ਘਾਟੀ ਵਿੱਚ
ਲੇਖਕ | ਐਂਤਨ ਚੈਖ਼ਵ |
---|---|
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | Short story |
ਪ੍ਰਕਾਸ਼ਕ | Zhizn |
ਘਾਟੀ ਵਿੱਚ (ਰੂਸੀ: В овраге) - ਰੂਸੀ ਲੇਖਕ [ ਐਂਤਨ ਚੈਖ਼ਵ] ਦੁਆਰਾ ਲਿਖੀ ਹੋਈ ਇੱਕ ਕਹਾਣੀ ਹੈ, ਜੋ ਪਹਿਲੀ ਵਾਰ "ਜ਼ੀਜਨ" ਜਰਨਲ ਵਿੱਚ 1899 ਵਿੱਚ ਛਾਪੀ ਗਈ ਸੀ। ਸਾਹਿਤਕ ਆਲੋਚਕ ਦਮਿਤਰੀ ਓਵਸਿਆਨੀਕੋ-ਕੁਲਿਕੋਵਸਕੀ ਦਾ ਮੰਨਣਾ ਹੈ ਕਿ ਕਹਾਣੀ ਦਾ ਸਾਰ ਦੁਸ਼ਟ ਅਤੇ ਪਾਪ ਦੀ ਤਸਵੀਰ ਦਾ ਪ੍ਰਤੀਬਿੰਬ ਹੈ ਜੋ ਕਿ ਕਿਸਾਨੀ ਵਿੱਚੋਂ ਇੱਕ ਨਵੀਂ "ਬੁਰਜ਼ੁਆਜ਼ੀ" ਦੇ ਉਭਾਰ ਨਾਲ ਜੁੜੀ ਹੋਈ ਹੈ।
ਪਾਤਰ
[ਸੋਧੋ]ਆਲੋਚਕਾਂ ਦੀ ਰਾਇ ਵਿੱਚ, ਇਸ ਕਹਾਣੀ ਵਿੱਚ ਲਗਭਗ ਸਾਰੇ ਪਾਤਰ "ਨੇਕੀ ਅਤੇ ਬਦੀ ਦੇ ਮਾਪਦੰਡ ਤੋਂ ਰਹਿਤ ਲੋਕ" ਹਨ। [1]
- ਗਰੇਗੋਰੀ ਪੇਤਰੋਵਿਚ ਸੇਬੋਕਿਨ - ਇੱਕ ਵਪਾਰੀ ਹੈ।
- ਅਨੀਸੀਮ ਗ੍ਰਿਗੋਰਿਏਵਿਚ ਸੇਬੋਕਿਨ - ਸ਼ਹਿਰ ਦੇ ਡਿਟੈਕਟਿਵ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੋਇਆ, ਗਰੇਗੋਰੀ ਪੇਤਰੋਵਿਚ ਸੇਬੋਕਿਨ ਦਾ ਵੱਡਾ ਪੁੱਤਰ ਹੈ।
- ਸਤੇਪਾਨ ਗ੍ਰਿਗੋਰਿਏਵਿਚ ਸੇਬੋਕਿਨ ―ਗਰੇਗੋਰੀ ਪੇਤਰੋਵਿਚ ਸੇਬੋਕਿਨ ਦਾ ਛੋਟਾ ਪੁਤਰ ਹੈ, ਬਾਪ ਦੇ ਵਪਾਰ ਦੇ ਕੰਮ-ਕਾਜ ਵਿੱਚ ਹੱਥ ਵਟਾਉਂਦਾ ਹੈ ਪਰ ਉਸ ਦੀ ਮਦਦ ਭਰੋਸੇ ਦੇ ਲਾਇਕ ਨਹੀਂ ਸੀ ਕਿਉਂਕਿ ਉਹ ਬੋਲਾ ਵੀ ਹੈ ਸਿਹਤ ਵੀ ਬਹੁਤ ਕਮਜ਼ੋਰ ਹੈ।
