ਸਮੱਗਰੀ 'ਤੇ ਜਾਓ

ਡਾ. ਗੁਰਸੇਵਕ ਲੰਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਗੁਰਸੇਵਕ ਲੰਬੀ
ਜਨਮ (1980-04-03) 3 ਅਪ੍ਰੈਲ 1980 (ਉਮਰ 44)
ਲੰਬੀ, ਮੁਕਤਸਰ ਸਾਹਿਬ, ਪੰਜਾਬ
ਕਿੱਤਾਅਧਿਆਪਨ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲ2007-ਹੁਣ ਤੱਕ
ਸ਼ੈਲੀਗ਼ਜ਼ਲ, ਕਵਿਤਾ
ਵਿਸ਼ਾਪੰਜਾਬੀ

ਡਾ. ਗੁਰਸੇਵਕ ਲੰਬੀ ਪ੍ਰਸਿੱਧ ਕਵੀ, ਵਾਰਤਕਕਾਰ, ਚਿੰਤਕ ਅਤੇ ਕੁਸ਼ਲ ਪ੍ਰਬੰਧਕ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਕਾਰਜਸ਼ੀਲ ਹਨ ਇਸ ਤੋਂ ਬਿਨਾਂ 6 ਵਰ੍ਹੇ ਤੋਂ ਵਧ ਸਮਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਇੰਚਾਰਜ ਰਹੇ।

ਮੁੱਢਲਾ ਜੀਵਨ

[ਸੋਧੋ]

ਡਾ. ਗੁਰਸੇਵਕ ਲੰਬੀ ਦਾ ਜਨਮ 03 ਅਪ੍ਰੈਲ 1980 ਨੂੰ ਪਿੰਡ ਲੰਬੀ ਵਿੱਚ ਮਾਤਾ ਸ੍ਰੀਮਤੀ ਦਲੀਪ ਕੌਰ ਅਤੇ ਪਿਤਾ ਸ. ਬਿੱਲੂ ਸਿੰਘ ਦੇ ਘਰ ਹੋਇਆ। ਡਾ. ਗੁਰਸੇਵਕ ਲੰਬੀ ਨੇ ਆਪਣੇ ਜੀਵਨ ਦਾ ਮੁੱਢਲਾ ਸਮਾਂ ਪਿੰਡ ਲੰਬੀ ਦੇ ਵਿੱਚ ਹੀ ਬਿਤਾਇਆ। ਡਾ. ਲੰਬੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਦੋ ਭੈਣਾਂ ਅਤੇ ਇੱਕ ਭਰਾ ਹੈ।

ਸਿੱਖਿਆ

[ਸੋਧੋ]

