ਬੇਬੀ ਹਲਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਬੀ ਹਲਦਰ
ਜਨਮ1973 (ਉਮਰ 50–51)
ਕਸ਼ਮੀਰ, ਭਾਰਤ
ਪੇਸ਼ਾਘਰਾਂ ਦਾ ਕੰਮ, ਲੇਖਕ
ਲਈ ਪ੍ਰਸਿੱਧAalo Aandhari (A Life Less Ordinary) (2006)

ਬੇਬੀ ਹਲਦਰ  (ਜਨਮ 1973) ਇੱਕ ਭਾਰਤੀ ਘਰਾਂ ਦਾ ਕੰਮ ਕਰਨ ਵਾਲੀ ਔਰਤ  ਅਤੇ ਲੇਖਕ ਹੈ, ਜਿਸ ਦੀ ਪ੍ਰਸਿੱਧ ਆਤਮਕਥਾ ਆਲੋ ਆਂਧਾਰੀ (ਇਕ ਘੱਟ ਸਧਾਰਨ ਜ਼ਿੰਦਗੀ) (2006)  ਉਸ ਦੇ ਬਚਪਨ ਅਤੇ ਇੱਕ ਘਰੇਲੂ ਕਾਰਜਕਰਤਾ ਦੇ ਰੂਪ ਵਿੱਚ ਉਸ ਦੀ ਕਠੋਰ ਜ਼ਿੰਦਗੀ ਨੂੰ ਪੇਸ਼ ਕਰਦੀ ਹੈ।[1] ਬਾਅਦ ਵਿੱਚ ਇਸਦਾ 21 ਭਾਸ਼ਾਵਾਂ ਵਿੱਚ ਅਨੁਵਾਦ ਹੋਇਆ, ਜਿਸ ਵਿੱਚ 13 ਵਿਦੇਸ਼ੀ ਭਾਸ਼ਾਵਾਂ ਵੀ ਸ਼ਾਮਲ ਹਨ।[2]

ਮੁਢਲਾ ਜੀਵਨ ਅਤੇ ਵਿਆਹ[ਸੋਧੋ]

