ਹੂ ਵਿਲ ਕਰਾਇ ਵੈਨ ਯੂ ਡਾਇ
ਦਿੱਖ
ਲੇਖਕ | ਰੌਬਿਨ ਸ਼ਰਮਾ |
---|---|
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ |
ਪ੍ਰਕਾਸ਼ਨ | 1999 |
ਆਈ.ਐਸ.ਬੀ.ਐਨ. | 978-8179922323 |
ਹੂ ਵਿਲ ਕਰਾਇ ਵੈਨ ਯੂ ਡਾਇ (English: Who Will Cry When You Die) (ਪੰਜਾਬੀ ਅਨੁਵਾਦ: ਕੌਣ ਰੋਵੇਗਾ ਤੁਹਾਡੀ ਮੌਤ ਤੇ) ਇੱਕ ਕਿਤਾਬ ਹੈ, ਜੋ ਕਿ ਕੈਨੇਡੀਆਈ ਲੇਖਕ ਰੌਬਿਨ ਸ਼ਰਮਾ ਨੇ ਲਿਖੀ ਹੈ। ਇਹ ਕਿਤਾਬ ਪਹਿਲੀ ਵਾਰ 1999 ਵਿੱਚ ਛਾਪੀ ਗਈ ਸੀ। ਲੇਖਕ ਦੁਆਰਾ ਲਿਖੀ ਗਈ ਇਹ ਤੀਸਰੀ ਕਿਤਾਬ ਸੀ, ਜੋ ਕਿ "ਦ ਮੌਂਕ ਹੂ ਸੋਲਡ ਹਿਜ ਫਰਾਰੀ" ਲੜੀ ਦਾ ਹਿੱਸਾ ਸੀ।[1][2][3] ਇਹ ਕਿਤਾਬ ਹੋਰ ਵੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
ਸੰਖੇਪ
[ਸੋਧੋ]ਕਿਤਾਬ ਨੂੰ 101 ਛੋਟੇ ਅਧਿਆਵਾਂ ਵਿੱਚ ਵੰਡਿਆ ਗਿਆ ਹੈ। ਹਰੇਕ ਅਧਿਆਇ ਵਿੱਚ ਜੀਵਨ ਦੀਆਂ ਕੁਝ ਮੁਸ਼ਕਲ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਹੱਲ ਅਤੇ ਸੁਝਾਅ ਪੇਸ਼ ਕੀਤੇ ਗਏ ਹਨ ਅਤੇ ਵਿਅਕਤੀ ਦੇ ਸੁਭਾਅ ਅਤੇ ਨਿੱਜੀ ਹੁਨਰ ਨੂੰ ਵਿਕਸਿਤ ਕਰਨ ਲਈ ਮਦਦਗਾਰ ਵਿਚਾਰ ਦਿੱਤੇ ਗਏ ਹਨ। ਇਸ ਪੁਸਤਕ ਵਿੱਚ ਜ਼ਿਕਰ ਕੀਤੇ ਕੁਝ ਸੁਝਾਅ - ਵਧੀਆ ਫ਼ਿਲਮਾਂ ਤੋਂ ਸਿੱਖਣਾ, ਨਿਮਰ ਹੋਣਾ, ਇੱਕ ਪੂਰੇ ਜੀਵਨ ਦੇ ਰੂਪ ਵਿੱਚ ਇੱਕ ਦਿਨ ਵੇਖਣਾ, ਰੁੱਖ ਲਗਾਉਣ ਦਾ ਮਹੱਤਵ ਆਦਿ।
ਹਵਾਲੇ
[ਸੋਧੋ]- ↑ "Who Will Cry When You Die". The Times of India. Retrieved 29 January 2016.
- ↑ "7 life-changing questions to ask before financial planning". Retrieved 29 January 2016.
- ↑ "Now Indian writers pen for the masses". The Hindu. Retrieved 29 January 2016.