ਸਮੱਗਰੀ 'ਤੇ ਜਾਓ

ਸਮਾਜਕ ਕਾਰਵਾਈਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਾਜ ਸ਼ਾਸਤਰ ਵਿੱਚ  ਸਮਾਜਿਕ ਕਾਰਵਾਈ (ਸੋਸ਼ਲ ਐਕਸ਼ਨ) ਜਿਸ ਨੂੰ "ਵੈੱਬਰਵਾਦੀ ਸਮਾਜਿਕ ਕਾਰਵਾਈ", ਵੀ ਕਹਿੰਦੇ ਹਨ  ਹੈ,ਇਕ ਐਕਟ ਦਾ ਲਖਾਇਕ ਹੈ ਜੋ ਵਿਅਕਤੀਆਂ (ਜਾਂ 'ਏਜੰਟਾਂ') ਦੀਆਂ ਕ੍ਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਮੈਕਸ ਵੈੱਬਰ ਦੇ ਅਨੁਸਾਰ, "ਕੋਈ ਐਕਸ਼ਨ 'ਸੋਸ਼ਲ' ਹੁੰਦਾ ਹੈ ਜੇਕਰ ਕਾਰਜਕਾਰੀ ਵਿਅਕਤੀ ਦੂਜਿਆਂ ਦੇ ਵਤੀਰੇ ਨੂੰ ਧਿਆਨ ਵਿੱਚ ਰੱਖਦਾ ਹੈ ਅਤੇ ਇਸ ਤਰ੍ਹਾਂ ਇਸਦੇ ਕੋਰਸ ਵਿੱਚ ਇਹ ਉਨਮੁਖ ਹੁੰਦਾ ਹੈ।"

ਮੈਕਸ ਵੈੱਬਰ

[ਸੋਧੋ]

ਮੁੱਢਲਾ ਸੰਕਲਪ ਮੁੱਖ ਤੌਰ ਤੇ ਮੈਕਸ ਵੈਬਰ ਦੇ ਗੈਰ-ਪ੍ਰਤੱਖਵਾਦੀ ਸਿਧਾਂਤਵਿੱਚ ਵਿਕਸਤ ਕੀਤਾ ਗਿਆ ਸੀ ਤਾਂ ਜੋ ਉਹ ਵੇਖ ਸਕਣ ਕਿ ਮਨੁੱਖੀ ਵਿਵਹਾਰ ਸਮਾਜਿਕ ਖੇਤਰ ਵਿੱਚ ਕਰਨ ਅਤੇ ਪ੍ਰਭਾਵ ਨਾਲ ਕਿਵੇਂ ਸੰਬੰਧ ਰੱਖਦੇ ਹਨ। ਵੈਬਰ ਲਈ, ਸਮਾਜ ਸਾਸ਼ਤਰੀ ਸਮਾਜ ਅਤੇ ਵਰਤਾਓ ਦਾ ਅਧਿਐਨ ਹੈ ਅਤੇ ਇਸ ਲਈ ਅੰਤਰਕਿਰਿਆ ਦੇ ਦਿਲ ਨੂੰ ਵੇਖਣਾ ਚਾਹੀਦਾ ਹੈ। ਸੋਸ਼ਲ ਐਕਸ਼ਨ ਦੀ ਥਿਊਰੀ, ਸੰਰਚਨਾਵਾਦੀ ਫੰਕਸ਼ਨਲਿਸਟ ਪੋਜੀਸ਼ਨਾਂ ਤੋਂ ਵੱਧ ਸਵੀਕਾਰ ਕਰਦੀ ਹੈ ਅਤੇ ਇਹ ਮੰਨਦੀ ਹੈ ਕਿ ਇਨਸਾਨ ਸਮਾਜਿਕ ਪ੍ਰਸੰਗਾਂ ਦੇ ਅਨੁਸਾਰ ਅਤੇ ਇਹ ਤਾੜਦੇ ਹੋਏ ਕਿ ਇਹ ਦੂਸਰੇ ਲੋਕਾਂ ਨੂੰ ਪ੍ਰਭਾਵਤ ਕਰਨਗੇ, ਆਪਣੇ ਐਕਸ਼ਨ ਬਦਲਦੇ ਹਨ; ਜਦੋਂ ਕੋਈ ਸੰਭਾਵੀ ਪ੍ਰਤਿਕਿਰਿਆ ਫਾਇਦੇਮੰਦ ਨਹੀਂ ਹੁੰਦੀ, ਤਾਂ ਕਾਰਵਾਈ ਉਸੇ ਅਨੁਸਾਰ ਬਦਲ ਦਿੱਤੀ ਜਾਂਦੀ ਹੈ। ਐਕਸ਼ਨ ਦਾ ਮਤਲਬ ਜਾਂ ਤਾਂ ਕੋਈ ਮੁਢਲਾ ਐਕਸ਼ਨ (ਇੱਕ ਜਿਸ ਦਾ ਅਰਥ ਹੈ) ਜਾਂ ਇੱਕ ਉੱਨਤ ਸਮਾਜਿਕ ਕਾਰਵਾਈ, ਜਿਸਦਾ ਨਾ ਸਿਰਫ ਇੱਕ ਅਰਥ ਹੁੰਦਾ ਹੈ ਬਲਕਿ ਦੂਜੇ ਅਦਾਕਾਰਾਂ ਤੇ ਸੇਧਿਤ ਹੁੰਦਾ ਹੈ ਅਤੇ ਐਕਸ਼ਨ ਦਾ (ਜਾਂ ਸ਼ਾਇਦ, ਨਿਸਕਿਰਿਆ) ਦਾ ਕਾਰਨ ਬਣਦਾ ਹੈ। 

