ਸਮੱਗਰੀ 'ਤੇ ਜਾਓ

ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1947 ਤੋਂ ਪਹਿਲਾਂ ਦਾ ਦੋਰ

ਇਸ ਤਰਾਂ 1960 ਤੋ ਪਹਿਲਾ ਪੰਜਾਬੀ ਲੋਕਧਾਰਾ ਵਿੱਚ ਦੋ ਪ੍ਰਕਾਰ ਦੇ ਵਿਦਵਾਨ ਸਨ, ਪਹਿਲੀ ਪੀੜੀ ਯੂਰਪੀਅਨ [[ਵਿਦਵਾਨਾਂ]] ਦੀ (1890-1947) ਅਤੇ ਦੂਜੀ ਪੀੜੀ ਦੇ ਸੀ ਵਿਦਵਾਨਾ ਦੀ (1927-1960)।[1] ਅਠਾਰਵੀ ਸਦੀ ਅੱਧ ਤੋਂ ਲੈ ਕੇ ਉਨੀਵੀ ਸਦੀ ਤੱਕ ਦਾ ਸਮਾਂ ਵਿਸ਼ਵ ਪੱਧਰ ਤੇ ਖਿਚੋਤਾਣ ਦਾ ਸਮਾਂ ਸੀ। ਭਾਰਤੀ ਭੂਮੀ ਨੂੰ ਵੀ ਆਪਣੀ ਬਸਤੀ ਬਣਾਉਣ ਲਈ ਫਰਾਂਸੀਸੀ, ਡੱਚ,ਅੰਗਰੇਜ ਆਪਣੇ ਵਿੱਚ ਸੰਘਰਸ ਕਰ ਰਹੇ ਸਨ। 1757 ਵਿੱਚ ਪਲਾਸੀ ਦੀ ਲੜਾਈ ਜਿੱਤਣ ਤੋਂ ਬਾਅਦ ਅੰਗਰੇਜ ਲਲਚਾਈਆਂ ਨਜਰਾਂ ਨਾਲ ਪੰਜਾਬ ਵੱਲ ਤੱਕ ਰਹੇ ਸਨ।[2] ਸਰ ਵਿਲੀਅਮ ਜੋਨਸ ਦੁਆਰਾ 1784 ਵਿੱਚ ਏਸੀਆਟਿਕ ਸੋਸਾਇਟੀ ਆਫ਼ ਬੰਗਾਲ ਦੀ ਸਥਾਪਨਾ ਕੀਤੀ ਗਈ। 1788 ਵਿੱਚ [[ਡਾ. ਵਿਲੀਅਮ ਕੇਰੀ ]]ਨੇ ਕਲਕੱਤੇ ਤੋਂ 16 ਮੀਲ ਦੁਰ ਸਿਰੀਰਾਮਪੁਰ ਮਿਸ਼ਨ ਦੀ ਸਥਾਪਨਾ ਕੀਤੀ। 1799 ਵਿੱਚ ਲਾਹੋਰ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ।  ਇਸ ਸਮੇਂ ਦੇਸ਼ ਵਿੱਚ ਮਰਾਠਾ ਅਤੇ ਸਿੱਖ ਦੋ ਮਹੱਤਵਪੂਰਨ ਸ਼ਕਤੀਆਂ ਸਨ।  1804 ਵਿੱਚ ਮਰਾਠਾ ਨੂੰ ਪਰਾਜਿਤ ਕਰਕੇ ਅੰਗਰੇਜ ਦਿਲੀ ਦਰਬਾਰ ਤੇ ਕਾਬਜ ਹੋ ਗਏ।  ਫਰਵਰੀ 1809 ਤੱਕ ਅੰਗਰੇਜ ਸਤਲੁਜ ਦੇ ਇਲਾਕੇ ਤੱਕ ਪੁੱਜ ਚੁਕੇ ਸਨ। 1810 ਵਿੱਚ ਅੰਗਰੇਜਾਂ ਨੇ ਲੁਧਿਆਣਾ ਛਾਉਣੀ ਬਣਾ ਲਈ ਸੀ। ਇਸ ਵਿੱਚ ਕੈਪਟਨ ਮਰੇ ਨੇ ਆਪਣੇ ਮੁਨਸ਼ੀ ਬਣੇ ਸ਼ਾਹ ਨੂੰ ਤਵਾਰੀਖ ਪੰਜਾਬ ਲਿਖਣ ਲਈ ਕਿਹਾ ਅਤੇ ਇਸੇ ਵਕਤ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਲਿਖਣ ਦਾ ਬੀੜਾ ਚੁੱਕ ਲਿਆ, ਜੋਹਨ ਮੇਕਲਮ ਨੇ ਸਕੇਚ ਆਫ਼ ਦੀ ਸਿੱਖਸ (1812) ਨਾਂ ਦੀ ਪੁਸਤਕ ਲਿਖੀ।[3] ਪੰਜਾਬੀ ਵਿੱਚ ਪਹਿਲਾ 99 ਪੰਨਿਆ ਦਾ ਵਿਆਕਰਣ ਵਿਲੀਅਮ ਕੇਰੀ ਨੇ 1812 ਵਿੱਚ ਲਿਖਿਆ। 