ਸਮੱਗਰੀ 'ਤੇ ਜਾਓ

ਨੱਕ (ਗੋਗੋਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਨੱਕ"
ਲੇਖਕ ਨਿਕੋਲਾਈ ਗੋਗੋਲ
ਮੂਲ ਸਿਰਲੇਖਰੂਸੀ: Нос
ਦੇਸ਼ਰੂਸੀ ਸਲਤਨਤ
ਭਾਸ਼ਾਰੂਸੀ
ਵੰਨਗੀਕਹਾਣੀ
ਪ੍ਰਕਾਸ਼ਨ ਮਿਤੀ1836

ਨੱਕ (ਰੂਸੀ: Нос) ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੀ 1835 ਅਤੇ 1836 ਵਿੱਚ ਲਿਖੀ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਹ ਪੀਟਰਸਬਰਗ ਦੇ ਸਰਕਾਰੀ ਵਿਭਾਗ ਦੇ ਇੱਕ ਕਰਮਚਾਰੀ ਦੀ ਬਾਰੇ ਵਿਅੰਗ ਹੈ, ਜਿਸਦਾ ਨੱਕ ਉਸ ਦੇ ਚਿਹਰੇ ਨੂੰ ਛੱਡ ਕੇ ਚਲਿਆ ਜਾਂਦਾ ਹੈ ਅਤੇ ਆਪਣਾ ਅੱਡਰਾ ਜੀਵਨ ਸ਼ੁਰੂ ਕਰ ਲੈਂਦਾ ਹੈ।

ਪਲਾਟ

[ਸੋਧੋ]

ਕਹਾਣੀ ਤਿੰਨ ਭਾਗਾਂ ਵਿੱਚ ਹੈ:

ਭਾਗ ਇੱਕ

[ਸੋਧੋ]

25 ਮਾਰਚ ਨੂੰ, ਨਾਈ ਇਵਾਨ ਯਾਕੋਵਲੇਵਿੱਚ ਨੂੰ ਨਾਸ਼ਤੇ ਦੇ ਦੌਰਾਨ ਆਪਣੀ ਰੋਟੀ ਵਿੱਚ ਇੱਕ ਨੱਕ ਮਿਲਦਾ ਹੈ। ਉਹ ਪਛਾਣ ਲੈਂਦਾ ਹੈ ਕਿ ਇਹ ਉਸ ਦੇ ਨੇਮੀ ਗਾਹਕਾਂ ਵਿੱਚੋਂ ਇੱਕ,ਕਾਲਜੀਏਟ ਅਸੈੱਸਰ ਕੋਵਾਲਿਓਵ (ਮੇਜਰ ਕੋਵਾਲਿਓਵ) ਦਾ ਹੈ। ਉਹ ਇਸਨੂੰ ਨੇਵਾ ਨਦੀ ਵਿੱਚ ਸੁੱਟ ਕੇ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਇੱਕ ਪੁਲਿਸ ਅਧਿਕਾਰੀ ਉਸਨੂੰ ਫੜ ਲੈਂਦਾ ਹੈ।

ਭਾਗ ਦੋ

[ਸੋਧੋ]

ਨੀਂਦ ਖੁੱਲ੍ਹਣ ਤੇ ਮੇਜਰ ਕੋਵਾਲਿਓਵ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਨੱਕ ਗੁੰਮ ਹੈ। ਆਪਣਾ ਚਿਹਰਾ ਦੇਖਣ ਲਈ ਉਹ ਇੱਕ ਸ਼ੀਸ਼ਾ ਚੁੱਕਦਾ ਹੈ, ਅਤੇ ਆਪਣੇ ਨੱਕ ਦੇ ਸਥਾਨ ਤੇ ਚਮੜੀ ਦਾ ਇੱਕ ਚਪਟਾ ਦਾਗ ਦੇਖਦਾ ਹੈ। ਉਹ ਘਟਨਾ ਦੀ ਰਿਪੋਰਟ ਪੁਲਸ ਦੇ ਮੁਖੀ ਨੂੰ ਕਰਨ ਲਈ ਚੱਲ ਪੈਂਦਾ ਹੈ। ਪੁਲਸ ਦੇ ਮੁਖੀ ਵੱਲ ਜਾਂਦੀਆਂ, ਮੇਜਰ ਕੋਵਾਲਿਓਵ ਇੱਕ ਉਚ ਦਰਜੇ ਦੇ ਅਧਿਕਾਰੀ ਦੀ ਵਰਦੀ ਵਿੱਚ ਆਪਣੇ ਨੱਕ ਨੂੰ ਜਾਂਦੇ ਦੇਖਦਾ ਹੈ। ਉਸਦਾ ਨੱਕ ਪਹਿਲਾਂ ਹੀ ਇੱਕ ਮਨੁੱਖ ਹੋਣ ਦਾ ਢਕਵੰਜ ਕਰ ਰਿਹਾ ਹੈ। ਉਹ ਆਪਣੀ ਨੱਕ ਨੂੰ ਗ੍ਰੇਟ ਗੋਸਟਿਨ ਡੀਵਰ ਨਾਂ ਦੇ ਇੱਕ ਬਾਜ਼ਾਰ ਵਿੱਚ ਪਿੱਛਾ ਕਰਦਾ ਹੈ, ਪਰ ਨੱਕ ਉਸ ਦੇ ਚਿਹਰੇ 'ਤੇ ਵਾਪਸ ਆਉਣ ਤੋਂ ਇਨਕਾਰ ਕਰਦਾ ਹੈ। ਕੋਵਾਲਿਓਵ ਦਾ ਧਿਆਨ ਇੱਕ ਸੁੰਦਰ ਲੜਕੀ ਨੂੰ ਦੇਖ ਕੇ ਭਟਕ ਜਾਂਦਾ ਹੈ, ਅਤੇ ਜਦੋਂ ਉਹ ਨਹੀਂ ਦੇਖ ਰਿਹਾ ਹੁੰਦਾ, ਨੱਕ ਬਚ ਕੇ ਨਿਕਲ ਜਾਂਦਾ ਹੈ। ਕੋਵਾਲੀਵ ਪੁਲਿਸ ਦੇ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਘਰ ਨਹੀਂ ਹੈ, ਇਸ ਲਈ ਉਹ ਅਖਬਾਰ ਦੇ ਦਫ਼ਤਰ ਵਿੱਚ ਜਾ ਕੇ ਉਸ ਦੇ ਨੱਕ ਦੀ ਗੁੰਮਸ਼ੁਦਗੀ ਬਾਰੇ ਇੱਕ ਵਿਗਿਆਪਨ ਲਗਾਉਣ ਦੀ ਪੇਸ਼ਕਸ਼ ਕਰਦਾ ਹੈ, ਪਰ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ। ਫਿਰ ਉਹ ਇੱਕ ਪੁਲਿਸ ਇੰਸਪੈਕਟਰ ਨਾਲ ਗੱਲ ਕਰਦਾ ਹੈ ਅਤੇ ਉਹ ਵੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ। ਅੰਤ ਵਿੱਚ, ਕੋਵਾਲਿਓਵ ਘਰ ਵਾਪਸ ਆਉਂਦਾ ਹੈ। }