ਜੀ ਏ ਕੁਲਕਰਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀ ਏ ਕੁਲਕਰਣੀ (ਗੁਰੂਨਾਥ ਅਬਾਜੀ ਕੁਲਕਰਨੀ) ਜਾਂ ਬਸ "ਜੀਏ" (10 ਜੁਲਾਈ 1923 - 11 ਦਸੰਬਰ 1987) (ਮਰਾਠੀ:.. जी ए कुलकर्णी, "जीए") ਇੱਕ ਸਾਹਿਤ ਅਕਾਦਮੀ ਪੁਰਸਕਾਰ ਜੇਤੂ[1] ਮਰਾਠੀ ਕਹਾਣੀਕਾਰ ਸੀ।

ਕੁਲਕਰਨੀ ਬੇਲਗਾਮ ਵਿੱਚ ਵੱਡਾ ਹੋਇਆ ਸੀ। ਮਾਸਟਰ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ, ਉਸਨੇ ਧਾਰਵਾੜ ਦੇ ਜੇਐਸਐਸ ਕਾਲਜ ਵਿੱਚ ਤਕਰੀਬਨ 30 ਸਾਲਾਂ ਤੱਕ ਅੰਗਰੇਜ਼ੀ ਪੜ੍ਹਾਈ।[2] ਉਸ ਨੂੰ ਧਾਰਵਾੜ ਅਤੇ ਬੇਲਗਾਮ ਬਹੁਤ ਪਸੰਦ ਸੀ। ਆਪਣੀਆਂ ਅੱਖਾਂ ਦੇ ਡਾਕਟਰੀ ਇਲਾਜ ਲਈ, ਉਹ ਝਿਜਕਦੇ ਹੋਏ 1985 ਵਿੱਚ ਪੁਣੇ ਚਲਾ ਗਿਆ। ਪੁਣੇ ਦੇ ਕੋਥਰੂਦ ਖੇਤਰ ਵਿੱਚ ਇੱਕ ਵੱਡੀ ਸੜਕ[3], ਜਿੱਥੇ ਕੁਲਕਰਣੀ ਆਪਣੀ ਮੌਤ ਤੋਂ ਕੁਝ ਸਾਲ ਪਹਿਲਾਂ ਰਿਹਾ ਸੀ, ਦਾ ਨਾਮ ਉਸਦੇ ਨਾਮ ਤੇ ਰੱਖਿਆ ਗਿਆ ਹੈ।

ਕੁਲਕਰਣੀ, ਜਿਸ ਨੇ ਮਰਾਠੀ ਦੀ ਨਿੱਕੀ ਕਹਾਣੀ ਨੂੰ ਨਵੀਂ ਤਾਕਤ ਅਤੇ ਜੋਸ਼ ਪ੍ਰਦਾਨ ਕੀਤਾ, ਇਸ ਵਿਧਾ ਦਾ ਸਭ ਤੋਂ ਨਿਰਾਲਾ ਹਸਤਾਖਰ ਮੰਨਿਆ ਜਾਂਦਾ ਹੈ। ਉਹ ਗੰਗਾਧਰ ਗਾਡਗਿਲ, ਅਰਵਿੰਦ ਗੋਖਲੇ ਅਤੇ ਵਿਆਂਕਟੇਸ਼ ਮਾਦਗੁਲਕਰ ਦਾ ਸਮਕਾਲੀ ਸੀ, ਉਸਨੇ ਸਾਹਿਤ ਵਿੱਚ ਆਧੁਨਿਕਤਾ ਦੇ ਕਾਜ ਦੀ ਸੇਵਾ ਨਹੀਂ ਕੀਤੀ। ਉਸਨੇ ਆਪਣਾ ਵੱਖਰਾ ਕੋਰਸ ਤਿਆਰ ਕੀਤਾ ਅਤੇ ਵਫ਼ਾਦਾਰ ਪਾਠਕਾਂ ਦੀ ਇੱਕ ਸ਼੍ਰੇਣੀ ਲਈ ਨਵੀਂ ਸੂਝ ਅਤੇ ਸੁਆਦ ਪੈਦਾ ਕੀਤਾ।[4]

