ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

1947 ਤੋਂ ਪਹਿਲਾਂ ਦਾ ਦੋਰ

ਇਸ ਤਰਾਂ 1960 ਤੋ ਪਹਿਲਾ ਪੰਜਾਬੀ ਲੋਕਧਾਰਾ ਵਿਚ ਦੋ ਪ੍ਰਕਾਰ ਦੇ ਵਿਦਵਾਨ ਸਨ, ਪਹਿਲੀ ਪੀੜੀ ਯੂਰਪੀਅਨ [[ਵਿਦਵਾਨਾਂ]] ਦੀ (1890-1947) ਅਤੇ ਦੂਜੀ ਪੀੜੀ ਦੇ ਸੀ ਵਿਦਵਾਨਾ ਦੀ (1927-1960)।[1] ਅਠਾਰਵੀ ਸਦੀ ਅੱਧ ਤੋਂ ਲੈ ਕੇ ਉਨੀਵੀ ਸਦੀ ਤੱਕ ਦਾ ਸਮਾਂ ਵਿਸ਼ਵ ਪੱਧਰ ਤੇ ਖਿਚੋਤਾਣ ਦਾ ਸਮਾਂ ਸੀ। ਭਾਰਤੀ ਭੂਮੀ ਨੂੰ ਵੀ ਆਪਣੀ ਬਸਤੀ ਬਣਾਉਣ ਲਈ ਫਰਾਂਸੀਸੀ, ਡੱਚ,ਅੰਗਰੇਜ ਆਪਣੇ ਵਿਚ ਸੰਘਰਸ ਕਰ ਰਹੇ ਸਨ। 1757 ਵਿਚ ਪਲਾਸੀ ਦੀ ਲੜਾਈ ਜਿੱਤਣ ਤੋਂ ਬਾਅਦ ਅੰਗਰੇਜ ਲਲਚਾਈਆਂ ਨਜਰਾਂ ਨਾਲ ਪੰਜਾਬ ਵੱਲ ਤੱਕ ਰਹੇ ਸਨ।[2] ਸਰ ਵਿਲੀਅਮ ਜੋਨਸ ਦੁਆਰਾ 1784 ਵਿਚ ਏਸੀਆਟਿਕ ਸੋਸਾਇਟੀ ਆਫ਼ ਬੰਗਾਲ ਦੀ ਸਥਾਪਨਾ ਕੀਤੀ ਗਈ। 1788 ਵਿਚ [[ਡਾ. ਵਿਲੀਅਮ ਕੇਰੀ ]]ਨੇ ਕਲਕੱਤੇ ਤੋਂ 16 ਮੀਲ ਦੁਰ ਸਿਰੀਰਾਮਪੁਰ ਮਿਸ਼ਨ ਦੀ ਸਥਾਪਨਾ ਕੀਤੀ। 1799 ਵਿਚ ਲਾਹੋਰ ਤੇ ਸਿੱਖਾਂ ਨੇ ਕਬਜਾ ਕਰ ਲਿਆ।  ਇਸ ਸਮੇਂ ਦੇਸ਼ ਵਿਚ ਮਰਾਠਾ ਅਤੇ ਸਿੱਖ ਦੋ ਮਹੱਤਵਪੂਰਨ ਸ਼ਕਤੀਆਂ ਸਨ।  1804 ਵਿਚ ਮਰਾਠਾ ਨੂੰ ਪਰਾਜਿਤ ਕਰਕੇ ਅੰਗਰੇਜ ਦਿਲੀ ਦਰਬਾਰ ਤੇ ਕਾਬਜ ਹੋ ਗਏ।  ਫਰਵਰੀ 1809 ਤੱਕ ਅੰਗਰੇਜ ਸਤਲੁਜ ਦੇ ਇਲਾਕੇ ਤੱਕ ਪੁੱਜ ਚੁਕੇ ਸਨ। 1810 ਵਿਚ ਅੰਗਰੇਜਾਂ ਨੇ ਲੁਧਿਆਣਾ ਛਾਉਣੀ ਬਣਾ ਲਈ ਸੀ। ਇਸ ਵਿਚ ਕੈਪਟਨ ਮਰੇ ਨੇ ਆਪਣੇ ਮੁਨਸ਼ੀ ਬਣੇ ਸ਼ਾਹ ਨੂੰ ਤਵਾਰੀਖ ਪੰਜਾਬ ਲਿਖਣ ਲਈ ਕਿਹਾ ਅਤੇ ਇਸੇ ਵਕਤ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਲਿਖਣ ਦਾ ਬੀੜਾ ਚੁੱਕ ਲਿਆ, ਜੋਹਨ ਮੇਕਲਮ ਨੇ ਸਕੇਚ ਆਫ਼ ਦੀ ਸਿੱਖਸ (1812) ਨਾਂ ਦੀ ਪੁਸਤਕ ਲਿਖੀ।[3] ਪੰਜਾਬੀ ਵਿਚ ਪਹਿਲਾ 99 ਪੰਨਿਆ ਦਾ ਵਿਆਕਰਣ ਵਿਲੀਅਮ ਕੇਰੀ ਨੇ 1812 ਵਿਚ ਲਿਖਿਆ। 