ਸੰਯੁਕਤ ਰਾਜ ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੰਯੁਕਤ ਰਾਜ ਅਮਰੀਕਾ
ਝੰਡਾ Great Seal
ਨਆਰਾ: 
ਐਨਥਮ: The Star-Spangled Banner
ਸੰਯੁਕਤ  ਰਾਜ ਦੇ ਨਾਲ ਉੱਤਰੀ ਅਮਰੀਕਾ ਹਰੇ ਰੰਗ 'ਚ
ਸੰਯੁਕਤ ਰਾਜ ਅਲਾਸਕਾ ਅਤੇ ਹਵਾਈ
ਸੰਯੁਕਤ ਰਾਜ ਅਤੇ ਪ੍ਰਾਂਤ
ਸੰਯੁਕਤ ਰਾਜ ਅਤੇ ਪ੍ਰਾਂਤ
ਰਾਜਧਾਨੀ ਵਾਸ਼ਿੰਗਟਨ, ਡੀ.ਸੀ
38°53′N 77°01′W / 38.883°N 77.017°W / 38.883; -77.017
ਸਭ ਤੋਂ ਵੱਡਾ ਸ਼ਹਿਰ ਨਿਊ ਯਾਰਕ
40°43′N 74°00′W / 40.717°N 74.000°W / 40.717; -74.000
ਐਲਾਨੀਆ ਬੋਲੀਆਂ None at federal level[a]
ਪ੍ਰਵਾਨਤ ਖੇਤਰੀ ਬੋਲੀਆਂ
ਕੌਮੀ ਭਾਸ਼ਾ ਅੰਗਰੇਜ਼ੀ
ਡੇਮਾਨਿਮ ਅਮਰੀਕਨ
ਸਰਕਾਰ ਸੰਘਵਾਦ ਰਾਸ਼ਟਰਪਤੀ ਪ੍ਰਣਾਲੀ ਸੰਵਿਧਾਨਿਕ ਗਣਰਾਜ
 •  ਰਾਸ਼ਟਰਪਤੀ ਬਰਾਕ ਓਬਾਮਾ (ਲੋਕਤੰਤਰੀ ਪਾਰਟੀ)
 •  ਉਪ ਰਾਸ਼ਟਰਪਤੀ ਜੋ ਬਿਡਨ
 •  ਸਪੀਕਰ ਜੋਨ ਬੋਹਨਰ
 •  ਚੀਫ਼ ਜਸਟਿਸ ਜੋਨ ਰੋਬਰਟ
ਵਿਧਾਨਕ ਢਾਂਚਾ ਸੰਯੁਕਤ ਰਾਜ ਕਾਂਗਰਸ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਪ੍ਰਤੀਨਿਧੀ
ਅਮਰੀਕੀ ਰਾਜ ਪਲਟਾ ਬਰਤਾਨੀਆ ਤੋਂ ਅਜ਼ਾਦੀ
 •  ਅਜ਼ਾਦੀ ਦੀ ਘੋਸ਼ਣਾ 4 ਜੁਲਾਈ, 1776 
 •  ਪੈਰਿਸ ਦੀ ਸੰਧੀ(1783) 3 ਸਤੰਬਰ, 1783 
 •  ਸਵਿਧਾਨ 21 ਜੂਨ, 1788 
 •  Current Statehood 21 ਅਗਸਤ, 1959 
ਖੇਤਰਫਲ
 •  ਕੁੱਲ 96,29,091 km2 (ਤੀਜਾ/ਚੌਥਾ)
37,17,813 sq mi
 •  ਪਾਣੀ (%) 2.23
ਅਬਾਦੀ
 •  2014 ਅੰਦਾਜਾ [1] (3ਜਾ)
 •  ਸੰਘਣਾਪਣ 34.2/km2 (180ਵਾਂ)
88.6/sq mi
GDP (PPP) 2014 ਅੰਦਾਜਾ
 •  ਕੁੱਲ $17.528 trillion (ਪਹਿਲਾ)
 •  ਪ੍ਰਤੀ ਵਿਅਕਤੀ $54,980 (6ਵਾਂ)
GDP (ਨਾਂ-ਮਾਤਰ) 2014 ਅੰਦਾਜਾ
 •  ਕੁੱਲ $17.528 trillion (ਪਹਿਲਾ)
 •  ਪ੍ਰਤੀ ਵਿਅਕਤੀ $54,980 (9ਵਾਂ)
ਜੀਨੀ (2012) 36.9
ਅੱਧ · 39ਵਾਂ (2009)
HDI (2013) 0.914
ਅੱਤ ਸਿਖਰ · 5ਵਾਂ
ਕਰੰਸੀ ਸੰਯੁਕਤ ਰਾਜ ਡਾਲਰ ($) (USD)
ਟਾਈਮ ਖੇਤਰ (UTC−5 to −10)
 •  ਗਰਮੀਆਂ (DST)  (UTC−4 to −10[d])
ਡਰਾਈਵ ਕਰਨ ਦਾ ਪਾਸਾ right[e]
ਕੌਲਿੰਗ ਕੋਡ +1
ISO 3166 ਕੋਡ US
ਇੰਟਰਨੈਟ TLD .us   .gov   .mil   .edu
a. ^  English is the official language of at least 28 states; some sources give higher figures, based on differing definitions of "official".[2] English and Hawaiian are both official languages in the state of Hawaii. French is a de facto language in the states of Maine and Louisiana, while New Mexico state law grants Spanish a special status.[3][4][5][6] Cherokee is an official language in the Cherokee Nation tribal jurisdiction area and in the United Keetoowah Band of Cherokee Indians based in east and northeast Oklahoma.[7][8][9]
b. ^  English is the de facto language of American government and the sole language spoken at home by 80 percent of Americans aged five and older. 28 states and five territories have made English an official language. Other official languages include Hawaiian, Samoan, Chamorro, Carolinian, and Spanish.
c. ^  Whether the United States or China is larger has been disputed. The figure given is from the U.S. Central Intelligence Agency's The World Factbook. Other sources give smaller figures. All authoritative calculations of the country's size include only the 50 states and the District of Columbia, not the territories.
d. ^  See Time in the United States for details about laws governing time zones in the United States.
e. ^  Except U.S. Virgin Islands.