27 ਜੂਨ 1838 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਹਾਲਤ ਖਰਾਬ ਹੁੰਦੇ ਚਲੇ ਗਏ। 1838 ਵਿੱਚ ਰਾਬਰਟ ਲੀਚ ਨੇ ਪੰਜਾਬੀ ਗਰਾਮਰ ਲਿਖੀ।  ਮੁਦਕੀ (18 ਦਸੰਬਰ) ਫੇਰੁ ਸ਼ਹਿਰ (21 ਦਸੰਬਰ) ਅਤੇ ਸਭਰਾਓ (10 ਫਰਵਰੀ 1846) ਦੇ ਸਥਾਨਾਂ ਉਤੇ ਹੋਈਆ ਲੜਾਈਆਂ ਪਿੱਛੋਂ ਖਾਲਸ਼ਾ ਫੋਜ ਹਾਰ ਗਈ। 1846 ਵਿੱਚ ਐਲ ਜੋਨਵੀਅਰ ਨੇ ਇਡੀਓਮੇਟਿਕ ਸੇਨਟੇਨਸਿਜ ਇੰਨ ਇੰਗਲਿਸ਼ ਐਂਡ ਪੰਜਾਬੀ ਲਿਖੀ।  ਸਿੱਖਾਂ ਅਤੇ ਅੰਗਰੇਜਾਂ ਦੀ ਦੂਸਰੀ ਜੰਗ 1849 ਵਿੱਚ ਹੋਈ।  1849 ਵਿੱਚ ਪੰਜਾਬੀ ਡਿਕ੍ਸਨਰੀ ਲਿਖੀ ਲੇਵੀ ਜਾਨ੍ਵੀਅਰ ਅਤੇ ਜੋਹਨ ਨ੍ਯੂਟਨ ਨੇ ਅਮਰੀਕਨ ਪ੍ਰੇਸ ਬਿਰਟਏਰੀਨ ਮਿਸ਼ਨ ਪ੍ਰੇਸ ਲੁਧਿਆਣਾ ਵੱਲੋਂ ਡਿਕ੍ਸਨਰੀ ਆਫ਼ ਪੰਜਾਬੀ ਲੇਗਉਏਗ 1854 ਵਿੱਚ ਲਿਖੀ ਗਈ। 1872 ਵਿੱਚ ਸਰ ਜਰਨਲ ਇੰਡੀਅਨ ਐਟੀਕੁਏਰਿਜ ਸ਼ੁਰੂ ਕੀਤਾ ਪੰਡਿਤ ਤਾਰਾ ਸਿੰਘ ਨਰੋਤਮ ਦੀ ਪੁਸਤਕ ਗੁਰਮਤਿ ਨਿਰਨਿਯ ਸਾਗਰਾ 1877 ਵਿੱਚ ਕਾਫੀ ਮਹਤਵਪੂਰਣ ਹੈ। [4] ਸਰ ਡੋਨਜਿਲ ਚਾਰਲਸ ਜੇਲਫ਼ ਇਬਟਸਨ ਨੇ ਏਸੀਆ ਇੱਕ ਸੁਸਾਇਟੀ ਆਫ਼ ਬੰਗਾਲ ਦੀ ਪ੍ਰੋਸਿਬਿੰਗ ਵਿੱਚ ਇੱਕ ਪੱਤਰ ਆਨ ਦੀ ਅਨਥੋਲੋਗੀ ਆਫ਼ ਦਾ ਪੰਜਾਬ 1882 ਵਿੱਚ ਪ੍ਰਕਾਸ਼ਿਤ ਕੀਤਾ।  1884 ਵਿੱਚ ਜੇ.ਈ. ਕ੍ਰਿਸਟਕ ਨੇ ਅਕਤੂਬਰ ਵਿੱਚ ਛਪੇ ਪੰਜਾਬ ਨੋਟਸ ਐਂਡ ਕੁਆਰੀਜ ਦੇ ਤੇਰਵੇਂ ਅੰਕ ਵਿੱਚ ਪੰਜਾਬ ਦੀਆਂ ਬੁਝਾਰਤਾਂ ਛਪਵਾਈਆਂ।[5] ਥੋਰਨਟੋਰਨ ਥਾਮਸ ਨੇ ਰਾਇਲ ਏਸਿਆਟਿਕ ਸੁਸਾਇਟੀ ਦੇ  ਲਿਟ੍ਰੇਚਰ ਵਿੱਚ ਫੋਕਲੋਰ ਆਫ਼ ਦਾ ਪੰਜਾਬ ਅਤੇ 1855 ਵਿੱਚ ਸਰ.ਆਰ.ਸੀ. ਟੈਪਲ ਨੇ ਫੋਕਲੋਰ ਲੀਜੇਡਮ ਆਫ਼ ਪੰਜਾਬ ਛਪਿਆ। ਐਮ ਮਿਲਟ ਦੁਆਰਾ ਇੰਡੀਅਨ ਐਂਟੀਕੁਰੀਜ  ਵਿੱਚ ਪੰਜਾਬ ਨਿੱਕ ਨੇਮਜ ਨਾਂ ਦਾ ਪੱਤਰ 1897 ਵਿੱਚ ਛਾਪਿਆ ਗਿਆ। ਸਰ ਜੇਮਜ ਵਿਲਸਨ ਨੇ ਗਰਾਮਰ ਐਂਡ ਡਿਕਸਨਰੀ ਆਫ਼ ਵੈਸਟਰਨ ਪੰਜਾਬੀ ਐਜ ਸਪੋਕਨ ਇਨ ਸ਼ਾਹਪੁਰ ਡਿਸਟਰਿਕ 1899 ਵਿੱਚ ਲਿਖੀ।  