ਕੰਵਲ ਠਾਕਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਵਲ ਠਾਕਰ ਸਿੰਘ
ਨਿੱਜੀ ਜਾਣਕਾਰੀ
ਦੇਸ਼ ਭਾਰਤ
ਜਨਮ (1954-11-02) 2 ਨਵੰਬਰ 1954 (ਉਮਰ 69)
ਚੰਡੀਗੜ੍ਹ, ਭਾਰਤ
Handednessਸੱਜੇ
ਇਵੈਂਟਮਹਿਲਾ ਸਿੰਗਲਜ਼, ਮਹਿਲਾ ਡਬਲਜ਼, ਮਿਸ਼ਰਤ ਡਬਲਜ਼

ਕੰਵਲ ਠਾਕਰ ਸਿੰਘ (ਜਨਮ ਕੰਵਲ ਠਾਕਰ ਕੌਰ) ਇੱਕ ਸਾਬਕਾ ਭਾਰਤੀ ਬੈਡਮਿੰਟਨ ਖਿਡਾਰੀ ਅਤੇ ਇੱਕ ਅਰਜਨ ਅਵਾਰਡ ਪ੍ਰਾਪਤ ਕਰਤਾ ਹੈ।[1][2] ਉਹ ਵਰਤਮਾਨ ਵਿੱਚ ਸੰਯੁਕਤ ਰਾਜ ਅਮਰੀਕਾ ਵਿੱੱਚ ਰਹਿੰਦੀ ਹੈ।

ਮੁੱਢਲਾ ਜੀਵਨ[ਸੋਧੋ]

ਕੰਵਲ ਦਾ ਜਨਮ 2 ਨਵੰਬਰ, 1954 ਨੂੰ ਚੰਡੀਗੜ੍ਹ ਵਿਖੇ ਇੱਕ ਜੱਟ ਸਿੱਖ ਪਰਿਵਾਰ ਵਿੱਚ ਇੱਕ ਫੌਜੀ ਅਫਸਰ ਕਰਨਲ ਠਾਕੁਰ ਸਿੰਘ ਸੰਧੂ ਅਤੇ ਥੀਏਟਰ ਅਦਾਕਾਰਾ ਦਿਲਜੀਤ ਕੌਰ ਦੇ ਘਰ ਹੋਇਆ ਸੀ।[3] ਕੰਵਲ ਦੀ ਭੈਣ ਕਿਰਨ ਖੇਰ ਇੱੱਕ ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ।

ਪੜ੍ਹਾਈ[ਸੋਧੋ]

ਕੰਵਲ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸਨੇ ਪੋਸਟ ਗਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਜ਼, ਚੰਡੀਗੜ੍ਹ ਤੋਂ ਇਤਿਹਾਸ ਵਿੱੱਚ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ਕਲਾਸ ਦੀ ਟਾੱਪਰ ਸੀ।[2]

ਬੈਡਮਿੰਟਨ[ਸੋਧੋ]

ਕੰਵਲ ਨੇ 11 ਸਾਲ ਦੀ ਉਮਰ ਵਿੱੱਚ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸਨੇ 15 ਸਾਲ ਦੀ ਉਮਰ ਵਿੱੱਚ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱੱਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤਿਆ ਅਤੇ ਕੌਮੀ ਖੇਡਾਂ ਵਿੱੱਚ ਦਾਖਲ ਹੋਈ।[4]

1974 ਵਿੱੱਚ, ਉਹ ਲੁਧਿਆਣਾ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਵਿੱੱਚ ਅਮੀ ਘੀਆ ਦੀ ਰਨਰ ਅੱਪ ਸੀ।

ਉਸਨੇ 1976 ਵਿੱਚ ਕਰਾਚੀ ਵਿੱਚ ਜਿੱਨਾਹ ਸ਼ਤਾਬਦੀ ਚੈਂਪੀਅਨਸ਼ਿਪ ਵਿੱਚ ਟੀਮ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ।

ਕੰਵਲ ਨੇ 1977 ਵਿੱੱਚ ਪੰਜੀਮ ਵਿੱੱਚ ਆਪਣਾ ਪਹਿਲਾ ਸਿੰਗਲ ਖ਼ਿਤਾਬ ਜਿੱਤਿਆ। ਫਿਰ ਉਸਨੇ ਦੁਬਾਰਾ ਨੈਸ਼ਨਲ ਚੈਂਪੀਅਨਸ਼ਿਪ ਵਿੱੱਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। 1978 ਵਿੱੱਚ ਉਹ ਆਪਣਾ ਖ਼ਿਤਾਬ ਬਣਾਈ ਰੱਖਣ ਵਿੱੱਚ ਕਾਮਯਾਬ ਰਹੀ ਅਤੇ ਅਮੀ ਘੀਆ ਨਾਲ ਖੇਡੇ ਗਏ ਮਹਿਲਾ ਡਬਲਜ਼ ਵਿੱੱਚ ਵੀ ਸਫਲ ਰਹੀ।

ਹਵਾਲੇ[ਸੋਧੋ]

  1. "Kanwal Thakur Singh - Sports Bharti | sportsbharti.com". Sports Bharti | sportsbharti.com (in ਅੰਗਰੇਜ਼ੀ (ਅਮਰੀਕੀ)). Archived from the original on 2017-10-09. Retrieved 2017-11-15. {{cite news}}: Unknown parameter |dead-url= ignored (help)
  2. 2.0 2.1 "GCG-11 alumni meet tomorrow -।ndian Express". archive.indianexpress.com (in ਅੰਗਰੇਜ਼ੀ (ਬਰਤਾਨਵੀ)). Retrieved 2017-11-15.
  3. "Kirron Kher: My mom was regal & special - Times of।ndia". The Times of।ndia. Retrieved 2017-11-15.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named :02