ਸਮਾਜਿਕ ਪੂੰਜੀ
ਸਮਾਜਿਕ ਪੂੰਜੀ ਸਮਾਜ ਸ਼ਾਸਤਰ, ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿੱਚ ਇੱਕ ਸੰਕਲਪ ਹੈ, ਜੋ ਸਮਾਜਿਕ ਸੰਬੰਧਾਂ ਅਤੇ ਸੋਸ਼ਲ ਨੈਟਵਰਕਸ ਦੀ ਪ੍ਰਤਿਨਿਧਤਾ ਕਰਦਾ ਹੈ, ਜਿਨ੍ਹਾਂ ਨੂੰ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਹੋਰ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਸਰੋਤ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਬਹੁਤ ਸਾਰੀਆਂ ਪ੍ਰੀਭਾਸ਼ਾਵਾਂ ਅਤੇ ਸੰਕਲਪ (ਉਦਾਹਰਨ ਲਈ, ਸੱਭਿਆਚਾਰਕ ਪੂੰਜੀ, ਸਿਵਲ ਪੂੰਜੀ) ਹਨ, ਜੋ ਕਿ ਸਮਾਜ ਦੇ ਲੱਛਣਾਂ ਨੂੰ, ਲੋਕਾਂ ਦੇ ਆਪਸੀ ਸੰਬੰਧਾਂ ਦੇ ਪੱਖੋਂ, ਸਮਾਜਿਕ ਤੌਰ ਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜਾਂ ਦੀ ਕਾਰਗਰਤਾ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਕਾਰਕਾਂ ਦੇ ਨਿਰਣੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਦੇ ਆਮ ਵਿਚਾਰ ਨੂੰ ਇਕਮੁੱਠ ਕਰਦੇ ਹਨ।
ਇਹ ਪਦ ਆਮ ਤੌਰ ਤੇ ਲਖਾਇਕ ਹੈ (ਕ) ਸਰੋਤ ਅਤੇ ਇਨ੍ਹਾਂ ਸ੍ਰੋਤਾਂ ਦੀ ਕੀਮਤ, ਦੋਵੇਂ ਠੋਸ (ਜਨਤਕ ਥਾਵਾਂ, ਪ੍ਰਾਈਵੇਟ ਪ੍ਰਾਪਰਟੀ) ਅਤੇ ਅਦਿੱਖ ("ਐਕਟਰ", "ਮਨੁੱਖੀ ਪੂੰਜੀ", ਲੋਕ), (ਖ) ਇਨ੍ਹਾਂ ਸਰੋਤਾਂ ਦੇ ਆਪਸ ਵਿੱਚ ਰਿਸ਼ਤੇ, ਅਤੇ (ਗ) ਹਰੇਕ ਰਿਸ਼ਤੇ ਵਿੱਚ ਸ਼ਾਮਲ ਸਰੋਤਾਂ ਅਤੇ ਵੱਡੇ ਸਮੂਹਾਂ ਉੱਤੇ ਇਨ੍ਹਾਂ ਸੰਬੰਧਾਂ ਦਾ ਪ੍ਰਭਾਵ। ਇਹ ਆਮ ਤੌਰ ਤੇ ਪੂੰਜੀ ਦੇ ਇੱਕ ਰੂਪ ਵਜੋਂ ਦੇਖਿਆ ਜਾਂਦਾ ਹੈ ਜੋ ਆਮ ਭਲੇ ਲਈ ਜਨਤਕ ਵਸਤਾਂ ਦਾ ਉਤਪਾਦਨ ਕਰਦਾ ਹੈ।
