ਉਰਵਸ਼ੀ ਬੁਤਾਲੀਆ
ਉਰਵਸੀ ਬੁਤਾਲੀਆ | |
---|---|
ਜਨਮ | 1952 ਅੰਬਾਲਾ, ਹਰਿਆਣਾ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਾਰੀਵਾਦੀ, ਇਤਹਾਸਕਾਰ ਸਹਿ-ਬਾਨੀ ਕਾਲੀ ਫ਼ਾਰ ਵਿਮਿੰਨ (1984), ਬਾਨੀ ਜ਼ੁਬਾਨ ਬੁਕਸ(2003) |
ਵੈੱਬਸਾਈਟ | www |
ਉਰਵਸੀ ਬੁਟਾਲੀਆ (ਜਨਮ 1952), ਨਾਰੀ ਅਧਿਕਾਰਾਂ ਲਈ ਸਰਗਰਮ ਕਾਰਕੁਨ, ਭਾਰਤੀ ਲੇਖਿਕਾ ਅਤੇ ਪ੍ਰਕਾਸ਼ਕ ਹੈ। ਉਹ 1984 ਵਿੱਚ ਸਥਾਪਤ ਕੀਤੇ ਗਏ ਔਰਤਾਂ ਦੇ ਪਹਿਲੇ ਪ੍ਰਕਾਸ਼ਨ ਹਾਊਸ, ਕਾਲੀ ਫ਼ਾਰ ਵਿਮਿੰਨ ਦੀ ਨਿਰਦੇਸ਼ਕ ਅਤੇ ਸਹਿ-ਬਾਨੀ ਹੈ। ਬਾਅਦ ਵਿੱਚ 2003 ਵਿੱਚ ਉਸਨੇ ਜ਼ੁਬਾਨ ਬੁਕਸ ਦੀ ਸਥਾਪਨਾ ਕਰ ਲਈ।[1]
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਬੁਟਾਲੀਆ ਦਾ ਜਨਮ ਅੰਬਾਲਾ, ਹਰਿਆਣਾ ਵਿੱਚ ਇੱਕ ਬਹੁਤ ਹੀ ਅਮੀਰ ਪ੍ਰਗਤੀਸ਼ੀਲ ਅਤੇ ਨਾਸਤਿਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਹ ਜੋਗਿੰਦਰ ਸਿੰਘ ਬੁਟਾਲੀਆ ਅਤੇ ਉਸ ਦੀ ਪਤਨੀ ਸੁਭੱਦਰਾ ਦੇ ਚਾਰ ਬੱਚਿਆਂ ਵਿੱਚੋਂ ਤੀਜੀ ਹੈ, ਉਸ ਦੀ ਮਾਤਾ, ਸੁਭੱਦਰਾ ਬੁਟਾਲੀਆ, ਇੱਕ ਨਾਰੀਵਾਦੀ ਸੀ, ਜੋ ਇਸਤਰੀਆਂ ਦੇ ਲਈ ਇੱਕ ਸਲਾਹ ਕੇਂਦਰ ਚਲਾਉਂਦੀ ਸੀ।
ਬੁਤਾਲੀਆ ਨੇ ਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ, 1971 ਵਿੱਚ ਸਾਹਿਤ ਵਿੱਚ ਬੀ.ਏ., 1973 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਮਾਸਟਰ ਅਤੇ 1977 ਵਿੱਚ ਲੰਡਨ ਯੂਨੀਵਰਸਿਟੀ ਤੋਂ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਮਾਸਟਰ ਦੀ ਪੜ੍ਹਾਈ ਕੀਤੀ। ਉਹ ਅੰਗਰੇਜ਼ੀ, ਇਤਾਲਵੀ ਅਤੇ ਫ੍ਰੈਂਚ ਦੇ ਨਾਲ ਵੱਖ-ਵੱਖ ਭਾਰਤੀ ਭਾਸ਼ਾਵਾਂ (ਹਿੰਦੀ, ਪੰਜਾਬੀ ਅਤੇ ਬੰਗਾਲੀ) ਬੋਲਦੀ ਹੈ।
ਕੈਰੀਅਰ
