ਸਮੱਗਰੀ 'ਤੇ ਜਾਓ

ਨਿਕੋਲਾਈ ਗੋਗੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਕੋਲਾਈ ਗੋਗੋਲ
ਗੋਗੋਲ ਦੀ 1845 ਵਿੱਚ ਸਰਗੇਈ ਲਵੋਵਿਚ ਲੇਵਿਤਸਕੀ (1819–1898) ਦੁਆਰਾ ਲਈ ਡਾਗਰੀਓਟਾਈਪ
ਗੋਗੋਲ ਦੀ 1845 ਵਿੱਚ ਸਰਗੇਈ ਲਵੋਵਿਚ ਲੇਵਿਤਸਕੀ (1819–1898) ਦੁਆਰਾ ਲਈ ਡਾਗਰੀਓਟਾਈਪ
ਜਨਮਨਿਕੋਲਾਈ ਵਾਸੀਲੀਏਵਿਚ ਗੋਗੋਲ
31 ਮਾਰਚ 1809[1] (N.S.)
ਵੇਲੀਕੀ ਸੋਰੋਚਿੰਤਸੀ, ਰੂਸੀ ਸਾਮਰਾਜ (ਹੁਣ ਯੂਕਰੇਨ)
ਮੌਤ4 ਮਾਰਚ 1852(1852-03-04) (ਉਮਰ 42)
ਮਾਸਕੋ, ਰੂਸੀ ਸਾਮਰਾਜ
ਕਿੱਤਾਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ
ਰਾਸ਼ਟਰੀਅਤਾਰੂਸੀ
ਕਾਲ1840–51
ਦਸਤਖ਼ਤ

ਨਿਕੋਲਾਈ ਵਸੀਲੇਵਿਚ ਗੋਗੋਲ (ਰੂਸੀ: Никола́й Васи́льевич Го́голь, tr. Nikolay Vasilyevich Gogol; IPA: [nʲɪkɐˈlaj vɐˈsʲilʲjɪvʲɪtɕ ˈgogəlʲ], ਯੂਕਰੇਨੀ: Микола Васильович Гоголь, Mykola Vasyliovych Hohol, 31 ਮਾਰਚ [ਪੁਰਾਣਾ ਸਟਾਈਲ,19 ਮਾਰਚ] 1809 - 4 ਮਾਰਚ [ਪੁਰਾਣਾ ਸਟਾਈਲ, 21 ਫਰਵਰੀ 1852) ਯੂਕਰੇਨ ਵਿੱਚ ਜਨਮੇ ਰੂਸੀ[4][5][6][7][8] ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸੀ।[9][10][11][12][13][14][15][16]