[ਸਮਾਜ ਸ਼ਾਸਤਰ] ...ਵਿਗਿਆਨ ਹੈ ਜਿਸਦਾ ਉਦੇਸ਼ ਸਮਾਜਿਕ ਕਾਰਵਾਈ ਦੇ ਮਤਲਬ ਨੂੰ ਵਿਆਖਿਆ ਕਰਨਾ ਹੈ ਅਤੇ ਇਸ ਤਰ੍ਹਾਂ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਦੁਆਰਾ ਪੈਦਾ ਕੀਤੇ ਜਾਣ ਵਾਲੇ ਪ੍ਰਭਾਵਾਂ ਅਤੇ ਕਾਰਨਾਂ ਦੀ ਵਿਆਖਿਆ ਕਰਦਾ ਹੈ। ਇਸ ਪਰਿਭਾਸ਼ਾ ਵਿੱਚ 'ਕਿਰਿਆ' ਤੋਂ ਮਤਲਬ ਮਨੁੱਖੀ ਵਿਵਹਾਰ ਹੈ ਜਿਸ ਨੂੰ ਜਦੋਂ ਅਤੇ ਜਿਸ ਹੱਦ ਤੱਕ ਇਸ ਨੂੰ ਏਜੰਟ ਅੰਤਰਮੁਖੀ ਤੌਰ ਤੇ ਅਰਥਪੂਰਣ ਸਮਝਦਾ ਹੈ ਜਾਂ ਸਮਝਦੇ ਹਨ ... ਜਿਸ ਅਰਥ ਦੀ ਅਸੀਂ ਗੱਲ ਕਰਦੇ ਹਾਂ ਉਹ ਜਾਂ ਤਾਂ (ਕ) ਕਿਸੇ ਵਿਅਕਤੀ ਏਜੰਟ ਦੁਆਰਾ ਕਿਸੇ ਖਾਸ ਇਤਿਹਾਸਕ ਮੌਕੇ ਲਈ ਜਾਂ ਮਾਮਲਿਆਂ ਦੇ ਦਿੱਤੇ ਹੋਏ ਸੈੱਟ ਤੇ ਦੇ ਅੰਦਾਜ਼ਨ ਔਸਤ ਤੇ ਅਨੇਕਾਂ ਏਜੰਟਾਂ ਦੁਆਰਾ, ਜਾਂ (ਖ) ਏਜੰਟ ਜਾਂ ਏਜੰਟਾਂ ਨੂੰ ਕਿਸਮਾਂ ਦੇ ਤੌਰ ਤੇ ਦਿੱਤਾ ਅਰਥ, ਅਮੂਰਤ ਵਿੱਚ ਵਿੱਚ ਘੜੀ ਸ਼ੁੱਧ ਕਿਸਮ ਦੇ ਅਰਥ ਵਿਚ। ਕਿਸੇ ਵੀ ਸੂਰਤ ਵਿੱਚ 'ਅਰਥ' ਨੂੰ ਬਾਹਰਮੁਖੀ ਤੌਰ ਤੇ ਸਹੀ 'ਜਾਂ' ਕਿਸੇ 'ਪਰਾਭੌਤਿਕ ਮਾਪਦੰਡ ਦੁਆਰਾ "ਸੱਚ" ਨਹੀਂ ਸਮਝਿਆ ਜਾ ਸਕਦਾ। ਇਹ ਸਮਾਜਿਕ ਅਤੇ ਇਤਿਹਾਸ ਵਰਗੇ ਅਨੁਭਵ-ਸਿੱਧ ਵਿਗਿਆਨਾਂ ਅਤੇ ਨਿਆਂ ਸ਼ਾਸਤਰ, ਤਰਕ, ਨੀਤੀ, ਜਾਂ ਸੁਹਜ ਸ਼ਾਸਤਰ, ਜਿਨ੍ਹਾਂ ਦਾ ਉਦੇਸ਼ ਉਹਨਾਂ ਦੇ ਵਿਸ਼ਾ-ਵਸਤੂ ਤੋਂ 'ਸਹੀ' ਜਾਂ 'ਪ੍ਰਮਾਣਕ' ਅਰਥ ਗ੍ਰਹਿਣ ਕਰਨਾ ਹੁੰਦਾ ਹੈ, ਵਰਗੇ ਕਿਸੇ ਵੀ ਤਰ੍ਹਾਂ ਦੇ ਪੂਰਵਲੇ ਅਨੁਸ਼ਾਸਨਾਂ ਵਿਚਕਾਰ ਫ਼ਰਕ ਹੈ।

