ ਕਾਵਿ (1950-2010) (2011)
  • ਲੋਕਧਾਰਾ ਅਤੇ ਆਧੁਨਿਕਤਾ: ਰੂਪਾਂਤਰਣ ਤੇ ਪੁਨਰ-ਮੁਲਾਂਕਣ (ਸਹਿ-ਸੰਪਾ.) (2011)
  • ਆਧੁਨਿਕ ਕਾਵਿ: ਨਕਸ਼-ਨੁਹਾਰ (2011
  • ਪੰਜਾਬੀ ਡਾਇਸਪੋਰਾ: ਸਾਹਿਤ ਅਤੇ ਸੱਭਿਆਚਾਰ (2012)

ਹੋਰ ਖੋਜ ਸਰਗਰਮੀਆਂ[ਸੋਧੋ]

  • ਯੂ.ਐਸ.ਏ. (ਛੇ), ਯੂ.ਕੇ. (ਦੋ), ਕੈਨੇਡਾ (ਇਕ) ਅਤੇ ਪਾਕਿਸਤਾਨ (ਚਾਰ) ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਭਾਰਤ ਵਿੱਚ 100 ਤੋਂ ਵੱਧ ਕਾਨਫਰੰਸਾਂ/ਸੈਮੀਨਾਰਾਂ ਵਿੱਚ ਖੋਜ ਪ੍ਰਸਤੁਤ ਕੀਤੇ। ਨੌਂ ਅੰਤਰਰਾਸ਼ਟਰੀ ਸੈਮੀਨਾਰਾਂ ਵਿੱਚ ਕੁੰਜੀਵਤ ਭਾਸ਼ਣ ਪੇਸ਼ ਕੀਤੇ।
  • ਅਲੱਗ-ਅਲੱਗ ਕਿਤਾਬਾਂ ਅਤੇ ਅਖ਼ਬਾਰਾਂ ਵਿੱਚ 70 ਤੋਂ ਵਧੇਰੇ ਖੋਜ-ਪੱਤਰ ਪ੍ਰਕਾਸ਼ਿਤ ਹੋਏ।
  • ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ 30 ਤੋਂ ਵੱਧ ਸਾਹਿਤਕ ਸਮਾਰੋਹਾਂ ਦੀ ਪ੍ਰਧਾਨਗੀ ਕੀਤੀ।
  • ਬਹੁਤ ਸਾਰੇ ਰਿਫੈਰਸ਼ਰ ਕੋਰਸਾਂ ਅਤੇ ਪ੍ਰਤਿਸ਼ਠਾਵਾਨ ਸੰਸਥਾਵਾਂ ਵਿੱਚ ਵੱਖੋਂ-ਵੱਖ ਵਿਸ਼ਿਆਂ ਤੇ ਵਿਸ਼ੇਸ਼ ਲੈਕਚਰ ਦਿੱਤੇ।

ਖੋਜ਼ ਦਿਸ਼ਾ ਨਿਰਦੇਸ਼ਨ[ਸੋਧੋ]

  • 27 ਖੋਜਾਰਥੀ ਪੀ-ਐੱਚ.ਡੀ. ਸੰਪੂਰਨ ਕਰ ਚੁੱਕੇ ਹਨ। ਇਹਨਾਂ ਵਿਚੋਂ ਕੁਝ ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਅਲੱਗ-ਅਲੱਗ ਕਾਲਜਾਂ ਅਤੇ ਹੋਰ ਅਕਾਦਮਿਕ ਸੰਸਥਾਵਾਂ ਵਿੱਚ ਅਘਿਆਪਨ ਦਾ ਕਾਰਜ ਕਰ ਰਹੇ ਹਨ।
  • 46 ਵਿਦਿਆਰਥੀਆਂ ਨੇ ਐਮ.ਫਿਲ. ਦੀ ਡਿਗਰੀ ਪ੍ਰਾਪਤ ਕੀਤੀ।
  • ਇਸ ਸਮੇਂ 8 ਵਿਦਿਆਰਥੀ ਪੀ-ਐਚ.ਡੀ. ਦਾ ਖੋਜ-ਕਾਰਜ ਕਰ ਰਹੇ ਹਨ।

ਸ਼੍ਰੋਮਣੀ ਪੰਜਾਬੀ ਆਲੋਚਕ ਪੁਰਸਕਾਰ, 2008, ਭਾਸ਼ਾ ਵਿਭਾਗ, ਪੰਜਾਬ[ਸੋਧੋ]

  • ਅਕਾਦਮਿਕ ਅਹੁਦੇ ਅਤੇ ਹੋਰ ਵਿਸ਼ੇਸ਼ ਪਹਿਲੂ
  • ਸਾਹਿਤਯ ਅਕਾਦਮੀ, ਨਵੀਂ ਦਿੱਲੀ ਦੀ ਗਵਰਨਿੰਗ ਕੌਂਸਲ ਦਾ ਮੈਂਬਰ (2008-2013)
  • ਚੈਅਰਮੈਨ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998-2001 ਤੱਕ
  • ਆਲ ਇੰਡੀਆ ਐਡਵਾਂਸ ਇੰਸਟੀਚਿਊਟ, ਸ਼ਿਮਲਾ ਵਲੋਂ ਰਿਸਰਚ ਐਸੋਸੀਏਟਸ਼ਿਪ (1997-2000)
  • ਭਾਰਤੀ ਸਾਹਿਤ ਅਕਾਦਮੀ, ਭਾਰਤੀ ਗਿਆਨਪੀਠ, ਭਾਸ਼ਾ ਵਿਭਾਗ, ਪੰਜਾਬ ਅਤੇ ਸਰਸਵਤੀ ਸਨਮਾਨ (ਬਿਰਲਾ ਫਾਊਂਡੇਸ਼ਨ, ਨਵੀਂ ਦਿੱਲੀ) ਦੇ ਵਿਸ਼ੇਸ਼ਗ ਪੈਨਲ ਦਾ ਮੈਂਬਰ ਅਤੇ ਜਿਊਰੀ ਮੈਂਬਰ।
  • ਐਮ.ਏ.ਪੀ. ਅਤੇ ਯੂ.ਜੀ.ਸੀ. ਪੰਜਾਬੀ ਵਿਭਾਗ, ਦਾ ਕੋਆਰਡੀਨੇਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
  • ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, ਰੋਹਤਕ ਯੂਨੀਵਰਸਿਟੀ, ਰੋਹਤਕ, ਈਟਰਨਲ ਯੂਨੀਵਰਸਿਟੀ, ਬੜੂ ਸਾਹਿਬ ਦੇ ਪੰਜਾਬੀ ਦੇ ਬੋਰਡਾਂ (ਅੰਡਰ-ਗਰੇਜੂਏਟ, ਪੋਸਟ-ਗਰੇਜੂਏਟ, ਐਮ.ਫਿਲ. ਬੋਰਡਾਂ ਆਦਿ) ਦੇ ਵਿਸ਼ੇਸ਼ਗ ਮੈਂਬਰ ਵਲੋਂ ਕਾਰਜ ਕੀਤਾ।
  • ਯੂ.ਜੀ.ਸੀ. ਦੇ ਤਿੰਨ ਸੈਮੀਨਾਰਾਂ, ਦੋ ਇੰਟਰਨੈਸ਼ਨਲ ਕਾਟਫਰੰਸਾਂ ਅਤੇ ਦੋ ਰਿਫ਼ੈਰਸ਼ਰ ਕੋਰਸਾਂ ਦੇ ਕੋਆਰਡੀਨੇਟਰ ਵਜੋਂ ਕਾਰਜ ਕੀਤਾ।
  • 7-10-2004 ਤੋਂ 15-01-2014 ਤਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅਲੂਮਨੀ ਐਮੋਸੀਏਸ਼ਨ ਦੇ ਡੀਨ ਵਜੋਂ ਕਾਰਜ ਕੀਤਾ।
  • 3 ਜੁਲਾਈ 2011, ਗਰਦ ਫਾਊਂਡੇਸ਼ਨ ਆਫ ਅਮਰੀਕਾ, ਕਾਨਫਰੰਸ, ਪ੍ਰਧਾਨਗੀ ਭਾਸ਼ਣ, ਗਰਦ ਲਹਿਰ ਦੀ ਸਮਕਾਲੀ ਪ੍ਰਾਸੰਗਿਕਤਾ