[ਸੋਧੋ]ਬੁਤਾਲੀਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦਿੱਲੀ ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨਾਲ ਕੀਤੀ। ਸੰਖੇਪ ਵਿੱਚ ਸੰਨ 1982 ਵਿੱਚ ਲੰਡਨ ਸਥਿਤ ਜ਼ੇਡ ਬੁਕਸ ਵਿੱਚ ਸੰਪਾਦਕ ਵਜੋਂ ਜਾਣ ਤੋਂ ਪਹਿਲਾਂ, ਉਸ ਨੇ ਇੱਕ ਸਾਲ ਉਨ੍ਹਾਂ ਦੇ ਆਕਸਫੋਰਡ ਹੈੱਡਕੁਆਰਟਰ ਵਿੱਚ ਕੰਮ ਕੀਤਾ। ਉਹ ਫਿਰ ਭਾਰਤ ਪਰਤ ਆਈ ਅਤੇ ਰੀਤੂ ਮੈਨਨ ਨਾਲ ਮਿਲ ਕੇ 1984 ਵਿੱਚ ਔਰਤਾਂ ਲਈ ਕਾਲੀ ਫਾਰ ਵੁਮੈਨ ਪਬਲੀਕੇਸ਼ਨ ਹਾਊਸ ਸਥਾਪਤ ਕੀਤਾ।[2]
ਬੁਤਾਲੀਆ ਆਪਣੇ-ਆਪ ਨੂੰ ਅਸ਼ੋਕਾ ਯੂਨੀਵਰਸਿਟੀ ਵਿੱਚ ਵੱਕਾਰੀ "ਯੰਗ ਇੰਡੀਆ ਫੈਲੋਸ਼ਿਪ" ਵਿੱਚ ਔਰਤਾਂ, ਸਮਾਜ ਅਤੇ ਬਦਲ ਰਹੇ ਭਾਰਤ ਬਾਰੇ ਆਪਣੇ ਕੋਰਸ ਰਾਹੀਂ ਪੜ੍ਹਾਉਣ ਵਿੱਚ ਸ਼ਾਮਿਲ ਹੈ।
ਬੁਤਾਲੀਆ ਦੇ ਦਿਲਚਸਪੀ ਦੇ ਮੁੱਖ ਖੇਤਰ ਇੱਕ ਨਾਰੀਵਾਦੀ ਅਤੇ ਖੱਬੇਪੱਖੀ ਦ੍ਰਿਸ਼ਟੀਕੋਣ ਤੋਂ ਵਿਭਾਜਨ ਅਤੇ ਮੌਖਿਕ ਇਤਿਹਾਸ ਹਨ। ਉਸ ਨੇ ਲਿੰਗ, ਫਿਰਕਾਪ੍ਰਸਤੀ, ਕੱਟੜਵਾਦ ਅਤੇ ਮੀਡੀਆ ਉੱਤੇ ਲਿਖਿਆ ਹੈ। ਉਸ ਦੀਆਂ ਲਿਖਤਾਂ ਕਈ ਅਖਬਾਰਾਂ ਅਤੇ ਰਸਾਲਿਆਂ ਦੇ ਪ੍ਰਕਾਸ਼ਨਾਂ ਵਿੱਚ ਛਪੀਆਂ ਹਨ ਜਿਸ ਵਿੱਚ ਦਿ ਗਾਰਡੀਅਨ, ਨਿਊ ਇੰਟਰਨੈਸ਼ਨਲਿਸਟ, ਦਿ ਸਟੇਟਸਮੈਨ, ਦਿ ਟਾਈਮਜ਼ ਆਫ਼ ਇੰਡੀਆ, ਆਉਟਲੁੱਕ ਅਤੇ ਇੰਡੀਆ ਟੂਡੇ ਸ਼ਾਮਲ ਹਨ। ਉਹ ਖੱਬੇਪੱਖੀ ਤਹਿਲਕਾ ਅਤੇ ਇੰਡੀਅਨ ਪ੍ਰਿੰਟਰ ਅਤੇ ਪ੍ਰਕਾਸ਼ਕ ਲਈ ਨਿਯਮਤ ਕਾਲਮ ਲੇਖਕ ਰਹੀ ਹੈ, ਜੋ ਕਿ B2B ਪ੍ਰਕਾਸ਼ਨ ਹੈ ਜੋ ਪ੍ਰਿੰਟ ਅਤੇ ਪ੍ਰਕਾਸ਼ਨ ਉਦਯੋਗ ਨਾਲ ਸੰਬੰਧਤ ਹੈ।
ਬੁਤਾਲੀਆ ਆਕਸਫੈਮ ਇੰਡੀਆ ਦੀ ਸਲਾਹਕਾਰ ਹੈ ਅਤੇ ਉਹ ਦਿੱਲੀ ਯੂਨੀਵਰਸਿਟੀ ਵਿਖੇ ਵੋਕੇਸ਼ਨਲ ਸਟੱਡੀਜ਼ ਕਾਲਜ ਵਿਖੇ ਰੀਡਰ ਦਾ ਅਹੁਦਾ ਰੱਖਦੀ ਹੈ।
ਕਾਲੀ ਫਾਰ ਵੁਮੈਨ