ਸੰਯੁਕਤ ਰਾਜ ਅਮਰੀਕਾ (ਅੰਗਰੇਜ਼ੀ:  United States of America ਅਤੇ ਆਮ ਬੋਲਚਾਲ ਵਿੱਚ 'ਅਮਰੀਕਾ', 'ਯੂ.ਐਸ.ਏ' ਜਾਂ 'ਯੂ.ਐਸ' ਕਿਹਾ ਜਾਂਦਾ ਹੈ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਵਿੱਚ ਅੰਗਰੇਜ਼ੀ ਬੋਲੀ ਜਾਂਦੀ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ ਹੈ।

ਇਤਿਹਾਸ[ਸੋਧੋ]

ਕੋਲੰਬਸ ਨੇ ਸੰਨ 1492 ਵਿੱਚ ਅਮਰੀਕਾ ਲੱਭਿਆ। ਸਪੇਨ, ਫਰਾਂਸ ਅਤੇ ਇੰਗਲੈਂਡ ਦੇ ਵਾਸੀਆਂ ਨੇ ਇੱਥੇ ਬਸਤੀਆਂ ਸਥਾਪਿਤ ਕੀਤੀਆਂ। ਹੌਲੀ-ਹੌਲੀ ਇੰਗਲੈਂਡ ਦੇ ਬਸਤੀਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਉਨ੍ਹਾਂ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ, ਇੰਗਲੈਂਡ ਦੀ ਬਸਤੀ ਬਣ ਗਈ। ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸੰਨ 1776 ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ ਆਜ਼ਾਦ ਦੇਸ਼ ਬਣ ਗਿਆ ਪਰ ਅਮਰੀਕਾ ਦੁਨੀਆਂ ਦੇ ਨਕਸ਼ੇ ‘ਤੇ ਇੱਕ ਮਹੱਤਵਪੂਰਨ ਦੇਸ਼ ਨਹੀਂ ਸੀ।

ਅਮਰੀਕਾ ਦਾ ਮੁੱਢ ਬਹੁਤ ਹੀ ਨਿਮਨ ਅਤੇ ਨਿਮਰ ਵਰਗਾਂ ਨੇ ਬੰਨ੍ਹਿਆ । ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦੇ ਲੋਕ ਯੂਰਪ ਤੋਂ ਅਮਰੀਕਾ ਆ ਕੇ ਵਸੇ। ਪਹਿਲਾ ਵਰਗ ਉਹ ਸੀ ਜੋ ਯੂਰਪ ਵਿੱਚ ਬਹੁਤ ਗ਼ਰੀਬੀ ਅਤੇ ਭੁੱਖਮਰੀ ਦਾ ਸ਼ਿਕਾਰ ਸੀ। ਲੱਖਾਂ ਲੋਕ ਅਜਿਹੀ ਮੌਤ ਤੋਂ ਬਚਣ ਲਈ ਅਮਰੀਕਾ ਆ ਵਸੇ। ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰਪ ਵਿੱਚ ਕੋਈ ਸਮਾਜਿਕ, ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰਪੀ ਸਮਾਜ ਦਾ ਸਭ ਤੋਂ ਹੇਠਲਾ ਨਿਮਰ ਅਤੇ ਨਿਮਨ ਵਰਗ ਹੀ ਕਹੇ ਜਾ ਸਕਦੇ ਸਨ।
ਦੂਜਾ ਵਰਗ ਜਰਾਇਮ ਪੇਸ਼ਾ ਅਤੇ ਅਣਚਾਹੇ ਤੱਤ ਸਨ। ਇਹ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜ਼ਬਰਦਸਤੀ ਅਮਰੀਕਾ ਵਸਾਇਆ ਗਿਆ। ਭਾਵੇਂ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ‘ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੇ ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਧੱਕ ਸਕਦਾ ਸੀ।
ਤੀਜਾ ਵਰਗ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦਾ ਸੀ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਜਾਂ ਵਿਚਾਰਾਂ ਨੂੰ ਯੂਰਪ ਵਿੱਚ ਸਹਿਣ ਨਹੀਂ ਕੀਤਾ ਜਾਂਦਾ ਸੀ। ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿੱਚ ਪਰੋਟੈਸਟੈਂਟਾਂ ਅਤੇ ਪਰੋਟੈਸਟੈਂਟ ਬਹੁਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾਂਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ।

ਕੁਦਰਤੀ ਸੋਮੇ[ਸੋਧੋ]

ਅਮਰੀਕਾ ਦੀ ਮਹਾਨਤਾ ਦਾ ਮੁੱਖ ਕਾਰਨ ਇੱਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ। ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਸੀਮਿਤ ਕੁਦਰਤੀ ਵਸੀਲੇ ਸਨ ਅਤੇ ਉਥੋਂ ਦੀ ਵਸੋਂ ਜ਼ਿਆਦਾ ਸੀ। ਯੂਰਪ ਦੀ ਤੁਲਨਾ ਵਿੱਚ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕਦਰਤੀ ਵਸੀਲੇ ਉਪਲਬਧ ਸਨ। ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦਾ ਵੀ ਸਫ਼ਲ ਹੋਣਾ ਲਗਪਗ ਲਾਜ਼ਮੀ ਸੀ। ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਨ ਤੱਥਾਂ ਦੀ ਕਸਵਟੀ ‘ਤੇ ਪੂਰਾ ਨਹੀਂ ਉਤਰਦਾ। ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕੀ ਹੰਕਾਰ ਦਾ ਮੁੱਢ ਬੰਨਿ੍ਹਆ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਮਨ ਅਤੇ ਨਿਮਰ ਮੁੱਢ ਨੂੰ ਦੇਖਦੇ ਹੋਏ ਅਮੀਰਕੀ ਨਿਮਰਤਾ ਦਾ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੇ ਯੂਰਪ ਦੇ ਰਹੇ-ਖੁਹੇ, ਨਖਿੱਧ, ਜਰਾਇਮ ਪੇਸ਼ਾ ਅਤੇ ਅਣਚਾਹੇ ਅਨਸਰਾਂ ਨੂੰ ਵੀ ਇੱਕ ਮਹਾਨ ਦੇਸ਼ ਦੇ ਵਾਸੀ ਬਣਾ ਦਿੱਤਾ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।

ਲੁੱਟ[ਸੋਧੋ]

ਅਮੀਰ ਕੁਦਰਤੀ ਵਸੀਲਿਆਂ ਤੋਂ ਇਲਾਵਾ ਘੱਟ ਗਿਣਤੀਆਂ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿੱਚ ਵੱਡਾ ਹਿੱਸਾ ਪਇਆ ਹੈ। ਸਭ ਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਖੋਹੀਆਂ, ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ ਉਨ੍ਹਾਂ ‘ਤੇ ਠੋਸ ਕੇ ਅਤੇ ਕਈ ਵਾਰੀ ਜੰਗਲੀ ਜਾਨਵਰਾਂ ਵਾਂਗ ਵੱਡੇ ਪੱਧਰ ‘ਤੇ ਉਨ੍ਹਾਂ ਦਾ ਕਤਲੇਆਮ ਕਰ ਕੇ ਵੀ ਖੋਹੀਆਂ ਗਈਆਂ।

