ਸਮੱਗਰੀ 'ਤੇ ਜਾਓ

ਪੰਜਾਬੀ ਟੋਟਮ ਪ੍ਰਬੰਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ ਪਛਾਣ

[ਸੋਧੋ]

ਕਿਸੇ ਕਬੀਲਾ ਸਮਾਜ ਸਭਿਆਚਾਰ ਵਿੱਚ ਲੋਕ ਧਰਮ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਤੋਂ ਇਲਾਵਾ ਟੋਟਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਟੋਟਮ ਕਿਸੇ ਮਨੁੱਖੀ ਕਬੀਲੇ ਦਾ ਇੱਕ ਸਾਂਝਾ ਚਿੰਨ੍ਹ ਹੁੰਦਾ ਹੈ ਜਿਸ ਨੂੰ ਸਮੂਹਿਕ ਤੌਰ ਉੱਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਕਿਸੇ ਕਬੀਲੇ ਦੁਆਰਾ ਚੁਣਿਆ ਗਿਆ ਕੋਈ ਰੁੱਖ, ਜਾਨਵਰ ਜਾਂ ਪੰਛੀ ਹੁੰਦਾ ਹੈ। ਟੋਟਮ ਵਿੱਚ ਜਾਨਵਰ ਜਾਂ ਪੰਛੀ ਨੂੰ ਮਰਿਆ ਨਹੀਂ ਜਾਂਦਾ ਭਾਵੇਂ ਕਿ ਉਹ ਜ਼ਹਿਰੀਲਾ ਹੀ ਕਿਓਂ ਨਾ ਹੋਵੇ। ਟੋਟਮ ਪ੍ਰਤੀ ਕੋਈ ਕਬੀਲੇ ਦਾ ਵਿਅਕਤੀ ਨਾਂਹ ਪੱਖੀ ਵਤੀਰਾ ਵੀ ਨਹੀਂ ਅਪਣਾ ਸਕਦਾ। ਜੇਕਰ ਕੋਈ ਇੰਜ ਕਰੇ ਤਾਂ ਉਸ ਵਿਅਕਤੀ ਨੂੰ ਕਬੀਲੇ ਵਿੱਚੋਂ ਬੇਦਖ਼ਲ ਜਾਂ ਵਿਛੁੰਨ ਦਿੱਤਾ ਜਾਂਦਾ ਹੈ। ਮਾਨਵ ਵਿਗਿਆਨੀਆਂ ਨੇ ਟੋਟਮ ਦੇ ਸਾਰੇ ਢਾਂਚੇ ਦੇ ਨਾਲ ਜੁੜੇ ਪ੍ਰਸੰਗਾਂ ਦੇ ਅਧਿਐਨ ਨੂੰ ਟੋਟਮਵਾਦ ਆਖਿਆ ਹੈ।[1]

ਆਦਿ ਕਲੀਨ ਮਨੁੱਖ ਆਪਣੇ ਕਬੀਲੇ ਦੀ ਵੱਖਰਤਾ ਲਈ ਢੁੱਕਵਾਂ ਪ੍ਰਤੀਕ ਚੁਣਦਾ ਹੈ। ਜੋ ਉਹਨਾਂ ਲੋਕਾਂ ਦੇ ਸਮੂਹਿਕ ਤਜ਼ਰਬੇ ਦੀ ਪ੍ਰਤੀਨਿਧਤਾ ਕਰਦਾ ਹੈ। ਜਿਸ ਨਾਲ ਉਹ ਨੇੜਿਓਂ ਜੁੜੇ ਹੁੰਦੇ ਹਨ। ਜਿਸ ਨਾਲ ਹਰ ਰੋਜ ਵਾਹ-ਵਾਸਤਾ ਪੈਂਦਾ ਹੈ। ਉਸ ਨਾਲ ਹੀ ਭਾਵੁਕ ਲਗਾਉ ਜੁੜ ਜਾਂਦਾ ਹੈ। ਉਸ ਸਮੂਹ ਨੂੰ ਉਹ ਖੁਸ਼ਕਿਸਮਤੀ ਦਾ ਚਿੰਨ੍ਹ ਲੱਗਣ ਲੱਗ ਜਾਂਦਾ ਹੈ। ਅਜਿਹੀ ਵਸਤੂ ਪ੍ਰਤੀ ਉਹ ਖ਼ਾਸ ਨਜ਼ਰੀਆ ਅਪਣਾਉਂਦੇ ਹਨ। ਇਹ ਖ਼ਾਸ ਨਜ਼ਰੀਆ ਹੀ ਉਸ ਵਸਤੂ ਨੂੰ ਪਵਿੱਤਰ ਅਤੇ ਸੰਸਕਾਰਕ ਦਰਜ਼ਾ ਦਿਵਾਉਂਦਾ ਹੈ ਤੇ ਇਹੀ ਇੱਕ ਪ੍ਰਤੀਨਿੱਧ ਪ੍ਰਤੀਕ ਵਜੋਂ ਉਸ ਸਮੂਹ ਦਾ ਟੋਟਮ ਅਖਵਾਉਂਦਾ ਹੈ।

