ਸੰਸਕ੍ਰਿਤ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੰਸਕ੍ਰਿਤ ਤੋਂ ਰੀਡਿਰੈਕਟ)
Jump to navigation Jump to search
ਸੰਸਕ੍ਰਿਤ
saṃskṛtam
संस्कृतम्
ਦੇਵਨਾਗਰੀ ਵਿੱਚ "ਸੰਸਕ੍ਰਿਤਮ੍" ਸ਼ਬਦ
ਉਚਾਰਨ ਫਰਮਾ:IPA-sa
ਇਲਾਕਾ ਭਾਰਤ
Era
ਭਾਸ਼ਾਈ ਪਰਿਵਾਰ
ਹਿੰਦ-ਯੂਰਪੀ
ਮੁੱਢਲੇ ਰੂਪ:
ਲਿਖਤੀ ਪ੍ਰਬੰਧ ਕੋਈ ਮੂਲ ਲਿਪੀ ਨਹੀਂ। ਵੱਖ-ਵੱਖ ਬ੍ਰਹਮੀ ਲਿਪੀਆਂ ਵਿੱਚ ਲਿਖੀ ਜਾਂਦੀ ਸੀ[1]
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਭਾਰਤ
ਬੋਲੀ ਦਾ ਕੋਡ
ਆਈ.ਐਸ.ਓ 639-1 sa
ਆਈ.ਐਸ.ਓ 639-2 san
ਆਈ.ਐਸ.ਓ 639-3 san

ਸੰਸਕ੍ਰਿਤ (ਦੇਵਨਾਗਰੀ: संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰਪੀ ਭਾਸ਼ਾ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ, ਕਸ਼ਮੀਰੀ, ਓੜੀਆ, ਬੰਗਾਲੀ, ਮਰਾਠੀ, ਸਿੰਧੀ, ਪੰਜਾਬੀ, ਨੇਪਾਲੀ, ਆਦਿ ਇਸ ਤੋਂ ਪੈਦਾ ਹੋਈਆਂ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਯੂਰਪੀ ਬਣਜਾਰਿਆਂ ਦੀ ਰੋਮਾਨੀ ਭਾਸ਼ਾ ਵੀ ਸ਼ਾਮਿਲ ਹੈ। ਹਿੰਦੂ ਧਰਮ ਨਾਲ ਸਬੰਧਤ ਲਗਭਗ ਸਾਰੇ ਧਰਮਗ੍ਰੰਥ ਸੰਸਕ੍ਰਿਤ ਵਿੱਚ ਲਿਖੇ ਗਏ ਹਨ। ਅੱਜ ਵੀ ਹਿੰਦੂ ਧਰਮ ਦੇ ਜਿਆਦਾਤਰ ਯੱਗ ਅਤੇ ਪੂਜਾ ਸੰਸਕ੍ਰਿਤ ਵਿੱਚ ਹੀ ਹੁੰਦੀਆਂ ਹਨ।

ਇਹ ਭਾਰਤ ਦੀਆਂ 22 ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ[2] ਅਤੇ ਇਹ ਭਾਰਤੀ ਸੂਬੇ ਉੱਤਰਾਖੰਡ ਦੀ ਸਰਕਾਰੀ ਭਾਸ਼ਾ ਹੈ।[3] ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਹੋਣ ਕਰਕੇ ਹਿੰਦ-ਯੂਰਪੀ ਅਧਿਆਪਨ ਵਿੱਚ ਸੰਸਕ੍ਰਿਤ ਦਾ ਅਹਿਮ ਸਥਾਨ ਹੈ।[4]

ਧਾਰਮਿਕ ਭਾਸ਼ਾ ਵਜੋਂ[ਸੋਧੋ]

ਹਿੰਦੂ, ਬੁੱਧ ਅਤੇ ਜੈਨ ਪਰੰਪਰਾਵਾਂ ਵਿੱਚ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਦੁਨੀਆਂ ਭਰ ਦੇ ਹਿੰਦੂ ਮੰਦਰਾਂ ਵਿੱਚ ਕੀਤੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਧਰਮ[5][6] ਦੀਆਂ ਵੀ ਕਈ ਲਿਖਤਾਂ ਸੰਸਕ੍ਰਿਤ ਵਿੱਚ ਹਨ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Banerji 1989
  2. "Indian Constitution Art.344(1) & Art.345" (PDF). Web.archive.org. 4 October 2007. Archived from the original (PDF) on 4 October 2007. Retrieved 2012-04-05. 
  3. "Sanskrit is second official language in Uttarakhand". The Hindustan Times. 19 January 2010. Retrieved 2012-04-05. 
  4. Benware, Wilbur (1974). The study of Indo-European vocalism in the 19th century : from the beginnings to Whitney and Scherer : a critical-historical account. Amsterdam: Benjamins. pp. 25–27. ISBN 978-90-272-0894-1. 
  5. "Is Sanskrit (In)dispensable for Hindu Liturgy?". The Huffington Post. 
  6. Vaishna Roy. "Sanskrit deserves more than slogans". The Hindu.