ਝਮਕ ਘਿਮਿਰੇ
ਝਮਕ ਘਿਮਿਰੇ | |
---|---|
ਜਨਮ | ਝਮਕ ਕੁਮਾਰੀ ਘਿਮਿਰੇ 1980 |
ਰਾਸ਼ਟਰੀਅਤਾ | ਨੇਪਾਲੀ |
ਪੇਸ਼ਾ | ਕਵਿਤਰੀ |
ਝਮਕ ਕੁਮਾਰੀ ਘਿਮਿਰੇ (ਜਨਮ 1980, ਕਚਿਡੇ, ਧਨਕੁਟਾ, ਨੇਪਾਲ[1]) ਨੇਪਾਲੀ ਮਹਿਲਾ ਸਿਰਜਣਹਾਰ ਹੈ।ਦਿਮਾਗ਼ੀ ਅਧਰੰਗ ਤੋਂ ਪੀੜਤ ਘਿਮਿਰੇ, ਇਸ ਰੋਗ ਨਾਲ ਪੀੜਤ ਸੰਸਾਰ ਦੀ ਦਸਵੀਂ ਪ੍ਰਤਿਭਾਵਾਨ ਸਾਹਿਤਕਾਰ ਹੈ। ਉਸ ਦੇ ਹੱਥ-ਪੈਰ ਜਨਮ ਤੋਂ ਹੀ ਨਹੀਂ ਚਲਦੇ, ਇਸ ਲਈ ਉਹ ਨਾਤਾਂ ਖੜੀ ਹੋ ਸਕਦੀ ਹੈ, ਨਾ ਚੱਲ ਸਕਦੀ ਹੈ ਅਤੇ ਨਾ ਬੋਲ ਸਕਦੀ ਹੈ। ਪਰ ਉਹ ਸੁਣ ਅਤੇ ਸਮਝ ਸਕਦੀ ਹੈ। [2] ਪੈਰ ਦੀਆਂ ਕੇਵਲ ਤਿੰਨ ਉਂਗਲੀਆਂ ਚੱਲਦੀਆਂ ਹਨ ਅਤੇ ਤਿੰਨ ਉਂਗਲੀਆਂ ਦੇ ਸਹਾਰੇ ਉਸ ਨੇ ਦਰਜਨਾਂ ਕਿਤਾਬਾਂ ਲਿਖੀਆਂ ਹਨ। ਰਸਮੀ ਸਿੱਖਿਆ ਪਾਉਣ ਵਿੱਚ ਅਸਮਰਥ ਘਿਮਿਰੇ ਨੇ ਘਰ ਵਿੱਚ ਭਰਾਵਾਂ-ਭੈਣਾਂ ਨੂੰ ਲਿਖਦੇ ਪੜ੍ਹਦੇ ਵੇਖ ਸੁਣ ਕੇ ਆਪਣੀ ਸਮਰੱਥਾ ਦਾ ਵਿਕਾਸ ਕੀਤਾ। ਉਸ ਦੀ ਸਾਹਿਤ ਰਚਨਾ ਦੀ ਰੁਚੀ ਨੌਂ ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਗਈ ਸੀ। [3] ਕਾਂਤੀਪੁਰ ਦੈਨਿਕ ਅਤੇ ਬਲਾਸਟ ਟਾਈਮਸ ਪਤ੍ਰਿਕਾ ਵਿੱਚ ਉਸ ਦੇ ਰੈਗੂਲਰ ਕਾਲਮ ਵੀ ਛਪਦੇ ਹਨ। ਝਮਕ ਨੂੰ ਪ੍ਰਬਲ ਗੋਰਖਾ, ਦਕਸ਼ਣ ਬਾਹੂ ਚੌਥੀ ਲਗਾਇਤ ਦਰਜਨਾਂ ਇਨਾਮ ਅਤੇ ਸਨਮਾਨ ਪ੍ਰਾਪਤ ਹੋਏ ਹਨ।[4]
ਸ਼ੁਰੂਆਤੀ ਬਚਪਨ