ਮਨੁੱਖੀ ਜਨ-ਸਮੂੂਹ ਪ੍ਰਕਿਰਤੀ ਦੇ ਬਹੁਤ ਨੇੜੇ ਰਿਹਾ ਹੈ ਇਸ ਲਈ ਪ੍ਰਕਿਰਤੀ ਦੇ ਵਿਭਿੰਨ ਪਾਸਾਰਾਂ ਵਿੱਚੋਂ ਰੁੁੱਖ ਅਤੇ ਜਾਨਵਰਾਂ ਨਾਲ਼ ਵੀ ਇਸਦਾ ਰਿਸ਼ਤਾ ਬਹੁਤ ਹੀ ਨੇੜੇ ਦਾ ਰਿਹਾ ਹੈ। ਉਹ ਇਹਨਾਂ ਨੂੰ ਟੋੋੋਟਮ ਦੇ ਰੂੂਪ ਵਿੱਚ ਸ਼ਰਧਾਪੂਰਵਕ ਪੂੂੂਜਣ ਲੱੱਗ ਪਿਆ। ਟੋੋਟਮ ਦੇ ਪ੍ਰਚਲਿਤ ਹੋਣ ਪਿੱਛੇ ਇਹ ਵਿਸ਼ਵਾਸ ਵੀ ਕਾਰਜਸ਼ੀਲ ਹੈ ਕਿ ਮਨੁੱਖਾਂ ਅਤੇ ਪਸ਼ੂੂਆਂ ਦੀਆਂ ਰੂੂਹਾਂ ਮੌੌਤ ਪਿੱਛੋਂ ਇੱਕ ਦੂੂੂਸਰੇ ਦੇ ਸਰੀਰਾਂ ਵਿੱਚ ਅਦਲਾ-ਬਦਲੀ ਕਰਕੇ ਪ੍ਰਵੇਸ਼ ਕਰ ਜਾਂਦੀਆਂ ਹਨ।[2]

ਟੋੋਟਮ ਸ਼ਬਦ ਦਾ ਮੁੱਢਲਾ ਅਰਥ 'ਕੁਟੰਬ ਚਿੰਨ੍ਹ' ਮੰਨਿਆਂ ਜਾਂਦਾ ਹੈ ਪਰ ਕੁਝ ਵਿਸਤ੍ਰਿਤ ਅਰਥਾਂ ਵਿੱਚ ਟੋੋਟਮ ਤੋਂ ਭਾਵ ਕਿਸੇ ਅਜਿਹੀ ਵਸਤੂ, ਪੌਦੇ ਜਾਂ ਜਾਨਵਰ ਤੋਂ ਲਿਆ ਜਾਂਦਾ ਹੈ ਜਿਸ ਨਾਲ ਕਬੀਲਾ ਆਪਣੇ ਆਪ ਨੂੰ ਪਵਿੱਤਰ ਸੰਬੰਧਾਂ ਵਿੱਚ ਬੱਝਿਆ ਮਹਿਸੂਸ ਕਰਦਾ ਹੈ। ਕਬੀਲੇ ਦਾ ਇਹ ਵੀ ਵਿਸ਼ਵਾਸ ਹੁੰਦਾ ਹੈ ਕਿ ਟੋੋਟਮ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਨ ਵਾਲਾ ਪੂਰਨ ਸੁਖਦਾਤਾ ਹੈ, ਇਸ ਲਈ ਟੋਟਮ ਜੀਵ ਜਾਂ ਪੌਦੇ ਨੂੰ ਮਾਰਨਾ ਜਾਂ ਕੱਟਣਾ ਟੈਬੂੂ ਸਮਝਿਆ ਜਾਂਦਾ ਹੈ। ਟੋਟਮ ਕੁਟੰਬ-ਚਿੰਨ੍ਹ ਹੈ ਤੇ ਇਹ ਕੁਟੰਬ-ਚਿੰਨ੍ਹ ਹਰੇਕ ਕਬੀਲੇ ਦਾ ਆਪਣਾ ਵੱਖਰਾ ਹੁੰਦਾ ਹੈ। ਇਹ ਭਿੰਨਤਾ ਟੋਟਮ ਕਬੀਲੇ ਦੇ ਅੰਦਰੂਨੀ ਸੰਗਠਨ ਅਤੇ ਭਾਈਚਾਰੇ ਨੂੰ ਮਜ਼ਬੂਤ ਤੇ ਸੁਨਿਯਮਤ ਵੀ ਕਰਦੀ ਹੈ ਤੇ ਉਸਨੂੰ ਇੱਕ ਵੱਖਰੀ ਪਛਾਣ ਵੀ ਦੇਂਦੀ ਹੈ। ਇਸ ਤਰ੍ਹਾਂ ਟੋਟਮ ਕਿਸੇ ਕਬੀਲੇ ਦਾ ਪਛਾਣ ਚਿੰਨ੍ਹ ਵੀ ਹੈ। ਇਹ ਪਛਾਣ ਉਨ੍ਹਾਂ ਦੀ ਅੱਡਰੀ ਹਸਤੀ ਨੂੰ ਚਿੰਨ੍ਹਤ ਕਰਦੀ ਹੈ।[3]

ਟੋਟਮ ਸੰਬੰਧ ਪਰਿਵਾਰਕ ਤੇ ਖ਼ੂਨ ਦੇ ਸੰਬੰਧਾਂ ਤੋਂ ਵੀ ਵਧੇਰੇ ਪੱਕੇ ਹੁੰਦੇ ਹਨ।[4]

ਟੋਟਮਵਾਦ ਅਸਲ ਵਿੱਚ ਆਪਣੇ ਸਮਾਜ ਨੂੰ ਕਿਸੇ ਚਿੰਨ੍ਹ ਰੂਪ ਵਿੱਚ ਬੰਨ੍ਹਣ, ਗੱਢਣ ਤੇ ਪੂਜਣ ਦਾ ਹੀ ਯਤਨ ਸੀ।[5]

ਪੰਜਾਬੀ ਸੱਭਿਆਚਾਰ ਵਿਚਲੇ ਟੋੋਟਮ

[ਸੋਧੋ]

