ਸਮੱਗਰੀ 'ਤੇ ਜਾਓ

ਕਪਤਾਨ (ਕ੍ਰਿਕਟ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕ੍ਰਿਕਟ ਟੀਮ ਦਾ ਕਪਤਾਨ ਇੱਕ ਮੁਖੀ ਹੁੰਦਾ ਹੈ ਜਿਸਦੇ ਕੋਲ ਇੱਕ ਆਮ ਖਿਡਾਰੀ ਤੋਂ ਵਧੇਰੇ ਜ਼ਿੰਮੇਵਾਰੀਆਂ ਅਤੇ ਕਰਤੱਵ ਹੁੰਦੇ ਹਨ। ਹੋਰ ਖੇਡਾਂ ਦੀ ਤਰ੍ਹਾਂ, ਕਪਤਾਨ ਆਮ ਤੌਰ 'ਤੇ ਇੱਕ ਤਜਰਬੇਕਾਰ ਕ੍ਰਿਕਟ ਖਿਡਾਰੀ ਜਿਸਦੀ ਬੋਲਬਾਣੀ ਚੰਗੀ ਹੁੰਦੀ ਹੈ ਅਤੇ ਉਹ ਟੀਮ ਦਾ ਇੱਕ ਸਥਾਈ ਮੈਂਬਰ ਹੁੰਦਾ ਹੈ। ਖੇਡ ਤੋਂ ਪਹਿਲਾਂ ਟਾੱਸ ਹੁੰਦੀ ਹੈ ਅਤੇ ਇਸ ਵਿੱਚ ਕਪਤਾਨ ਹੀ ਇਹ ਫ਼ੈਸਲਾ ਲੈਂਦਾ ਹੈ ਕਿ ਬੱਲੇਬਾਜ਼ੀ ਕਰਨੀ ਹੈ ਜਾਂ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕ੍ਰਮ ਕੀ ਹੋਵੇਗਾ ਅਤੇ ਕਿਹੜਾ ਗੇਂਦਬਾਜ਼ ਕਦੋਂ ਓਵਰ ਕਰੇਗਾ ਅਤੇ ਕਿਹੜਾ ਖਿਡਾਰੀ ਕਿੱਥੇ ਫ਼ੀਲਡਿੰਗ ਕਰੇਗਾ।

ਕਪਤਾਨ ਦੀ ਅਣਹੋਂਦ ਵਿੱਚ ਉਪ-ਕਪਤਾਨ ਕਪਤਾਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ।


ਕਪਤਾਨੀ ਜ਼ਿੰਮੇਵਾਰੀਆਂ

[ਸੋਧੋ]

ਖੇਡ ਦੇ ਦੌਰਾਨ

[ਸੋਧੋ]
ਟਾੱਸ
ਖੇਡ ਦੇ ਦੌਰਾਨ ਮੇਜ਼ਬਾਨ ਕਪਤਾਨ ਟਾੱਸ ਦੇ ਲਈ ਸਿੱਕਾ ਉਛਾਲਦਾ ਹੈ ਅਤੇ ਮਹਿਮਾਨ ਕਪਤਾਨ ਸਿੱਕੇ ਦੇ ਇੱਕ ਪਾਸੇ ਦਾ ਫ਼ੈਸਲਾ ਕਰਦਾ ਹੈ। ਜਿਸ ਕਪਤਾਨ ਦੀ ਜਿੱਤ ਹੁੰਦੀ ਹੈ ਉਹ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਵਿੱਚੋਂ ਇੱਕ ਦਾ ਫ਼ੈਸਲਾ ਕਰਦਾ ਹੈ।

ਫ਼ੀਲਡਿੰਗ ਵਿੱਚ ਸਥਿਤੀ: ਮੈਦਾਨ ਵਿੱਚ ਕਿਹੜਾ ਖਿਡਾਰੀ ਕਿੱਥੇ ਖੜ੍ਹਾ ਹੋਣਾ ਚਾਹੀਦਾ ਹੈ, ਕਪਤਾਨ ਗੇਂਦਬਾਜ਼ ਜਾਂ ਕਿਸੇ ਹੋਰ ਤਜਰਬੇਕਾਰ ਖਿਡਾਰੀ ਨਾਲ ਚਰਚਾ ਦੇ ਪਿੱਛੋਂ ਫੈਸਲਾ ਲੈਂਦਾ ਹੈ।[1]