ਹਾਲਾਂਕਿ ਗੋਗੋਲ ਨੂੰ ਉਸਦੇ ਸਮਕਾਲੀ ਲੋਕ ਰੂਸੀ ਸਾਹਿਤਕ ਯਥਾਰਥਵਾਦ ਦੇ ਕੁਦਰਤੀ ਸਕੂਲ ਦੀ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ, ਬਾਅਦ ਵਿੱਚ ਆਲੋਚਕਾਂ ਨੇ ਉਸਦੀਆਂ ਰਚਨਾਵਾਂ ("ਨੱਕ", "ਵੀ","ਓਵਰਕੋਟ", "ਨੇਵਸਕੀ ਪ੍ਰੋਸਪੈਕਟ") ਵਿੱਚ ਇੱਕ ਬੁਨਿਆਦੀ ਤੌਰ 'ਤੇ ਰੋਮਾਂਟਿਕ ਸੰਵੇਦਨਸ਼ੀਲਤਾ ਪਾਈ, ਜਿਸ ਵਿੱਚ ਪੜਯਥਾਰਥਵਾਦ ਅਤੇ ਗ੍ਰੋਟਸਕ ਦੀ ਕਣੀ ਰਲੀ ਹੋਈ ਸੀ। "ਦੀਕਾਂਕਾ ਨੇੜੇ ਇੱਕ ਫਾਰਮ ਤੇ ਸ਼ਾਮਾਂ", ਵਰਗੀਆਂ ਉਸ ਦੀਆਂ ਮੁਢਲੀਆਂ ਰਚਨਾਵਾਂ ਉਸ ਦੇ ਯੂਕਰੇਨੀ ਪਾਲਣ-ਪੋਸ਼ਣ, ਯੂਕਰੇਨੀ ਸਭਿਆਚਾਰ ਅਤੇ ਲੋਕ ਧਾਰਾ ਤੋਂ ਪ੍ਰਭਾਵਿਤ ਹੋਈਆਂ ਹਨ।[17][18] ਉਸਦੀਆਂ ਬਾਅਦ ਵਿੱਚ ਲਿਖਤਾਂ ਵਿੱਚ ਰੂਸੀ ਸਾਮਰਾਜ ਵਿੱਚ ਫੈਲੇ ਰਾਜਸੀ ਭ੍ਰਿਸ਼ਟਾਚਾਰ 'ਤੇ ਵਿਅੰਗ ਕੀਤਾ ਗਿਆ (ਇੰਸਪੈਕਟਰ ਜਨਰਲ,ਮੁਰਦਾ ਰੂਹਾਂ ))। ਨਾਵਲ ਤਾਰਾਸ ਬੁਲਬਾ (1835) ਅਤੇ ਨਾਟਕ ਵਿਆਹ] (1842), ਨਾਲ ਨਾਲ ਛੋਟੀਆਂ ਕਹਾਣੀਆਂ ""ਇੱਕ ਪਾਗਲ ਦੀ ਡਾਇਰੀ", "ਇਵਾਨ ਇਵਾਨੋਵਿਚ ਕਿਵੇਂ ਇਵਾਨ ਨਿਕੀਫੋਰੋਵਿਚ ਨਾਲ ਝਗੜ ਪੈਂਦਾ ਹੈ (ਕਹਾਣੀ)", "ਪੋਰਟਰੇਟ" ਅਤੇ "ਉਹ ਘੋੜਾਗੱਡੀ", ਉਸ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਹਨ।

ਮੁਢਲਾ ਜੀਵਨ

[ਸੋਧੋ]

ਗੋਗੋਲ ਦਾ ਜਨਮ ਰੂਸ ਦੇ ਸਾਮਰਾਜ ਦੇ ਪੋਲ੍ਟਾਵਾ ਗਵਰਨੋਰੇਟ ਦੇ ਯੂਕਰੇਨੀਅਨ ਕਾਸਾਕ ਕਸਬੇ ਸੋਰੋਚੈਨਟੀਸੀ ਵਿੱਚ ਹੋਇਆ ਸੀ।[5] ਉਸਦੀ ਮਾਂ 1710 ਵਿੱਚ ਲੁਬਨੀ ਰੈਜੀਮੈਂਟ ਦੇ ਅਧਿਕਾਰੀ ਲਿਓਨਟੀ ਕੋਸੀਯਾਰੋਵਸਕੀ ਦੀ ਧੀ ਸੀ। ਉਸਦਾ ਪਿਤਾ ਵਸੀਲੀ ਗੋਗੋਲ-ਯੈਨੋਵਸਕੀ, ਜੋ ਕਿ ਯੂਕਰੇਨੀ ਕਾਸਾਕਾਂ ਦੇ ਇੱਕ ਲਾਇਜ਼ੋਹਬ ਪਰਿਵਾਰ ਤੋਂ ਸੀ ਅਤੇ ਉਸਦੀ ਮੌਤ ਉਦੋਂ ਹੋ ਗਈ ਸੀ ਜਦੋਂ ਗੋਗੋਲ ਦੀ ਉਮਰ 15 ਸਾਲ ਦੀ ਸੀ। ਉਹ 'ਛੋਟੇ ਜਗੀਰੂ' ਤਬਕੇ ਨਾਲ ਸਬੰਧਤ ਸੀ, ਯੂਕਰੇਨੀ ਅਤੇ ਰੂਸੀ ਵਿੱਚ ਕਵਿਤਾ ਲਿਖਦਾ ਸੀ, ਅਤੇ ਯੂਕਰੇਨੀ-ਭਾਸ਼ਾ ਦਾ ਸ਼ੌਕੀਆ ਨਾਟਕਕਾਰ ਸੀ। ਜਿਵੇਂ ਕਿ ਉਨੀਵੀਂ ਸਦੀ ਦੇ ਅਰੰਭ ਵਿੱਚ ਖੱਬੇ-ਕੰਢੇ ਦੇ ਯੂਕਰੇਨੀ ਜਗੀਰੂ' ਤਬਕੇ ਵਿੱਚ ਆਮ ਸੀ, ਇਹ ਪਰਿਵਾਰ ਯੂਕਰੇਨੀ ਅਤੇ ਰੂਸੀ ਭਾਸ਼ਾ ਦੋਨੋਂ ਬੋਲਦਾ ਸੀ। ਬਚਪਨ ਵਿਚ, ਗੋਗੋਲ ਨੇ ਆਪਣੇ ਚਾਚੇ ਦੇ ਘਰ ਦੇ ਥੀਏਟਰ ਵਿੱਚ ਯੂਕਰੇਨੀ ਭਾਸ਼ਾ ਦੇ ਨਾਟਕਾਂ ਦੇ ਮੰਚਨ ਵਿੱਚ ਸਹਾਇਤਾ ਕੀਤੀ।[19]