- ਅਕਸੀਨੀਆ ਸਤੇਪਾਨ ਦੀ ਪਤਨੀ ਖ਼ੂਬਸੂਰਤ ਅਤੇ ਸੁਹਣੇ ਜੁੱਸੇ ਦੀ ਔਰਤ, ਹਰ ਜਗ੍ਹਾ ਅਤੇ ਹਰ ਮਾਮਲੇ ਵਿੱਚ ਭੱਜੀ ਰਹਿੰਦੀ ਹੈ।
- ਵਾਰਵਰਾ ਨਿਕੋਲਾਏਵਨਾ ― ਗਰੇਗੋਰੀ ਪੇਤਰੋਵਿਚ ਦੀ ਦੂਜੀ ਪਤਨੀ, ਇੱਕ ਪ੍ਰਮੁੱਖ, ਸੁੰਦਰ ਅਤੇ ਬਹੁਤ ਹੀ ਧਾਰਮਿਕ ਔਰਤ ਹੈ। ਲਗਾਤਾਰ ਗਰੀਬ, ਤੀਰਥ ਯਾਤਰੀਆਂ ਦੀ ਮਦਦ ਕਰਦੀ ਹੈ। ਉਹ ਬੁਰਾਈ ਦਾ ਵਿਰੋਧ ਨਾ ਕਰਨ ਦੀ ਪ੍ਰਤੀਕ ਹੈ।
- ਲੀਪਾ - ਇੱਕ ਗ਼ਰੀਬ ਲੜਕੀ ਅਤੇ ਅਨੀਸੀਮ ਦੀ ਪਤਨੀ ਹੈ। ਉਹ ਬੁਰਾਈ ਦੇ ਨਾਲ ਸਮਝੌਤਾ ਨਾ ਕਰਨ, ਕਿਸਮਤ ਦੀ ਪਾਲਣਾ ਕਰਨ, ਗੁੱਸੇ ਅਤੇ ਬਦਲੇ ਦੀ ਥੋੜ੍ਹੀ ਜਿਹੀ ਭਾਵਨਾ ਦੀ ਵੀ ਅਣਹੋਂਦ ਦੀ ਪ੍ਰਤੀਕ ਹੈ।[2][3]
ਕਹਾਣੀ ਦਾ ਖ਼ੁਲਾਸਾ
[ਸੋਧੋ]ਸੇਬੋਕਿਨ ਆਪਣੇ ਵੱਡੇ ਪੁੱਤਰ, ਅਨੀਸੀਮ ਦਾ ਵਿਆਹ ਕਰਨ ਦਾ ਫੈਸਲਾ ਕਰਦਾ ਹੈ। ਉਹ ਸਹਿਜ ਅਤੇ ਬਿਨਾਂ ਉਤਸ਼ਾਹ ਤੋਂ ਸਹਿਮਤ ਹੋ ਜਾਂਦਾ ਹੈ। ਲਾੜੀ ਦਾ ਨਾਂ ਲੀਪਾ ਹੈ, ਉਹ ਇੱਕ ਬਹੁਤ ਹੀ ਗਰੀਬ ਕੁੜੀ ਹੈ। ਕਿਸੇ ਵੀ ਨਜ਼ਰੀਏ ਤੋਂ ਉਸਦੇ ਲਈ ਸੇਬੋਕਿਨ ਦੇ ਘਰ ਵੜਨਾ, ਕਿਸਮਤ ਦੀ ਦਾਤ ਹੈ, ਕਿਉਂਕਿ ਉਸ ਕੋਲ ਦਾਜ ਨਹੀਂ ਹੈ।
ਅਨੀਸੀਮ ਵਿਆਹ ਤੋਂ ਤਿੰਨ ਦਿਨ ਪਹਿਲਾਂ ਪਹੁੰਚਦਾ ਹੈ ਅਤੇ ਹਰ ਕਿਸੇ ਨੂੰ ਤੋਹਫ਼ੇ ਵਜੋਂ ਚਾਂਦੀ ਦੇ ਰੂਬਲ ਲਿਆਉਂਦਾ ਹੈ, ਜਿਸਦਾ ਮੁੱਖ ਸੁਹਜ ਇਹ ਹੈ ਕਿ ਚੁਣੇ ਸਾਰੇ ਸਿੱਕੇ ਬਿਲਕੁਲ ਨਵੇਂ ਨਕੋਰ ਹਨ।