ਬੇਬੀ ਹਲਦਰ ਕਸ਼ਮੀਰ ਵਿੱਚ ਪੈਦਾ ਹੋਈ,  ਅਤੇ ਉਸ ਨੂੰ ਉਸ ਦੀ ਜਨਮ ਦੇਣ ਵਾਲੀ ਮਾਂ ਨੇ  ਮੁਰਸ਼ਿਦਾਬਾਦ ਵਿੱਚ ਛੱਡ ਦਿੱਤਾ ਗਿਆ ਸੀ, ਜਦੋਂ ਉਸ ਦੇ ਪਿਤਾ ਦੀ ਪੀਣ ਦੀ ਆਦਤ ਨੇ ਉਸ ਦੀ ਮਾਂ ਨੂੰ ਛੱਡ ਦੇਣ ਲਈ ਮਜਬੂਰ ਕੀਤਾ। ਬਾਅਦ ਵਿਚ, ਉਸ ਨੂੰ ਇੱਕ ਬਦਸਲੂਕ ਪਿਤਾ, ਸਾਬਕਾ ਸੈਨਿਕ ਅਤੇ ਡਰਾਈਵਰ ਅਤੇ ਉਸ ਦੀ ਮਤਰੇਈ ਮਾਂ ਨੇ ਪਾਲਿਆ, ਜਿਸ ਨਾਲ ਉਹ ਕਸ਼ਮੀਰ ਤੋਂ ਮੁਰਸ਼ਿਦਾਬਾਦ ਗਈ ਅਤੇ ਅੰਤ ਵਿੱਚ ਪੱਛਮੀ ਬੰਗਾਲ ਦੇ ਦੁਰਗਾਪੁਰ ਪਹੁੰਚੀ।[3] ਉਹ ਸਕੂਲ ਵਿੱਚ ਲੱਗਦੀ ਹੱਟਦੀ ਰਹੀ ਅਤੇ 12 ਸਾਲ ਦੀ ਉਮਰ ਵਿੱਚ ਛੇਵੇਂ ਸਟੈਂਡਰਡ ਤੋਂ ਪੱਕੇ ਤੌਰ 'ਤੇ ਹਟਾ ਲਈ ਗਈ,  ਜਦ 12 ਸਾਲ ਦੀ ਉਮਰ ਦੀ ਨੂੰ, ਉਸ ਦੇ ਪਿਤਾ ਨੇ ਉਸ ਨਾਲੋਂ 14 ਸਾਲ ਵੱਡੇ ਬੰਦੇ ਨਾਲ ਵਿਆਹ ਦਿੱਤਾ ਜੋ ਇੱਕ ਛੋਟਾ ਮੋਟਾ ਡੈਕੋਰੇਟਰ ਸੀ। [4] 13 ਸਾਲ ਦੀ ਉਮਰ ਵਿੱਚ ਉਸ ਦਾ ਪਹਿਲਾ ਬੱਚਾ ਹੋਇਆ, ਅਤੇ ਜਲਦੀ ਹੀ ਮਗਰੋਂ ਦੋ ਹੋਰ ਬੱਚੇ। ਇਸ ਦੌਰਾਨ, ਉਸ ਦੀ ਭੈਣ ਨੂੰ ਉਸਦੇ ਪਤੀ ਦੁਆਰਾ ਗਲਾ ਘੁੱਟ ਕੇ ਮਾਰ ਦੇਣ ਤੋਂ ਬਾਅਦ, ਉਸ ਨੇ ਗੁਆਂਢ ਵਿੱਚ ਘਰੇਲੂ ਨੌਕਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਖੀਰ 1999 ਵਿੱਚ, 25 ਸਾਲ ਦੀ ਉਮਰ ਵਿੱਚ, ਘਰੇਲੂ ਹਿੰਸਾ ਦੇ ਬਾਰਾਂ ਸਾਲਾਂ ਬਾਅਦ, ਉਸਨੇ ਆਪਣੇ ਪਤੀ ਨੂੰ ਛੱਡ ਦਿੱਤਾ, ਆਪਣੇ ਤਿੰਨ ਬੱਚਿਆਂ ਨੂੰ  ਨਾਲ ਲੈ ਕੇ ਇੱਕ ਰੇਲਗੱਡੀ ਤੇ ਚੜ੍ਹ ਦਿੱਲੀ ਨੂੰ ਭੱਜ ਗਈ। ਹੁਣ ਇਕੋ ਮਾਪਾ ਹੋਣ ਦੇ ਨਾਤੇ, ਆਪਣੇ ਬੱਚਿਆਂ ਪੁੱਤਰ ਸੁਬੋਧ ਅਤੇ ਤਾਪਸ ਅਤੇ ਬੇਟੀ ਪੀਆ ਨੂੰ ਪਾਲਣ ਅਤੇ ਸਿੱਖਿਆ ਦੇਣ ਲਈ ਉਸਨੇ ਨਵੀਂ ਦਿੱਲੀ ਦੇ ਘਰਾਂ ਵਿੱਚ ਇੱਕ ਨੌਕਰਾਣੀ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ; ਅਤੇ ਇਸ ਦੌਰਾਨ ਉਸ ਦਾ ਕਈ ਸ਼ੋਸ਼ਣ ਕਰਨ ਵਾਲੇ ਰੁਜ਼ਗਾਰਦਾਤਾਵਾਂ ਨਾਲ ਵਾਹ ਪਿਆ।

ਸਾਹਿਤਕ ਕੈਰੀਅਰ [ਸੋਧੋ]

ਉਸ ਦਾ ਆਖ਼ਰੀ ਮਾਲਕ, ਲੇਖਕ ਅਤੇ ਸੇਵਾਮੁਕਤ ਮਾਨਵ ਵਿਗਿਆਨ ਦਾ ਪ੍ਰੋਫੈਸਰ ਅਤੇ ਉੱਘੇ ਹਿੰਦੀ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਪੋਤਾ, ਪ੍ਰਬੋਧ ਕੁਮਾਰ ਹੈ, ਜੋ ਨਵੀਂ ਦਿੱਲੀ ਰਾਜਧਾਨੀ ਦੇ ਖੇਤਰ ਵਿੱਚ ਗੁੜਗਾਓਂ ਵਿੱਚ ਰਹਿ ਰਿਹਾ ਹੈ। ਕਿਤਾਬਾਂ ਦੀਆਂ ਸ਼ੈਲਫਾਂ ਝਾੜਦਿਆਂ ਕਿਤਾਬਾਂ ਵਿੱਚ ਉਸਦੀ ਦਿਲਚਸਪੀ ਦੇਖਦੇ ਹੋਏ ਉਸਨੇ ਬੇਬੀ ਨੂੰ ਪਹਿਲਾਂ ਮੋਹਰੀ ਲੇਖਕਾਂ ਨੂੰ ਪੜ੍ਹਣ ਲਈ ਉਤਸ਼ਾਹਿਤ ਕੀਤਾ, ਤਸਲੀਮਾ ਨਸਰੀਨ ਦੀ ਸਵੈਜੀਵਨੀ ਅਮਰ ਮੇਬੇੇਲਾ (ਮੇਰਾ ਲੜਕੀਪਣ) ਨਾਲ ਸ਼ੁਰੂ ਕੀਤਾ, ਜੋ ਇਕ ਗ਼ਰੀਬ ਸਮਾਜ ਵਿੱਚ ਇੱਕ ਔਰਤ ਪੈਦਾ ਹੋਣ ਤੇ ਰੁਲਦੀ ਜੁਆਨੀ ਅਤੇ ਸਮਾਜ ਪ੍ਰਤੀ ਸ਼ਦੀਦ ਕਰੋਧ  ਵਾਲੀ ਲਿਖਤ ਹੈ।ਇਸਨੇ ਹਲਦਰ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਇੱਕ ਮੋੜ ਸਾਬਤ ਹੋਈ, ਕਿਉਂਕਿ ਇਸਨੇ ਉਸਨੂੰ ਖ਼ੁਦ ਆਪਣੀਆਂ ਯਾਦਾਂ ਲਿਖਣ ਨੂੰ ਪ੍ਰੇਰਿਤ ਕਰਨਾ ਸੀ। ਬਾਅਦ ਵਿੱਚ ਜਲਦ ਹੀ ਉਸਨੇ ਜੋਸ਼ ਨਾਲ ਹੋਰ ਲੇਖਕ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ, ਦੱਖਣ ਭਾਰਤ ਦੀ ਯਾਤਰਾ ਤੇ ਜਾਣ ਤੋਂ ਪਹਿਲਾਂ, ਪ੍ਰਬੋਧ ਕੁਮਾਰ ਨੇ ਬੇਬੀ ਇੱਕ ਨੋਟਬੁੱਕ ਅਤੇ ਪੈੱਨ ਖਰੀਦ ਕੇ ਦੇ ਦਿੱਤਾ ਅਤੇ ਉਸਨੂੰ ਆਪਣੀ ਜੀਵਨ ਕਹਾਣੀ ਲਿਖਣ ਲਈ ਉਤਸਾਹਿਤ ਕੀਤਾ, ਜੋ ਕੰਮ ਬੇਬੀ ਨੇ ਕੰਮ ਤੋਂ ਬਾਅਦ ਰਾਤ ਨੂੰ ਦੇਰ ਤੱਕ ਬੈਠਣ ਨਾਲ ਕੀਤਾ ਅਤੇ ਕਦੇ-ਕਦੇ ਕੰਮਾਂ ਦੇ ਵਿੱਚ ਮਿਲਦੇ ਸਮੇਂ ਵੀ ਉਹ ਲਿਖਦੀ। ਉਹ ਸਚਮੁੱਚ ਸਰਲ-ਸ਼ਬਦਾਂ ਦੀ ਵਰਤੋਂ ਕਰਦੀ ਹੋਈ ਮੂਲ ਬੰਗਾਲੀ ਵਿੱਚ ਲਿਖਦੀ। ਜਦੋਂ ਇੱਕ ਮਹੀਨੇ ਦੇ ਬਾਅਦ ਕੁਮਾਰ ਦੀ ਵਾਪਸੀ ਹੋਈ ਸੀ, ਤਾਂ ਉਹ ਉਸ ਸਮੇਂ ਤੱਕ 100 ਪੰਨੇ  ਲਿਖ ਚੁੱਕੀ ਸੀ।[5][6]

ਪੁਸਤਕਾਂ[ਸੋਧੋ]

  • Aalo Aandhari (ਬੰਗਾਲੀ, ਹਨੇਰਾ ਅਤੇ ਚਾਨਣ), 2002.
  • Eshat Roopantar (ਬੰਗਾਲੀ).
  • ਇੱਕ ਜੀਵਨ ਘੱਟ ਆਮ, ਅਨੁ.  Urvashi Butalia. Zubaan, 2006. ISBN 818901367X818901367X.

ਹਵਾਲੇ[ਸੋਧੋ]

  1. Raka Ray; Seemin Qayum (2009). Cultures of Servitude: Modernity, Domesticity, and Class in India. Stanford University Press. ISBN 080477109X.
  2. "Baby's day out in Hong Kong". Daily News and Analysis. 19 March 2007.
  3. "Housemaid makes it big in literature". The Tribune. 27 March 2010. Retrieved 20 May 2012.
  4. "The Diary of Baby Haldar". Outlook. 24 February 2003.
  5. "From maid to star author". DNA newspaper. 16 July 2006.
  6. "Books: A life less ordinary: Tell-all book on a domestic's hard life". Sunday Observer. 30 August 2006. Archived from the original on 19 ਅਗਸਤ 2014. Retrieved 20 May 2012. {{cite news}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]