ਕਾਲੇ ਲੋਕਾਂ ਦੀ ਲੁੱਟ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਜਦੋਂਕਿ ਬਾਕੀ ਦੁਨੀਆਂ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਸੀ। ਕਾਲੇ ਲੋਕਾਂ ਨੂੰ ਪਹਿਲਾਂ ਖੇਤੀਬਾੜੀ ਅਤੇ ਘਰੇਲੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿੱਚ ਉਤਪਾਦਨ ਲਈ ਵਰਤਿਆ ਗਿਆ। ਕਾਲੇ ਲੋਕਾਂ ਨੂੰ ਗੋਰਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਉਜਰਤ ਅਤੇ ਖਰਚੇ ਦਿੱਤੇ ਜਾਂਦੇ ਸਨ ਜਿਸ ਨਾਲ ਵਾਧੂ ਸਰਮਾਇਆ ਇਕੱਠਾ ਕਰਨਾ ਸੌਖਾ ਹੋ ਗਿਆ।
ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ। ਖੇਤੀਬਾੜੀ, ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਅਦਾਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮ-ਕਾਜ ਆਦਿ ਵਿੱਚ ਲਾਤੀਨੀ ਲੋਕਾਂ ਨੂੰ ਲਾਇਆ ਗਿਆ। ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ। ਇਸ ਲਈ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾਂ ਕੋਈ ਸਹੂਲਤਾਂ ਦੇ ਵੀ ਕੰਮ ਕਰਨ ਲਈ ਮਜਬੂਰ ਹਨ।
ਅਮਰੀਕਾ ਦੇ ਇੱਕ ਵੱਡੀ ਸ਼ਕਤੀ ਬਣਨ ਵਿੱਚ ਤੀਜੀ ਦੁਨੀਆਂ ਤੇ ਖਾਸ ਕਰਕੇ ਲਾਤੀਨੀ ਅਮਰੀਕਾ ਦੀ ਲੁੱਟ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕਾ ਨੇ ਮੈਕਸੀਕੋ, ਕੇਂਦਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਦੇ ਵਸੀਲਿਆਂ ‘ਤੇ ਮੁਕੰਮਲ ਕੰਟਰੋਲ ਕਰ ਲਿਆ। ਭਾਵੇਂ ਸਬਜ਼ੀਆਂ, ਫਲ ਤੇ ਕਾਫੀ ਤੇ ਗੰਨੇ ਵਰਗੀਆਂ ਫ਼ਸਲਾਂ, ਕੇਲੇ, ਅੰਗੂਰ ਤੇ ਅਨਾਨਾਸ, ਇਨ੍ਹਾਂ ਦੇਸ਼ਾਂ ਦਾ ਤੇਲ ਹੋਵੇ ਭਾਵੇਂ ਸੋਨਾ, ਚਾਂਦੀ ਤੇ ਹੋਰ ਧਾਤਾਂ, ਇਨ੍ਹਾਂ ਸਭ ‘ਤੇ ਅਮਰੀਕਾ ਦਾ ਹੀ ਕੰਟਰੋਲ ਸੀ। ਇੱਥੋਂ ਤਕ ਕਿ ਇਨ੍ਹਾਂ ਦੇਸ਼ਾਂ ਦੇ ਚੰਗੇ ਵਾਤਾਵਰਣ ਅਤੇ ਸੋਹਣੇ ਕੁਦਰਤੀ ਦ੍ਰਿਸ਼ਾਂ ‘ਤੇ ਵੀ ਅਮਰੀਕਾ ਨੇ ਮੁਕੰਮਲ ਕੰਟਰੋਲ ਕਰਕੇ ਉਨ੍ਹਾਂ ਨੂੰ ਸੈਰ-ਸਪਾਟੇ ਅਤੇ ਅਯਾਸ਼ੀ ਦੇ ਕੇਂਦਰਾਂ ਵਜੋਂ ਵਿਕਸਿਤ ਕਰਕੇ ਖੂਬ ਮੁਨਾਫ਼ਾ ਕਮਾਇਆ।
ਹੁਣ ਮੈਕਸੀਕੋ ਦਾ ਸਾਰਾ ਸਮੁੰਦਰੀ ਕੰਢਾ ਹੀ ਅਮਰੀਕਾ ਨੇ ਇਸ ਪੱਖੋਂ ਵਿਕਸਿਤ ਕਰ ਲਿਆ ਹੈ। ਇਨ੍ਹਾਂ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਨੂੰ ਅਮਰੀਕਾ ਨੇ ਕੌਡੀਆਂ ਦੇ ਭਾਅ ਖਰੀਦ ਕੇ ਖੂਬ ਮੁਨਾਫ਼ਾ ਕਮਾਇਆ ਅਤੇ ਉਸ ਮੁਨਾਫ਼ੇ ਦਾ ਕੁਝ ਹਿੱਸਾ ਆਪਣੇ ਲੋਕਾਂ ਨੂੰ ਵੀ ਸਸਤੀਆਂ ਵਸਤੂਆਂ ਦੇ ਰੂਪ ਵਿੱਚ ਦਿੱਤਾ, ਲਾਤੀਨੀ ਅਮਰੀਕਾ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਪਾਰਲੀ ਲੁੱਟ ਅਮਰੀਕੀ ਸਾਮਰਾਜ ਦੇ ਉਥਾਨ ਦਾ ਮੁੱਖ ਸੋਮਾ ਬਣੀ ਪਰ ਇਹ ਪਾਰਲੀ ਲੁੱਟ ਸਿਰਫ਼ ਅਮਰੀਕਾ ਦਾ ਪਿਛਵਾੜਾ ਕਹੇ ਜਾਂਦੇ ਲਾਤੀਨੀ ਅਮਰੀਕਾ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੀ ਤੀਜੀ ਦੁਨੀਆਂ ਅਰਥਾਤ ਅਫ਼ਰੀਕਾ ਅਤੇ ਏਸ਼ੀਆ ਵੀ ਅਮਰੀਕੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਅਤੇ ਅਮਰੀਕੀ ਉਥਾਨ ਅਤੇ ਅਮਰੀਕਾ ਦੇ ਇੱਕੋ ਇੱਕ ਮਹਾਂਸ਼ਕਤੀ ਬਣਨ ਵਿੱਚ ਸਹਾਈ ਹੋਏ।

ਮਹਾਂ ਸ਼ਕਤੀ[ਸੋਧੋ]

ਸੰਨ 1846 ਤੋਂ 1848 ਤਕ ਅਮਰੀਕਾ-ਮੈਕਸੀਕੋ ਯੁੱਧ ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ ਮੈਕਸੀਕੋ ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿੱਚ ਮਿਲਾ ਲਿਆ। ਅਮਰੀਕਾ ਦਾ ਸਾਰਾ ਪੱਛਮੀ ਕੰਢਾ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ। ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ। ਸੰਨ 1861 ਤੋਂ 1865 ਤਕ ਚੱਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇੱਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕਿਰਤੀਆਂ ਦੀ ਘਾਟ ਸੀ। ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ ਧੰਦਾ ਸੀ ਅਤੇ ਉੱਥੇ ਜ਼ਿਆਦਾਤਰ ਕਾਲੇ ਗੁਲਾਮ ਖੇਤੀਬਾੜੀ ਵਿੱਚ ਲੱਗੇ ਹੋਏ ਸਨ। ਇਸ ਘਰੇਲੂ ਯੁੱਧ ਵਿੱਚ ਦੱਖਣ ਹਾਰ ਗਿਆ ਅਤੇ ਉਤਰ ਜਿੱਤ ਗਿਆ। ਗੁਲਾਮ ਕਾਲੇ ਉਤਰੀ ਅਮਰੀਕਾ ਦੇ ਕਾਰਖਾਨਿਆਂ ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ। ਇਸ ਤੋਂ ਬਾਅਦ ਅਮਰੀਕਾ ਦੁਨੀਆਂ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ।