ਸਮਾਜਿਕ ਪੂੰਜੀ ਦੀ ਵਰਤੋਂ ਵੱਖ-ਵੱਖ ਸਮੂਹਾਂ ਦੀ ਬਿਹਤਰ ਕਾਰਗੁਜ਼ਾਰੀ, ਉਦਮੀ ਫਰਮਾਂ ਦੀ ਵਿਕਾਸ, ਬਿਹਤਰ ਪ੍ਰਬੰਧਕੀ ਕਾਰਗੁਜ਼ਾਰੀ, ਵਧੇ ਹੋਏ ਸਪਲਾਈ ਚੇਨ ਸੰਬੰਧ, ਰਣਨੀਤਕ ਗੱਠਜੋੜਾਂ ਅਤੇ ਸਮੁਦਾਇਆਂ ਦੇ ਵਿਕਾਸ ਨਾਲ ਕਮਾਏ ਗਏ ਮੁੱਲ ਬਾਰੇ ਵਿਆਖਿਆ ਕਰਨ ਲਈ ਕੀਤੀ ਗਈ ਹੈ।
1990ਵਿਆਂ ਅਤੇ 2000ਵਿਆਂ ਦੇ ਦੌਰਾਨ ਇਹ ਸੰਕਲਪ ਸਮਾਜਿਕ ਵਿਗਿਆਨ ਦੀਆਂ ਵਿਭਿੰਨ ਸ਼੍ਰੇਣੀਆਂ ਅਤੇ ਰਾਜਨੀਤੀ ਵਿੱਚ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੁੰਦਾ ਜਾ ਰਿਹਾ।[1][2]
ਪਿਛੋਕੜ
[ਸੋਧੋ]1990 ਦੇ ਦਹਾਕੇ ਦੇ ਅਖੀਰ ਵਿੱਚ ਵਰਤੀ ਜਾਣ ਤੋਂ ਪਹਿਲਾਂ ਸਮਾਜਕ ਪੂੰਜੀ ਦਾ ਸ਼ਬਦ ਲਗਭਗ 1890 ਤੋਂ ਕਦੇ ਕਦੇ ਵਰਤਿਆ ਜਾਂਦਾ ਰਿਹਾ ਸੀ।[3]
19 ਵੀਂ ਸਦੀ ਦੇ ਪਹਿਲੇ ਅੱਧ ਵਿੱਚ, ਅਲੈਕਸੀ ਦ ਤੋਕੂਵੀਲ ਦੇ ਅਮਰੀਕੀ ਜੀਵਨ ਬਾਰੇ ਨਿਰੀਖਣ ਮਿਲਦੇ ਹਨ ਜਿਸ ਤੋਂ ਸਮਾਜਿਕ ਪੂੰਜੀ ਦੀ ਰੂਪਰੇਖਾ ਅਤੇ ਪਰਿਭਾਸ਼ਾ ਕੀਤੀ ਲੱਗਦੀ ਹੈ। ਉਸ ਨੇ ਦੇਖਿਆ ਕਿ ਅਮਰੀਕੀ ਲੋਕ ਰਾਜ, ਅਰਥਸ਼ਾਸਤਰ ਜਾਂ ਵਿਸ਼ਵ ਦੇ ਸਾਰੇ ਸੰਭਾਵਿਤ ਮੁੱਦਿਆਂ ਤੇ ਚਰਚਾ ਕਰਨ ਲਈ ਵੱਧ ਤੋਂ ਵੱਧ ਸੰਭਵ ਤੌਰ ਇਕੱਠਾਂ ਵਿੱਚ ਜੁੜਨ ਲਈ ਉਤਾਵਲੇ ਹੁੰਦੇ ਹਨ। ਉੱਚ ਪੱਧਰੀ ਪਾਰਦਰਸ਼ਿਤਾ ਕਾਰਨ ਲੋਕਾਂ ਦੀ ਵੱਡੀ ਹਿੱਸੇਦਾਰੀ ਸੰਭਵ ਹੋਈ ਅਤੇ ਇਸ ਤਰ੍ਹਾਂ ਲੋਕਤੰਤਰ ਨੂੰ ਬਿਹਤਰ ਕੰਮ ਕਰਨ ਦੀ ਜਗ੍ਹਾ ਮਿਲੀ। ਫਰਾਂਸੀਸੀ ਲੇਖਕ ਨੇ ਇਹ ਵੀ ਉਜਾਗਰ ਕੀਤਾ ਕਿ ਅਮਰੀਕੀ ਸਮਾਜ ਵਿੱਚ ਸਮਾਜਿਕ ਸਹਿਭਾਗਤਾ (ਸਮਾਜਿਕ ਪੂੰਜੀ) ਦਾ ਪੱਧਰ ਸਿੱਧੇ ਤੌਰ ਤੇ ਹਾਲਤਾਂ ਦੀ ਸਮਾਨਤਾ ਨਾਲ ਜੁੜਿਆ ਹੋਇਆ ਸੀ (ਫੈਰਾਗਿਨਾ, 2010; 2012; 2013)।
