ਪੰਜਾਬੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ
Punjabi University1.jpg
ਯੂਨੀਵਰਸਿਟੀ ਲੋਗੋ
ਮਾਟੋ ਵਿਦਿਆ ਵੀਚਾਰੀ ਤਾਂ ਪਰਉਪਕਾਰੀ
ਮਾਟੋ ਪੰਜਾਬੀ ਵਿੱਚ ਸਿੱਖਿਆ ਨੂੰ ਬਲ
ਸਥਾਪਨਾ 1962
ਕਿਸਮ ਸਰਕਾਰੀ
ਚਾਂਸਲਰ ਪੰਜਾਬ ਦਾ ਰਾਜਪਾਲ
ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ
ਵਿਦਿਆਰਥੀ 20,000+
ਟਿਕਾਣਾ ਪਟਿਆਲਾ, ਪੰਜਾਬ, ਭਾਰਤ
30°22′N 76°27′E / 30.36°N 76.45°E / 30.36; 76.45ਗੁਣਕ: 30°22′N 76°27′E / 30.36°N 76.45°E / 30.36; 76.45
ਕੈਂਪਸ ਸ਼ਹਿਰੀ
ਮਾਨਤਾਵਾਂ ਯੂ.ਜੀ.ਸੀ.
ਵੈੱਬਸਾਈਟ www.punjabiuniversity.ac.in

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿੱਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਇਹ ਇੱਕ ਬਹੁ-ਪੱਖੀ ਅਤੇ ਬਹੁ-ਸਹੂਲਤ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ। ਯੂਨੀਵਰਸਿਟੀ ਕੈਂਪਸ ਵਿੱਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਆ ਪ੍ਰਦਾਨ ਕਰਨ ਹਿਤ 65 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਪੰਜ ਰੀਜਨਲ ਸੈਂਟਰ, ਛੇ ਨੇਬਰਹੁਡ ਕੈਂਪਸ ਸਮੇਤ 230 ਕਾਲਜ ਸੰਪੂਰਨ ਰੂਪ ਵਿੱਚ ਗਤੀਸ਼ੀਲ ਹਨ।

ਇਤਿਹਾਸ[ਸੋਧੋ]

ਵਾਈਸ ਚਾਸਲਰ

ਪੰਜਾਬੀ ਵਿਭਾਗ[ਸੋਧੋ]

ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪ੍ਰਮੱਖ ਵਿਭਾਗ ਹੈ ਜਿਸ ਦੀ ਸਥਾਪਨਾ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਦੇ ਨਾਲ 1962 ਵਿੱਚ ਹੀ ਕਰ ਦਿੱਤੀ ਗਈ। ਪੰਜਾਬੀ ਵਿਭਾਗ ਦਾ ਪ੍ਰਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁਲਿਤ ਕਰਨਾ ਹੈ ਜੋ ਕਿ ਇਸ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਇਸ ਮੰਤਵ ਹਿਤ ਵਿਭਾਗ ਵਿੱਚ ਪੜ੍ਹਾਈ ਅਤੇ ਖੋਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਅੱਗੇ ਰੱਖਿਆ ਗਿਆ ਹੈ। ਪੰਜਾਬੀ ਵਿਭਾਗ ਨੂੰ ਮਾਣ ਹੈ ਕਿ ਇੱਥੇ ਪ੍ਰਸਿੱਧ ਨਾਟਕਕਾਰ ਵਿਭਾਗੀ ਅਧਿਆਪਨ ਫ਼ੈਕਲਟੀ ਦੇ ਮੈਂਬਰ ਰਹੇ ਹਨ।

ਵਿਦਿਆਰਥੀ[ਸੋਧੋ]

