ਇੱਕ ਦਿਨਾ ਅੰਤਰਰਾਸ਼ਟਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਦਿਨਾ ਅੰਤਰਰਾਸ਼ਟਰੀ (ਓਡੀਆਈ) ਇੱਕ ਕ੍ਰਿਕਟ ਖੇਡ ਦਾ ਹਿੱਸਾ ਹੈ ਜਿਸ ਵਿੱਚ ਕਿ ਸੀਮਿਤ ਓਵਰ ਹੁੰਦੇ ਹਨ। ਇਹ ਕ੍ਰਿਕਟ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ ਅਤੇ ਹਰ ਟੀਮ ਨੂੰ ਖੇਡਣ ਲਈ 50 ਓਵਰ ਦਿੱਤੇ ਜਾਂਦੇ ਹਨ। ਵਿਸ਼ਵ ਕ੍ਰਿਕਟ ਕੱਪ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਦਾ ਹੀ ਹਿੱਸਾ ਹੈ, ਕ੍ਰਿਕਟ ਕੱਪ ਦੇ ਸਾਰੇ ਮੈਚ 50 ਓਵਰ ਦੇ ਹੁੰਦੇ ਹਨ। ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਨੂੰ ਸੀਮਿਤ ਓਵਰ ਅੰਤਰਰਾਸ਼ਟਰੀ ਵੀ ਕਹਿ ਲਿਆ ਜਾਂਦਾ ਹੈ। ਇਸ ਨੂੰ ਟਵੰਟੀ20 ਕ੍ਰਿਕਟ ਨਾਲ ਜੋਡ਼ ਕੇ ਵੀ ਵੇਖਿਆ ਜਾਂਦਾ ਹੈ ਪਰੰਤੂ ਟਵੰਟੀ20 ਮੁਕਾਬਲੇ ਇਸ ਕ੍ਰਿਕਟ ਦਾ ਵਧੇਰੇ ਮਹੱਤਵ ਹੈ।

ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 5 ਜਨਵਰੀ 1971 ਨੂੰ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਸੀ। ਪਹਿਲਾਂ ਓਡੀਆਈ ਖੇਡਣ ਸਮੇਂ ਖਿਡਾਰੀ ਚਿੱਟੇ ਰੰਗ ਦੀ ਵਰਦੀ ਪਾਉਂਦੇ ਸਨ ਅਤੇ ਅਜੋਕੇ ਸਮੇਂ ਰੰਗਦਾਰ ਵਰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਓਡੀਆਈ ਖੇਡਣ ਲਈ ਜਿਆਦਾਤਰ ਮੈਚ ਦਿਨ-ਰਾਤ ਦੇ ਹੁੰਦੇ ਹਨ ਅਤੇ ਇਸ ਲਈ ਚਿੱਟੇ ਅਤੇ ਲਾਲ ਰੰਗ ਦੀ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ।[1]

ਮੈਲਬੌਰਨ ਕ੍ਰਿਕਟ ਮੈਦਾਨ ਵਿੱਚ ਆਸਟਰੇਲੀਆ ਅਤੇ ਭਾਰਤ ਵਿਚਕਾਰ ਹੋ ਰਿਹਾ ਓਡੀਆਈ ਮੁਕਾਬਲਾ, ਜਿਸ ਵਿੱਚ ਆਸਟਰੇਲੀਆ ਦੇ ਬੱਲੇਬਾਜ਼ ਨੇ ਪੀਲੇ ਰੰਗ ਦੀ ਅਤੇ ਭਾਰਤ ਦੇ ਖਿਡਾਰੀਆਂ ਨੇ ਨੀਲੇ ਰੰਗ ਦੀ ਵਰਦੀ ਪਾਈ ਹੈ
ਸ਼ਾਮ ਸਮੇਂ ਐੱਮਸੀਜੀ ਮੈਦਾਨ ਵਿੱਚ ਲਾਈਟਾਂ ਦੀ ਰੌਸ਼ਨੀ ਹੇਠ ਚੱਲ ਰਹੇ ਓਡੀਆਈ ਮੁਕਾਬਲੇ ਦਾ ਦ੍ਰਿਸ਼

ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੀਆਂ ਪ੍ਰਮੁੱਖ ਟੀਮਾਂ[ਸੋਧੋ]

  • ਟੀਮਾਂ ਦੇ ਨਾਮ ਅਤੇ ਟੀਮ ਵੱਲੋਂ ਖੇਡੇ ਗਏ ਪਹਿਲੇ ਓਡੀਆਈ ਮੁਕਾਬਲੇ ਦੀ ਮਿਤੀ -
  1.  ਆਸਟਰੇਲੀਆ (5 ਜਨਵਰੀ 1971)
  2.  ਇੰਗਲੈਂਡ (5 ਜਨਵਰੀ 1971)
  3.  ਨਿਊਜ਼ੀਲੈਂਡ (11 ਫਰਵਰੀ 1973)
  4.  ਪਾਕਿਸਤਾਨ (11 ਫਰਵਰੀ 1973)
  5.  ਵੈਸਟ ਇੰਡੀਜ਼ (5 ਸਤੰਬਰ 1973)
  6.  ਭਾਰਤ (13 ਜੁਲਾਈ 1974)
  7.  ਸ੍ਰੀ ਲੰਕਾ (13 ਫਰਵਰੀ 1982)
  8.  ਦੱਖਣੀ ਅਫ਼ਰੀਕਾ (10 ਨਵੰਬਰ 1991)
  9. ਜ਼ਿੰਬਾਬਵੇ (1 ਫਰਵਰੀ 1993)
  10.  ਬੰਗਲਾਦੇਸ਼ (10 ਅਕਤੂਬਰ 1997)

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]