ਵਿਆਹ ਦੇ ਸਮੇਂ ਅਨੀਸੀਮ ਫੌਰਨ ਸ਼ਰਾਬ ਪੀ ਲੈਂਦਾ ਹੈ ਅਤੇ ਸਮੋਰੋਦੋਵ ਨਾਂ ਦੇ ਇੱਕ ਸ਼ਹਿਰ ਦੇ ਦੋਸਤ ਦਾ ਵਿਖਾਵਾ ਕਰਦਾ ਹੈ, ਜਿਸ ਨੂੰ ਉਹ "ਇਕ ਵਿਸ਼ੇਸ਼ ਵਿਅਕਤੀ" ਕਹਿੰਦਾ ਹੈ। ਪੰਜ ਦਿਨ ਬਾਅਦ, ਅਨੀਸੀਮ ਸ਼ਹਿਰ ਨੂੰ ਚਲਾ ਜਾਂਦਾ ਹੈ। ਉਹ ਵਾਰਵਰਾ ਨਾਲ ਗੱਲ ਕਰਦਾ ਹੈ, ਅਤੇ ਉਹ ਸ਼ਿਕਾਇਤ ਕਰਦੀ ਹੈ ਕਿ ਉਹ ਪਵਿੱਤਰ ਢੰਗ ਨਾਲ ਨਹੀਂ ਰਹਿੰਦੇ ਹਨ, ਕਿਉਂ ਜੋ ਉਹਨਾਂ ਦੇ ਸਬੰਧਾਂ ਵਿੱਚ ਹਰ ਚੀਜ਼ ਧੋਖਾਧੜੀ ਉਪਰ ਖੜੀ ਹੈ। ਅਲਵਿਦਾ ਕਹਿਣ ਤੋਂ ਬਾਅਦ, ਅਨੀਸੀਮ ਦਾ ਕਹਿਣਾ ਹੈ ਕਿ ਸਮੋਰੋਦੋਵ ਨੇ ਉਸਨੂੰ ਇੱਕ ਹਨੇਰੇ ਮਾਮਲਿਆਂ ਵਿੱਚ ਰੱਖਿਆ: "ਮੈਂ ਅਮੀਰ ਹੋਵਾਂਗਾ ਜਾਂ ਮੈਂ ਸਭ ਕੁਝ ਗੁਆ ਲਵਾਂਗਾ." ਸਟੇਸ਼ਨ ਤੇ ਸੇਬੋਕਿਨ ਆਪਣੇ ਬੇਟੇ ਨੂੰ "ਘਰ ਰਹਿ ਕੇ ਕਾਰੋਬਾਰ ਕਰਨ" ਲਈ ਕਹਿੰਦਾ ਹੈ, ਪਰ ਉਹ ਇਨਕਾਰ ਕਰ ਦਿੰਦਾ ਹੈ। .
ਪਤਾ ਚਲਦਾ ਹੈ ਕਿ ਅਨੀਸੀਮ ਦੇ ਸਿੱਕੇ ਜਾਅਲੀ ਹਨ। ਉਸ ਨੇ ਉਹਨਾਂ ਨੂੰ ਸਮੋਰੋਦੋਵ ਦੇ ਨਾਲ ਬਣਾਇਆ ਸੀ ਅਤੇ ਹੁਣ ਉਸ ਤੇ ਜਾਅਲਸਾਜੀ ਦਾ ਦੋਸ਼ ਲਗ ਗਿਆ ਹੈ। ਇਸ ਨਾਲ ਬੁਢੇ ਆਦਮੀ ਨੂੰ ਸਦਮਾ ਪਹੁੰਚਦਾ ਹੈ। ਉਸ ਨੇ ਅਸਲੀ ਸਿੱਕਿਆਂ ਦੇ ਨਾਲ ਨਕਲੀ ਸਿੱਕੇ ਮਿਲਾਏ ਅਤੇ ਉਹਨਾਂ ਨੂੰ ਦੇਖ ਨਹੀਂ ਸਕਦਾ। ਭਾਵੇਂ ਕਿ ਉਹ ਜ਼ਿੰਦਗੀ ਭਰ ਗਲਤ ਕੰਮ ਕਰਦਾ ਰਿਹਾ ਸੀ, ਖੋਟੇ ਪੈਸੇ ਬਣਾਉਣਾ ਉਸ ਦੇ ਮਨ ਵਿੱਚ ਫਿੱਟ ਨਹੀਂ ਸੀ ਬੈਠ ਰਿਹਾ ਅਤੇ ਹੌਲੀ-ਹੌਲੀ ਉਸ ਨੂੰ ਪਾਗਲ ਕਰ ਦਿੰਦਾ ਹੈ। ਬੁੱਢੇ ਆਦਮੀ ਦੇ ਯਤਨਾਂ ਦੇ ਬਾਵਜੂਦ ਉਸ ਦੇ ਪੁੱਤਰ ਨੂੰ ਸਖਤ ਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਹੈ। ਘਰ ਵਿੱਚ, ਅਕਸੀਨਿਆ ਸਭ ਕੁਝ ਨੂੰ ਚਲਾਉਣ ਲੱਗ ਪੈਂਦੀ ਹੈ। ਉਹ ਲੀਪਾ ਨਾਲ ਅਤੇ ਉਸਦੇ ਜਨਮੇ ਬਾਲ ਨਾਲ ਨਫ਼ਰਤ ਕਰਦੀ ਹੈ,ਕਿਉਂ ਜੋ ਉਸਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਉਹਨਾਂ ਨੂੰ ਮੁੱਖ ਵਿਰਾਸਤ ਦਿੱਤੀ ਜਾਵੇਗੀ। ਲੀਪਾ ਦੇ ਸਾਹਮਣੇ, ਉਹ ਬੱਚੇ ਉੱਤੇ ਉਬਲਦਾ ਪਾਣੀ ਡੋਲ੍ਹ ਦਿੰਦੀ ਹੈ। ਬਾਲਕ ਥੋੜ੍ਹੇ ਜਿਹੇ ਸਮੇਂ ਲਈ ਤੜਪਣ ਤੋਂ ਬਾਅਦ ਮਰ ਜਾਂਦਾ ਹੈ। ਲੀਪਾ ਘਰੋਂ ਭੱਜ ਜਾਂਦੀ ਹੈ ਅਤੇ ਰਸਤੇ ਵਿੱਚ ਰਾਹੀਆਂ ਨੂੰ ਮਿਲਦੀ ਹੈ। ਜਦੋਂ ਲੀਪਾ ਘਰ ਆਉਂਦੀ ਹੈ, ਤਾਂ ਬੁੱਢਾ ਕਹਿੰਦਾ ਹੈ: "ਏਹ, ਲੀਪਾ ... ਤੂੰ ਪੋਤਰਾ ਨਹੀਂ ਬਚਾਇਆ..." ਉਹ ਲੀਪਾ ਨੂੰ ਦੋਸ਼ ਦਿੰਦਾ ਹੈ, ਅਕਸੀਨਿਆ ਨੂੰ ਨਹੀਂ, ਕਿਉਂਕਿ ਬੁੱਢਾ ਉਸ ਕੋਲੋਂ ਡਰਦਾ ਹੈ।
ਲੀਪਾ ਆਪਣੀ ਮਾਂ ਕੋਲ ਚਲੀ ਜਾਂਦੀ ਹੈ। ਅਕਸੀਨਿਆ ਆਖਿਰਕਾਰ ਪਰਿਵਾਰ ਦਾ ਮੁੱਖ ਵਿਅਕਤੀ ਬਣ ਜਾਂਦੀ ਹੈ, ਹਾਲਾਂਕਿ ਰਸਮੀ ਤੌਰ 'ਤੇ ਇਹ ਰੁਤਬਾ ਬੁੱਢੇ ਕੋਲ ਹੈ। ਉਹ ਹੇਮਿੰਨ ਵਪਾਰੀ ਭਰਾਵਾਂ ਦੇ ਨਾਲ ਇੱਕ ਸਾਂਝੇਦਾਰੀ ਵਿੱਚ ਦਾਖਲ ਹੋ ਜਾਂਦੀ ਹੈ। ਉਹ ਮਿਲ ਕੇ ਸਟੇਸ਼ਨ ਤੇ ਇੱਕ ਸ਼ਰਾਬਖਾਨਾ ਖੋਲ੍ਹਦੇ ਹਨ, ਤਿਕੜਮਬਾਜ਼ੀਆਂ ਨਾਲ ਪੈਸਾ ਬਣਾਉਂਦੇ ਹਨ, ਖਾਂਦੇ ਪੀਂਦੇ ਅਤੇ ਅਤੇ ਮਜ਼ੇ ਕਰਦੇ ਹਨ। ਬੁੱਢਾ ਸੋਬੇਕਿਨ ਇਸ ਹੱਦ ਤੱਕ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਨੂੰ ਖਾਣੇ ਬਾਰੇ ਵੀ ਯਾਦ ਨਹੀਂ ਹੁੰਦਾ, ਉਹ ਕਈ ਦਿਨ ਕੁਝ ਨਹੀਂ ਖਾਂਦਾ, ਜਦੋਂ ਕਿ ਕੋਈ ਹੋਰ ਵੀ ਉਸ ਨੂੰ ਨਹੀਂ ਖਵਾਉਂਦਾ। ਸ਼ਾਮਾਂ ਨੂੰ, ਉਹ ਕਿਸਾਨਾਂ ਨਾਲ ਗਲੀ ਵਿੱਚ ਖੜ੍ਹ ਜਾਂਦਾ, ਉਹਨਾਂ ਦੀ ਗੱਲਬਾਤ ਸੁਣਦਾ ਹੈ - ਅਤੇ ਇੱਕ ਦਿਨ, ਲੀਪਾ ਅਤੇ ਪਰਾਸਕੋਵੀਆ ਨਾਲ ਉਸਦੀ ਮੁਲਾਕਾਤ ਹੋ ਜਾਂਦੀ ਹੈ। ਉਹ ਉਸ ਨੂੰ ਪ੍ਰਣਾਮ ਕਰਦੀਆਂ ਹਨ, ਪਰ ਉਹ ਚੁੱਪ ਹੈ, ਉਸਦੀਆਂ ਅੱਖਾਂ ਵਿੱਚ ਅੱਥਰੂ ਹਨ। ਇਹ ਸਪਸ਼ਟ ਹੈ ਕਿ ਉਸਨੇ ਲੰਬੇ ਸਮੇਂ ਤੋਂ ਕੁਝ ਨਹੀਂ ਖਾਧਾ ਸੀ। ਲੀਪਾ ਨੇ ਉਸਨੂੰ ਦਲੀਏ ਦੇ ਨਾਲ ਇੱਕ ਪਿਰੋਗ (ਕਚੌਰੀ ਵਰਗੀ ਖਾਣ ਵਾਲੀ ਚੀਜ਼) ਦਿੰਦੀ ਹੈ। "ਉਹਨੇ ਲੈ ਲਈ ਅਤੇ ਖਾਣ ਲੱਗ ਪਿਆ। [...] ਲੀਪਾ ਅਤੇ ਪਰਾਸਕੋਵੀਆ ਆਪਣੇ ਸੀਨਿਆਂ ਉੱਤੇ ਵਾਰ - ਵਾਰ ਸਲੀਬ ਦੇ ਨਿਸ਼ਾਨ ਬਣਾਉਂਦੀਆਂ ਹੋਈਆਂ ਆਪਣੇ ਘਰ ਦੀ ਤਰਫ਼ ਚਲੀਆਂ ਗਈਆਂ।"
ਹਵਾਲੇ
[ਸੋਧੋ]- ↑ "В овраге — РГБ". www.rsl.ru. Archived from the original on 2017-04-28. Retrieved 2017-06-03.
{{cite web}}
: Unknown parameter|dead-url=
ignored (|url-status=
suggested) (help) - ↑ "Краткое содержание повести Чехова «В овраге»". briefly.ru (in ਰੂਸੀ). Retrieved 2017-06-03.
- ↑ Все шедевры мировой литературы в кратком изложении. Сюжеты и характеры. Русская литература XIX века / Ред. и сост. В. И. Новиков. — М. : Олимп : ਐਕਟ, 1996. — 832 с.