ਕੁਲਕਰਣੀ ਨੇ ਆਪਣੀਆਂ ਛੋਟੀਆਂ ਛੋਟੀਆਂ ਕਹਾਣੀਆਂ ਵਿੱਚ ਇੱਕ ਅਜਿਹਾ ਸੰਸਾਰ ਬਣਾਇਆ ਜਿੱਥੇ ਉਸ ਦੇ ਪਾਤਰ ਅਣਜਾਣੀ ਹੋਣੀ ਦੀ ਪੈਰਵੀ ਕਰ ਰਹੇ ਹਨ। ਇੱਕ ਹਨੇਰਾ ਅੰਦਾਜ਼ ਉਨ੍ਹਾਂ ਅਗੰਮ ਢੰਗਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨਾਲ ਹੋਣੀ ਉਸਦੇ ਪਾਤਰਾਂ ਨੂੰ ਪਰਛਾਉਂਦੀ ਹੈ। ਪ੍ਰਤੀਕਵਾਦ, ਰੂਪਕ ਅਤੇ ਵਿਅੰਗ ਦੀ ਉਸਦੀ ਵਰਤੋਂ ਉਸਦੀਆਂ ਕਹਾਣੀਆਂ ਨੂੰ ਵਿਲੱਖਣ ਬੁਣਤੀ ਅਤੇ ਭਾਵ-ਪ੍ਰਬੰਧ ਪ੍ਰਦਾਨ ਕਰਦੀ ਹੈ। ਉਸਦੀ ਦੁਨੀਆ ਵਿੱਚ ਸਥਾਨਾਂ, ਹਾਲਤਾਂ, ਪਾਤਰਾਂ ਅਤੇ ਤਜ਼ਰਬਿਆਂ ਦੀ ਵਿਸ਼ਾਲ ਵਿਭਿੰਨਤਾ ਸ਼ਾਮਲ ਹੈ; ਹਾਲਾਂਕਿ, ਉਸਦੀਆਂ ਪਹਿਲੀਆਂ ਕਹਾਣੀਆਂ ਦਾ ਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ਦੀ ਸਰਹੱਦ ਨਾਲ ਲੱਗਦੇ ਖੇਤਰ ਹੀ ਹਨ। ਮਿਥਿਹਾਸਕ, ਰੂਪਕ ਅਨੁਭਵ - ਸੁਪਨਿਆਂ, ਥੀਮਾਂ ਅਤੇ ਚਿੰਤਨਾਂ ਵਿੱਚੋਂ ਸੱਚਾਈਆਂ ਦੀ ਛਾਂਟੀ ਕਰਨਾ ਮੁਸ਼ਕਲ ਬਣਾਉਂਦੇ ਹਨ। ਫਿਰ ਵੀ, ਸੁੰਦਰਤਾ ਅਤੇ ਕਰੂਪਤਾ ਸਹਿਤ ਮਨੁੱਖੀ, ਜਾਨਵਰ ਅਤੇ ਸਮਾਜਿਕ ਸੰਸਾਰਾਂ ਦੀ ਉਸਦੀ ਤੀਖਣ ਘੋਖ ਸਦਕਾ ਪਾਠਕ ਲਈ ਉਸ ਦੇ ਪਾਤਰਾਂ, ਸਥਾਨਾਂ ਅਤੇ ਤਜਰਬਿਆਂ ਦੀ ਪਛਾਣ ਕਰਨਾ ਸੰਭਵ ਹੈ।

ਆਲੋਚਕ ਮੰਨਦੇ ਹਨ ਕਿ ਕੁਲਕਰਨੀ ਦੀ ਦੁਨੀਆ ਵਿੱਚ ਪਾਤਰ ਬਹੁਪੱਖੀ ਹਨ, ਪਰ ਉਹ ਸੁਤੰਤਰ ਨਹੀਂ ਹਨ। ਉਹ ਆਪਣੀ ਜ਼ਿੰਦਗੀ ਜਿਊਂਦੇ ਹਨ ਜਿਵੇਂ ਕਿ ਉਹ ਕਿਸੇ ਅਦਿੱਖ ਹੱਥ ਨਾਲ ਚੱਲਣ ਵਾਲੀਆਂ ਅਤੇ ਦਿਸ਼ਾ ਬਦਲਣ ਵਿੱਚ ਅਸਮਰਥ ਕਠਪੁਤਲੀਆਂ ਹੋਣ। ਉਹ ਕਿਉਂ ਆਪਣੇ ਦੇਹਾਂਤ ਦੇ ਰਸਤੇ 'ਤੇ ਚੱਲਦੇ ਹਨ ਜਾਂ ਉਹ ਆਪਣੀ ਮਰਜ਼ੀ ਨਾਲ ਇਸ ਨੂੰ ਕਿਉਂ ਨਹੀਂ ਬਦਲ ਸਕਦੇ, ਇਹ ਪਤਾ ਨਹੀਂ ਹੈ। ਇਸ ਅਰਥ ਵਿਚ, ਉਸਦਾ ਕੰਮ ਮਰਾਠੀ ਵਿੱਚ ਆਧੁਨਿਕਵਾਦੀ ਲਘੂ ਕਹਾਣੀ ਦੁਆਰਾ ਉਤਸ਼ਾਹਿਤ ਦਿਸ਼ਾ ਦੇ ਉਲਟ ਹੈ.[4] ਜੀ.ਏ ਦੀਆਂ ਪਹਿਲੀਆਂ ਛੋਟੀਆਂ ਕਹਾਣੀਆਂ ਮਨੁੱਖੀ ਸਥਿਤੀ ਦੇ ਦੁਖਦਾਈ ਅਤੇ ਜ਼ਾਲਮ ਪਹਿਲੂਆਂ ਨੂੰ ਦਰਸਾਉਂਦੀਆਂ ਹਨ। ਉਸਦੀਆਂ ਬਾਅਦ ਦੀਆਂ ਰਚਨਾਵਾਂ ਲਗਭਗ ਕਾਫਕਾ, ਦੀ ਯਾਦ ਦਿਵਾਉਂਦੀਆਂ ਹਨ ਪਰ ਕਾਫਕਾ ਵਰਗਾ ਕਾਲਾ ਸੁਖਾਂਤ ਨਹੀਂ। ਉਸਦੀਆਂ ਬਾਅਦ ਦੀਆਂ ਕੁਝ ਰਚਨਾਵਾਂ ਰੂਪਕ ਅਤੇ ਬੋਰਹੇਸ ਦੀ ਯਾਦ ਦਿਵਾਉਣ ਵਾਲੀਆਂ ਸਨ।

ਹਵਾਲੇ[ਸੋਧੋ]

  1. "..:: SAHITYA: Akademi Awards::." sahitya-akademi.gov.in. Retrieved 2017-09-29.
  2. "Do you know GA?". Dharwad.com. Archived from the original on 5 February 2012. Retrieved 3 October 2017.
  3. GA Kulkarni Path, Kothrud (1 January 1970). "G.A. Kulkarni Road on Google Maps". Maps.google.com. Retrieved 16 August 2012.
  4. 4.0 4.1 Handbook of twentieth-century literatures of India. Books.google.com. Retrieved 16 August 2012.