27 ਜੂਨ 1838 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਹਾਲਤ ਖਰਾਬ ਹੁੰਦੇ ਚਲੇ ਗਏ। 1838 ਵਿਚ ਰਾਬਰਟ ਲੀਚ ਨੇ ਪੰਜਾਬੀ ਗਰਾਮਰ ਲਿਖੀ।  ਮੁਦਕੀ (18 ਦਸੰਬਰ) ਫੇਰੁ ਸ਼ਹਿਰ (21 ਦਸੰਬਰ ) ਅਤੇ ਸਭਰਾਓ (10 ਫਰਵਰੀ 1846) ਦੇ ਸਥਾਨਾਂ ਉਤੇ ਹੋਈਆ ਲੜਾਈਆਂ ਪਿੱਛੋਂ ਖਾਲਸ਼ਾ ਫੋਜ ਹਾਰ ਗਈ। 1846 ਵਿਚ ਐਲ ਜੋਨਵੀਅਰ ਨੇ ਇਡੀਓਮੇਟਿਕ ਸੇਨਟੇਨਸਿਜ ਇੰਨ ਇੰਗਲਿਸ਼ ਐਂਡ ਪੰਜਾਬੀ ਲਿਖੀ।  ਸਿੱਖਾਂ ਅਤੇ ਅੰਗਰੇਜਾਂ ਦੀ ਦੂਸਰੀ ਜੰਗ 1849 ਵਿਚ ਹੋਈ।  1849 ਵਿਚ ਪੰਜਾਬੀ ਡਿਕ੍ਸਨਰੀ ਲਿਖੀ ਲੇਵੀ ਜਾਨ੍ਵੀਅਰ ਅਤੇ ਜੋਹਨ ਨ੍ਯੂਟਨ ਨੇ ਅਮਰੀਕਨ ਪ੍ਰੇਸ ਬਿਰਟਏਰੀਨ ਮਿਸ਼ਨ ਪ੍ਰੇਸ ਲੁਧਿਆਣਾ ਵੱਲੋਂ ਡਿਕ੍ਸਨਰੀ ਆਫ਼ ਪੰਜਾਬੀ ਲੇਗਉਏਗ 1854 ਵਿਚ ਲਿਖੀ ਗਈ। 1872 ਵਿਚ ਸਰ ਜਰਨਲ ਇੰਡੀਅਨ ਐਟੀਕੁਏਰਿਜ ਸ਼ੁਰੂ ਕੀਤਾ ਪੰਡਿਤ ਤਾਰਾ ਸਿੰਘ ਨਰੋਤਮ ਦੀ ਪੁਸਤਕ ਗੁਰਮਤਿ ਨਿਰਨਿਯ ਸਾਗਰਾ 1877 ਵਿਚ ਕਾਫੀ ਮਹਤਵਪੂਰਣ ਹੈ। [4] ਸਰ ਡੋਨਜਿਲ ਚਾਰਲਸ ਜੇਲਫ਼ ਇਬਟਸਨ ਨੇ ਏਸੀਆ ਇੱਕ ਸੁਸਾਇਟੀ ਆਫ਼ ਬੰਗਾਲ ਦੀ ਪ੍ਰੋਸਿਬਿੰਗ ਵਿਚ ਇੱਕ ਪੱਤਰ ਆਨ ਦੀ ਅਨਥੋਲੋਗੀ ਆਫ਼ ਦਾ ਪੰਜਾਬ 1882 ਵਿਚ ਪ੍ਰਕਾਸ਼ਿਤ ਕੀਤਾ।  1884 ਵਿਚ ਜੇ.ਈ. ਕ੍ਰਿਸਟਕ ਨੇ ਅਕਤੂਬਰ ਵਿਚ ਛਪੇ ਪੰਜਾਬ ਨੋਟਸ ਐਂਡ ਕੁਆਰੀਜ ਦੇ ਤੇਰਵੇਂ ਅੰਕ ਵਿਚ ਪੰਜਾਬ ਦੀਆਂ ਬੁਝਾਰਤਾਂ ਛਪਵਾਈਆਂ।[5] ਥੋਰਨਟੋਰਨ ਥਾਮਸ ਨੇ ਰਾਇਲ ਏਸਿਆਟਿਕ ਸੁਸਾਇਟੀ ਦੇ  ਲਿਟ੍ਰੇਚਰ ਵਿਚ ਫੋਕਲੋਰ ਆਫ਼ ਦਾ ਪੰਜਾਬ ਅਤੇ 1855 ਵਿਚ ਸਰ.ਆਰ.ਸੀ. ਟੈਪਲ ਨੇ ਫੋਕਲੋਰ ਲੀਜੇਡਮ ਆਫ਼ ਪੰਜਾਬ ਛਪਿਆ। ਐਮ ਮਿਲਟ ਦੁਆਰਾ ਇੰਡੀਅਨ ਐਂਟੀਕੁਰੀਜ  ਵਿਚ ਪੰਜਾਬ ਨਿੱਕ ਨੇਮਜ ਨਾਂ ਦਾ ਪੱਤਰ 1897 ਵਿਚ ਛਾਪਿਆ ਗਿਆ। ਸਰ ਜੇਮਜ ਵਿਲਸਨ ਨੇ ਗਰਾਮਰ ਐਂਡ ਡਿਕਸਨਰੀ ਆਫ਼ ਵੈਸਟਰਨ ਪੰਜਾਬੀ ਐਜ ਸਪੋਕਨ ਇਨ ਸ਼ਾਹਪੁਰ ਡਿਸਟਰਿਕ 1899 ਵਿਚ ਲਿਖੀ।  