ਡਾ. ਗੁਰਸੇਵਕ ਲੰਬੀ ਨੇ ਪੰਜਵੀਂ ਤੱਕ ਦੀ ਸਿੱਖਿਆ ਪਿੰਡ ਲੰਬੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਛੇਵੀਂ ਤੋਂ ਅੱਠਵੀਂ ਤੱਕ ਦੀ ਸਿੱਖਿਆ ਜਵਾਹਰ ਨਵੋਦਿਆ ਵਿਦਿਆਲਿਆ, ਬੜਿੰਗ ਖੇੜਾ, ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ। ਨੌਵੀਂ ਅਤੇ ਦਸਵੀਂ ਜਵਾਹਰ ਨਵੋਦਿਆ ਵਿਦਿਆਲਿਆ, ਕੋਟਰੰਕਾ (ਰਜੌਰੀ), ਜੰਮੂ ਕਸ਼ਮੀਰ ਤੋਂ ਕੀਤੀ। 11ਵੀਂ ਜਵਾਹਰ ਨਵੋਦਿਆ ਵਿਦਿਆਲਿਆ,ਲੌਗੋਵਾਲ, ਜ਼ਿਲ੍ਹਾ ਸੰਗਰੂਰ ਤੋਂ ਕੀਤੀ। 12ਵੀਂ ਪ੍ਰਾਈਵੇਟ ਕੀਤੀ। ਬੀ.ਏ. ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਤੋਂ ਕੀਤੀ। ਐਮ.ਏ. ਸਰਕਾਰੀ ਬਰਜਿੰਦਰਾ ਕਾਲਜ, ਫ਼ਰੀਦਕੋਟ ਤੋਂ ਕੀਤੀ। ਬੀ.ਐਡ. ਦੀ ਡਿਗਰੀ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ, ਅਬੋਹਰ ਤੋਂ ਪ੍ਰਾਪਤ ਕੀਤੀ। ਡਾ. ਲੰਬੀ ਨੇ ਪੀਐਚ.ਡੀ. ਦਾ ਖੋਜ ਕਾਰਜ ਸਤੀਸ਼ ਕੁਮਾਰ ਵਰਮਾ ਦੀ ਨਿਗਰਾਨੀ ਹੇਠ ਬਸਤੀਵਾਦ,ਉਤਰ ਬਸਤੀਵਾਦ ਅਤੇ ਪੰਜਾਬੀ ਨਾਟਕ ਵਿਸ਼ੇ ਤੇ ਸੰਪੂਰਨ ਕੀਤਾ। ਇਸ ਤੋਂ ਇਲਾਵਾ ਡਾ. ਲੰਬੀ ਨੇ ਸਰਟੀਫ਼ਿਕੇਟ ਕੋਰਸ ਇਨ ਉਰਦੂ ਦਾ ਡਿਪਲੋਮਾ ਅਤੇ ਭਾਸ਼ਾ ਵਿਗਿਆਨ ਦੀ ਐਮ.ਏ ਦੀ ਸਿੱਖਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹਾਸਿਲ ਕੀਤੀ।

ਕਿੱਤਾ

[ਸੋਧੋ]

ਡਾ. ਗੁਰਸੇਵਕ ਲੰਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਡਾ. ਲੰਬੀ ਬਾਬਾ ਜੀਵਨ ਸਿੰਘ ਸੋਸਲ ਵੈਲਫ਼ੇਅਰ ਸੋਸਾਇਟੀ,ਲੰਬੀ ਅਤੇ ਮਾਲਵਾ ਸਾਹਿਤ ਸੱਭਿਆਚਾਰ ਸੋਸਾਇਟੀ (ਰਜਿ:),ਪੰਜਾਬ ਦੇ ਸਰਪ੍ਰਸਤ ਵੀ ਹਨ।

  • ਡਾਇਰੈਕਟਰ-ਇੰਚਾਰਜ, ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ 5-1-2016 ਤੋਂ 20-05-2022 ਤੱਕ
  • ਅਸਿਸਟੈਂਟ ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ 7-9-2015 ਤੋਂ 6-9-2016 ਤੱਕ
  • ਇੰਚਾਰਜ ਸਭਿਆਚਾਰਕ ਸਰਗਰਮੀਆਂ (ਤਿੰਨ ਸਾਲ) 1-9-12 ਤੋਂ 31-8-15 ਤੱਕ
  • ਸਹਿ ਇੰਚਾਰਜ, ਸਭਿਆਚਾਰਕ ਸਰਗਰਮੀਆਂ (ਦੋ ਸਾਲ) 1-9-10 ਤੋਂ 31-8-12 ਤੱਕ
  • ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ 2016-19
  • ਮੈਂਬਰ, ਜਨਰਲ ਕੌਂਸਲ, ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ 2016-19
  • ਮੈਂਬਰ, ਜਨਰਲ ਕੌਂਸਲ, ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ 2021 ਤੋਂ ਤਿੰਨ ਸਾਲ ਲਈ
  • ਮੈਂਬਰ, ਬੋਰਡ ਆਫ਼ ਸਟੱਡੀਜ਼ (ਥੀਏਟਰ ਸਟੱਡੀਜ਼), ਖਾਲਸਾ ਕਾਲਜ, ਪਟਿਆਲਾ, ਜੁਲਾਈ 2021 ਤੋਂ ਤਿੰਨ ਸਾਲ ਲਈ
  • ਮੈਂਬਰ, ਵਿਭਾਗੀ ਪ੍ਰਬੰਧਕੀ ਕਮੇਟੀ, ਪੰਜਾਬੀ ਵਿਭਾਗ
  • ਸਕੱਤਰ, ਵਿਭਾਗੀ ਪ੍ਰਬੰਧਕੀ ਕਮੇਟੀ, ਪੰਜਾਬੀ ਵਿਭਾਗ (2022 ਤੋਂ ....)
  • ਮੈਂਬਰ, ਭਾਸ਼ਾ ਫੈਕਲਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  • ਪੰਜਾਬੀ ਯੂਨੀਵਰਸਿਟੀ ਵਲੋਂ ਨਾਮਜ਼ਦ ਮੈਂਬਰ, ਗਵਰਨਿੰਗ ਬਾੱਡੀ, ਡੀ.ਐਮ. ਕਾਲਜ ਆਫ ਐਜੂਕੇਸ਼ਨ, ਕਰਾੜਵਾਲਾ (ਬਠਿੰਡਾ) (2022 ਤੋਂ 2025)