ਦੋ ਮਹਾਂ ਸ਼ਕਤੀਆਂ[ਸੋਧੋ]

ਸੰਨ 1914 ਤੋਂ 1918 ਤਕ ਚੱਲੇ ਪਹਿਲੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਅਤੇ ਇੱਕ ਵੱਡੀ ਸ਼ਕਤੀ ਬਣ ਗਿਆ। ਸੰਨ 1939 ਤੋਂ 1945 ਤਕ ਚੱਲੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਗਿਆ। ਇਸ ਯੁੱਧ ਤੋਂ ਬਾਅਦ ਸੰਸਾਰ ਦੋ ਗੁੱਟਾਂ ਵਿੱਚ ਵੰਡਿਆ ਗਿਆ। ਇੱਕ ਪਾਸੇ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ। ਸੰਨ 1946 ਤੋਂ 1991 ਤਕ ਦੇ ਸਮੇਂ ਨੂੰ ਅਸੀਂ ਸ਼ੀਤ ਯੁੱਧ ਦਾ ਸਮਾਂ ਕਹਿ ਸਕਦੇ ਹਾਂ ਕਿਉਂਕਿ ਭਾਵੇਂ ਦੋਵਾਂ ਗੁੱਟਾਂ ਵਿੱਚ ਖੁੱਲ੍ਹ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ, ਹਥਿਆਰਾਂ ਦੀ ਦੌੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪਰੋਕਸੀ ਲੜਾਈਆਂ ਹੁੰਦੀਆਂ ਰਹੀਆਂ।

ਆਰਥਿਕ ਸੰਕਟ[ਸੋਧੋ]

ਸਾਲ 1991 ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਅਤੇ ਅਮਰੀਕਾ ਦੁਨੀਆਂ ਦੀ ਇੱਕੋ-ਇੱਕ ਮਹਾਂਸ਼ਕਤੀ ਬਣ ਗਿਆ। ਸਾਲ 1991 ਤੋਂ 2010 ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਸਕਦਾ ਹੈ ਪਰ ਇੱਕੀਵੀਂ ਸਦੀ ਦੇ ਦੂਜੇ ਦਹਾਕੇ ਤਕ ਅਮਰੀਕਾ ਡੂੰਘੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨੀਆਂ ਵਿੱਚ ਇੱਕੋ ਇੱਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਤਾ ਕਾਇਮ ਨਹੀਂ ਰੱਖ ਸਕਿਆ। ਇਹ ਸੰਕਟ ਸਿਰਫ਼ ਆਰਥਿਕ ਨਹੀਂ ਹੈ, ਭਾਵੇਂ ਇਹ ਮੁੱਖ ਤੌਰ ‘ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ। ਇਹ ਸੰਕਟ ਵਿਆਪਕ ਹੈ ਜਿਸ ਵਿੱਚ ਸਮਾਜਿਕ, ਸੱਭਿਆਚਾਰਕ ਅਤੇ ਘੱਟ ਰਹੀ ਫ਼ੌਜੀ ਸ਼ਕਤੀ ਵਰਗੇ ਪੱਖ ਵੀ ਸ਼ਾਮਲ ਹਨ। ਏਸ਼ੀਆ ਅਤੇ ਚੀਨ ਦੇ ਉਭਾਰ ਨੇ ਵੀ ਅਮਰੀਕਾ ਦੇ ਦੁਨੀਆਂ ਦੀ ਇੱਕੋ-ਇਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖ਼ਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਾਲ ਵਿੱਚ ਅਮਲੀ ਤੌਰ ‘ਤੇ ਚੀਨ ਦੀ ਆਰਥਿਕਤਾ ਅਮਰੀਕਾ ਨਾਲੋਂ ਅੱਗੇ ਨਿਕਲ ਗਈ। ਇਸ ਲਈ ਸਾਲ 2010 ਨੂੰ ਅਮਰੀਕੀ ਯੁੱਗ ਦੇ ਅੰਤ ਦਾ ਸਮਾਂ ਕਹਿ ਸਕਦੇ ਹਾਂ। ਸਾਰੇ ਕੌਮਾਂਤਰੀ ਰੁਝਾਨ ਇਹ ਹੀ ਸੰਕੇਤ ਦੇ ਰਹੇ ਹਨ ਕਿ ਤੁਲਨਾਤਮਕ ਤੌਰ ‘ਤੇ ਅਮਰੀਕਾ ਦੀ ਸ਼ਕਤੀ ਘਟੀ ਜਾਏਗੀ। ਅਮਰੀਕਾ ਦਾ ਸੰਸਾਰ ਦੀ ਇੱਕੋ-ਇੱਕ ਮਹਾਂਸ਼ਕਤੀ ਵਜੋਂ ਸਥਾਨ ਤਾਂ ਸਦਾ ਲਈ ਖੁੱਸ ਗਿਆ ਹੈ। ਸਮੁੱਚੇ ਤੌਰ ‘ਤੇ ਅਮਰੀਕਾ ਦੀ ਸ਼ਕਤੀ ਅਤੇ ਰਸੂਖ ਘਟਦੇ ਜਾਣਗ

ਰਾਜ ਪ੍ਰਬੰਧ[ਸੋਧੋ]