ਪੰੰਜਾਬੀ ਸੱੱਭਿਆਚਾਰ ਵਿੱਚ ਵੀ ਬਹੁਤ ਸਾਰੇ ਵਿਸ਼ਵਾਸ ਅਤੇ ਰੀਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਟੋੋਟਮਿਕ ਵਰਤਾਰੇ ਦੇ ਪ੍ਰਸੰਗ ਵਿੱਚ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਨਾਮਕਰਣ, ਜਾਤਾਂ, ਗੋੋਤਾਂ, ਜਾਨਵਰਾਂ, ਦਰੱੱਖਤਾਂ ਤੇ ਵਸਤਾਂ ਦੀ ਪੂੂਜਾ ਦਾ ਆਧਾਰ ਟੋੋੋੋਟਮ ਹੀ ਹੈ। ਪੰਜਾਬੀ ਵਿੱਚ ਨਾਗਪਾਲ, ਕਸ਼ਿਪ, ਮੱੱਕੜ ਆਦਿ ਜਾਤਾਂ ਵਿਭਿੰਨ ਟੋੋਟਮਾਂ ਵੱਲ ਹੀ ਸੰੰਕੇਤ ਕਰਦੀਆਂ ਹਨ। ਫ਼ਲਾਂ ਬੂੂਟਿਆਂ ਦੇ ਨਾਮ ਤੇ ਆਮ ਨਾਮ ਰੱੱਖੇੇ ਜਾਂਦੇ ਹਨ। ਰਾਜੀਵ ਰਜਨੀ, ਕੁੁਸਮ, ਕੰੰਵਲ ਆਦਿ। ਪੰਜਾਬੀ ਵਿੱਚ ਕਿੱਕਰ ਸਿੰਘ, ਪਿੱਪਲ ਸਿੰਘ ਆਦਿ ਨਾਮ ਵੀ ਪ੍ਰਚਲਿਤ ਰਹੇ ਹਨ। ਕੁੁਝ ਜਾਤਾਂ ਵਿੱਚ ਕੁੁਝ ਖ਼ਾਸ ਤਰ੍ਹਾਂ ਦੇ ਦਰਖਤਾਂ ਨੂੰ ਪੂੂਜਣ ਦਾ ਰਿਵਾਜ ਹੈ। ਬੇੇੇੇਰੀ, ਪਿੱਪਲ, ਜੰੰਡ ਆਦਿ ਦਰਖਤਾਂ ਨੂੰ ਵਿਸ਼ੇਸ਼ ਸਮਿਆਂ 'ਤੇ ਪੂੂਜਿਆ ਜਾਂਦਾ ਹੈ। ਇਹ ਸਾਰੇ ਪੰਜਾਬੀਆਂ ਵੱਲੋਂ ਸਾਂਝੇ ਰੂਪ ਵਿੱਚ ਨਹੀਂ ਪੂੂਜੇ ਜਾਂਦੇ ਸਗੋੋਂ ਲੋਕਾਂ ਦੇ ਜਾਤੀਗਤ ਟੋੋਟਮ ਹੁੁੰਦੇ ਹਨ। ਇਸੇ ਤਰ੍ਹਾਂ ਜਾਨਵਰਾਂ ਦੀ ਪੂੂਜਾ ਵੀ ਟੋੋਟਮਿਕ ਵਿਸ਼ਵਾਸਾਂ ਦਾ ਹੀ ਅਵਸ਼ੇੇਸ਼ ਹੈ। ਗਊ ਪੂੂਜਾ, ਨਾਗ ਪੂੂਜਾ, ਮੋੋਰ, ਬਾਜ਼ ਦੀ ਪਵਿੱਤਰਤਾ ਦੇ ਵਿਸ਼ਵਾਸਾਂ ਦਾ ਆਧਾਰ ਟੋੋਟਮ ਹੀ ਹੈ। ਪੰਜਾਬੀ ਵਿੱਚ 'ਬੱੱਕਰੇ ਬੁੁੁਲਾਣਾ' ਬੁੁਲਬੁਲੀ ਮਾਰਨਾ ਵੀ ਟੋੋਟਮ ਰੀਤ ਦਾ ਹੀ ਅਵਸ਼ੇਸ਼ ਹੈ।[3]

ਹਵਾਲੇ

[ਸੋਧੋ]
  1. ਡਾ., ਜਸਵਿੰਦਰ ਸਿੰਘ (2012). ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ. ਪਟਿਆਲਾ: ਗ੍ਰੇਸ਼ੀਅਸ ਬੁੱਕ. p. 68.
  2. "Encyclopedia of Britannica". 1: 104. {{cite journal}}: Cite journal requires |journal= (help)
  3. 3.0 3.1 ਡਾ., ਗੁਰਮੀਤ ਸਿੰਘ (2006). ਲੋਕਧਾਰਾ ਪਰੰਪਰਾ ਤੇ ਆਧੁਨਿਕਤਾ. ਅੰਮ੍ਰਿਤਸਰ: ਨਾਨਕ ਸਿੰਘ ਪੁਸਤਕਮਾਲਾ. p. 57.
  4. J. G., Frazer. Totemism and Exogamy. p. 53.
  5. Tr., J.W. Swain. The Elementary Forms of Religious Life. p. 56.