— ਮੈਕਸ ਵੈਬਰ The Nature of Social Action 1922, [1]

ਇਹ ਪਦ ਫਲੋਰੀਅਨ ਜ਼ਾਨਨੀਏਕੀ ਦੇ "ਸਮਾਜਿਕ ਵਰਤਾਰਿਆਂ" ਨਾਲੋਂ ਵਧੇਰੇ ਵਿਹਾਰਕ ਅਤੇ ਮੋਕਲਾ ਹੈ, ਕਿਉਂਕਿ ਸਮਾਜਿਕ ਕਾਰਵਾਈ ਕਰਨ ਵਾਲਾ ਵਿਅਕਤੀ ਅਕਿਰਿਆਸ਼ੀਲ ਨਹੀਂ ਹੁੰਦਾ, ਸਗੋਂ ਕਿਰਿਆਸ਼ੀਲ ਅਤੇ ਪ੍ਰਤਿਕਿਰਿਆਸ਼ੀਲ ਹੁੰਦਾ ਹੈ। ਹਾਲਾਂਕਿ ਵੈਬਰ ਨੇ ਖ਼ੁਦ ਆਪ 'ਏਜੰਸੀ' ਸ਼ਬਦ ਦੀ ਵਰਤੋਂ ਕੀਤੀ ਸੀ, ਆਧੁਨਿਕ ਸਮਾਜਿਕ ਵਿਗਿਆਨ ਵਿੱਚ, ਇਸ ਪਦ ਨੂੰ ਅਕਸਰ ਸਮਾਜਿਕ ਕਾਰਵਾਈ ਦੀਆਂ ਵੈੱਬਰੀਅਨ ਧਾਰਨਾਵਾਂ ਦੀ ਮਨਜ਼ੂਰੀ ਸਹਿਤ ਆਪਣਾ ਲਿਆ ਜਾਂਦਾ ਹੈ ਜਦੋਂ ਤੱਕ ਕਿ ਕੋਈ ਰਚਨਾ ਸਿੱਧੇ ਰੂਪ ਵਿੱਚ ਸੰਕੇਤ ਦੇਣ ਦਾ ਇਰਾਦਾ ਨਹੀਂ ਬਣਾਉਂਦਾ। ਇਸੇ ਤਰ੍ਹਾਂ, 'ਰਿਫਲੈਕਸਿਟੀ' ਆਮ ਤੌਰ ਤੇ ਸੰਰਚਨਾ ਅਤੇ ਏਜੰਸੀ ਵਿਚਕਾਰ ਕਾਰਨ-ਕਾਰਜ ਦੇ ਸਰਕੂਲਰ ਰਿਸ਼ਤੇ, ਜਿਸ ਦੀ ਪਰਿਕਲਪਨਾ ਵਿੱਚ ਵੈਬਰ ਇੱਕਜੁੱਟ ਸੀ, ਨੂੰ ਦਰਸਾਉਣ ਲਈ ਸੰਖੇਪ-ਚਿੰਨ ਦੇ ਤੌਰ ਤੇ ਵਰਤ ਲਿਆ ਜਾਂਦਾ ਹੈ। 

