ਮੀਰਾ ਸੇਠ
ਮੀਰਾ ਸੇਠ ਇੱਕ ਭਾਰਤੀ ਸਿਵਲ ਸਰਵੈਂਟ, ਰਾਜਦੂਤ, ਮਹਿਲਾ ਅਧਿਕਾਰ ਕਾਰਕੁਨ ਹੈ ਅਤੇ ਯੂਨੀਸੈਫ ਦੀ ਸਾਬਕਾ ਚੇਅਰਮੈਨ ਹੈ।
ਉਸਨੇ ਅੰਤਰਰਾਸ਼ਟਰੀ ਪੱਧਰ 'ਤੇ ਯੂਨੀਸੈਫ ਦੇ ਕਾਰਜਕਾਰੀ ਬੋਰਡ ਦੀ ਮੈਂਬਰ ਵਜੋਂ ਕਈ ਟਰਮਾਂ ਕੰਮ ਕੀਤਾ ਅਤੇ 1990 ਤੋਂ 1991 ਤੱਕ (ਜਦੋਂ ਲੀਸਬੇਟ ਪਾਲਮ ਚੇਅਰਮੈਨ ਸੀ) ਅਤੇ 1991 ਤੋਂ 1992 ਤੱਕ ਇਸ ਦੀ ਚੇਅਰਮੈਨ ਰਹੀ।[1][2] ਸੇਠ ਨੇ ਪਹਿਲਾਂ ਉਦਯੋਗਿਕ ਵਿਕਾਸ ਵਿਭਾਗ ਨਾਲ ਕੰਮ ਕੀਤਾ। ਕਈ ਵੱਖ-ਵੱਖ ਆਰਥਿਕ ਯਤਨਾਂ ਜਿਵੇਂ ਹੱਥਖੱਡੀਆਂ ਅਤੇ ਮੱਛੀ ਪਾਲਣ ਦੀ ਰੈਗੂਲੇਸ਼ਨ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਉਸਦੇ ਅਧਿਐਨ ਔਰਤਾਂ ਅਤੇ ਵਿਕਾਸ ਦੇ ਮੁੱਦਿਆਂ' ਬਾਰੇ ਉਚ ਪਾਏ ਦੇ ਅਧਿਐਨ ਹਨ। ਸੇਠ ਨੇ ਆਪਣੇ ਅਧਿਐਨ ਮਹਿਲਾਵਾਂ ਅਤੇ ਵਿਕਾਸ: ਇੱਕ ਭਾਰਤੀ ਅਨੁਭਵ ਨੂੰ ਬਹੁਤ ਸਾਰੀਆਂ ਬੇਨਤੀਆਂ ਦੇ ਬਾਅਦ ਕਿਤਾਬੀ ਸ਼ਕਲ ਦੇ ਦਿੱਤੀ। ਸੇਠ ਦੇ ਮੁੱਖ ਆਦਰਸ਼ਾਂ ਵਿਚੋਂ ਇੱਕ 'ਸਾਨੂੰ ਨੌਕਰੀਆਂ ਦਿਓ - ਬਾਕੀ ਅਸੀਂ ਆਪ ਕਰ ਸਕਦੀਆਂ ਹਾਂ' ਹੈ। ਇਹ ਇਸ ਸੰਕਲਪ ਦਾ ਹਵਾਲਾ ਹੈ ਕਿ ਔਰਤਾਂ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਕਰਮਚਾਰੀਆਂ ਵਿੱਚ ਦਾਖਲ ਹੋਣ ਦੇ ਯੋਗ ਬਣਾਉਣਾ ਹੋਰ ਵੀ ਵੱਡੇ ਆਰਥਿਕ ਵਿਕਾਸ ਦੀ ਆਗਿਆ ਦੇਵੇਗਾ। ਸੇਠ ਨੇ ਇੱਕ ਫਿਲਮ 'ਮੇਰਾ ਸ਼ਿੰਦਰ ਪੁਤਰ' ਦਾ ਵੀ ਨਿਰਦੇਸ਼ਨ ਕੀਤਾ ਹੈ ਜੋ ਇੱਕ ਗੈਰ ਕਾਨੂੰਨੀ ਪ੍ਰਵਾਸੀ ਅਤੇ ਭਾਰਤ ਵਿੱਚ ਰਹਿੰਦੇ ਉਸ ਦੇ ਪਰਿਵਾਰ ਦੇ ਦੁਖੜਿਆਂ ਅਤੇ ਅਜ਼ਮਾਇਸ਼ਾਂ ਬਾਰੇ ਗੱਲ ਕਰਦੀ ਹੈ।
ਪ੍ਰਕਾਸ਼ਨ
[ਸੋਧੋ]- Women and Development: The Indian Experience, SAGE Publications, 2001, ISBN 978-0761994879
- Empowerment of Women Through Tourism Industry and Sikkim State, India, 2013, International Journal of Current Research
ਹਵਾਲੇ
[ਸੋਧੋ]- ↑ ਯੂਨੈਸਿਫ ਦੇ ਕਾਰਜਕਾਰੀ ਬੋਰਡ ਦੇ ਅਧਿਕਾਰੀ 1946-2014, ਯੂਨੈਸਿਫ
- ↑ ਕਾਰਜਕਾਰੀ ਬੋਰਡ Archived 2019-01-09 at the Wayback Machine., ਯੂਨੀਸੇਫ