ਅਮਰੀਕਾ ਵਿੱਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ। ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਬਹੁਤ ਹੀ ਘੱਟ ਆਉਂਦੇ ਹਨ। ਕੋਈ ਨੀਂਹ ਪੱਥਰ ਰੱਖਦਾ ਹੈ ਅਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ। ਇਹ ਲੋਕ ਸਮਾਂ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਇਸ਼ਤਿਹਾਰਬਾਜ਼ੀ ’ਤੇ ਪੈਸਾ ਖ਼ਰਚ ਕਰਦੇ ਹਨ। ਰਾਸ਼ਟਰਪਤੀ ਦੀ ਚੋਣ ਸਿੱਧੀ ਹੁੰਦੀ ਹੈ ਅਤੇ ਹੁੰਦੀ ਵੀ ਚਾਰ ਸਾਲ ਲਈ ਹੈ। ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨ ਮੰਤਰੀ ਕੋਲ ਹਨ, ਉਹ ਰਾਸ਼ਟਰਪਤੀ ਕੋਲ ਹਨ। ਸਿੱਧੀ ਚੋਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੇ ਸੂਬਿਆਂ ਦਾ ਧਿਆਨ ਰੱਖਣਾ ਪੈਂਦਾ ਹੈ। ਰਾਸ਼ਟਰਪਤੀ ਨੂੰ ਵੀਟੋ ਦਾ ਅਧਿਕਾਰ ਹੈ ਭਾਵ ਜੇ ਸੈਨੇਟ ਕੋਈ ਬਿੱਲ ਪਾਸ ਕਰ ਦੇਵੇ ਤਾਂ ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ ਪਰ ਜੇ ਉਹ ਬਿੱਲ ਮੁੜ ਪਾਸ ਹੋ ਜਾਵੇ ਤਾਂ ਉਸ ਨੂੰ ਮੁੜ ਵੀਟੋ ਨਹੀਂ ਕਰ ਸਕਦਾ। ਸੰਵਿਧਾਨ ਵਿੱਚ ਸੋਧ ਕਰਨ ਲਈ ਲੋਕਾਂ ਕੋਲੋਂ ਵੋਟਾਂ ਪੁਆ ਕੇ ਪੁਸ਼ਟੀ ਕਰਵਾਈ ਜਾਂਦੀ ਹੈ। ਹੈ। ਅਮਰੀਕਾ ਵਿੱਚ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਅਮਰੀਕਾ ਵਿੱਚ ਵੀ ਦੋ ਹਾਊਸ ਹਨ। ਇੱਕ ਸੈਨੇਟ ਅਤੇ ਦੂਜਾ ਹਾਊਸ ਆਫ਼ ਰਿਪਰੀਜੈਨਟੇਟਿਵ, ਜਿਸਨੂੰ ਆਮ ਤੌਰ ’ਤੇ ਕਾਂਗਰਸ ਕਹਿ ਦਿੰਦੇ ਹਨ। ਅਮਰੀਕਾ ਦੇ 50 ਸੂਬੇ ਹਨ। ਸੈਨੇਟ ਵਿੱਚ ਹਰ ਸੂਬੇ ਦੀਆਂ 2 ਸੀਟਾਂ ਹਨ ਅਤੇ ਇੰਜ ਸੈਨੇਟ ਦੀਆਂ ਕੁੱਲ 100 ਸੀਟਾਂ ਹਨ। ਸੈਨੇਟਰ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਅਬਾਦੀ ਅਨੁਸਾਰ ਹੁੰਦੀ ਹੈ। ਇਸ ਸਮੇਂ ਇਸ ਦੀ ਗਿਣਤੀ 435 ਹੈ। ਇਸ ਦੇ ਮੈਂਬਰਾਂ ਨੂੰ ਕਾਂਗਰਸਮੈੱਨ ਕਿਹਾ ਜਾਂਦਾ ਹੈ। ਕੋਵੀ ਵੀ ਬਿੱਲ ਦਾ ਦੋਵਾਂ ਹਾਊਸਾਂ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ। ਅਮਰੀਕਾ ਵਿੱਚ ਸੈਨੇਟਰ ਤੇ ਕਾਂਗਰਸਮੈੱਨ ਮੰਤਰੀ ਨਹੀਂ ਬਣ ਸਕਦੇ। ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਜਿਸ ਸ਼ਹਿਰੀ ਨੂੰ ਚਾਹੇ ਮੰਤਰੀ ਨਾਮਜ਼ਦ ਕਰ ਸਕਦਾ ਹੈ, ਜਿਸ ਨੂੰ ‘ਸੈਕਟਰੀ ਆਫ਼ ਸਟੇਟ’ ਕਿਹਾ ਜਾਂਦਾ ਹੈ। ਆਮ ਤੌਰ ’ਤੇ ਮੰਤਰੀ ਸਬੰਧਤ ਵਿਭਾਗ ਨਾਲ ਜੁੜੇ ਵਿਅਕਤੀ ਨੂੰ ਚੁਣਿਆ ਜਾਂਦਾ ਹੈ। ਚੋਣ ਭਾਵੇਂ ਰਾਸ਼ਟਰਪਤੀ, ਗਵਰਨਰ ਜਾਂ ਸੈਨੇਟ ਤੇ ਮੇਅਰ ਦੀ ਹੋਵੇ; ਮਈ/ਜੂਨ ਮਹੀਨੇ ਵਿੱਚ ਉਸ ਪਾਰਟੀ ਦੇ ਮੈਂਬਰ ਆਪਸ ਵਿੱਚ ਚੋਣ ਲੜਦੇ ਹਨ, ਜਿਸ ਨੂੰ ਪ੍ਰਾਇਮਰੀ ਕਿਹਾ ਜਾਂਦਾ ਹੈ। ਇਹ ਚੋਣ ਵੀ ਆਮ ਚੋਣਾਂ ਦੀ ਤਰ੍ਹਾਂ ਚੋਣ ਕਮਿਸ਼ਨ ਕਰਵਾਉਂਦਾ ਹੈ। ਪ੍ਰਾਇਮਰੀ ਚੋਣ ਵਿੱਚ ਜਿੱਤਣ ਵਾਲੇ ਹੀ ਨਵੰਬਰ ਵਿੱਚ ਹੋਣ ਵਾਲੀ ਚੋਣ ਲੜ ਸਕਦੇ ਹਨ। ਅਮਰੀਕਾ ਵਿੱਚ ਚੋਣ ਮੁੱਦਿਆਂ ’ਤੇ ਅਧਾਰਿਤ ਹੁੰਦੀ ਹੈ। ਵੱਡੇ-ਵੱਡੇ ਇਕੱਠਾਂ ਵਿੱਚ ਵਿਰੋਧੀ ਅਤੇ ਸੱਤਾਧਾਰੀ ਇੱਕ ਸਟੇਜ ’ਤੇ ਬਹਿਸ ਕਰਦੇ ਹਨ। ਮੀਡੀਆ ਤੋਂ ਇਲਾਵਾ ਉੱਥੇ ਹਾਜ਼ਰ ਲੋਕ ਸੁਆਲ ਪੁੱਛਦੇ ਹਨ। ਰਾਸ਼ਟਰਪਤੀ ਦੀ ਚੋਣ ਸਮੇਂ ਉਮੀਦਵਾਰ ਇੱਕੋ ਮੰਚ ’ਤੇ ਖਲੋਅ ਕੇ ਪੱਤਰਕਾਰਾਂ ਦੇ ਜੁਆਬ ਦਿੰਦੇ ਹਨ। ਬਹਿਸ ਉਸਾਰੂ ਹੁੰਦੀ ਹੈ। ਸਾਰਾ ਅਮਰੀਕਾ ਇਨ੍ਹਾਂ ਬਹਿਸਾਂ ਨੂੰ ਸੁਣ ਕੇ ਮਨ ਬਣਾਉਂਦਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਘਟੀਆ ਕਿਸਮ ਦੀ ਦੂਸ਼ਣਬਾਜ਼ੀ ਨਹੀਂ ਹੁੰਦੀ।

