ਸਮੱਗਰੀ 'ਤੇ ਜਾਓ

ਘੁਮਿਆਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਘੁਮਿਆਰ
ਭਾਂਡੇ ਬਣਾਉਂਦਾ ਹੋਇਆ ਇੱਕ ਘੁਮਿਆਰ
ਭਾਸ਼ਾਵਾਂ
Hindi,Sindhi, Rajasthani, Haryanvi, Awadhi, Gujarati Marathi Punjabi

ਘੁਮਿਆਰ  ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਜਾਤ ਜਾਂ ਭਾਈਚਾਰਾ.  ਹੈ ਜਿਸ ਲਈ ਅੰਗਰੇਜ਼ੀ ਸ਼ਬਦ ਪੌਟਰ ਹੈ। ਭਾਰਤੀ ਭਾਸ਼ਾਵਾਂ ਵਿੱਚ ਇਹ ਸ਼ਬਦ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਿਰਤੀਆਂ ਲਈ ਵਰਤਿਆ ਜਾਂਦਾ ਹੈ।[1]

ਉਪ ਸਮੂਹ ਜਾਂ ਖੇਤਰ ਤੇ ਨਿਰਭਰ ਕਰਦੇ ਹੋਏ, ਭਾਰਤ ਵਿੱਚ ਇਨ੍ਹਾਂ ਨੂੰ ਕਿਤੇ ਹੋਰ ਪਛੜੀਆਂ ਸ਼੍ਰੇਣੀਆਂ ਅਤੇ ਕਿਤੇ ਅਨੁਸੂਚਿਤ ਜਾਤਾਂ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। 

ਨਿਰੁਕਤੀ 

[ਸੋਧੋ]

ਘੁਮਿਆਰਾਂ ਦਾ ਆਪਣਾ ਨਾਮ ਸੰਸਕ੍ਰਿਤ ਸ਼ਬਦ ਕੁੰਭਕਾਰ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲਾ। [2] ਦ੍ਰਵਿੜ ਭਾਸ਼ਾਵਾਂ ਇਸੇ ਅਰਥ ਦੇ ਅਨੁਸਾਰ ਹਨ। ਸ਼ਬਦ ਭਾਂਡੇ ਵੀ ਘੁਮਿਆਰ ਜਾਤੀ ਦੀ ਨੁਮਾਇੰਦਗੀ ਕਰਦਾ ਸੀ, ਕਿਉਂਕਿ ਇਸ ਦਾ ਵੀ ਮਤਲਬ ਹੈ ਬਰਤਨ ਹੈ। ਅੰਮ੍ਰਿਤਸਰ ਦੇ ਘੁਮਿਆਰਾਂ ਨੂੰ ਕੁਲਾਲ ਜਾਂ ਕਲਾਲ ਕਿਹਾ ਜਾਂਦਾ ਹੈ, ਯਜੁਰਵੇਦ ਵਿੱਚ ਇਸ ਸ਼ਬਦ ਨੂੰ ਘੁਮਿਆਰ ਸ਼੍ਰੇਣੀ ਦਰਸਾਉਣ ਲਈ ਵਰਤਿਆ ਗਿਆ ਹੈ। 

ਮਿਥਿਹਾਸਕ ਮੂਲ

[ਸੋਧੋ]

ਵੈਦਿਕ ਪਰਜਾਪਤੀ, ਜਿਸਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ ਦੇ ਅਧਾਰ ਤੇ ਹਿੰਦੂ ਘੁਮਿਆਰਾਂ ਦਾ ਇੱਕ ਸੈਕਸ਼ਨ ਆਪਣੇ ਆਪ ਨੂੰ ਮਾਣ ਨਾਲ ਪਰਜਾਪਤੀ ਕਹਿਲਾਉਂਦਾ ਹੈ। 

ਹਵਾਲੇ

[ਸੋਧੋ]
  1. Saraswati, Baidyanath (1979). Pottery-Making Cultures And।ndian Civilization. Abhinav Publications. pp. 46–47. ISBN 978-81-7017-091-4. Retrieved 6 April 2013.
  2. Mandal, S. K. (1998). "Kumhar/Kumbhar". In Singh, Kumar Suresh (ed.). People of।ndia: Rajasthan. Popular Prakashan. pp. 565–566. ISBN 978-8-17154-769-2.