ਏ ਜਿਉਕ੍ਮ ਨੇ ਡਿਕਸਨਰੀ ਆਫ਼ ਦੀ ਜਟਕੀ ਆਰ ਵੈਸਟਰਨ ਪੰਜਾਬੀ ਲੈਗੁਏਜ 1900 ਵਿਚ ਲਿਖੀ।[6] ਐਚ ਆ ਰੋਜ ਦਾ ਲੇਖ ਪੰਜਾਬੀ ਇਨ ਪੰਜਾਬ ਨੋਟਸ ਐਂਡ ਕੁਰੀਜ ਵਿਚ 1903 ਵਿਚ ਛਪਿਆ।  ਸੀ ਆਫ ਓਸਬਰਨ ਨੇ ਇੱਕ ਪੁਸਤਕ ਪੰਜਾਬੀ ਲਿਰਕਸ ਐਂਡ ਪ੍ਰਵਬ੍ਜ 1905 ਵਿਚ ਪ੍ਰਕਾਸ਼ਿਤ ਕੀਤੀ।  ਐਚ ਏ ਰੋਜ ਨੇ ਇੰਡੀਅਨ ਐਂਟੀਕੁਰੀਜ ਵਿਚ ਆਪਣਾ ਲੇਖ ਲਿਜੇਨਡ੍ਸ ਫਰਾਮ ਦੀ ਪੰਜਾਬ 1906 ਵਿਚ ਪ੍ਰਕਾਸ਼ਿਤ ਕੀਤਾ। ਟੀ ਗ੍ਰਾਹਮ ਵੇਲੀ ਨੇ ਇੰਗਲਿਸ਼ ਪੰਜਾਬੀ ਡਿਕਸਨਰੀ 1919 ਵਿਚ ਲਿਖੀ।  ਪ੍ਰੋਵਰਬ੍ਜ ਐਂਡ ਇਡੀਅਮਜ  (ਚਰਚ ਮਿਸ਼ਨ ਸੋਸਾਇਟੀ ਗੋਜਰਾ ) 1929 ਵਿਚ ਲਿਖੀ ਗਈ।  ਆਰ ਬੀ ਵਾਈਟਰੇਡ ਦਾ ਲੇਖ ਦਾ ਰਿਵਰ ਕੋਰ੍ਸ੍ਸ ਆਫ਼ ਦਾ ਪੰਜਾਬ ਐਂਡ ਸਿੰਧ 1932 ਵਿਚ ਛਪਿਆ।  ਸਤਿਆਰਥੀ ਦੁਆਰਾ ਸੰਗ੍ਰਹਿਤ ਲੋਕ ਗੀਤਾਂ ਦੀ ਪਹਿਲੀ ਪੁਸਤਕ ਗਿੱਧਾ 1936 ਵਿਚ ਛਪੀ।  1940 ਵਿਚ ਗਿਆਨੀ ਭਜਨ ਸਿੰਘ ਦੀ ਪੁਸਤਕ ਪੰਜਾਬ ਦੇ ਗੀਤ ਪ੍ਰਾਪਤ ਹੁੰਦੀ ਹੈ।  1941 ਵਿਚ ਕਰਤਾਰ ਸਿੰਘ ਸ਼ਮਸ਼ੇਰ ਦੀ ਪੁਸਤਕ ਜਿਉਂਦੀ ਦੁਨਿਆਂ ਪ੍ਰਕਾਸ਼ਿਤ ਹੁੰਦੀ ਹੈ।  1941 ਵਿਚ ਸਤਿਆਰਥੀ ਦੀ ਲੋਕ ਗੀਤਾਂ ਸਬੰਧੀ ਇੱਕ ਹੋਰ ਪੁਸਤਕ ਦੀਵਾ ਬਲੇ ਸਾਰੀ ਰਾਤ ਪ੍ਰਾਪਤ ਹੁੰਦੀ ਹੈ।[7]

ਹਵਾਲੇ   [ਸੋਧੋ]

  1. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 66
  2. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 67
  3. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 68
  4. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 74
  5. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 71
  6. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 69
  7. ਲੋਕਧਾਰਾ ਸਿੰਧਾਂਤ ਚਿੰਤਨ ਅਤੇ ਵਣਜਾਰਾ ਬੇਦੀ ਡਾ.ਤੇਜਿੰਦਰ ਸਿੰਘ ਪੰਨਾ 75