  • ਕੁੰਜੀਵਤ ਭਾਸ਼ਣ, 10 ਜੁਲਾਈ 2011, ਪੰਜਾਬੀ ਸਾਹਿਤ ਸਭਾ ਸਟਾਕਟਨ, ਕੈਲੋਫੋਰਨੀਆ (ਯੂ.ਐਸ.ਏ), ਚੌਥੀ ਅਮਰੀਕੀ ਪੰਜਾਬੀ ਕਹਾਣੀ ਕਾਨਰੰਸ, ਸਮਕਾਲੀ ਅਮਰੀਕੀ ਪੰਜਾਬੀ ਕਹਾਣੀ: ਸਰੋਕਾਰ ਅਤੇ ਦ੍ਰਿਸ਼ਟੀਕੋਣ
  • 24 ਜੁਲਈ 2011, ਫਰੀਮੈਂਟ, ਕੈਲੋਫੋਰਨੀਆ, ਯੂ.ਐਸ.ਏ., ਵਿਸ਼ਵ ਪੰਜਾਬੀ ਅਕਾਦਮੀ, ਪੰਜਾਬੀ ਸੱਭਿਆਚਾਰ: ਗਲੋਬਲੀ ਮੁਹਾਂਦਰਾ
  • 5-6-7 ਅਗਸਤ 2011, ਟਰਾਂਟੋ, ਕੈਨੇਡਾ, ਵਿਸ਼ਵ ਪੰਜਾਬੀ ਕਾਨਫਰੰਸ-2011, ਵਿਸ਼ਵ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ
  • ਜਸਵਿੰਦਰ ਸਿੰਘ ਰਚਿਤ ਮਾਤ ਲੋਕ: ਜਗਤ ਤੇ ਜੁਗਤ, ਡਾ. ਹਰਸਿਮਰਨ ਸਿੰਘ ਰੰਧਾਵਾ, ਗਰੇਸ਼ੀਅਸ ਬੁਕ, ਪਟਿਆਲਾ, 2013
  • ਕੋਆਰਡੀਨੇਟਰ, ਗਰਦ ਲਹਿਰ ਦੀ ਸਮਕਾਲੀ ਪ੍ਰਾਸੰਗਿਕਤਾ, ਨੈਸ਼ਨਲ ਸੈਮੀਨਾਰ, 10-11 ਨਵੰਬਰ 2013 ਮਨਿਸਟਰੀ ਆਫ ਕਲਚਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ
  • ਡੀਨ, ਰੀਸਰਚ, ਪੰਜਾਬੀ ਯੂਨੀਵਰਸਿਟੀ ਪਟਿਆਲਾ 15 ਜੁਲਾਈ ਤੋਂ 31 ਦਸੰਬਰ 2013
  • 12-13 ਮਾਰਚ 2014, ਯੂਨੀਵਰਸਿਟੀ ਆਫ ਪੰਜਾਬ, ਲਾਹੌਰ (ਪਾਕਿਸਤਾਨ) ਅੰਤਰਰਾਸ਼ਟਰੀ ਪੰਜਾਬੀ ਸੂਫੀ ਕਾਨਫਰੰਸ ਵਿੱਚ ਕੁੰਜੀਵਤ ਭਾਸ਼ਣ
  • ਕੁੰਜੀਵਤ ਭਾਸ਼ਣ, ਇਕੀਵੀ਼ ਸਦੀ ਵਿੱਚ ਪੰਜਾਬੀ ਪਰਵਾਸੀ ਸਾਹਿਤ ਅਤੇ ਸੱਭਿਆਚਾਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 19 ਮਾਰਚ 2014
  • ਡੀਨ, ਭਾਸ਼ਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ 1 ਜਨਵਰੀ ਤੋਂ 30 ਜੂਨ 2014
  • ਡੀਨ, ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ 3 ਜਨਵਰੀ ਤੋਂ 30 ਜੂਨ 2014
  • ਕੋਆਰਡੀਨੇਟਰ, ਅੰਤਰ ਰਾਸ਼ਟਰੀ ਪੰਜਾਬੀ ਡਾਇਸਪੋਰਾ ਕਾਨਫਰੰਸ, 3 ਤੋਂ 5 ਫਰਵਰੀ 2014, ਮੂਲਵਾਸ ਤੇ ਪਰਵਾਸ ਦਾ ਅੰਤਰ-ਸੰਵਾਦ