ਰਚਨਾਵਾਂ

[ਸੋਧੋ]
  • ਮੈਂ ਬੀਜ ਹਾਂ (ਕਾਵਿ ਸੰਗ੍ਰਹਿ,2007)
  • ਆਧੁਨਿਕ ਪੰਜਾਬੀ ਸਾਹਿਤ ਚਿੰਤਨ (ਆਲੋਚਨਾ,2011)
  • ਦਿਲ ਦਿਮਾਗ ਦੀ ਵਾਰਤਾ (ਵਾਰਤਕ, 2014, 2019)
  • ਬਸਤੀਵਾਦ,ਉਤਰ ਬਸਤੀਵਾਦ: ਸਿਧਾਂਤਕ ਸਰੋਕਾਰ (ਆਲੋਚਨਾ,2015)
  • ਤਿੱਤਲੀਆਂ (ਕਾਵਿ ਸੰਗ੍ਰਹਿ, 2019, 2021)
  • ਭੱਖੜਾ, (ਕਾਵਿ ਸੰਗ੍ਰਹਿ), ਸਪਰੈੱਡ ਪਬਲੀਕੇਸ਼ਨ, ਰਾਮਪੁਰ (ਪੰਜਾਬ), 2022
  • ਨਾਚਾਂ ਦੇ ਨਾਲ-ਨਾਲ (ਸੰਪਾਦਿਤ), ਵਾਰਤਕ, ਪਬਲੀਕੇਸ਼ਨ ਬਿਊੋਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2022
  • ਸਤੀਸ਼ ਕੁਮਾਰ ਵਰਮਾ : ਵਿਵਰਣਾਤਮਕ ਪੁਸਤਕਾਵਲੀ, ਸ਼ਿਲਾਲੇਖ ਪਬਲੀਸ਼ਰਸ, ਦਿੱਲੀ, 2023

ਸਨਮਾਨ ਅਤੇ ਪੁਰਸਕਾਰ

[ਸੋਧੋ]
  • 2011 ਵਿੱਚ ਪੰਜਾਬ ਸਰਕਾਰ ਵੱਲੋਂ ਸਾਹਿਤ 'ਤੇ ਕਲਾ ਦੇ ਖ਼ੇਤਰ ਵਿੱਚ ਸਟੇਟ ਐਵਾਰਡ
  • 2014 ਵਿੱਚ ਰਾਹੁਲ ਕੌਸਲ ਯਾਦਗਾਰੀ ਕਮੇਟੀ, ਬਠਿੰਡਾ ਵੱਲੋਂ ਪ੍ਰੋ. ਰੁਪਿੰਦਰ ਯਾਦਗਾਰੀ ਸਨਮਾਨ
  • 2019 ਵਿੱਚ ਭਾਸ਼ਾ ਵਿਭਾਗ,ਪੰਜਾਬ ਵੱਲੋਂ ਪੁਸਤਕ "ਦਿਲ ਦਿਮਾਗ ਦੀ ਵਾਰਤਾ" ਨੂੰ 2015 ਦਾ 'ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨਮਾਨ

ਹਵਾਲੇ

[ਸੋਧੋ]