ਅਮਰੀਕਾ ਵਿੱਚ ਭਾਵੇਂ ਰਾਸ਼ਟਰਪਤੀ ਪਾਸ ਨੈਸ਼ਨਲ ਸਿਕਿਊਰਟੀ ਗਾਰਡ ਹਨ ਪਰ ਅਮਨ-ਕਾਨੂੰਨ ਦੀ ਰੱਖਿਆ ਲਈ ਅਮਰੀਕੀ ਫ਼ੌਜ ਦੀ ਵਰਤੋਂ ਦੀ ਮਨਾਹੀ ਹੈ। ਕੁਝ ਬਹੁਕੌਮੀ ਕੰਪਨੀਆਂ ਅਮਰੀਕਾ ਦੇ ਪ੍ਰਬੰਧ ਨੂੰ ਚਲਾ ਰਹੀਆਂ ਹਨ।

ਗਵਰਨਰ[ਸੋਧੋ]

ਰਾਜ ਪੱਧਰ ’ਤੇ ਸੂਬੇ ਦਾ ਮੁਖੀ ਗਵਰਨਰ ਹੁੰਦਾ ਹੈ, ਜਿਸਦੀ ਅਹੁਦੇ ਦੀ ਮਿਆਦ ਚਾਰ ਸਾਲ ਹੁੰਦੀ ਹੈ। ਉਸ ਦੀ ਚੋਣ ਸਿੱਧੀ ਹੁੰਦੀ ਹੈ। ਕੋਈ ਵੀ ਵਿਅਕਤੀ ਤੀਜੀ ਵਾਰ ਗਵਰਨਰ ਨਹੀਂ ਬਣ ਸਕਦਾ। ਸਿੱਧੀ ਚੋਣ ਹੋਣ ਕਰਕੇ ਗਵਰਨਰ ਨੂੰ ਹਰ ਵੋਟਰ ਪਾਸ ਜਾਣਾ ਪੈਂਦਾ ਹੈ ਅਤੇ ਉਸ ਨੂੰ ਸਾਰੇ ਸੂਬੇ ਦਾ ਧਿਆਨ ਰੱਖਣਾ ਪੈਂਦਾ ਹੈ। ਜੇ ਲੋਕ ਚਾਹੁਣ ਤਾਂ ਗਵਰਨਰ ਨੂੰ ਵਾਪਸ ਵੀ ਬੁਲਾ ਸਕਦੇ ਹਨ ਪਰ ਇਸ ਲਈ ਵੋਟਰਾਂ ਦੀ ਖ਼ਾਸ ਗਿਣਤੀ ਚਾਹੀਦੀ ਹੈ। ਇੱਥੇ ਵੀ ਦੋ ਹਾਊਸ ਹੁੰਦੇ ਹਨ। ਰਾਸ਼ਟਰਪਤੀ ਵਾਂਗ ਗਵਰਨਰ ਆਪਣੀ ਮਰਜ਼ੀ ਦੇ ਮੰਤਰੀ ਰੱਖਦਾ ਹੈ। ਅਮਰੀਕਾ ਵਿੱਚ ਹਰ ਸੂਬੇ ਦਾ ਆਪਣਾ ਝੰਡਾ, ਪੰਛੀ, ਫੁੱਲ, ਸੈਂਸਰ ਬੋਰਡ ਅਤੇ ਕਾਨੂੰਨ ਆਦਿ ਹਨ। ਹਰ ਸੂਬਾ ਆਜ਼ਾਦ ਹੈ। ਹਰ ਸੂਬੇ ਦੇ ਆਪਣੇ ਟਰੈਫ਼ਿਕ ਨਿਯਮ ਹਨ। ਇੱਥੇ ਸਹੀ ਅਰਥਾਂ ਵਿੱਚ ਪੰਚਾਇਤੀ ਰਾਜ ਹੈ। ਮਿਉਂਸਿਪਲ ਕਮੇਟੀਆਂ ਪੂਰੀ ਤਰ੍ਹਾਂ ਆਜ਼ਾਦ ਹਨ। ਹਰ ਸ਼ਹਿਰ ਦੀ ਆਪਣੀ ਪੁਲੀਸ ਹੈ।

ਸਕੂਲ ਅਤੇ ਹੋਰ ਪ੍ਰਬੰਧ[ਸੋਧੋ]

ਇਲਾਕਾ ਨਿਵਾਸੀ ਵੋਟਾਂ ਪਾ ਕੇ ਸਕੂਲ ਕਮੇਟੀ ਚੁਣਦੇ ਹਨ ਜੋ ਸਕੂਲ ਚਲਾਉਂਦੀ ਹੈ। 99 ਫ਼ੀਸਦੀ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ, ਜਿੱਥੇ ਕੋਈ ਫ਼ੀਸ ਨਹੀਂ ਲੱਗਦੀ। ਰਾਜ ਅਤੇ ਸ਼ਹਿਰੀ ਪੱਧਰ ’ਤੇ ਕਈ ਫ਼ੈਸਲੇ ਵੋਟਾਂ ਪਾ ਕੇ ਲਏ ਜਾਂਦੇ ਹਨ। ਅਮਰੀਕਾ ਵਿੱਚ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਪੜ੍ਹਨ, ਲਿਖਣ ਅਤੇ ਬੋਲਣ ਦੀ ਆਜ਼ਾਦੀ ਹੈ। ਦਫ਼ਤਰਾਂ ਵਿੱਚ ਰਿਸ਼ਵਤਖੋਰੀ ਨਹੀਂ ਹੈ ਅਤੇ ਜ਼ਮੀਨੀ ਰਿਕਾਰਡ ਇੰਟਰਨੈੱਟ ’ਤੇ ਉਪਲਬਧ ਹੈ। ਇਹ ਕੰਮ ਨਿੱਜੀ ਕੰਪਨੀਆਂ ਕੋਲ ਹੈ। ਮਕਾਨ ਖ਼ਰੀਦਣ ਜਾਂ ਕਾਰੋਬਾਰ ਕਰਨ ਲਈ ਕਰਜ਼ੇ ਦੀ ਦਰ ਬਹੁਤ ਥੋੜ੍ਹੀ ਹੈ। ਕਰਜ਼ਾ ਆਸਾਨੀ ਨਾਲ ਲੰਮੇ ਸਮੇਂ ਲਈ ਮਿਲ ਜਾਂਦਾ ਹੈ। ਅੰਗਹੀਣਾਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ। ਇੱਕ ਵੀ ਹਸਪਤਾਲ ਸਰਕਾਰੀ ਨਹੀਂ ਹੈ ਅਤੇ ਸਾਰਾ ਡਾਕਟਰੀ ਇਲਾਜ ਪ੍ਰਾਈਵੇਟ ਹੈ। ਬੀਮੇ ਤੋਂ ਬਗ਼ੈਰ ਗੁਜ਼ਾਰਾ ਨਹੀਂ ਹੁੰਦਾ। 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇਲਾਜ ਮੁਫ਼ਤ ਹੈ। ਗ਼ਰੀਬ ਲੋਕਾਂ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਮਾ ਕਰਵਾਉਣ ਦੇ ਯਤਨ ਹੋ ਰਹੇ ਹਨ। ਅਮਰੀਕਾ ਵਿੱਚ ਗ਼ਰੀਬਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਹਨ, ਜਿਸ ਨਾਲ ਸੋਹਣਾ ਗੁਜ਼ਾਰਾ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਨਹੀਂ ਮਿਲਦੀ, ਉਨ੍ਹਾਂ ਨੂੰ ਸਰਕਾਰ ਵੱਲੋਂ ਤਕਰੀਬਨ 1100 ਡਾਲਰ ਹਰ ਮਹੀਨੇ ਗੁਜ਼ਾਰਾ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।