ਪਾਵਰਪਲੇ
ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਲਏ ਜਾਣ ਵਾਲੇ ਪਾਵਰਪਲੇ ਦੇ ਨਿਯਮਾਂ ਵਿੱਚ 7 ਜੁਲਾਈ 2005 ਵਿੱਚ ਕੁਝ ਫੇਰ-ਬਦਲ ਕੀਤੇ ਗਏ ਸਨ ਜਿਹਨਾਂ ਦੇ ਅਨੁਸਾਰ ਪਾਵਰਪਲੇ ਓਵਰਾਂ ਦੀ ਸੰਖਿਆ 15 ਤੋਂ 20 ਕਰ ਦਿੱਤੀ ਗਈ ਸੀ। ਇਸ ਵਿੱਚ ਮੁੱਢਲਾ ਪਾਵਰਪਲੇ 10 ਓਵਰਾਂ ਦਾ ਹੁੰਦਾ ਹੈ ਅਤੇ ਇਸ ਪਿੱਛੋਂ ਦੋ ਪਾਵਰਪਲੇ 5-5 ਓਵਰਾਂ ਦੇ ਹੁੰਦੇ ਹਨ। ਇਹ ਦੋਵੇਂ ਪਾਵਰਪਲੇ ਕਦੋਂ ਲੈਣੇ ਹਨ ਇਹ ਦੋਵਾਂ ਟੀਮਾਂ ਦੇ ਕਪਤਾਨ ਤੈਅ ਕਰਦੇ ਹਨ। ਦੋਵਾਂ ਕਪਤਾਨਾਂ ਕੋਲ ਇੱਕ-ਇੱਕ ਪਾਵਰਪਲੇ ਲੈਣ ਦਾ ਹੱਕ ਹੁੰਦਾ ਹੈ।
ਗੇਂਦਬਾਜ਼ੀ
ਇਹ ਤੈਅ ਕਰਨਾ ਕਿ ਕਿਹੜਾ ਗੇਂਦਬਾਜ਼ ਕਦੋਂ ਗੇਂਦ ਸੁੱਟੇਗਾ, ਇਹ ਵੀ ਕਪਤਾਨ ਉੱਪਰ ਨਿਰਭਰ ਹੁੰਦਾ ਹੈ।
ਬੱਲੇਬਾਜ਼ੀ ਕ੍ਰਮ
ਜਦੋਂ ਟੀਮ ਬੱਲੇਬਾਜ਼ੀ ਕਰ ਰਹੀ ਹੁੰਦੀ ਹੈ ਤਾਂ ਕਪਤਾਨ ਹੀ ਤੈਅ ਕਰਦਾ ਹੈ ਕਿ ਬੱਲੇਬਾਜ਼ੀ ਕ੍ਰਮ ਕੀ ਹੋਵੇਗਾ।
ਪਾਰੀ ਦਾ ਫ਼ੈਸਲਾ
ਕਪਤਾਨ ਕਿਸੇ ਵੀ ਸਮੇਂ ਪਾਰੀ ਦੀ ਸਮਾਪਤੀ ਦਾ ਐਲਾਨ ਕਰ ਸਕਦਾ ਹੈ।
ਫ਼ਾਲੋ-ਆਨ
ਟੈਸਟ ਕ੍ਰਿਕਟ ਵਿੱਚ ਜੇਕਰ ਇਹ ਸਥਿਤੀ ਆਉਂਦੀ ਹੈ ਤਾਂ ਕਪਤਾਨ ਇਹ ਤੈਅ ਕਰਦਾ ਹੈ ਕਿ ਫ਼ਾਲੋ-ਆਨ ਦੇਣਾ ਹੈ ਜਾਂ ਨਹੀਂ।
ਹੋਰ ਫ਼ੈਸਲੇ
ਜੇਕਰ ਸਾਹਮਣੇ ਵਾਲੀ ਟੀਮ ਦਾ ਕੋਈ ਖਿਡਾਰੀ ਜ਼ਖ਼ਮੀ ਹੈ ਤਾਂ ਬੱਲੇਬਾਜ਼ੀ ਦੇ ਦੌਰਾਨ ਉਹ ਰਨਰ(ਰਨ ਲੈਣ ਲਈ ਹੋਰ ਖਿਡਾਰੀ) ਲੈ ਸਕਦਾ ਹੈ ਜਾਂ ਨਹੀਂ। ਆਮ ਤੌਰ 'ਤੇ ਇਹ ਇਜਾਜ਼ਤ ਮਿਲ ਜਾਂਦੀ ਹੈ ਜੇਕਰ ਬੱਲੇਬਾਜ਼ ਦੇ ਖੇਡ ਦੇ ਦੌਰਾਨ ਸੱਟ ਲੱਗ ਗਈ ਹੋਵੇ, ਪਰ ਇਹ ਨਿਰਭਰ ਕਪਤਾਨ ਉੱਪਰ ਹੀ ਹੁੰਦਾ ਹੈ।

ਹਵਾਲੇ

[ਸੋਧੋ]
  1. "The Role of the Captain". DangerMouse. Retrieved 31 January 2015.