ਈਸ਼ਵਰੀ ਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Eshwari Bai
ਨਿੱਜੀ ਜਾਣਕਾਰੀ
ਜਨਮHyderabad State, India
ਸਿਆਸੀ ਪਾਰਟੀRepublican Party of India
ਬੱਚੇGeeta Reddy, daughter
ਕਿੱਤਾPolitician

ਜੇੱਤੀ ਈਸ਼ਵਰੀ ਬਾਈ[lower-alpha 1] (1 ਦਸੰਬਰ 1918 - 25 ਫਰਵਰੀ 1991) ਇੱਕ ਭਾਰਤੀ ਸਿਆਸਤਦਾਨ ਸੀ, ਵਿਧਾਨ ਸਭਾ ਦੇ ਮੈਂਬਰ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਪ੍ਰਧਾਨ ਸੀ। ਉਸਨੇ ਪਛੜੀਆਂ ਸ਼੍ਰੇਣੀਆਂ ਦੀ ਉੱਨਤੀ ਲਈ ਕੰਮ ਕੀਤਾ ਜੋ ਉੱਚੀ ਜਾਤਾਂ ਦੀ ਪੀੜ੍ਹੀਆਂ ਲਈ ਗੁਲਾਮੀ ਅਤੇ ਜਾਤਪਾਤ ਦੇ ਭੇਦਭਾਵ ਦੇ ਅਧੀਨ ਸੀ।

ਜੀਵਨ[ਸੋਧੋ]

ਈਸ਼ਵਰੀ ਬਾਈ ਦਾ ਜਨਮ 1 ਦਸੰਬਰ 1918 ਨੂੰ ਹੋਇਆ ਸੀ।[1] ਉਸ ਨੇ ਸਿਕੰਦਰਾਬਾਦ ਦੇ ਪਾਰੋਪਕਰਿਨੀ ਸਕੂਲ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਚਿਲਕਲਗੁਡਾ, ਸਿਕੰਦਰਾਬਾਦ ਵਿੱਚ ਗੀਤਾ ਵਿਦਿਆਲਾ ਨਾਂ ਦਾ ਇੱਕ ਸਕੂਲ ਸ਼ੁਰੂ ਕੀਤਾ। ਉਸਨੇ ਇਲਾਕੇ ਦੀਆਂ ਗਰੀਬ ਔਰਤਾਂ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ, ਜਿਹਨਾਂ ਨੇ ਮੀਨਾਕਾਰੀ, ਸਿਲਾਈ, ਚਿੱਤਰਕਾਰੀ ਵਰਗੀਆਂ ਕਲਾਵਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਹ ਸਿਖਲਾਈ ਆਰਥਿਕ ਤੌਰ 'ਤੇ ਗ਼ਰੀਬ ਔਰਤਾਂ ਦੀ ਆਪਣੇ ਆਪ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਦਿੱਤੀ ਜਾਂਦੀ ਸੀ।[ਹਵਾਲਾ ਲੋੜੀਂਦਾ]

ਬਾਈ ਨੂੰ 1950 ਵਿੱਚ ਸਿਕੰਦਰਾਬਾਦ ਨਗਰ ਨਿਗਮ ਦਾ ਕੌਂਸਲਰ ਚੁਣਿਆ ਗਿਆ।[2]

ਉਸ ਨੇ 1960 ਦੇ ਦਹਾਕੇ ਵਿੱਚ ਹੈਦਰਾਬਾਦ ਮਿਉਂਸੀਪਲ ਚੋਣਾਂ ਲੜਨ ਲਈ ਸ਼ਹਿਰੀ ਅਧਿਕਾਰ ਕਮੇਟੀ (ਸੀ.ਆਰ.ਸੀ) ਦੀ ਸਥਾਪਨਾ ਕੀਤੀ ਜਿਸ ਨੇ ਚੋਣਾਂ ਵਿੱਚ ਚਾਰ ਸੀਟਾਂ ਜਿੱਤੀਆਂ ਸਨ।[ਹਵਾਲਾ ਲੋੜੀਂਦਾ]

ਨਿੱਜੀ ਜੀਵਨ[ਸੋਧੋ]

ਬਾਈ ਦੇ ਚਾਰ ਭਰਾ ਅਤੇ ਇੱਕ ਭੈਣ ਸੀ। ਉਸ ਨੇ ਜੇੱਤੀ ਲਕਸ਼ਮੀਨਰਾਇਣ ਨਾਮੀ ਦੰਦਾਂ ਦੇ ਡਾਕਟਰ ਨਾਲ ਵਿਆਹ ਕਰਵਾਇਆ ਸੀ ਜੋ ਪੁਣੇ ਦਾ ਰਹਿਣ ਵਾਲਾ ਸੀ। ਉਸ ਸਮੇਂ ਉਸ ਦੀ ਉਮਰ 13 ਸਾਲ ਦੀ ਸੀ।[ਹਵਾਲਾ ਲੋੜੀਂਦਾ] ਉਸ ਦੀ ਧੀ, ਜੇ. ਗੀਤਾ ਰੈਡੀ, ਇੱਕ ਸਿਆਸਤਦਾਨ ਹੈ ਜੋ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਇੱਕ ਉਮੀਦਦਵਾਰ ਹੈ।[3]

25 ਫਰਵਰੀ 1991 ਨੂੰ ਬਾਈ ਦੀ ਮੌਤ ਹੋ ਗਈ।[4]

ਉਸ ਨੂੰ ਈਸ਼ਵਰੀ ਬਾਈ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[5]

ਹਵਾਲੇ[ਸੋਧੋ]

  1. Eshwari is sometimes spelled Eashwari and as Eswari. The name is sometimes conjoined as Eshwaribai.
  1. , 2015-12-02 {{citation}}: Missing or empty |title= (help)
  2. "Dalits justify statue for Eswari Bai". The Times of India. 15 May 2008. Retrieved 2017-06-06.
  3. A. Saye, Sekhar (27 April 2007). "It's all in the family". The Hindu. Retrieved 2017-07-18.
  4. "Eshwari Bai remembered". The Hindu. 25 February 2010. Retrieved 2017-06-06.
  5. "Sukhdeo Thorat receives Eashwari Bai Memorial Award". The Hindu. 1 December 2016. Retrieved 2017-07-18.