[ਸੋਧੋ]ਸਥਿਲ ਹੱਥ ਪੈਰ, ਵਿਕਲਾਂਗ ਸਰੀਰ ਲੈ ਕੇ 'ਭੁੱਖ ਨਾਲ ਲੜਦੇ’ (ਅਤਿਅੰਤ ਗਰੀਬ) ਪਰਵਾਰ ਵਿੱਚ ਜਨਮੀ ਝਮਕ ਨੂੰ ਜਨਮ ਲੈਂਦੇ ਹੀ ਆਪਣੇ ਹੀ ਲੋਕਾਂ ਨੇ ‘ਮੁਰਕੁੱਟਾ’ (ਭੂਤ-ਪ੍ਰੇਤ ਦਾ ਇੱਕ ਰੁਪ) ਕਿਹਾ। ਨੇਪਾਲੀ ਪਰੰਪਰਾ ਵਿੱਚ ਦਸ਼ਹਿਰਾ ਦੇ ਅਵਸ਼ਰ ਉੱਤੇ ਵੱਡਿਆਂ ਵਲੋਂ ਲੰਬੀ ਉਮਰ ਲਈ ਅਸ਼ੀਰਵਾਦ ਦਿੱਤੇ ਜਾਂਦੇ ਹਨ ਪਰ ਇਸਨੂੰ ਹਰ ਦਸ਼ਹਿਰੇ ਜਲਦੀ ਮਰ ਜਾਣ ਦਾ ਅਸ਼ੀਰਵਾਦ ਦਿੱਤਾ ਜਾਂਦਾ ਰਿਹਾ। ਉਹ ਕਿਸੇ ਪਾਠਸ਼ਾਲਾ ਜਾਂ ਗੁਰੂ ਕੋਲੋਂ ਸਿੱਖਿਆ ਨਹੀਂ ਲੈ ਸਕੀ। ਜਦੋਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ‘ਤੂੰ ਪੜ੍ਹ ਕੀ ਕਰੋਗੀ?’ ਆਦਿ ਪ੍ਰਸ਼ਨ ਕੀਤੇ ਜਾਂਦੇ ਸਨ। ਪੈਰ ਦੀਆਂ ਤਿੰਨ ਉਂਗਲੀਆਂ ਨਾਲ ਜ਼ਮੀਨ ਤੇ ਅੱਖਰ ਲਿਖਕੇ ਅਭਿਆਸ ਕਰਦੀ ਤਦ ਆਪਣੇ ਲੋਕ ਘਰ ਦੇ ਜ਼ਮੀਨ ਨੂੰ ਖ਼ਰਾਬ ਕਰਨ ਦਾ ਇਲਜ਼ਾਮ ਲਾਉਂਦੇ ਅਤੇ ਗਾਲਾਂ ਦਿੰਦੇ ਸਨ। ਇਸ ਪ੍ਰਕਾਰ ਜ਼ਮੀਨ ਤੇ ਅਭਿਆਸ ਕਰਦੇ ਵਕਤ ਉਸ ਦੀਆਂ ਉਂਗਲੀਆਂ ਵਿੱਚੋਂ ਖੂਨ ਨਿਕਲਕੇ ਜ਼ਮੀਨ ਉੱਤੇ ਖੂਨ ਦੇ ਧੱਬੇ ਲੱਗਣ ਦੇ ਕਾਰਨ ਉਸ ਨੂੰ ਬਹੁਤ ਵਾਰ ਮਾਰ ਪਈ। ਕਦੇ ਕਦੇ ਕੋਇਲੇ ਨਾਲ ਜ਼ਮੀਨ ਉੱਤੇ ਅੱਖਰ ਲਿਖਣ ਦਾ ਅਭਿਆਸ ਕਰਦੀ ਤਾਂ (ਪੁਰਾਣੀ ਨੇਪਾਲੀ ਸੋਚ ਅਨੁਸਾਰ) ਕਰਜਾ ਚੜ੍ਹਨ ਦੇ ਡਰ ਦੇ ਕਾਰਨ ਉਸ ਨੂੰ ਮਾਰ ਪਈ। ਹੋਰ ਬੱਚਿਆਂ ਨੂੰ ਨਾ ਪੜ੍ਹਨ ਦੇ ਕਾਰਨ ਦੰਡ ਭੋਗਣਾ ਪੈਂਦਾ ਸੀ ਅਤੇ ਉਸ ਨੂੰ ਪੜ੍ਹਨ ਅਤੇ ਕਾਪੀ ਕਲਮ ਮੰਗਣ ਤੇ ਵੀ ਮਾਰ ਪੈਂਦੀ ਸੀ। ਜੋਤਿਸ਼ ਸ਼ਾਸਤਰ ਦੇਖਣ ਵਾਲਿਆਂ ਨੇ ਝਮਕ ਨੂੰ ਪਰਵਾਰ ਖ਼ਤਮ ਕਰਨ ਵਾਲੀ ਡਾਇਣ ਦੱਸਿਆ। ਲੋਕਾਂ ਨੇ ਉਸ ਨੂੰ ਕੁਲੱਛਣੀ ਕਿਹਾ। ਪੰਜ ਸਾਲ ਦੀ ਉਮਰ ਵਿੱਚ ਭਾਤ ਖਿਲਾਉਣ ਵਾਲੀ ਦਾਦੀ ਮਰ ਗਈ ਅਤੇ ਉਸਦੇ ਬਾਅਦ ਉਹਨੂੰ ਕੋਈ ਨਹੀਂ ਖਿਲਾਉਂਦਾ ਸੀ (ਮਾਂ ਵੀ ਨਹੀਂ), ਖ਼ੁਦ ਆਪਣੇ ਪੈਰ ਦੀਆਂ ਆਪਣੀ ਤਿੰਨ ਉਂਗਲੀਆਂ ਦੇ ਬੁਤੇ ਭੋਜਨ ਖਾਣਾ ਪੈਂਦਾ ਸੀ। ਸ਼ੌਚ (ਪਖਾਨੇ) ਦੇ ਬਾਅਦ ਸਾਫ਼ ਕਰਦੇ ਸਮੇਂ ਉਹ ਟੱਟੀ ਵਿੱਚ ਲੋਟ-ਪੋਟ ਹੋ ਜਾਂਦੀ ਸੀ। ਭੁੱਖੀ, ਤਿਹਾਈ, ਨੰਗੀ, ਜ਼ਿਆਦਾਤਰ ਇਕੱਲ ਵਿੱਚ ਨੌਂ–ਦਸ ਸਾਲ ਦੀ ਹੋਈ। ਉਸ ਸਮੇਂ ਘਰ ਬਣਾਉਣ ਆਏ ਕਾਰੀਗਰਾਂ ਨੇ ਫਟੇ ਕੱਪੜੇ ਅਤੇ ਝਮਕ ਦੀ ਅਸਮਰਥਾ ਦੇ ਕਾਰਨ ਵਿਖਾਈ ਦਿੰਦੇ ਗੁਪਤ ਅੰਗ ਵਿੱਚ ਪੱਥਰ ਦੇ ਛੋਟੇ ਕੰਕਰ ਮਾਰਨ ਅਤੇ ਯੋਨ ਸ਼ੋਸ਼ਣ ਦੀ ਗੱਲ ਆਪਣੀ ਕਿਤਾਬ ਪ੍ਰੇਰਣਾਕੋ ਏਕ ਅਨੂਪਮ ਸਿਖਰ (ਪ੍ਰੇਰਨਾ ਦੀ ਇੱਕ ਅਨੁਪਮ ਸਿਖਰ) ਵਿੱਚ ਝਮਕ ਨੇ ਆਪ ਲਿਖੀ ਹੈ।
ਹਵਾਲੇ
[ਸੋਧੋ]- ↑ ASMITA: Who is Jhamak? Archived 2004-01-18 at the Wayback Machine. (२००२ अगस्त)
- ↑ मेरो सिन्धु:प्रेरणाको एक अनुपम शिखर: झमक घिमिरे Archived 2011-07-14 at the Wayback Machine. (जून २०११)
- ↑ Times
- ↑ "Online Nepali Literature Forum". Sahityaghar.com. 2006-12-25. Archived from the original on 2016-03-04. Retrieved 2012-07-12.
{{cite web}}
: Unknown parameter|dead-url=
ignored (|url-status=
suggested) (help)