ਪੇਂਡੂ ਸਕੂਲਾਂ ਲਈ ਸਥਾਨਕ ਸਮਰਥਨ ਬਾਰੇ ਐਲ. ਜੇ. ਹੈਨੀਫਾਨ ਦਾ 1916 ਦਾ ਲੇਖ ਸਮਾਜਿਕ ਮੇਲਜੋਲ ਅਤੇ ਭਾਈਚਾਰੇ ਵਿੱਚ ਨਿੱਜੀ ਨਿਵੇਸ਼ ਦੇ ਸੰਬੰਧ ਵਿੱਚ ਸਮਾਜਕ ਪੂੰਜੀ ਦੇ ਪਹਿਲੇ ਜ਼ਿਕਰਾਂ ਵਿੱਚੋਂ ਇੱਕ ਹੈ।[4] ਇਸ ਸੰਕਲਪ ਨੂੰ ਪਰਿਭਾਸ਼ਿਤ ਕਰਦੇ ਹੋਏ, ਹੈਨੀਫਾਨ ਸਮਾਜਿਕ ਪੂੰਜੀ ਦਾ ਭੌਤਿਕ ਵਸਤਾਂ ਦੇ ਨਾਲ ਟਾਕਰਾ ਕਰਦੇ ਇਸ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰਦਾ ਹੈ:
ਮੈਂ ਰੀਅਲ ਅਸਟੇਟ, ਜਾਂ ਨਿੱਜੀ ਸੰਪਤੀ jਜਾਂ ਠੰਡੀ ਨਕਦੀ ਦੀ ਗੱਲ ਨਹੀਂ ਕਰਦਾ, ਸਗੋਂ ਇਸ ਦੀ ਬਜਾਏ ਜ਼ਿੰਦਗੀ ਵਿੱਚ ਜੋ ਕੁਝ ਇਨ੍ਹਾਂ ਨਿੱਗਰ ਪਦਾਰਥਾਂ ਨੂੰ ਬਹੁਤੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਅਰਥ-ਭਰਪੂਰ ਬਣਾਉਂਦਾ ਹੈ, ਇੱਕ ਸਮਾਜਿਕ ਇਕਾਈ ਬਣਦੇ ਵਿਅਕਤੀਆਂ ਅਤੇ ਪਰਿਵਾਰਾਂ ਦੇ ਸਮੂਹ ਵਿੱਚ ਸਦਭਾਵ, ਸਾਥੀਪੁਣਾ, ਆਪਸੀ ਹਮਦਰਦੀ ਅਤੇ ਸਮਾਜਿਕ ਮੇਲ-ਜੋਲ ਦੀ ਗੱਲ ਕਰਦਾ ਹਾਂ।... ਜੇ ਉਹ ਆਪਣੇ ਗੁਆਂਢੀ ਨਾਲ ਸੰਪਰਕ ਵਿੱਚ ਆ ਸਕੇ, ਅਤੇ ਉਹ ਹੋਰ ਗੁਆਂਢੀਆਂ ਦੇ ਨਾਲ, ਸਮਾਜਕ ਪੂੰਜੀ ਦੀ ਜਮ੍ਹਾਂ ਹੋਣੀ ਸ਼ੁਰੂ ਹੋ ਜਾਏਗੀ, ਜੋ ਤੁਰੰਤ ਉਸਦੀਆਂ ਸਮਾਜਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ਅਤੇ ਇੱਕ ਅਜਿਹੀ ਸਮਾਜਿਕ ਸੰਭਾਵਨਾ ਨੂੰ ਜਨਮ ਦੇਵੇਗੀ ਜੋ ਸਮੁੱਚੇ ਭਾਈਚਰੇ ਵਿੱਚ ਜੀਵਨ ਦੀਆਂ ਸਥਿਤੀਆਂ ਵਿੱਚ ਚੋਖੇ ਸੁਧਾਰ ਦੇ ਲਈ ਕਾਫੀ ਹੋਵੇ। ਸਮੁੱਚੇ ਤੌਰ ਤੇ ਭਾਈਚਾਰੇ ਨੂੰ ਆਪਣੇ ਸਾਰੇ ਹਿੱਸਿਆਂ ਦੇ ਸਹਿਯੋਗ ਨਾਲ ਲਾਭ ਹੋਵੇਗਾ, ਜਦੋਂ ਕਿ ਵਿਅਕਤੀ ਨੂੰ ਆਪਣੇ ਬਣੇ ਸਹਿਚਾਰਾਂ ਵਿੱਚੋਂ ਸਹਾਇਤਾ, ਹਮਦਰਦੀ, ਅਤੇ ਆਪਣੇ ਗੁਆਂਢੀਆਂ ਦੇ ਸਹਿਭਾਗ ਦਾ ਲਾਭ ਪ੍ਰਾਪਤ ਹੋਵੇਗਾ। (ਪੰਨੇ. 130-131).
