ਭੰਡਾਲ ਬੇਟ
ਭੰਡਾਲ ਬੇਟ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਕਪੂਰਥਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਭੰਡਾਲ ਬੇਟ ਕਪੂਰਥਲਾ ਜ਼ਿਲ੍ਹਾ ਦਾ ਵੱਡਾ ਪਿੰਡ ਹੈ। ਇਹ ਪਿੰਡ ਕਪੂਰਥਲਾ ਤੋਂ 13 ਕਿਲੋਮੀਟਰ, ਢਿਲਵਾਂ ਤੋਂ 7 ਕਿਲੋਮੀਟਰ ਤੇ ਉਚੇ ਤੋਂ 5 ਕੁ ਕਿਲੋਮੀਟਰ ਦੀ ਦੂਰੀ ’ਤੇ ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਪਿੰਡ ਭੰਡਾਲ ਬੇਟ ਦੀ ਅਬਾਦੀ ਤਿੰਨ ਹਜ਼ਾਰ ਦੇ ਨੇੜੇ ਹੈ। ਪਿੰਡ ਦੀ ਸ਼ਾਖਰਤਾ ਦਰ 76.45 ਫ਼ੀਸਦੀ ਹੈ। ਪਿੰਡ ਨੂੰ ਪੰਜ ਪੱਤੀਆਂ ਵਿੱਚ ਵੰਡਿਆ ਹੋਇਆ ਹੈ। ਹਰੇ ਪੱਤੀ ਦਾ ਆਪਣਾ ਗੁਰਦੁਆਰਾ ਸਾਹਿਬ ਹੈ। ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ ਪਿੰਡ ਨੂੰ ਹੜ੍ਹਾਂ ਦੀ ਤਬਾਹੀ ਨੇ ਝੰਬਿਆ ਹੋਇਆ ਸੀ। ਕਰੀਬ 1965 ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਬਣਵਾਏ ਧੁੱਸੀ ਬੰਨ੍ਹ ਨੇ ਭੰਡਾਲ ਬੇਟ ਵਾਸੀਆਂ ਨੂੰ ਕਾਫ਼ੀ ਰਾਹਤ ਦਿੱਤੀ ਸੀ।
ਸਹੂਲਤਾਂ
[ਸੋਧੋ]ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ, ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ, ਹਸਪਤਾਲ, ਚਾਰ ਬੈਂਕ ਸ਼ਾਖ਼ਾਵਾਂ, ਸਪੋਰਟਸ ਕਲੱਬਾਂ
ਨਾਮਵਰ ਲੋਕ
[ਸੋਧੋ]ਕਬੱਡੀ ਖਿਡਾਰੀ ਕਰਨੈਲ ਸਿੰਘ ਭੰਡਾਲ, ਬਾਸਕਟਬਾਲ ਦੇ ਨੈਸ਼ਨਲ ਖਿਡਾਰੀ ਭਗਤ ਸਿੰਘ ਬੀਐਸਐਫ, ਜੀਤਾ ਸਿੰਘ ਬਾਸਕਟ ਬਾਲ ਦਾ ਕੌਮੀ ਪੱਧਰ ਦਾ ਖਿਡਾਰੀ, ਬਾਸਕਟਬਾਲ ਵਿੱਚ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਪ੍ਰਮਿੰਦਰ ਸਿੰਘ ਭੰਡਾਲ, ਡਾ. ਰਤਨ ਸਿੰਘ ਢਿੱਲੋਂ ਵੀ ਪੰਜਾਬੀ ਸਾਹਿਤ, ਡਾਕਟਰ ਗੁਰਬਖ਼ਸ਼ ਸਿੰਘ ਭੰਡਾਲ ਅਤੇ ਹਰਵਿੰਦਰ ਭੰਡਾਲ ਨੇ ਵੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੋਈ ਹੈ। ਭਾਈ ਥੰੰਮਣ ਸਿੰਘ ਅਕਾਲੀ ਲਹਿਰ ਵਿੱਚ ਸਰਗਰਮ ਰਹੇ ਸਨ।