ਅਫ਼ਰੋਜ਼ ਅੰਮ੍ਰਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਰੋਜ਼ ਅੰਮ੍ਰਿਤ

ਅਫ਼ਰੋਜ਼ ਅੰਮ੍ਰਿਤ ਦਾ ਜਨਮ 5 ਜੂਨ 1993 ਨੂੰ ਮਾਤਾ ਸ੍ਰੀਮਤੀ ਰਵਿੰਦਰ ਕੌਰ ਦੀ ਕੁੱਖੋ ਹੋਇਆ।ਉਸਦਾ ਪੂਰਾ ਨਾਮ ਅਮ੍ਰਿਤਬੀਰ ਸਿੰਘ ਸੀ| ਉਸਦੇ ਪਿਤਾ ਦਾ ਨਾਮ ਸ਼੍ਰੀ ਗੁਰਿੰਦਰ ਸਿੰਘ ਸੀ। ਉਸਦਾ ਪਿੰਡ ਰਣਜੀਤਗੜ੍ਹ ਜ਼ਿਲਾ ਮੁਕਤਸਰ ਸੀ|[1]

ਵਿਦਿਆ ਅਤੇ ਨੌਕਰੀ[ਸੋਧੋ]

ਬਾਰਾਂ ਜਮਾਤਾਂ ਕਰਨ ਤੋਂ ਬਾਅਦ ਇੱਕ ਸਿਆਸਤਦਾਨ ਰਿਸ਼ਤੇਦਾਰ ਨੇ ਉਸਨੂੰ ਇੱਕ ਫੈਕਟਰੀ ਵਿੱਚ ਚੰਗੇ ਪੈਸਿਆਂ ਵਾਲੀ ਨੌਕਰੀ ਲਵਾ ਦਿੱਤਾ। ਪਰ ਉਸਦਾ ਉੱਥੇ ਮਨ ਨਾ ਲੱਗਾ ਅਤੇ ਉਸਨੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿੱਚ 'ਸੈਂਟਰ ਆਫ ਅਡਵਾਂਸ ਮੀਡਿਆ ਸਟੱਡੀ' ਵਿਭਾਗ ਵਿੱਚ ਬੀ.ਏ. ਕਰਨ ਲੱਗਾ। ਬੀ.ਏ ਦੇ ਆਖਰੀ ਵਰ੍ਹੇ ਉਹ 'ਹਰਮਨ ਰੇਡੀਓ' ਤੇ ਨੌਕਰੀ ਸ਼ੁਰੂ ਕੀਤੀ।[2]

ਰਚਨਾਵਾਂ[ਸੋਧੋ]

ਅਫ਼ਰੋਜ਼ ਦਾ ਇਕੋ ਇੱਕ ਕਾਵਿ ਸੰਗ੍ਰਹਿ 'ਸ਼ਬਦ ਸ਼ਹਾਦਤ' ਪ੍ਰਕਾਸ਼ਿਤ ਹੋਇਆ ਸੀ। ਜਿਸ ਵਿੱਚ ਉਸਦੀਆਂ 54 ਕਵਿਤਾਵਾਂ ਸ਼ਾਮਿਲ ਸਨ। ਉਸਦੀ ਮੌਤ ਤੋਂ ਬਾਅਦ ਪੰਜਾਬੀ ਸਾਹਿਤ ਪਬਲੀਕੇਸ਼ਨ, ਬਾਲੀਆ ਨੇ ਉਸ ਦੀਆਂ ਕੁਝ ਪੁਰਾਣੀਆਂ ਅਤੇ ਉਸਦੀਆਂ ਕੁਛ ਅਣਛਪੀਆਂ ਕਵਿਤਾਵਾਂ 'ਅਫ਼ਰੋਜ਼ ਦੀਆਂ ਚੋਣਵੀਆਂ ਕਵਿਤਾਵਾਂ' ਨਾਮ ਹੇਠ ਛਾਪੀਆ। ਉਸਦੀਆਂ ਕਵਿਤਾਵਾਂ ਵਿਚਲਾ ਵਿਸ਼ਾ ਮਨੁੱਖੀ ਪਿਆਰ ਦੇ ਰਿਸ਼ਤੇ ਅਤੇ ਮਾਰਕਸਵਾਦੀ ਨਜ਼ਰੀਏ ਤੋਂ ਪ੍ਰਭਾਵਿਤ ਸੀ।ਉਸਦੀ ਕਵਿਤਾ ਵਿਚ ਜੁਝਾਰਵਾਦੀ ਝਲਕ ਵੀ ਮਿਲਦੀ ਹੈ।

ਮੌਤ[ਸੋਧੋ]

3 ਅਕਤੂਬਰ 2014 ਨੂੰ ਅਫ਼ਰੋਜ਼ ਅੰਮ੍ਰਿਤ ਨੇ ਖੁਦਕੁਸ਼ੀ ਕਰ ਲਈ ਅਤੇ ਜਵਾਨ ਉਮਰ ਵਿੱਚ ਹੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

ਹਵਾਲੇ[ਸੋਧੋ]

  1. ਅਫ਼ਰੋਜ਼ ਅੰਮ੍ਰਿਤ, ਸ਼ਬਦ- ਸ਼ਹਾਦਤ,ਚਿੰਤਨ ਪ੍ਰਕਾਸ਼ਨ ਲੁਧਿਆਣਾ,2003,ਪੰਨਾ-2
  2. ਇੰਦਰਪ੍ਰੀਤ, ਕੂਕਾ ਬਾਰਾ ਮੈਗਜ਼ੀਨ, the black publication, ਅੰਕ-4,2015,ਪੰਨਾ-38-39