ਰਾਜ[ਸੋਧੋ]

ਸੰਯੁਕਤ ਰਾਜ ਅਮਰੀਕਾ ਦਾ ਨਕਸ਼ਾ

ਹੇਠਲੇ ਟੇਬਲ ਵਿੱਚ ਅਮਰੀਕਾ ਦੇ ੫੦ ਰਾਜਾਂ ਦੇ ਬਾਰੇ ਹੇਠ ਲਿਖੀ ਜਾਣਕਾਰੀ ਹੈ:

  1. ਰਾਜ ਦਾ ਨਾਮ
  2. ਅੰਗਰੇਜੀ ਵਿੱਚ ਰਾਜ ਦਾ ਨਾਮ
  3. ਅਮਰੀਕਾ ਦੇ ਡਾਕਖਾਨੇ ਦੇ ਦੁਆਰਾ ਦਿੱਤਾ ਗਿਆ ਰਾਜ ਦਾ ਕੋਡ[10]
  4. ਰਾਜ ਦਾ ਝੰਡਾ
  5. ਤਰੀਕ — ਜਦ ਇਹ ਰਾਜ ਅਮਰੀਕਾ ਵਿੱਚ ਆਇਆ
  6. ੧ ਜੁਲਾਈ 2007 ਦੇ ਸੇਨਸਸ ਦੇ ਹਿਸਾਬ ਨਾਲ ਰਾਜ ਦੀ ਜਨ-ਸੰਖਿਆ[11][12]
  7. ਰਾਜਧਾਨੀ
  8. ੧ ਜੁਲਾਈ 2007 ਦੇ ਦੇਨਸਸ ਦੇ ਹਿਸਾਬ ਨਾਲ ਰਾਜ ਦਾ ਸਭ ਤੋਂ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ[13]
The 50 United States of America
ਰਾਜ ਦਾ ਨਾਮ ਅੰਗਰੇਜੀ ਇੱਚ ਨਾਮ ਕੋਡ ਝੰਡਾ ਤਰੀਖ ਜਨ-ਸੰਖਿਆ ਰਾਜਧਾਨੀ ਜਿਆਦਾ ਜਨ-ਸੰਖਿਆ ਵਾਲਾ ਸ਼ਹਿਰ
ਅਲਾਬਾਮਾ Alabama AL Flag of Alabama.svg 181912141819-12-14 04,627,851 ਮੋਨਟਗਮਰੀ ਬਰਮਿੰਗਹੈਮ
ਅਲਾਸਕਾ Alaska AK Flag of Alaska.svg 195901031959-01-03 00,683,478 Juneau Anchorage
ਐਰੀਜ਼ੋਨਾ Arizona AZ Flag of Arizona.svg 191202141912-02-14 06,338,755 Phoenix Phoenix
ਆਰਕੰਸਾ Arkansas AR Flag of Arkansas.svg 183606151836-06-15 02,834,797 Little Rock Little Rock
ਕੈਲੀਫ਼ੋਰਨੀਆ California CA Flag of California.svg 185009091850-09-09 36,553,215 Sacramento Los Angeles
ਕੋਲੋਰਾਡੋ Colorado CO Flag of Colorado.svg 187608011876-08-01 04,861,515 Denver Denver
ਕਨੈਟੀਕਟ Connecticut CT Flag of Connecticut.svg 178801091788-01-09 03,502,309 Hartford Bridgeport
ਡੇਲਾਵੇਅਰ Delaware DE Flag of Delaware.svg 178712071787-12-07 00,864,764 Dover Wilmington
ਫ਼ਲੌਰਿਡਾ Florida FL Flag of Florida.svg 184503031845-03-03 18,251,243 Tallahassee Jacksonville
ਜਾਰਜੀਆ Georgia GA Flag of Georgia (U.S. state).svg 178801021788-01-02 09,544,750 Atlanta Atlanta
ਹਵਾਈ Hawaii HI Flag of Hawaii.svg 195908211959-08-21 01,283,388 Honolulu Honolulu
ਆਇਡਾਹੋ Idaho ID Flag of Idaho.svg 189007031890-07-03 01,499,402 Boise Boise
ਇਲੀਨਾਏ Illinois IL Flag of Illinois.svg 181812031818-12-03 12,852,548 Springfield Chicago
ਇੰਡੀਆਨਾ Indiana IN Flag of Indiana.svg 181612111816-12-11 06,345,289 Indianapolis Indianapolis
ਆਇਓਵਾ Iowa IA Flag of Iowa.svg 184612281846-12-28 02,988,046 Des Moines Des Moines
ਕਾਂਸਸ Kansas KS Flag of Kansas.svg 186101291861-01-29 02,775,997 Topeka Wichita
ਕਿੰਟਕੀ Kentucky KY Flag of Kentucky.svg 179206011792-06-01 04,241,474 Frankfort Louisville
ਲੂਈਜ਼ੀਆਨਾ Louisiana LA Flag of Louisiana.svg 181204301812-04-30 04,293,204 Baton Rouge New Orleans
ਮੇਨ Maine ME Flag of Maine.svg 182003151820-03-15 01,317,207 Augusta Portland
ਮੈਰੀਲੈਂਡ Maryland MD Flag of Maryland.svg 178804281788-04-28 05,618,344 Annapolis Baltimore
ਮੈਸਾਚੂਸਟਸ Massachusetts MA Flag of Massachusetts.svg 178802061788-02-06 06,449,755 Boston Boston
ਮਿਸ਼ੀਗਨ Michigan MI Flag of Michigan.svg 183701261837-01-26 10,071,822 Lansing Detroit
ਮਿਨੇਸੋਟਾ Minnesota MN Flag of Minnesota.svg 185805111858-05-11 05,197,621 Saint Paul Minneapolis
ਮਿਸੀਸਿੱਪੀ Mississippi MS Flag of Mississippi.svg 181712101817-12-10 02,918,785 Jackson Jackson
ਮਿਜ਼ੂਰੀ Missouri MO Flag of Missouri.svg 182108101821-08-10 05,878,415 Jefferson City Kansas City
ਮੋਂਟਾਨਾ Montana MT Flag of Montana.svg 188911081889-11-08 00,957,861 Helena Billings
ਨਬਰਾਸਕਾ Nebraska NE Flag of Nebraska.svg 186703011867-03-01 01,774,571 Lincoln Omaha
ਨਵਾਡਾ Nevada NV Flag of Nevada.svg 186410311864-10-31 02,565,382 Carson City Las Vegas
ਨਿਊ ਹੈਂਪਸ਼ਰ New Hampshire NH Flag of New Hampshire.svg 178806211788-06-21 01,315,828 Concord Manchester
ਨਿਊ ਜਰਸੀ New Jersey NJ Flag of New Jersey.svg 178712181787-12-18 08,685,920 Trenton Newark
ਨਿਊ ਮੈਕਸੀਕੋ New Mexico NM Flag of New Mexico.svg 191201061912-01-06 01,969,915 Santa Fe Albuquerque
ਨਿਊ ਯਾਰਕ New York NY Flag of New York.svg 178807261788-07-26 19,297,729 ਅਲਬਨੀ ਨਿਊਯਾਰਕ[14]
ਉੱਤਰੀ ਕੈਰੋਲੀਨਾ North Carolina NC Flag of North Carolina.svg 178911211789-11-21 09,061,032 Raleigh Charlotte
ਉੱਤਰੀ ਡਕੋਟਾ North Dakota ND Flag of North Dakota.svg 188911021889-11-02 00,639,715 Bismarck Fargo
ਓਹਾਇਓ Ohio OH Flag of Ohio.svg 180303011803-03-01 11,466,917 Columbus Columbus
ਓਕਲਾਹੋਮਾ Oklahoma OK Flag of Oklahoma.svg 190711161907-11-16 03,617,316 Oklahoma City Oklahoma City
ਔਰੇਗਨ Oregon OR Flag of Oregon.svg 185902141859-02-14 03,747,455 Salem Portland
ਪੈੱਨਸਿਲਵੇਨੀਆ Pennsylvania PA Flag of Pennsylvania.svg 178712121787-12-12 12,432,792 Harrisburg Philadelphia
ਰੋਡ ਟਾਪੂ Rhode Island RI Flag of Rhode Island.svg 179005291790-05-29 01,057,832 Providence Providence
ਦੱਖਣੀ ਕੈਰੋਲੀਨਾ South Carolina SC Flag of South Carolina.svg 178805231788-05-23 04,407,709 Columbia Columbia
ਦੱਖਣੀ ਡਕੋਟਾ South Dakota SD Flag of South Dakota.svg 188911021889-11-02 00,796,214 Pierre Sioux Falls
ਟੈਨੇਸੀ Tennessee TN Flag of Tennessee.svg 179606011796-06-01 06,156,719 Nashville Memphis
ਟੈਕਸਸ Texas TX Flag of Texas.svg 184512291845-12-29 23,904,380 Austin Houston
ਯੂਟਾ Utah UT Flag of Utah.svg 189601041896-01-04 02,645,330 Salt Lake City Salt Lake City
ਵਰਮਾਂਟ Vermont VT Flag of Vermont.svg 179103041791-03-04 00,621,254 Montpelier Burlington
ਵਰਜਿਨੀਆ Virginia VA Flag of Virginia.svg 178806251788-06-25 07,712,091 Richmond Virginia Beach
ਵਾਸ਼ਿੰਗਟਨ Washington WA Flag of Washington.svg 188911111889-11-11 06,468,424 Olympia Seattle
ਪੱਛਮੀ ਵਰਜਿਨੀਆ West Virginia WV Flag of West Virginia.svg 186306201863-06-20 01,812,035 Charleston Charleston
ਵਿਸਕਾਂਸਨ Wisconsin WI Flag of Wisconsin.svg 184805291848-05-29 05,601,640 Madison ਮਿਲਵਾਕੀ
ਵਾਇਓਮਿੰਗ Wyoming WY Flag of Wyoming.svg 189007101890-07-10 00,522,830 ਸ਼ੇਐਨ ਸ਼ੇਐਨ