ਕਿਸਮਾਂ 

[ਸੋਧੋ]

ਤਰਕਸ਼ੀਲ ਕਾਰਵਾਈਆਂ (ਜਿਸ ਨੂੰ ਮੁੱਲ-ਤਰਕਸ਼ੀਲ ਕਾਰਜਾਂ ਵਜੋਂ ਵੀ ਜਾਣਿਆ ਜਾਂਦਾ ਹੈ):

[ਸੋਧੋ]

ਜੋ ਕਾਰਵਾਈਆਂ ਇਸ ਕਰਕੇ ਕੀਤੀਆਂ ਗਈਆਂ ਹਨ, ਕਿਉਂਕਿ ਇਹ ਇੱਕ ਇਛਿਤ ਟੀਚੇ ਵੱਲ ਖੜਦਾ ਹੈ, ਪਰ ਇਸਦੇ ਨਤੀਜੇ ਬਾਰੇ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਚੁਣੇ ਗਏ ਸਾਧਨਾਂ ਦੀ ਅਨੁਕੂਲਤਾ ਨੂੰ ਧਿਆਨ ਵਿੱਚ ਰੱਖੇ ਬਿਨਾਂ ਅਕਸਰ ਇਸਦੇ ਨਤੀਜਿਆਂ ਬਾਰੇ ਕੋਈ ਵਿਚਾਰ ਨਹੀਂ ਕੀਤਾ ਹੁੰਦਾ (ਟੀਚਾ ਜਾਣ ਮਨੋਰਥ ਸਾਧਨਾਂ ਨੂੰ ਜਾਇਜ਼ ਠਹਿਰਾਉਂਦਾ ਹੈ)। ਇਛਿਤ ਤਰਕਸ਼ੀਲ ਸਮਾਜਿਕ ਕਾਰਵਾਈ ਨੂੰ ਅੱਗੋਂ ਦੋ ਸਮੂਹਾਂ ਵਿੱਚ ਵੰਡ ਲਿਆ ਜਾਂਦਾ ਹੈ: ਤਰਕਸ਼ੀਲ ਸੋਚ-ਵਿਚਾਰ ਅਤੇ ਤਰਕਸ਼ੀਲ ਉਨਮੁਖਤਾ। ਤਰਕਸ਼ੀਲ ਸੋਚ-ਵਿਚਾਰ ਉਦੋਂ ਹੁੰਦੀ ਹੈ ਜਦੋਂ ਸੈਕੰਡਰੀ ਨਤੀਜਿਆਂ ਨੂੰ ਤਰਕਸ਼ੀਲ ਤੌਰ ਤੇ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੈਕੰਡਰੀ ਨਤੀਜਿਆਂ ਦਾ ਅੰਤ ਹੋਣ ਤੇ ਇਸ ਨੂੰ ਵਿਕਲਪਿਕ ਸਾਧਨ ਵੀ ਮੰਨਿਆ ਜਾਂਦਾ ਹੈ। ਕਾਰਵਾਈ ਦਾ ਇਹ ਮਾਰਗ ਨਿਰਧਾਰਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਇਹ ਬੇਮੇਲ ਵੀ ਹੁੰਦਾ ਹੈ। ਤਰਕਸ਼ੀਲ ਉਨਮੁਖਤਾ ਆਮ ਸਥਿਤੀਆਂ ਤਹਿਤ ਕੁਝ ਮਾਧਿਅਮਾਂ ਦੀ ਪਛਾਣ ਕਰਨ ਅਤੇ ਸਮਝਣ ਦੇ ਯੋਗ ਹੋਣਾ ਹੈ। ਵੈਬਰ ਅਨੁਸਾਰ, ਭਿੰਨ ਭਿੰਨ ਐਕਟਰਾਂ ਅਤੇ ਸਮੂਹਾਂ ਲਈ, ਜੋ ਆਪਸੀ ਮੁਕਾਬਲੇ ਵਿੱਚ ਪਏ ਹਨ, ਇੱਕ ਖਾਸ ਮਾਧਿਅਮ ਤੇ ਸਹਿਮਤ ਹੋਣਾ ਅਤੇ ਸਾਂਝੀ ਸਮਾਜਕ ਕਾਰਵਾਈ ਨੂੰ ਸਮਝ ਲੈਣਾ ਮੁਸ਼ਕਲ ਹੁੰਦਾ ਹੈ;