ਇਥੋਂ ਦੇ ਵਿਦਿਆਰਥੀਆਂ ਵਿੱਚ ਅੱਜ ਦੇ ਨਾਮੀ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਵਰਗੇ ਸਿਰਜਣਾਤਮਿਕ ਲੇਖਕ ਸ਼ਾਮਲ ਹਨ। ਵਿਭਾਗ ਦੇ ਬਾਨੀ ਮੁਖੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਸਨ ਅਤੇ ਪਹਿਲੇ ਪ੍ਰੋਫ਼ੈਸਰ ਡਾ. ਹਰਚਰਨ ਸਿੰਘ ਸਨ। ਪੰਜਾਬੀ ਵਿਭਾਗ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਜਾਰੀ ਡੀ. ਐਸ. ਏ. ਦੇ ਤਿੰਨ ਪੜਾਅ ਮੁਕੰਮਲ ਕਰ ਚੁੱਕਾ ਹੈ ਅਤੇ ਪੰਜਾਬੀ ਵਿਭਾਗ, ਯੂਨੀਵਰਸਿਟੀ ਦਾ ਪਹਿਲਾ ਵਿਭਾਗ ਹੈ ਜਿਸ ਨੂੰ UGC ਵੱਲੋਂ ASIHSS ਸਕੀਮ ਨਾਲ ਨਿਵਾਜਿਆ ਗਿਆ ਹੈ। ਇਸ ਸਕੀਮ ਦੇ ਤਹਿਤ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਡਾਇਸਪੋਰੇ ਨਾਲ ਸਬੰਧਿਤ ਇੱਕ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸਮੇਂ ਵਿਭਾਗ ਨੂੰ ਯੂ.ਜੀ.ਸੀ. ਦੀ ਸਰਬ-ਉਚ ਸਕੀਮ ਸੈਂਟਰ ਫਾੱਰ ਐਡਵਾਂਸਡ ਸਟੱਡੀਜ਼ (CAS) ਦਾ ਦਰਜਾ ਪ੍ਰਾਪਤ ਹੈ। ਇਸ ਸੈਂਟਰ ਦੇ ਕੋਆਰਡੀਨੇਟਰ ਡਾ.ਰਾਜਿੰਦਰ ਪਾਲ ਸਿੰਘ ਬਰਾੜ ਹਨ।

ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਲਈ ਕੀਤੇ ਮੁੱਖ ਕੰਮ[ਸੋਧੋ]

  1. ਖੋਜ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿਖੇ ਗੰਡਾ ਸਿੰਘ ਪੰਜਾਬੀ ਖੋਜ ਲਾਇਬ੍ਰੇਰੀ ਦੀ ਸਥਾਪਨਾ।
  2. ਪੰਜਾਬੀ ਲੇਖ ਇੰਟਰਨੈਟ ਉੱਤੇ ਢੂੰਡਣ ਲਈ ਪੰਜਾਬੀ ਖੋਜ ਇੰਜਣ ਬਣਾਉਣਾ।
  3. ਅੰਗਰੇਜੀ-ਪੰਜਾਬੀ,ਪੰਜਾਬੀ-ਅੰਗਰੇਜੀ ਸ਼ਬਦਕੋਸ਼ਾਂ ਦਾ ਵਿਕਾਸ ਕਰਨਾ ਅਤੇ ਇੰਟਰਨੈਟ ਰਾਂਹੀ ਸਭ ਨੂੰ ਮੁਫ਼ਤ ਉਪਲੱਬਧ ਕਰਾਉਣਾ
  4. ਆੱਨ-ਲਾਈਨ ਪੰਜਾਬੀ ਸਿੱਖਣ ਵਾਸਤੇ ਸਮੱਗਰੀ ਇੰਟਰਨੈੱਟ ਉੱਤੇ ਉੱਪਲਬਧ ਕਰਾਉਣਾ।
  5. ਪੰਜਾਬੀ ਭਾਸ਼ਾ,ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਯੂਨੀਵਰਸਿਟੀ ਵਿਖੇ ਸਥਾਪਿਤ ਕਰਨਾ।

ਬਾਹਰੀ ਕੜੀਆਂ[ਸੋਧੋ]