ਹਵਾਲੇ

[ਸੋਧੋ]
  1. ਕੁਝ ਸਰੋਤਾਂ ਮੁਤਾਬਕ 20 ਮਾਰਚ/1 ਅਪਰੈਲ 1809
  2. Vladimir Vladimirovich Nabokov, Nikolai Gogol, New Directions Publishing, 1961.
  3. FT.com "Small Talk: José Saramago". "Everything I’ve read has influenced me in some way. Having said that, Kafka, Borges, Gogol, Montaigne, Cervantes are constant companions."
  4. Chyzhevsky, Dmytro; Danylo Husar Struk (1989). "Gogol, Nikolai". Encyclopedia of Ukraine. http://www.encyclopediaofukraine.com/display.asp?linkpath=pages%5CG%5CO%5CGogolNikolai.htm. Retrieved 24 August 2016. 
  5. 5.0 5.1 "Nikolay Gogol". Retrieved 31 December 2010. {{cite web}}: Unknown parameter |encyclopedia= ignored (help)
  6. Fanger, Donald (2009). The Creation of Nikolai Gogol. Harvard University Press. p. 42. ISBN 978-0-674-03669-7. Retrieved 25 August 2016.
  7. Amy C. Singleton (1997). Noplace Like Home: The Literary Artist and Russia's Search for Cultural Identity. SUNY Press. p. 65. ISBN 978-0-7914-3399-7.
  8. Robert A. Maguire, ed. (1995). Gogol from the Twentieth Century: Eleven Essays. Princeton University Press. pp. 5, 105. ISBN 0-691-01326-8.
  9. "Nikolay Gogol | Biography, Novels, & Short Stories". Encyclopedia Britannica. Retrieved 2019-08-31.
  10. "Гуревич П.С. Романтическая организация духа (рецензии на книги Н. Котляревского "Михаил Юрьевич Лермонтов" и "Николай Васильевич Гоголь")". Litera. 1 (1): 45–53. January 2016. doi:10.7256/2409-8698.2016.1.18690. ISSN 2409-8698.
  11. Parfitt, Tom (2009-03-30). "Literary giant Nikolai Gogol opens new chapter in rivalry between Russia and Ukraine". The Guardian. ISSN 0261-3077. Retrieved 2019-08-31.
  12. "Why did Gogol write in Russian?". XIX век. 2011-07-15. Retrieved 2019-08-31.
  13. "Gogol: russe et ukrainien en même temps". LExpress.fr (in ਫਰਾਂਸੀਸੀ). 2009-04-09. Retrieved 2019-08-31.
  14. "Gogol, Nikolai". www.encyclopediaofukraine.com. Retrieved 2019-08-31.
  15. Fanger, Donald (2009-06-30). The Creation of Nikolai Gogol. Harvard University Press. ISBN 9780674036697.
  16. "Nikolay Gogol". IMDb. Retrieved 2019-08-31.
  17. Ilnytzkyj, Oleh. "The Nationalism of Nikolai Gogol': Betwixt and Between?", Canadian Slavonic Papers Sep–Dec 2007. Retrieved 15 June 2008.
  18. Karpuk, Paul A. "Gogol's Research on Ukrainian Customs for the Dikan'ka Tales". Russian Review, Vol. 56, No. 2 (April 1997), pp. 209–232.
  19. Edyta Bojanowska. 2007). Nikolai Gogol: Between Ukrainian and Russian Nationalism. Cambridge Mass: Harvard University Press.