ਸਮੱਗਰੀ 'ਤੇ ਜਾਓ

ਦੀਨ ਬੰਧੂ ਸ਼ਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੀਨ ਬੰਧੂ ਸ਼ਰਮਾ (ਹਿੰਦੀ: दीन बंधु शर्मा) (30 ਅਕਤੂਬਰ 1934 - 11 ਨਵੰਬਰ 2000) ਜੰਮੂ ਅਤੇ ਕਸ਼ਮੀਰ ਰਾਜ ਦਾ ਇੱਕ ਭਾਰਤੀ ਲੇਖਕ ਸੀ। ਦੀਨ ਬੰਧੂ ਸ਼ਰਮਾ ਪੁਰਸਕਾਰ ਨਾਲ ਸਨਮਾਨਿਤ ਕਿਤਾਬ ਮੀਲ ਪੱਥਰ ਲਿਖਣ ਲਈ ਸਭ ਤੋਂ ਵਧੇਰੇ ਜਾਣਿਆ ਜਾਂਦਾ ਹੈ। ਮੀਲ ਪੱਥਰ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜਿਸ ਲਈ ਉਸਨੂੰ ਭਾਰਤ ਦਾ ਦੂਸਰਾ ਸਭ ਤੋਂ ਉੱਚ ਸਾਹਿਤਕ ਪੁਰਸਕਾਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[1]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਦੀਨ ਬੰਧੂ ਸ਼ਰਮਾ ਜਾਂ ਬੰਧੂ, ਜਿਵੇਂ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਵਿਚਕਾਰ ਪਿਆਰ ਨਾਲ ਜਾਣਿਆ ਜਾਂਦਾ ਹੈ, ਦਾ ਜਨਮ ਅਕਤੂਬਰ 1934 ਵਿੱਚ ਜੰਮੂ-ਕਸ਼ਮੀਰ ਦੇ ਰਾਜ ਵਿੱਚ ਹੋਇਆ ਸੀ। ਉਸ ਦੇ ਪਿਤਾ, ਪੰਡਿਤ ਜਗਦੀਸ਼ ਦੱਤ ਸ਼ਰਮਾ ਸ਼ਾਹੀ ਪੁਜਾਰੀ ਅਤੇ ਜੰਮੂ ਕਸ਼ਮੀਰ ਦੇ ਰਾਜਾ ਹਰੀ ਸਿੰਘ ਦੇ ਸਲਾਹਕਾਰ ਸਨ। ਮਾਂ ਕ੍ਰਿਸ਼ਨਾ ਸ਼ਰਮਾ ਬਹੁਤ ਅਧਿਆਤਮਕ ਸੀ ਅਤੇ ਉਸ ਦੌਰ ਦੀਆਂ ਔਰਤਾਂ ਤੋਂ ਉਲਟ, ਉਸ ਨੇ ਧਰਮ ਅਤੇ ਧਾਰਮਿਕ ਪੁਸਤਕਾਂ ਦਾ ਡੂੰਘਾ ਗਿਆਨ ਰੱਖਦੀ ਸੀ। ਬੰਧੂ ਬਹੁਤ ਹੀ ਛੋਟੀ ਉਮਰ ਤੋਂ ਹੀ ਅਕਾਦਮਿਕ ਅਤੇ ਸਾਹਿਤ ਪ੍ਰਤੀ ਬਹੁਤ ਝੁਕਾਅ ਵਾਲਾ ਸੀ ਅਤੇ ਉਸਨੇ ਪ੍ਰਭਾਕਰ ਅਤੇ ਅੰਗਰੇਜ਼ੀ ਵਿੱਚ ਬੈਚਲਰ ਆਫ਼ ਆਰਟਸ ਦੀ ਆਪਣੀ ਡਿਗਰੀ ਪੂਰੀ ਕੀਤੀ ਸੀ। ਉਸਨੇ ਕਾਰਲ ਮਾਰਕਸ ਅਤੇ ਲੈਨਿਨ ਬਾਰੇ ਵਿਸਥਾਰ ਨਾਲ ਪੜ੍ਹਿਆ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਮਾਰਕਸਵਾਦ ਵਿੱਚ ਪੱਕਾ ਵਿਸ਼ਵਾਸ ਪੈਦਾ ਹੋ ਗਿਆ ਸੀ। ਉਸਨੇ ਸ਼ੈਕਸਪੀਅਰ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਮਹਾਨ ਨਾਟਕਕਾਰ ਦੇ ਸਾਰੇ ਨਾਟਕ ਉਸ ਨੇ ਪੜ੍ਹੇ ਹੋਏ ਸਨ।

