ਹੈਪੇਟਾਈਟਿਸ ਏ ਟੀਕਾ
ਹੈਪੇਟਾਈਟਿਸ ਏ ਟੀਕਾ ਅਜਿਹਾ ਇੱਕ ਟੀਕਾ ਹੈ ਜੋ ਹੈਪੇਟਾਈਟਿਸ ਏ ਤੋਂ ਬਚਾਅ ਕਰਦਾ ਹੈ।[1] ਇਹ ਲੱਗਭਗ 95% ਕੇਸਾਂ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਘੱਟੋ ਘੱਟ 15 ਸਾਲਾਂ ਅਤੇ ਸੰਭਾਵਿਤ ਤੌਰ ਤੇ ਵਿਅਕਤੀ ਦੀ ਪੂਰੀ ਜਿੰਦਗੀ ਤੱਕ ਪ੍ਰਭਾਵਸ਼ਾਲੀ ਰਹਿੰਦਾ ਹੈ।[1][2] ਜੇਕਰ ਦਿੱਤੀ ਜਾਵੇ, ਤਾਂ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇੱਕ ਸਾਲ ਦੀ ਉਮਰ ਤੋਂ ਬਾਅਦ ਸ਼ੁਰੂਆਤ ਕਰਕੇ ਦੋ ਖੁਰਾਕਾਂ ਦਿੱਤੀਆਂ ਜਾਣ।[1] ਇਹ ਟੀਕਾ ਮਾਸਪੇਸ਼ੀਆਂ ਵਿੱਚ ਲਗਾ ਕੇ ਦਿੱਤਾ ਜਾਂਦਾ ਹੈ।[1]
ਵਿਸ਼ਵ ਸਿਹਤ ਸੰਗਠਨ ਉਹਨਾਂ ਇਲਾਕਿਆ ਵਿੱਚ ਸਰਵ ਵਿਆਪਕ ਟੀਕਾਕਰਣ ਦੀ ਸਲਾਹ ਦਿੰਦਾ ਹੈ ਜਿੱਥੇ ਬਿਮਾਰੀਆਂ ਆਮ ਕਰਕੇ ਦਰਮਿਆਨੀਆਂ ਹਨ।[1] ਜਿੱਥੇ ਇਹ ਬਿਮਾਰੀ ਬਹੁਤ ਆਮ ਹੈ, ਉੱਥੇ ਟੀਕਾਕਰਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਉਥੋਂ ਦੇ ਲੋਕਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਲਾਗ ਲੱਗਣ ਦੁਆਰਾ ਬਣ ਜਾਂਦੀ ਹੈ ਜਦੋਂ ਉਹ ਬੱਚੇ ਹੁੰਦੇ ਹਨ।[1] ਬਿਮਾਰੀ ਕੰਟਰੋਲ ਤੇ ਰੋਕਥਾਮ ਸੈਂਟਰ (CDC) ਸਿਫਾਰਿਸ਼ ਕਰਦਾ ਹੈ ਕਿ ਸਾਰੇ ਬੱਚੇ ਅਤੇ ਬਿਮਾਰੀ ਦੇ ਖਤਰੇ ਉੱਤੇ ਜੋ ਬਾਲਗ ਹਨ, ਸਭ ਦਾ ਟੀਕਾਕਰਣ ਕੀਤਾ ਜਾਵੇ।[3]
ਗੰਭੀਰ ਬੂਰੇ ਪ੍ਰਭਾਵ ਬਹੁਤ ਦੁਰਲੱਭ ਹਨ।[1] 15% ਬੱਚਿਆਂ ਅਤੇ 50% ਬਾਲਗਾਂ ਵਿੱਚ ਟੀਕੇ ਵਾਲੀ ਜਗ੍ਹਾ ਉੱਤੇ ਦਰਦ ਹੁੰਦੀ ਹੈ।[1] ਜਿਆਦਾਤਰ ਹੈਪੇਟਾਈਟਿਸ ਏ ਟੀਕਿਆਂ ਵਿੱਤ ਅਕਿਰਿਆਸ਼ੀਲ ਕੀਤੇ ਗਈ ਵਾਇਰਸ ਹੁੰਦੀ ਹੈ ਜਦਕਿ ਕੁਝ ਵਿੱਚ ਕਮਜੋਰ ਕੀਤੀ ਗਈ ਵਾਇਰਸ ਹੁੰਦੀ ਹੈ।[1] ਗਰਭਅਵਸਥਾ ਵਿੱਚ ਜਾਂ ਘੱਟ ਇਮਿਊਨ ਫੰਕਸ਼ਨ ਵਾਲੇ ਵਿਅਕਤੀਆਂ ਨੂੰ ਕਮਜੋਰ ਕੀਤੀ ਗਈ ਵਾਇਰਸ ਨਾਲ ਬਣੇ ਟੀਕੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।[1] ਕੁਝ ਫੋਰਮੂਲੇਸ਼ਨ ਵਿੱਚ ਹੈਪੇਟਾਈਟਿਸ ਏ ਨੂੰ ਹੈਪੇਟਾਈਟਿਸ ਬੀ ਜਾਂ ਟਾਈਫਾਇਡ ਟੀਕੇ ਨਾਲ ਮਿਸ਼ਰਿਤ ਕੀਤਾ ਜਾਂਦਾ ਹੈ।[1]
ਹੈਪੇਟਾਈਟਿਸ ਏ ਦਾ ਪਹਿਲਾ ਟੀਕਾ 1991 ਵਿੱਚ ਯੂਰਪ ਵਿੱਚ, ਅਤੇ 1995 ਵਿੱਚ ਯੂਨਾਈਟਿਡ ਸਟੇਟਸ ਵਿੱਚ ਮਨਜੂਰ ਹੋਇਆ।[4] ਇਹ ਵਿਸ਼ਵ ਸਿਹਤ ਸੰਗਠਨ ਦੀ ਜਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜੋ ਮੁਢਲੀ ਸਿਹਤ ਪ੍ਰਣਾਲੀ ਵਿੱਚ ਲੋੜਵੰਦ ਵਧੇਰੇ ਮਹੱਤਵਪੂਰਨ ਦਵਾਈਆਂ ਦੀ ਸੂਚੀ ਹੈ।[5] ਯੂਨਾਈਟਿਡ ਸਟੇਟਸ ਵਿੱਚ ਇਸ ਦੀ ਕੀਮਤ 50 ਅਤੇ 100 ਅਮਰੀਕੀ ਡਾਲਰ ਵਿੱਚਕਾਰ ਹੈ।[6]
ਹਵਾਲੇ
[ਸੋਧੋ]- ↑ 1.00 1.01 1.02 1.03 1.04 1.05 1.06 1.07 1.08 1.09 1.10 "WHO position paper on hepatitis A vaccines – June 2012" (PDF). Weekly Epidemiological Record. 87 (28/29): 261–76. July 13, 2012. PMID 22905367.
{{cite journal}}
: CS1 maint: year (link) - ↑ Ott, JJ; Irving, G; Wiersma, ST (December 2012). "Long-term protective effects of hepatitis A vaccines. A systematic review". Vaccine. 31 (1): 3–11. doi:10.1016/j.vaccine.2012.04.104. PMID 22609026.
{{cite journal}}
: CS1 maint: year (link) - ↑ "Hepatitis A In-Short". www.cdc.gov. Centers for Disease Control and Prevention. July 25, 2014. Retrieved December 7, 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ "19th WHO Model List of Essential Medicines (April 2015)" (PDF). www.who.int. World Health Organisation. April 2015. Retrieved May 10, 2015.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
<ref>
tag defined in <references>
has no name attribute.