ਅਲੈਕਸੀ ਦ ਤੋਕੂਵੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੈਕਸੀ ਦ ਤੋਕੂਵੀਲ
Alexis de tocqueville cropped.jpg
ਜਨਮ(1805-07-29)29 ਜੁਲਾਈ 1805
ਪੈਰਿਸ, ਫ਼ਰਾਂਸ
ਮੌਤ16 ਅਪ੍ਰੈਲ 1859(1859-04-16) (ਉਮਰ 53)
ਕਾਨਜ, ਫ਼ਰਾਂਸ
ਕਾਲ19th-century philosophy
ਖੇਤਰWestern philosophy
ਸਕੂਲਉਦਾਰਵਾਦ
ਮੁੱਖ ਰੁਚੀਆਂ
ਇਤਿਹਾਸ, ਰਾਜਨੀਤਿਕ ਫ਼ਲਸਫ਼ਾ
ਮੁੱਖ ਵਿਚਾਰ
Voluntary association, mutual liberty, soft despotism

ਅਲੈਕਸੀ-ਚਾਰਲਸ-ਹੈਨਰੀ ਕਲੇਰਲ ਦ ਤੋਕੂਵੀਲ (ਫ਼ਰਾਂਸੀਸੀ: [alɛksi ʃaʁl ɑ̃ʁi kleʁɛl də tɔkvil]; 29 ਜੁਲਾਈ 1805 – 16 ਅਪਰੈਲ 1859) ਇੱਕ ਫ਼ਰਾਂਸੀਸੀ ਸਿਆਸੀ ਚਿੰਤਕ ਅਤੇ ਇਤਿਹਾਸਕਾਰ ਸੀ, ਜੋ ਆਪਣੀਆਂ ਪੁਸਤਕਾਂ ਅਮਰੀਕਾ (ਵਿੱਚ ਲੋਕਤੰਤਰ (ਦੋ ਜਿਲਦਾਂ ਵਿੱਚ ਛਪੀ: 1835 ਅਤੇ 1840) ਅਤੇ ਪੁਰਾਣੀ ਹਕੂਮਤ ਅਤੇ ਇਨਕਲਾਬ (1856) ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿੱਚ ਉਸਨੇ ਵਿਅਕਤੀਆਂ ਦੇ ਬਿਹਤਰ ਹੋਏ ਜੀਵਨ ਪੱਧਰ ਅਤੇ ਸਮਾਜਿਕ ਹਾਲਾਤ ਬਾਰੇ ਅਤੇ ਨਾਲ ਹੀ ਪੱਛਮੀ ਸਮਾਜਾਂ ਵਿੱਚ ਮਾਰਕੀਟ ਨਾਲ ਉਹਨਾਂ ਦੇ ਰਿਸ਼ਤੇ ਦਾ ਵਿਸ਼ਲੇਸ਼ਣ ਕੀਤਾ। ਅਮਰੀਕਾ (ਵਿੱਚ ਲੋਕਤੰਤਰ ਯੂਨਾਈਟਡ ਸਟੇਟਸ ਵਿੱਚ ਤੋਕੂਵੀਲ ਦੀਆਂ ਯਾਤਰਾਵਾਂ ਦੇ ਬਾਅਦ ਪ੍ਰਕਾਸ਼ਿਤ ਕੀਤੀ ਗਈ ਸੀ, ਅਤੇ ਅੱਜ ਇਸਨੂੰ ਸਮਾਜ ਸਾਸ਼ਤਰ ਅਤੇ ਸਿਆਸੀ ਵਿਗਿਆਨ ਦਾ ਇੱਕ ਸ਼ੁਰੂਆਤੀ ਕੰਮ ਨੂੰ ਮੰਨਿਆ ਜਾਂਦਾ ਹੈ।