ਇੰਸਟਰੂਮੈਂਟਲ ਕਾਰਵਾਈ (ਜਿਸ ਨੂੰ ਮੁੱਲ ਸਬੰਧ, ਟੀਚਾ-ਇੰਸਟਰੂਮੈਂਟਲ, ਜ਼ੈੱਵੈੱਕਰੈਸ਼ਨਲ ਵੀ ਕਿਹਾ ਜਾਂਦਾ ਹੈ):

[ਸੋਧੋ]

ਹੋਰ ਟੀਚਿਆਂ ਦੇ ਮੁਲੰਕਣ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਵੱਖ ਵੱਖ ਸਾਧਨਾਂ (ਅਤੇ ਨਤੀਜਿਆਂ) ਬਾਰੇ ਵਿਚਾਰ ਕਰਨ ਤੋਂ ਬਾਅਦ ਜਿਨ੍ਹਾਂ ਕਾਰਵਾਈਆਂ ਦੀ ਵਿਉਂਤਬੰਦੀ ਕੀਤੀ ਜਾਂਦੀ ਹੈ ਅਤੇ ਅਮਲ ਵਿੱਚ ਲਿਆਇਆ ਜਾਂਦਾ ਹੈ। ਇੱਕ ਉਦਾਹਰਣ ਇੱਕ ਹਾਈ ਸਕੂਲ ਵਿਦਿਆਰਥੀ ਹੋਵੇਗਾ ਜੋ ਇੱਕ ਵਕੀਲ ਵਜੋਂ ਜ਼ਿੰਦਗੀ ਲਈ ਤਿਆਰੀ ਕਰ ਰਿਹਾ ਹੈ। ਵਿਦਿਆਰਥੀ ਜਾਣਦਾ ਹੈ ਕਿ ਕਾਲਜ ਵਿੱਚ ਦਾਖ਼ਲ ਹੋਣ ਲਈ ਉਸ ਨੂੰ ਢੁਕਵੇਂ ਟੈੱਸਟ ਦੇਣੇ ਪੈਣੇ ਹਨ ਅਤੇ ਕਾਲਜ ਵਿੱਚ ਦਾਖ਼ਲ ਹੋਣ ਲਈ ਸਹੀ ਫਾਰਮ ਭਰਨੇ ਚਾਹੀਦੇ ਹਨ ਅਤੇ ਫਿਰ ਕਾਲਜ ਵਿੱਚ ਚੰਗਾ ਕੰਮ ਕਰਨਾ ਪਵੇਗਾ ਤਾਂ ਜੋ ਕਾਨੂੰਨ ਸਕੂਲ ਵਿੱਚ ਦਾਖ਼ਲਾ ਮਿਲ ਸਕੇ ਅਤੇ ਆਖਿਰ ਵਿੱਚ ਉਸ ਵਕੀਲ ਬਣਨ ਦਾ ਟੀਚਾ ਸਾਕਾਰ ਹੋ ਸਕੇ। ਜੇ ਵਿਦਿਆਰਥੀ ਕਾਲਜ ਵਿੱਚ ਵਧੀਆ ਕੰਮ ਕਰਨ ਦੀ ਚੋਣ ਨਹੀਂ ਕਰਦਾ, ਤਾਂ ਉਹ ਜਾਣਦਾ ਹੈ ਕਿ ਉਸਦਾ ਲਾਅ ਸਕੂਲ ਵਿੱਚ ਜਾਣਾ ਸੰਭਵ ਨਹੀਂ ਅਤੇ ਆਖਿਰਕਾਰ ਵਕੀਲ ਬਣਨ ਦਾ ਟੀਚਾ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ। ਇਸ ਤਰ੍ਹਾਂ ਵਿਦਿਆਰਥੀ ਨੂੰ ਅੰਤਿਮ ਉਦੇਸ਼ ਤੱਕ ਪਹੁੰਚਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। 

ਹਵਾਲੇ

[ਸੋਧੋ]
  1. Weber, Max The Nature of Social Action in Runciman, W.G. 'Weber: Selections in Translation' Cambridge University Press, 1991. p. 7.