ਏ ਜਿਉਕ੍ਮ ਨੇ ਡਿਕਸਨਰੀ ਆਫ਼ ਦੀ ਜਟਕੀ ਆਰ ਵੈਸਟਰਨ ਪੰਜਾਬੀ ਲੈਗੁਏਜ 1900 ਵਿੱਚ ਲਿਖੀ।[6] ਐਚ ਆ ਰੋਜ ਦਾ ਲੇਖ ਪੰਜਾਬੀ ਇਨ ਪੰਜਾਬ ਨੋਟਸ ਐਂਡ ਕੁਰੀਜ ਵਿੱਚ 1903 ਵਿੱਚ ਛਪਿਆ।  ਸੀ ਆਫ ਓਸਬਰਨ ਨੇ ਇੱਕ ਪੁਸਤਕ ਪੰਜਾਬੀ ਲਿਰਕਸ ਐਂਡ ਪ੍ਰਵਬ੍ਜ 1905 ਵਿੱਚ ਪ੍ਰਕਾਸ਼ਿਤ ਕੀਤੀ।  ਐਚ ਏ ਰੋਜ ਨੇ ਇੰਡੀਅਨ ਐਂਟੀਕੁਰੀਜ ਵਿੱਚ ਆਪਣਾ ਲੇਖ ਲਿਜੇਨਡ੍ਸ ਫਰਾਮ ਦੀ ਪੰਜਾਬ 1906 ਵਿੱਚ ਪ੍ਰਕਾਸ਼ਿਤ ਕੀਤਾ। ਟੀ ਗ੍ਰਾਹਮ ਵੇਲੀ ਨੇ ਇੰਗਲਿਸ਼ ਪੰਜਾਬੀ ਡਿਕਸਨਰੀ 1919 ਵਿੱਚ ਲਿਖੀ।  ਪ੍ਰੋਵਰਬ੍ਜ ਐਂਡ ਇਡੀਅਮਜ  (ਚਰਚ ਮਿਸ਼ਨ ਸੋਸਾਇਟੀ ਗੋਜਰਾ) 1929 ਵਿੱਚ ਲਿਖੀ ਗਈ।  ਆਰ ਬੀ ਵਾਈਟਰੇਡ ਦਾ ਲੇਖ ਦਾ ਰਿਵਰ ਕੋਰ੍ਸ੍ਸ ਆਫ਼ ਦਾ ਪੰਜਾਬ ਐਂਡ ਸਿੰਧ 1932 ਵਿੱਚ ਛਪਿਆ।  ਸਤਿਆਰਥੀ ਦੁਆਰਾ ਸੰਗ੍ਰਹਿਤ ਲੋਕ ਗੀਤਾਂ ਦੀ ਪਹਿਲੀ ਪੁਸਤਕ ਗਿੱਧਾ 1936 ਵਿੱਚ ਛਪੀ।  1940 ਵਿੱਚ ਗਿਆਨੀ ਭਜਨ ਸਿੰਘ ਦੀ ਪੁਸਤਕ ਪੰਜਾਬ ਦੇ ਗੀਤ ਪ੍ਰਾਪਤ ਹੁੰਦੀ ਹੈ।  1941 ਵਿੱਚ ਕਰਤਾਰ ਸਿੰਘ ਸ਼ਮਸ਼ੇਰ ਦੀ ਪੁਸਤਕ ਜਿਉਂਦੀ ਦੁਨਿਆਂ ਪ੍ਰਕਾਸ਼ਿਤ ਹੁੰਦੀ ਹੈ।  1941 ਵਿੱਚ ਸਤਿਆਰਥੀ ਦੀ ਲੋਕ ਗੀਤਾਂ ਸਬੰਧੀ ਇੱਕ ਹੋਰ ਪੁਸਤਕ ਦੀਵਾ ਬਲੇ ਸਾਰੀ ਰਾਤ ਪ੍ਰਾਪਤ ਹੁੰਦੀ ਹੈ।[7]

ਹਵਾਲੇ   

[ਸੋਧੋ]
  1. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 66
  2. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 67
  3. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 68
  4. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 74
  5. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 71
  6. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 69
  7. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 75