ਸਮੱਗਰੀ 'ਤੇ ਜਾਓ

ਕਾਂਗੜੇ ਦੀ ਕਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਵਿੱਚ ਕਸੀਦਾਕਾਰੀ ਦੀ ਕਲਾ ਕੇਵਲ ਫੁਲਕਾਰੀ ਦੀ ਕਢਾਈ ਤੱਕ ਸੀਮਤ ਨਹੀਂ ਸੀ। ਫੁਲਕਾਰੀ ਦੇ ਪ੍ਰਭਾਵ ਸਦਕਾ ਕਢਾਈ ਦੇ ਹੋਰ ਵੀ ਪ੍ਰਚਲਿਤ ਰਹੇ ਹਨ, ਜਿਹੜੇ ਕਲਾਕਾਰੀ ਦੇ ਪੱਖ ਤੋਂ ਵੱਖਰੇ ਤੌਰ `ਤੇ ਵਿਚਾਰ ਚਰਚਾ ਦੀ ਮੰਗ ਕਰਦੇ ਹਨ।

ਕਾਂਗੜੇ ਦਾ ਰੁਮਾਲ

[ਸੋਧੋ]

ਪੁਰਾਣੇ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦਾ ਇਲਾਕਾ ਵੀ ਸ਼ਾਮਿਲ ਹੁੰਦਾ ਸੀ। ਕਾਂਗੜਾ ਘਰਾਣਾ ਕਢਾਈ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਰਿਹਾ ਹੈ। ਕਢਾਈ ਦੇ ਖੇਤਰ ਵਿੱਚ ਕਾਂਗੜੇ ਦਾ ਰੁਮਾਲ ਵਧੇਰੇ ਪ੍ਰਸਿੱਧ ਰਿਹਾ ਹੈ। ਕਾਂਗੜੇ ਦੇ ਰੁਮਾਲ ਦਾ ਰੰਗ ਚਿੱਟਾ ਜਾਂ ਮਲਾਈ ਰੰਗ ਹੰੁਦਾ ਹੈ। ਪਰੰਤੂ ਰੰਗ ਅਕਸਰ ਭੜਕੀਲੇ ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਕਢਾਈ ਲਈ ਕੱਪੜਾ ਰੇਸ਼ਮ ਜਾਂ ਟਸਰ ਦਾ ਹੁੰਦਾ ਹੈ। ਰੇਸ਼ਮੀ ਧਾਗੇ ਨਾਲ ਜਦੋਂ ਰੁਮਾਲ ਉੱਤੇ ਮਿਥਿਹਾਸਿਕ ਚਿੱਤਰ ਵਿਸ਼ੇਸ਼ ਕਰਕੇ ਰਮਾਇਣ ਅਤੇ ਮਹਾਂਭਾਰਤ ਦੇ ਦ੍ਰਿਸ਼ ਚਿੱਤਰੇ ਜਾਂਦੇ ਹਨ ਤਾਂ ਕਢਾਈ ਦੀ ਕਲਾ ਖ਼ੁਦ ਮੂੰਹੋਂ ਬੋਲ ਉਠਦੀ ਹੈ। ਦੇਖਣ ਵਾਲਾ ਕਲਾ ਦੀ ਸੁੰਦਰਤਾ ਦੇ ਇਸ ਅਜੀਬ ਕ੍ਰਿਸ਼ਮੇ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ,ਇਹ ਉਚ-ਦਰਜੇ ਦੀ ਕਲਾ ਕਿਰਤ ਆਪਣੀਆਂ ਉਚਤਮ ਸਿਖਰਾਂ ਪ੍ਰਾਪਤ ਕਰ ਚੁੱਕੀ ਹੈ।

ਹਵਾਲੇ

[ਸੋਧੋ]