ਅਵਾਰਡ ਤੇ ਸਨਮਾਨ[ਸੋਧੋ]

  1. ਸਾਹਿਤ ਅਕਾਦਮੀ ਸਨਮਾਨ 2015[2]
  2. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 2006
  3. ਕੇਸਰ ਸਿੰਘ ਕੇਸਰ ਪੁਰਸਕਾਰ, ਕੌਮਾਤਰੀ ਲੇਖਕ ਮੰਚ 2007
  4. ਸੰਤ ਸਿੰਘ ਸੇਖੋਂ ਸਾਹਿਤਾਰਥ ਪੁਰਸਕਾਰ, ਅਦਬੀ ਦਰਿਆ ਅਤੇ ਕੌਮਾਂਤਰੀ ਲੇਖਕ ਮੰਚ 2007
  5. ਸਰੋਮਣੀ ਪੰਜਾਬੀ ਆਲੋਚਕ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ 2008
  6. 1989 ਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਪੁਸਤਕ ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
  7. 1996 ਵਿੱਚ ਸ੍ਰ. ਨਾਨਕ ਸਿੰਘ ਸਰਵੋਤਮ ਗਲਪ ਪੁਸਤਕ ਪੁਰਸਕਾਰ, ਪੁਸਤਕ ਖੂਹ ਖਾਤੇ (ਕਹਾਣੀ ਸੰਗ੍ਰਹਿ), ਭਾਸ਼ਾ ਵਿਭਾਗ
  8. 2000 ਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਨਵੀਨ ਪੰਜਾਬੀ ਕਵਿਤਾ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
  9. ਰਵਨੀਤ ਲਿੱਟ ਯਾਦਗਾਰੀ ਪੁਰਸਕਾਰ, 1998
  10. ਲੋਕ ਲਿਖਾਰੀ ਸਭਾ, ਜਗਰਾਉਂ ਵਲੋਂ ਪ੍ਰਿੰ. ਸੰਤ ਸਿੰਘ ਸੋਖੋਂ ਪੁਰਸਕਾਰ, 2001
  11. ਸਾਹਿਤ ਸਭਾ, ਨਿਝਰਾਂ, (ਆਰ.ਜੀ.) ਜਲੰਧਰ ਵਲੋਂ ਤੀਜਾ ਡਾ. ਦਲਜੀਤ ਸਿੰਘ ਮੈਮੋਰੀਅਲ ਅਵਾਰਡ, 2002
  12. ਪੰਜਾਬੀ ਸਾਹਿਤ ਸਭਾ, ਕੈਲੇਫੋਰਨੀਆ, ਯੂ.ਐਸ.ਏ. ਵਲੋਂ ਪੰਜਾਬੀ ਆਲੋਚਨਾ ਅਤੇ ਗਲਪ ਵਿੱਚ ਵਡਮੁੱਲੇ ਕਾਰਜ ਲਈ ਸਨਮਾਨ, 2002
  13. ਰਚਨਾ ਵਿਚਾਰ ਮੰਚ, ਨਾਭਾ ਵਲੋਂ ਸਾਹਿਤ ਆਲੋਚਨਾ ਲਈ 2002 ਵਿੱਚ ਸਨਮਾਨ।
  14. ਕੌਮਾਂਤਰੀ ਕਲਮ ਮੰਚ ਵਲੋਂ ਪ੍ਰੋ. ਕੇਸਰ ਸਿੰਘ ਕੇਸਰ ਪੁਰਸਕਾਰ, 2006
  15. ਸ੍ਰ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, 2007, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ।

ਹਵਾਲੇ[ਸੋਧੋ]

  1. 1.0 1.1 1.2 "ਡਾ. ਜਸਵਿੰਦਰ ਸਿੰਘ - Punjabi University". ਪੰਜਾਬੀ ਯੂਨੀਵਰਸਿਟੀ, ਪੰਜਾਬੀ ਵਿਭਾਗ. Archived from the original on 2014-01-05. Retrieved 2014-11-04. {{cite web}}: Unknown parameter |dead-url= ignored (help)
  2. "Sahitya Akademi releases list of 23 poets and authors for 2015 Sahitya Akademi Award". Archived from the original on 2015-12-19. Retrieved 18 ਦਸੰਬਰ 2015. {{cite web}}: Unknown parameter |dead-url= ignored (help)