ਜੌਨ ਡੇਵੀ ਨੇ 1900 ਵਿੱਚ "ਸਕੂਲ ਐਡ ਸੁਸਾਇਟੀ" ਨਾਮਕ ਆਪਣੇ ਮੋਨੋਗਰਾਫ਼ ਵਿੱਚ ਇਹ ਪਦ ਵਰਤਿਆ, ਪਰ ਉਸ ਨੇ ਇਸ ਦੀ ਕੋਈ ਪਰਿਭਾਸ਼ਾ ਪੇਸ਼ ਨਹੀਂ ਕੀਤੀ।
ਮੁਲੰਕਣ
[ਸੋਧੋ]ਪੇਅਰ ਬੋਰਦੀਓ ਦਾ ਕੰਮ ਇਹ ਦਰਸਾਉਂਦਾ ਹੈ ਕਿ ਸਮਾਜਿਕ ਸਬੰਧਾਂ ਦੀ ਪ੍ਰਤੱਖ ਅਤੇ ਅਪ੍ਰਤੱਖ ਵਰਤੋਂ ਦੇ ਜ਼ਰੀਏ ਲੋਕ ਸ਼ਕਤੀਸ਼ਾਲੀ ਅਹੁਦਿਆਂ ਤੇ ਕਿਵੇਂ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਕਿਵੇਂ ਸਮਾਜਿਕ ਪੂੰਜੀ ਨਾਬਰਾਬਰੀ ਪੈਦਾ ਅਤੇ ਮੁੜ ਪੈਦਾ ਕਰ ਸਕਦੀ ਹੈ। ਰਾਬਰਟ ਪੁਤਨਾਮ ਨੇ ਇਸ ਸੰਕਲਪ ਨੂੰ ਕਿਤੇ ਵਧੇਰੇ ਸਕਾਰਾਤਮਕ ਰੋਸ਼ਨੀ ਵਿੱਚ ਵਰਤਿਆ ਹੈ: ਹਾਲਾਂਕਿ ਉਹ ਪਹਿਲਾਂ ਧਿਆਨ ਵਿੱਚ ਰੱਖ ਰਿਹਾ ਸੀ ਕਿ ਸਮਾਜਿਕ ਪੂੰਜੀ ਇੱਕ ਨਿਰਪੱਖ ਪਦ ਹੈ, ਕਿਹਾ ਸੀ "ਇਹ ਸਾਂਝਾ ਕੀਤਾ ਗਿਆ ਪ੍ਰਸੰਸਾਯੋਗ ਹੈ ਜਾਂ ਨਹੀਂ, ਇਹ ਬਿਲਕੁਲ ਹੋਰ ਮਾਮਲਾ ਹੈ। ",[5] ਅਮਰੀਕੀ ਸਮਾਜ ਬਾਰੇ ਉਸ ਦਾ ਕੰਮ ਸਮਾਜਿਕ ਪੂੰਜੀ ਨੂੰ "ਨਾਗਰਿਕ ਬਚਨਬੱਧਤਾ" ਦੇ ਉਤਪਾਦਕ ਅਤੇ ਸਮਾਜਿਕ ਸਿਹਤ ਦੇ ਵਿਆਪਕ ਸਮਾਜਿਕ ਮਾਪਦੰਡ ਦੇ ਤੌਰ ਤੇ ਵੀ ਸੂਤਰਬੱਧ ਕਰਨ ਵਿੱਚ ਰੁਚਿਤ ਹੈ।[6] ਉਹ ਸਮਾਜਿਕ ਪੂੰਜੀ ਨੂੰ ਵਿਅਕਤੀਆਂ ਦੀ ਮਾਲਕੀ ਦੇ ਇੱਕ ਸਰੋਤ ਤੋਂ ਰੂਪਾਂਤਰ ਕਰਕੇ ਸਮੂਹਿਕ ਸੰਸਥਾਵਾਂ ਨਾਲ ਜੋੜ ਦਿੰਦਾ ਹੈ, ਸਮਾਜਿਕ ਪੂੰਜੀ ਦੇ ਉਤਪਾਦਕਾਂ ਦੇ ਰੂਪ ਵਿੱਚ ਮਿਆਰਾਂ ਅਤੇ ਭਰੋਸੇ ਤੇ ਧਿਆਨ ਕੇਂਦਰਿਤ ਕਰਦਾ ਹੈ, ਨੈਟਵਰਕਾਂ ਨੂੰ ਬੇਦਖਲ ਕਰ ਦਿੰਦਾ ਹੈ।
ਹਵਾਲੇ
[ਸੋਧੋ]- ↑ Adler, S. P.; Kwon, S.K. (2002). "Social Capital: Prospects for a new Concept". Academy of Management Review. 27: 17–40. doi:10.5465/amr.2002.5922314.
- ↑ Ferragina, E. and Arrigoni, A http://psw.sagepub.com/content/early/2016/04/06/1478929915623968.abstract Archived 2016-10-29 at the Wayback Machine.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Hanifan, L. J. (1916) "The rural school community center", Annals of the American Academy of Political and Social Science 67: 130-138. Also see Hanifan, L. J. (1920)The Community Center, Boston: Silver Burdett.
- ↑ Foley, M. W. & Edwards, B. (1997). Escape from politics?
- ↑ Alessandrini, M. (2002). Is Civil Society an Adequate Theory?
<ref>
tag defined in <references>
has no name attribute.