ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਸਤੰਬਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ,ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਤੇ ਹੁਮੈਨਿਅਟੀਜ। ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ। ਪੀਏਯੂ ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ 1,510 ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ ਖੇਤੀਬਾੜੀ, ਖੇਤੀਬਾੜੀ ਇੰਜੀਨੀਅਰਿੰਗ, ਘਰੇਲੂ ਵਿਗਿਆਨ ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ। ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, ਲਾਇਬਰੇਰੀ, ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ।