ਪਰਮਿੰਦਰ ਕੌਰ ਸਵੈਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਮਿੰਦਰ ਕੌਰ ਸਵੈਚ ਇੱਕ ਪੰਜਾਬੀ ਕਵੀ, ਲੇਖਕ, ਨਾਟਕਕਾਰ, ਅਭਿਨੇਤਰੀ ਅਤੇ ਸਮਾਜ ਸੇਵਕ ਕਾਰਕੁਨ ਹੈ।

ਜੀਵਨ[ਸੋਧੋ]

ਪਰਮਿੰਦਰ ਕੌਰ ਸਵੈਚ ਦਾ ਜਨਮ ਜਨਵਰੀ ੧੬, ੧੯੬੧ ਨੂੰ ਮਾਤਾ ਜਸਮੇਲ ਕੌਰ ਅਤੇ ਪਿਤਾ ਜਗਤਾਰ ਸਿੰਘ ਦੇ ਘਰ, ਪਿੰਡ ਇਸਰੂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਪਰਮਿੰਦਰ ਨੇ ਸੀਨੀਅਰ ਸੈਕੰਡਰੀ ਦੀ ਪੜ੍ਹਾਈ "ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਗੋਰਮਿੰਟ ਸੈਕੰਡਰੀ ਸਕੂਲ" (ਇਸਰੂ, ਲੁਧਿਆਣਾ) ਵਿੱਚ ਕੀਤੀ ਸੀ। ਸੈਕੰਡਰੀ ਸਕੂਲ ਕਰਨ ਤੋਂ ਬਾਅਦ, ਪਰਮਿੰਦਰ ਨੇ "ਏ ਐਸ ਕਾਲਜ ਫੌਰ ਵਿਮਨ ਖੰਨਾ" ਤੋਂ ਬੀ.ਏ. ਦੀ ਡਿਗਰੀ ਪਰਾਪਤ ਕੀਤੀ। ਇਸ ਤੋਂ ਬਾਅਦ, ਪਰਮਿੰਦਰ ਕੌਰ ਨੇ "ਪੰਜਾਬ ਯੂਨੀਵਰਸਿਟੀ ਪਟਿਆਲਾ" ਤੋਂ ਮਾਸਟਰ ਡਿਗਰੀ ਵੀ ਪਰਾਪਤ ਕੀਤੀ। ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਪਰਮਿੰਦਰ ਕੌਰ ਕਈ ਵਿਦਿਆਰਥੀ ਸੰਸਥਾਵਾਂ ਵਿੱਚ ਸ਼ਾਮਲ ਸੀ। ਉਸ ਸਮੇਂ ਤੋਂ ਲੈ ਕਿ ਅੱਜ ਤਕ, ਪਰਮਿੰਦਰ ਕੌਰ ਆਪਣੇ ਸਮਾਜਿਕ ਕੰਮਾ ਵਿੱਚ ਸ਼ਾਮਲ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਪਰਮਿੰਦਰ ਕੌਰ ੧੯੮੯ ਨੂੰ ਕੈਨੇਡਾ ਅਵਾਸ ਹੋ ਗਈ ਅਤੇ ਉਸ ਨੇ ਆਪਣੇ ਪਤੀ ਅਤੇ ਤਿੰਨ ਬੱਚਿਆ ਨਾਲ ਨਵੀਂ ਜਿੰਦਗੀ ਸ਼ੁਰੂ ਕਰ ਲਈ। ਪਰਮਿੰਦਰ ਕੌਰ ਸਰੀ, ਬੀ.ਸੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।[1]

ਪਰਮਿੰਦਰ ਕੌਰ ਦੇ ਪਰਿਵਾਰ ਵਿੱਚ ਉਸ ਦਾ ਪਤੀ ਅਤੇ ਤਿੰਨ ਬੱਚੇ ਹਨ। ਪਰਮਿੰਦਰ ਕੌਰ ਦੀ ਮਾਤਾ ਜੀ ਜਸਮੇਲ ਕੌਰ ਹੈ ਅਤੇ ਪਿਤਾ ਜੀ ਜਗਤਾਰ ਸਿੰਘ ਹਨ। ਉਸ ਦੀ ਮਾਤਾ ਜੀ ਘਰੇਲੂ ਔਰਤ ਸੀ ਅਤੇ ਉਸ ਦੇ ਪਿਤਾ ਜੀ ਖੇਤੀ ਕਰਦੇ ਸਨ ਪਰ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਸਨ। ਉਸ ਦੇ ਦਾਦਾ ਜੀ ਜਵਾਹਰ ਸਿੰਘ ਨੇ ਪਹਿਲਾਂ ਗਦਰ ਪਾਰਟੀ ਵਿੱਚ ਅਤੇ ਫਿਰ ਕਿਰਤੀ ਪਾਰਟੀ ਵਿੱਚ ਸੂਹੀਏ ਅਤੇ ਹਰਕਾਰੇ ਦੇ ਤੌਰ 'ਤੇ ਕੰਮ ਕੀਤਾ ਸੀ। ਪੰਜਾਬੀ ਦੇ ਪ੍ਰਸਿੱਧ ਗਜ਼ਲਗੋਅ ਪ੍ਰਿੰਸੀਪਲ ਤਖਤ ਸਿੰਘ ਪਰਮਿੰਦਰ ਸਵੈਚ ਦੇ ਚਾਚਾ ਜੀ ਸਨ। ਉਨ੍ਹਾਂ ਦੇ ਇੱਕ ਚਾਚਾ ਜੀ, ਕਰਨੈਲ ਸਿੰਗ, ਗੋਆ ਦੀ ਅਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ।[2]

ਸਹਿਤਕ ਜੀਵਨ[ਸੋਧੋ]

ਪਰਮਿੰਦਰ ਕੌਰ ਨੇ ਦਸਵੀਂ ਵਿੱਚ ਲਿਖਣਾ ਸ਼ੁਰੂ ਕਰ ਦਿਤਾ ਸੀ, ਪਰ ਇਸ ਸਮੇਂ ਉਸ ਨੇ ਥੋੜਾ ਥੋੜਾ ਹੀ ਲਿਖਿਆ। ਕਾਲਜ ਦੇ ਸਮੇਂ ਉਸ ਨੇ ਜ਼ਿਆਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਈ ਕਹਾਣੀਆ, ਕਵਿਤਾਵਾਂ ਅਤੇ ਇੱਕ ਨਾਟਕ ਵੀ ਲਿਖਿਆ। ਇਹ ਨਾਟਕ, "ਦਾਜ ਦੀ ਲਾਹਨਤ", ਪਰਮਿੰਦਰ ਕੌਰ ਨੇ ਕਾਲਜ ਵਿੱਚ ਅਤੇ ਨੇੜਲੇ ਕਈ ਪਿੰਡਾ ਵਿੱਚ ਵੀ ਖੇਡਿਆ। ੧੯੮੯ ਵਿੱਚ ਜਦ ਪਰਮਿੰਦਰ ਕੌਰ ਆਪਣੇ ਪਰਿਵਾਰ ਨਾਲ ਕੈਨੇਡਾ ਆ ਗਈ, ਉਸ ਨੇ ਕਈ ਚਿਰ ਲਈ ਲਿਖਣਾ ਛੱਡ ਦਿੱਤਾ ਸੀ ਅਤੇ ਆਪਣੇ ਪਤੀ ਨਾਲ ਆਪਣੇ ਤਿੰਨ ਬਚਿਆ ਨੂੰ ਪਾਲਣ ਲਈ ਸਮਾ ਬਿਤਾਇਆ। ਇਸ ਸਮੇਂ ਉਸ ਨੇ ਸਿਰਫ ਇੱਕ-ਦੋ ਕਵਿਤਾਵਾਂ ਹੀ ਲਿਖੀਆਂ ਸਨ। ੨੦੦੪ ਵਿੱਚ ਪਰਮਿੰਦਰ ਕੌਰ "ਤਰਕਸੀਲ ਸਸਾਇਅਟੀ ਆਫ ਕੈਨੇਡਾ" ਵਿੱਚ ਅਹੁਦੇਦਾਰ ਦੇ ਤੌਰ 'ਤੇ ਸ਼ਾਮਲ ਹੋ ਗਈ ਸੀ। ਪਰਮਿੰਦਰ ਕੌਰ ਨੇ ੨੦੦੯ ਵਿੱਚ ਆਪਣੀ ਪਹਿਲੀ ਨਾਟਕਾਂ ਦੀ ਕਿਤਾਬ "ਭਲਾ ਮੈਂ ਕੌਣ" ਲਿਖੀ। ਇਸ ਕਿਤਾਬ ਦੇ ਨਾਟਕ ਵੈਨਕੂਵਰ (ਕੈਨੇਡਾ) ਵਿੱਚ ਗੁਰਦੀਪ ਆਰਟਸ ਅਕੈਡਮੀ ਵਲੋਂ ਖੇਡੇ ਗਏ। ਇਸ ਤੋਂ ਬਾਅਦ ਪਰਮਿੰਦਰ ਕੌਰ ਲਿਖਦੀ ਰਹੀ ਅਤੇ ਉਸ ਨੇ ਕਈ ਕਵਿਤਾਵਾਂ ਅਤੇ ਨਾਟਕ ਵੀ ਲਿਖੇ ਅਤੇ ਅੱਜ ਵੀ ਆਪਣੀ ਲਿਖਤ ਵਿੱਚ ਰੁਝੀ ਰਹਿੰਦੀ ਹੈ। ਉਸ ਦੇ ਮੁਤਾਬਕ ਉਸ ਦੀ ਲਿਖਤ ਦੀ ਪ੍ਰੇਰਣਾ ਉਸ ਦੇ ਵਿਰਸੇ ਤੋਂ ਆਉਂਦੀ ਹੈ। ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਵੀ ਬੁਹਤ ਗਿਆਨ ਮਿਲਿਆ ਹੈ ਜੋ ਉਸ ਦੀਆਂ ਲਿਖਤਾ ਤੇ ਬਹੁਤ ਪ੍ਰਭਾਵ ਪਾਉਂਦਾ ਹੈ।[3]

