ਖਨਾਲ ਕਲਾਂ
ਦਿੱਖ
ਖਨਾਲ ਕਲਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਸਥਾਨਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਦਿੜ੍ਹਬਾ |
ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਦਿੜ੍ਹਬਾ-ਭਵਾਨੀਗੜ੍ਹ ਰੋਡ ’ਤੇ ਵਸਿਆ ਹੋਇਆ ਹੈ। ਇਹ ਪਿੰਡ ਦਿੜ੍ਹਬਾ ਤੋਂ ਅੱਠ ਕਿਲੋਮੀਟਰ, ਸੂਲਰ ਘਰਾਟ-ਸਮਾਣਾ ਰੋਡ ਤੋਂ ਵੀ ਅੱਠ ਕਿਲੋਮੀਟਰ ਦੂਰੀ ਤੇ ਸਥਿਤ ਹੈ। ਪਿੰਡ ਦੀ ਅਬਾਦੀ 4200 ਦੇ ਕਰੀਬ ਹੈ। ਇਸ ਪਿੰਡ ਦੇ ਗੁਆਢੀ ਪਿੰਡ ਕਮਾਲਪੁਰ, ਖਨਾਲ ਖੁਰਦ, ਦਿਆਲਗੜ੍ਹ ਜੇਜੀਆ, ਗੁਜਰਾਂ ਹਨ। ਇਸ ਪਿੰਡ ਦੀ ਮੋੜ੍ਹੀ ਰਾਜਸਥਾਨ ਤੋਂ ਆਏ ਸੇਠ ਖੰਨਾ ਲਾਲ ਨੇ ਗੱਡੀ ਗਈ। ਪਿੰਡ ਦੇ ਚਾਰ ਖਿੱਚ ਦਾ ਕੇਂਦਰ ਮੁੱਖ ਦਰਵਾਜ਼ੇ ਹਨ।
ਸਹੂਲਤਾਂ
[ਸੋਧੋ]ਸਰਕਾਰੀ ਹਾਈ ਸਕੂਲ, ਅਨਾਜ ਮੰਡੀ, ਪਸ਼ੂ ਹਸਪਤਾਲ, ਮਾਲਵਾ ਗ੍ਰਾਮੀਣ ਬੈਂਕ, ਆਯੂਰਵੈਦਿਕ ਡਿਸਪੈਂਸਰੀ, ਗਊਸ਼ਾਲਾ ਦੀ ਸਹੂਲਤਾ ਹੈ।
ਧਾਰਮਿਕ ਸਥਾਨ
[ਸੋਧੋ]ਲੋਕਾਂ ਦੀ ਧਾਰਮਿਕ ਦਾ ਪ੍ਰਦਰਸ਼ਨ ਕਰਦੇ ਪਿੰਡ ਵਿੱਚ ਤਿੰਨ ਗੁਰਦੁਆਰੇ, ਸ਼ਿਵਜੀ ਦਾ ਮੰਦਿਰ, ਗਊਸ਼ਾਲਾ, ਬਾਬਾ ਕੁਬਾਡਾ ਦੀ ਸਮਾਧ ਤੇ ਦੁੱਖ ਭੰਜਨ ਆਸ਼ਰਮ ਹਨ।