[ਸੋਧੋ]ਕਾਲੀ ਫਾਰ ਵੂਮੈਨ, ਭਾਰਤ ਦਾ ਪਹਿਲਾ ਵਿਸ਼ੇਸ਼ ਤੌਰ 'ਤੇ ਨਾਰੀਵਾਦੀ ਪਬਲਿਸ਼ਿੰਗ ਹਾਊਸ ਹੈ, ਜਿਸ ਦੀ ਬੁਤਾਲੀਆ ਨੇ ਰੀਤੂ ਮੈਨਨ ਨਾਲ ਮਿਲ ਕੇ ਸਹਿ-ਸਥਾਪਨਾ ਕੀਤੀ ਸੀ। ਇਸ ਦੀ ਸਥਾਪਨਾ 1984 ਵਿੱਚ ਤੀਜੀ ਦੁਨੀਆ 'ਚ ਔਰਤਾਂ ' ਤੇ ਗਿਆਨ ਦੇ ਅੰਗ ਵਧਾਉਣ ਦੇ ਵਿਸ਼ਵਾਸ ਵਜੋਂ ਕੀਤੀ ਗਈ ਸੀ ਜਿਵੇਂ ਕਿ ਪਹਿਲਾਂ ਤੋਂ ਹੀ ਅਜਿਹੇ ਗਿਆਨ ਨੂੰ ਹੁੰਗਾਰਾ ਦੇਣਾ ਮੌਜੂਦ ਹੈ। ਔਰਤ ਲੇਖਕਾਂ, ਸਿਰਜਣਾਤਮਕ ਅਤੇ ਵਿਦਵਾਨਾਂ ਲਈ ਇੱਕ ਮੰਚ ਪ੍ਰਦਾਨ ਕਰਨਾ ਵੀ ਇਸ ਦੇ ਮੁੱਖ ਕਾਰਜਾਂ ਵਿਚੋਂ ਇੱਕ ਹੈ।[3]
2003 ਵਿੱਚ ਸਹਿ-ਸੰਸਥਾਪਕ ਉਰਵਸ਼ੀ ਬੁਤਾਲੀਆ ਅਤੇ ਰੀਤੂ ਮੈਨਨ ਨੇ ਅਣਸੁਲਝੇ ਮਤਭੇਦਾਂ ਕਾਰਨ ਵੱਖ ਹੋ ਗਏ। ਦੋਵਾਂ ਨੇ ਕਾਲੀ ਫਾਰ ਵੂਮੈਨ ਦੇ ਬੈਨਰ ਹੇਠ ਆਪਣੇ ਪ੍ਰਭਾਵ ਸਥਾਪਤ ਕਰਨੇ ਜਾਰੀ ਰੱਖੇ, ਮੈਨਨ ਨੇ ਵੂਮੈਨ ਅਨਲਿਮੀਟਿਡ[4] ਦੀ ਸਥਾਪਨਾ ਕੀਤੀ ਅਤੇ ਬੁਤਾਲੀਆ ਨੇ ਜ਼ੁਬਾਨ ਬੁਕਸ ਦੀ ਸਥਾਪਨਾ ਕੀਤੀ।
ਜ਼ੁਬਾਨ ਬੁਕਸ
[ਸੋਧੋ]ਇਹ ਪ੍ਰਕਾਸ਼ਨ ਮੂਲ ਰੂਪ ਵਿੱਚ 2003 ਵਿੱਚ ਇੱਕ ਗੈਰ-ਮੁਨਾਫ਼ਾ ਦੇ ਤੌਰ 'ਤੇ ਸਥਾਪਤ ਕੀਤਾ ਗਿਆ। ਜ਼ੁਬਾਨ ਹੁਣ ਨਿੱਜੀ ਕੰਪਨੀ, ਜ਼ੁਬਾਨ ਪਬਲੀਸ਼ਰਜ਼ ਪ੍ਰਾਈਵੇਟ. ਲਿਮਟਿਡ, ਵਜੋਂ ਕੰਮ ਕਰਦੀ ਹੈ। ਇਸ ਵਿੱਚ ਪੰਜ ਹਿੱਸੇਦਾਰਾਂ ਬੁਤਾਲੀਆ (ਸੰਸਥਾਪਕ ਅਤੇ ਸੀ.ਈ.ਓ.), ਅਨੀਤਾ ਰਾਏ (ਸੰਪਾਦਕ), ਪ੍ਰੀਤੀ ਗਿੱਲ (ਸੰਪਾਦਕ), ਸ਼ਵੇਤਾ ਬਚਨੀ (ਸੰਪਾਦਕ) ਅਤੇ ਸਤੀਸ਼ ਸ਼ਰਮਾ (ਸੀ.ਐਫ.ਓ.) ਹਨ।
ਸੁਤੰਤਰ ਪਬਲਿਸ਼ਿੰਗ ਹਾਸ, "ਦੱਖਣੀ ਏਸ਼ੀਆ ਵਿਚ ਔਰਤਾਂ ਲਈ, ਉਹਨਾਂ ਦੇ ਲਈ," ਤੇ ਗਲਪ ਅਤੇ ਅਕਾਦਮਿਕ ਕਿਤਾਬਾਂ ਪ੍ਰਕਾਸ਼ਤ ਕਰਦਾ ਹੈ। ਉਨ੍ਹਾਂ ਦੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਲੇਖਕ ਜੈਸ਼੍ਰੀ ਮਿਸ਼ਰਾ, ਨਿਵੇਦਿਤਾ ਮੈਨਨ, ਮੰਜੁਲਾ ਪਦਮਨਾਭਨ, ਸੁਨੀਤੀ ਨਮਜੋਸ਼ੀ ਅਤੇ ਐਨੀ ਜ਼ੈਦੀ ਹਨ।
ਦ ਅਦਰ ਸਾਇਡ ਆਫ਼ ਸਾਇਲੈਂਸ
