ਕਾਂਗੜੇ ਦੀ ਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਵਿਚ ਕਸੀਦਾਕਾਰੀ ਦੀ ਕਲਾ ਕੇਵਲ ਫੁਲਕਾਰੀ ਦੀ ਕਢਾਈ ਤੱਕ ਸੀਮਤ ਨਹੀਂ ਸੀ। ਫੁਲਕਾਰੀ ਦੇ ਪ੍ਰਭਾਵ ਸਦਕਾ ਕਢਾਈ ਦੇ ਹੋਰ ਵੀ ਪ੍ਰਚਲਿਤ ਰਹੇ ਹਨ, ਜਿਹੜੇ ਕਲਾਕਾਰੀ ਦੇ ਪੱਖ ਤੋਂ ਵੱਖਰੇ ਤੌਰ `ਤੇ ਵਿਚਾਰ ਚਰਚਾ ਦੀ ਮੰਗ ਕਰਦੇ ਹਨ।

ਕਾਂਗੜੇ ਦਾ ਰੁਮਾਲ[ਸੋਧੋ]

ਪੁਰਾਣੇ ਪੰਜਾਬ ਵਿਚ ਹਿਮਾਚਲ ਪ੍ਰਦੇਸ਼ ਦਾ ਇਲਾਕਾ ਵੀ ਸ਼ਾਮਿਲ ਹੁੰਦਾ ਸੀ। ਕਾਂਗੜਾ ਘਰਾਣਾ ਕਢਾਈ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਰੱਖਦਾ ਰਿਹਾ ਹੈ। ਕਢਾਈ ਦੇ ਖੇਤਰ ਵਿਚ ਕਾਂਗੜੇ ਦਾ ਰੁਮਾਲ ਵਧੇਰੇ ਪ੍ਰਸਿੱਧ ਰਿਹਾ ਹੈ। ਕਾਂਗੜੇ ਦੇ ਰੁਮਾਲ ਦਾ ਰੰਗ ਚਿੱਟਾ ਜਾਂ ਮਲਾਈ ਰੰਗ ਹੰੁਦਾ ਹੈ। ਪਰੰਤੂ ਰੰਗ ਅਕਸਰ ਭੜਕੀਲੇ ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਕਢਾਈ ਲਈ ਕੱਪੜਾ ਰੇਸ਼ਮ ਜਾਂ ਟਸਰ ਦਾ ਹੁੰਦਾ ਹੈ। ਰੇਸ਼ਮੀ ਧਾਗੇ ਨਾਲ ਜਦੋਂ ਰੁਮਾਲ ਉੱਤੇ ਮਿਥਿਹਾਸਿਕ ਚਿੱਤਰ ਵਿਸ਼ੇਸ਼ ਕਰਕੇ ਰਮਾਇਣ ਅਤੇ ਮਹਾਂਭਾਰਤ ਦੇ ਦ੍ਰਿਸ਼ ਚਿੱਤਰੇ ਜਾਂਦੇ ਹਨ ਤਾਂ ਕਢਾਈ ਦੀ ਕਲਾ ਖ਼ੁਦ ਮੂੰਹੋਂ ਬੋਲ ਉਠਦੀ ਹੈ। ਦੇਖਣ ਵਾਲਾ ਕਲਾ ਦੀ ਸੁੰਦਰਤਾ ਦੇ ਇਸ ਅਜੀਬ ਕ੍ਰਿਸ਼ਮੇ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ,ਇਹ ਉਚ-ਦਰਜੇ ਦੀ ਕਲਾ ਕਿਰਤ ਆਪਣੀਆਂ ਉਚਤਮ ਸਿਖਰਾਂ ਪ੍ਰਾਪਤ ਕਰ ਚੁੱਕੀ ਹੈ।

ਹਵਾਲੇ[ਸੋਧੋ]