ਹਵਾਲੇ[ਸੋਧੋ]

  1. "U.S. POPClock Projection". U.S. Census Bureau.  (figure updated automatically).
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ILW
  3. New Mexico Code 1-16-7 (1981).
  4. New Mexico Code 14-11-13 (2011).
  5. Cobarrubias, Juan; Fishman, Joshua A. (1983). Progress in Language Planning: International Perspectives. Walter de Gruyter. p. 195. ISBN 90-279-3358-8. Retrieved December 27, 2011. 
  6. Garcia, Ofelia (2011). Bilingual Education in the 21st Century: A Global Perspective. John Wiley & Sons. p. 167. ISBN 1-4443-5978-9. Retrieved December 27, 2011. 
  7. "Keetoowah Cherokee is the Official Language of the UKB" (PDF). http://keetoowahcherokee.org/. Keetoowah Cherokee News: Official Publication of the United Keetoowah Band of Cherokee Indians in Oklahoma. April 2009. Retrieved June 1, 2014.  External link in |website= (help)
  8. "UKB Constitution and By-Laws in the Keetoowah Cherokee Language (PDF)" (PDF). http://www.keetoowahcherokee.org/. United Keetoowah Band of Cherokee Indians. Retrieved June 2, 2014.  External link in |website= (help)
  9. "The Cherokee Nation & its Language" (PDF). University of Minnesota: Center for Advanced Research on Language Acquisition. 2008. Retrieved May 22, 2014. 
  10. "Official USPS Abbreviations" (HTML). United States Postal Service. 1998. Retrieved 2007-02-26. 
  11. "Table 1: Annual Estimates of the Population for the United States and States, and for Puerto Rico: April 1, 2000 to July 1, 2007" (CSV). 2007 Population Estimates. United States Census Bureau, Population Division. 2007-12-27. Retrieved 2008-02-21. 
  12. "United States -- States; and Puerto Rico: GCT-T1-R. Population Estimates (geographies ranked by estimate) Data Set: 2007 Population Estimates" (HTML). 2007 Population Estimates. United States Census Bureau, Population Estimates Program. 2007-07-01. Retrieved 2008-05-03.  Unknown parameter |US-9S&-CONTEXT= ignored (help)
  13. "Annual Estimates of the Population for All Incorporated Places: April 1, 2000 to July 1, 2007" (CSV). 2007 Population Estimates. United States Census Bureau, Population Division. 2008-07-09. Retrieved 2008-09-08. 
  14. ਨਿਊਯਾਰਕ ਸ਼ਹਿਰ ਅਮਰੀਕਾ ਦਾ ਸਭ ਤੋਂ ਜਿਆਦਾ ਜਨ ਸੰਖਿਆ ਵਾਲਾ ਸ਼ਹਿਰ ਹੈ।

ਬਾਹਰੀ ਕੜੀ[ਸੋਧੋ]