[ਸੋਧੋ]ਨਾਰੀਵਾਦੀ ਮਸਲਿਆਂ ਨਾਲ ਨਜਿੱਠਣ ਲਈ ਅਖਬਾਰਾਂ ਦੇ ਕਈ ਲੇਖਾਂ ਅਤੇ ਓਪ-ਐਡ ਦੇ ਕੰਮ ਤੋਂ ਇਲਾਵਾ, ਬੁਤਾਲੀਆ ਨੇ ਕਈ ਕਿਤਾਬਾਂ (ਹੇਠਾਂ ਸੂਚੀਬੱਧ) ਲਿਖੀਆਂ ਜਾਂ ਸਹਿ-ਲੇਖਿਤ ਕੀਤੀਆਂ। ਇਨ੍ਹਾਂ ਵਿਚੋਂ, ਦ ਦਰ ਸਾਈਡ ਆਫ਼ ਸਾਇਲੈਂਸ (1998) ਉਸਦੀ ਸਭ ਤੋਂ ਮਸ਼ਹੂਰ ਰਚਨਾ ਮੰਨੀ ਜਾਂਦੀ ਹੈ। ਕਿਤਾਬ, ਜਿਹੜੀ ਸੱਤਰ ਤੋਂ ਵੀ ਵੱਧ ਇੰਟਰਵਿਊਆਂ ਦੀ ਉਪਜ ਹੈ ਜੋ ਬਤਾਲੀਆ ਨੇ ਵੰਡ ਦੇ ਬਚੇ ਲੋਕਾਂ ਨਾਲ ਕੀਤੀ ਸੀ, ਨੂੰ ਕੁਝ ਭਾਰਤੀ ਯੂਨੀਵਰਸਿਟੀਆਂ ਵਿੱਚ ਅਕਾਦਮਿਕ ਪਾਠ ਵਜੋਂ ਵਰਤਿਆ ਜਾ ਰਿਹਾ ਹੈ। ਗੋਏਟ ਇੰਸਟੀਚਿਊਟ ਨੇ ਇਸ ਕਾਰਜ ਨੂੰ "ਦੱਖਣੀ ਏਸ਼ੀਆਈ ਅਧਿਐਨਾਂ ਦੀ ਇੱਕ ਸਭ ਤੋਂ ਪ੍ਰਭਾਵਸ਼ਾਲੀ ਕਿਤਾਬਾਂ ਵਜੋਂ ਦੱਸਿਆ ਹੈ ਜੋ ਹਾਲ ਦੇ ਦਹਾਕਿਆਂ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਇਹ ਦੁਖਾਂਤ ਦੇ ਸਮੂਹਕ ਤਜ਼ਰਬੇ ਵਿੱਚ ਔਰਤਾਂ ਵਿਰੁੱਧ ਹਿੰਸਾ ਦੀ ਭੂਮਿਕਾ 'ਤੇ ਜ਼ੋਰ ਦਿੰਦੀ ਹੈ।[5]"
ਬੁਤਾਲੀਆ ਦੱਸਦੀ ਹੈ ਕਿ ਹੋਲੋਕਾਸਟ ਦੀ ਤਰ੍ਹਾਂ ਪਾਰਟੀਸ਼ਨ ਅਜੇ ਵੀ ਬਹੁਤ "ਜੀਵਿਤ ਇਤਿਹਾਸ" ਹੈ, ਇਸ ਅਰਥ ਵਿੱਚ ਕਿ ਵੰਡ ਦੌਰਾਨ ਬਹੁਤ ਸਾਰੇ ਬਚੇ ਅਜੇ ਵੀ ਆਸ ਪਾਸ ਹਨ ਅਤੇ ਉਨ੍ਹਾਂ ਦੀ ਇੰਟਰਵਿਊ ਕੀਤੀ ਜਾ ਸਕਦੀ ਹੈ। ਹੋਲੋਕਾਸਟ ਦੇ ਮੌਖਿਕ ਇਤਿਹਾਸ ਦੇ ਦਸਤਾਵੇਜ਼ਾਂ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਪ੍ਰਾਜੈਕਟਾਂ ਦੇ ਉਲਟ, ਭਾਰਤ ਵਿੱਚ ਕੁਝ ਤੁਲਨਾਤਮਕ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਹ ਉਨ੍ਹਾਂ ਵਿਚੋਂ ਇੱਕ ਹੈ।
ਅਦਰ ਸਾਈਡ ਆਫ਼ ਸਾਇਲੈਂਸ ਨੇ 2001 ਵਿੱਚ ਓਰਲ ਹਿਸਟਰੀ ਬੁੱਕ ਐਸੋਸੀਏਸ਼ਨ ਅਵਾਰਡ ਅਤੇ 2003 'ਚ ਸਭਿਆਚਾਰ ਲਈ ਨਿੱਕਈ ਏਸ਼ੀਆ ਪੁਰਸਕਾਰ ਜਿੱਤਿਆ।
ਸਰਗਰਮੀ
[ਸੋਧੋ]ਬੁਤਾਲੀਆ "ਵਿਮੈਨਜ਼ ਇੰਸਟੀਚਿਊਟ ਫਾਰ ਫਰੀਡਮ ਆਫ਼ ਪ੍ਰੈਸ" (ਡਬਲਿਊ.ਐੱਫ. ਐੱਫ.) ਦੀ ਸਹਿਯੋਗੀ ਹੈ।[6]
ਕੰਮ
[ਸੋਧੋ]- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
- Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਸਨਮਾਨ ਅਤੇ ਇਨਮ
[ਸੋਧੋ]2000 ਵਿੱਚ, ਬੁਤਾਲਿਆ ਨੇ ਪ੍ਰਕਾਸ਼ਨ ਵਿੱਚ ਔਰਤਾਂ ਲੈ ਪੰਡੋਰਾ ਇਨਾਮ ਹਾਸਿਲ ਕੀਤਾ।[7]
2011 ਵਿੱਚ, ਬੁਤਾਲਿਆ ਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਇਨਾਮ ਪ੍ਰਾਪਤ ਹੋਇਆ।
2017 ਵਿੱਚ, ਗ੍ਰ੍ਮਨ ਫੈਡਰਲ ਰਿਪਬਲਿਕ ਨੇ ਬੁਤਾਲਿਆ ਨੂੰ ਗੋਏਥ ਮੈਡਲ ਨਾਲ ਸਨਮਾਨਿਤ ਕੀਤਾ।[5][8]
ਹਵਾਲੇ
[ਸੋਧੋ]- ↑ Daftuar, Swati (28 October 2010). "Identity matters". The Hindu. Retrieved 26 April 2013.
- ↑ Butalia, Urvashi (1984). "Women in Indian Cinema". Feminist Review (17): 108. doi:10.2307/1395025. ISSN 0141-7789.
- ↑ Puri, Jyoti, Woman, Body, Desire in Postcolonial India: Narratives of Gender and Sexuality (London: Routledge, 1999).
- ↑ "Ritu Menon". Women Unlimited. Retrieved 2019-03-07.
- ↑ 5.0 5.1 Scroll Staff. "Feminist publisher Urvashi Butalia wins the prestigious Goethe Medal". Scroll.in (in ਅੰਗਰੇਜ਼ੀ (ਅਮਰੀਕੀ)). Retrieved 2019-03-07.
- ↑ "Associates | The Women's Institute for Freedom of the Press". www.wifp.org (in ਅੰਗਰੇਜ਼ੀ (ਅਮਰੀਕੀ)). Retrieved 21 June 2017.
- ↑ "Urvashi Butalia". Heinrich-Böll-Stiftung (in ਅੰਗਰੇਜ਼ੀ). Retrieved 2019-03-07.
- ↑ https://www.goethe.de/resources/files/pdf131/about-urvashi-butalia.pdf