ਲਿਖਤਾਂ[ਸੋਧੋ]

  • ਭਲਾ ਮੈ ਕੌਣ(ਨਾਟਕ ੨੦੦੯)
  • ਮਖੌਟਿਆ ਦੇ ਆਰ ਪਾਰ-(ਕਵਿਤਾਵਾਂ ੨੦੧੦) [4]
  • ਬਲਦੇ ਬਿਰਖ(ਨਾਟਕ ੨੦੧੧)
  • ਲਹਿਰਾਂ ਦੀ ਵੇਦਨਾ (ਕਵਿਤਾਵਾਂ ੨੦੧੬)
  • ਤਵਾਰੀਖ ਬੋਲਦੀ ਹੈ (ਨਾਟਕ ੨੦੧੬)

ਸਹਿਤਕ ਸੰਸਥਾਵਾਂ ਵਿੱਚ ਮੈਂਬਰਸ਼ਿੱਪ[ਸੋਧੋ]

ਪਰਮਿੰਦਰ ਕੌਰ ਹੇਠ ਲਿਖੀਆ ਸੰਸਥਾਵਾ ਦੀ ਮੈਂਬਰ ਹੈ:

  • ਤਰਕਸ਼ੀਲ ਸਸਾਇਟੀ ਕੈਨੇਡਾ
  • ਈਸਟ ਇੰਡੀਅਨ ਡਿਫੈਂਸ ਕਮੇਟੀ
  • ਪ੍ਰੋਗ੍ਰੇਸਿਵ ਨਾਰੀ ਅਸੋਸੀਏਸ਼ਨ
  • ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਅਸੋਸੀਏਸ਼ਨ
  • ਸ਼ਹੀਦ ਭਗਤ ਸਿੰਘ ਮੈਮੋਰੀਅਲ ਸਸਾਇਟੀ
  • ਪ੍ਰੋਗਰੈਸਿਵ ਆਰਟਸ ਕਲੱਬ
  • ਸੰਗਮ ਸਿਸਟਰਜ਼
  • ਕੇਂਦਰੀ ਲਿਖਾਰੀ ਸਭਾ
  • ਪੰਜਾਬੀ ਲੇਖਕ ਮੰਚ
  • ਸਾਹਿਤ ਸਭਾ ਸਰੀ
  • ਕਲਮੀ ਪਰਵਾਜ਼ ਮੰਚ

ਬਾਹਰਲੇ ਲਿੰਕ[ਸੋਧੋ]

  • ਪਰਮਿੰਦਰ ਕੌਰ ਸਵੈਚ ਦੀ ਵੈੱਬ-ਸਾਈਟ:

http://parminderswaich.com/

  • ਪਰਮਿੰਦਰ ਕੌਰ-ਮਖੌਟਿਆਂ ਦੇ ਆਰ-ਪਾਰ ਰਲੀਜ਼

https://www.youtube.com/watch?v=BWkdqwU0W_8

  • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ

https://www.youtube.com/watch?v=O0mBpQHJY2w

  • ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਦੂਜਾ ਹਿੱਸਾ

https://www.youtube.com/watch?v=WJVEVubfWG4

ਹਵਾਲੇ[ਸੋਧੋ]

  1. http://parminderswaich.com
  2. ਅਜਮੇਰ ਸਿੱਧੂ ਦੀ ਪਰਮਿੰਦਰ ਕੌਰ ਸਵੈਚ ਨਾਲ ਮੁਲਾਕਾਤ, ਨਵਾਂ ਜ਼ਮਾਨਾ, ਜਲੰਧਰ ਦੇ 7 ਜਨਵਰੀ 2018 ਦੇ ਅੰਕ ਵਿੱਚ ਛਪੀ।
  3. https://www.youtube.com/watch?v=O0mBpQHJY2w ; ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ
  4. https://www.youtube.com/watch?v=O0mBpQHJY2w; ਕਮਲਜੀਤ ਸਿੰਘ ਥਿੰਦ ਦੀ ਪਰਮਿੰਦਰ ਕੌਰ ਸਵੈਚ ਨਾਲ ਇੰਟਰਵਿਊ- ਪਹਿਲਾ ਹਿੱਸਾ