ਗਾਉਣਾ ਅਤੇ ਲਿਖਣਾ

[ਸੋਧੋ]

ਬੰਧੂ ਦੇ ਪਿਤਾ ਕਲਾਸੀਕਲ ਸੰਗੀਤ ਵੱਲ ਝੁਕਾਅ ਰੱਖਦੇ ਸਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਪ੍ਰਸਿੱਧ ਕਲਾਸੀਕਲ ਗਾਇਕ ਉਸ ਕੋਲ ਆਉਂਦੇ ਅਤੇ ਘੰਟਿਆਂ ਬੱਧੀ ਉਸ ਅਤੇ ਬੰਧੂ ਨਾਲ ਗਾਉਂਦੇ ਵਜਾਉਂਦੇ ਰਹਿੰਦੇ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸਨੂੰ ਕਲਾਸੀਕਲ ਸੰਗੀਤ ਦੀ ਡੂੰਘੀ ਸਮਝ ਅਤੇ ਦਿਲਚਸਪੀ ਸੀ ਅਤੇ ਉਹ ਵੱਡਾ ਹੋਇਆ ਤਾਂ ਇੱਕ ਬਹੁਤ ਹੀ ਸੁਲਝਿਆ ਅਤੇ ਸਤਿਕਾਰਤ ਗਾਇਕ ਬਣ ਗਿਆ। ਕਈ ਸਾਲਾਂ ਤੋਂ, ਉਹ ਜੰਮੂ-ਕਸ਼ਮੀਰ ਦੇ ਰੇਡੀਓ ਸਟੇਸ਼ਨ ਤੇ ਗਾਇਨ ਸ਼ੋਅ ਅਤੇ ਰੇਡੀਓ ਨਾਟਕ ਪੇਸ਼ ਕਰਨ ਨਾਲ ਜੁੜਿਆ ਹੋਇਆ ਸੀ। ਐਪਰ, ਆਪਣੀ  ਪਹਿਲੀ ਧੀ, ਅਰਚਨਾ  ਦੇ ਜਨਮ ਤੋਂ ਬਾਅਦ  ਉਸਨੇ ਰੇਡੀਓ 'ਤੇ ਗਾਉਣਾ ਛੱਡ ਦਿੱਤਾ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਇਹ ਆਦਰਯੋਗ ਪੇਸ਼ਾ ਨਹੀਂ ਮੰਨਿਆ ਜਾਂਦਾ ਸੀ। ਇਹ ਉਸ ਦੀ ਜ਼ਿੰਦਗੀ ਵਿੱਚ ਇੱਕ  ਨਵਾਂ ਮੋੜ ਸੀ ਅਤੇ 1964-1965 ਦੇ ਆਸ-ਪਾਸ, ਉਸਨੇ ਆਪਣੀ ਮਾਦਰੀ ਜ਼ਬਾਨ ਵਿੱਚ ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਉਸ ਦੀ ਪਹਿਲੀ ਕਹਾਣੀ “ਬਾਣਾ ਜੀਤੋ” ਲੇਖਕਾਂ, ਪਾਠਕਾਂ ਅਤੇ ਮੀਡੀਆ ਵਿੱਚ ਬਹੁਤ ਸਰਾਹੀ ਗਈ ਸੀ।

ਇਨਾਮ ਸਨਮਾਨ

[ਸੋਧੋ]

ਬੰਧੂ ਸ਼ਰਮਾ ਨੇ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹਨ। ਉਸਦੀ ਕਿਤਾਬ 'ਮੀਲ ਪੱਥਰ' ਲਈ ਉਸਨੂੰ ਸਾਲ 2000 ਵਿੱਚ ਡੋਗਰੀ ਭਾਸ਼ਾ ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਅਕਾਦਮੀ ਪੁਰਸਕਾਰ ਭਾਰਤ ਦਾ ਦੂਜਾ ਸਭ ਤੋਂ ਉੱਚ ਸਾਹਿਤਕ ਪੁਰਸਕਾਰ ਹੈ। ਬੰਧੂ ਸ਼ਰਮਾ 1975 ਵਿੱਚ ਸਾਹਿਤਕ ਰਚਨਾ ਲਈ ਜੰਮੂ-ਕਸ਼ਮੀਰ ਪੁਰਸਕਾਰ ਦਾ ਵਿਜੇਤਾ ਵੀ ਸੀ।

ਮੀਲ ਪੱਥਰ

[ਸੋਧੋ]

ਹਵਾਲੇ

[ਸੋਧੋ]
  1. "Archived copy". Archived from the original on 2011-10-02. Retrieved 2010-12-30.{{cite web}}: CS1 maint: archived copy as title (link)