ਸਤੀਸ਼ ਕੁਮਾਰ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੀਸ਼ ਕੁਮਾਰ ਵਰਮਾ
ਸਤੀਸ਼ ਕੁਮਾਰ ਵਰਮਾ
ਸਤੀਸ਼ ਕੁਮਾਰ ਵਰਮਾ
ਜਨਮ04 ਸਤੰਬਰ 1955
ਸਨੌਰ (ਪਟਿਆਲਾ)
ਕਿੱਤਾਅਧਿਆਪਕ, ਨਾਟਕਕਾਰ
ਭਾਸ਼ਾਪੰਜਾਬੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ ਪਟਿਆਲਾ
ਕਾਲਵਰਤਮਾਨ
ਸ਼ੈਲੀਨਾਟਕ
ਵਿਸ਼ਾਸਮਾਜਕ ਸਰੋਕਾਰ

ਸਤੀਸ਼ ਕੁਮਾਰ ਵਰਮਾ ਇੱਕ ਪੰਜਾਬੀ ਨਾਟਕਕਾਰ ਹੈ। ਇਹਨਾਂ ਨੂੰ ਚੌਥੀ ਪੀੜੀ ਦਾ ਨਾਟਕਕਾਰ ਕਿਹਾ ਜਾਂਦਾ ਹੈ। ਇਹਨਾਂ ਦਾ ਚਾਰ ਦਹਾਕਿਆਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਵਿਧਾ ਨੂੰ ਸਥਾਪਿਤ ਕਰਨ ਵਿੱਚ ਯੋਗ ਭੂਮਿਕਾ ਰਹੀ ਹੈ। ਇਹਨਾਂ ਦੁਆਰਾ ਰਚਿਤ ਅਤੇ ਖੇਡੇ ਗਏ ਨਾਟਕ ਪਾਠਕਾਂ ਅਤੇ ਦਰਸ਼ਕਾਂ ਉੱਪਰ ਡੂੰਘਾ ਪ੍ਰਭਾਵ ਪਾਉਂਦੇ ਹਨ।

ਜੀਵਨ[ਸੋਧੋ]

ਸਤੀਸ਼ ਕੁਮਾਰ ਵਰਮਾ ਦਾ ਜਨਮ 04 ਸਤੰਬਰ 1955 ਸਨੌਰ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ।[1] ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਹਿੰਦੀ), ਐਮ.ਏ. ਆਨਰਜ਼ (ਪੰਜਾਬੀ), ਐਮ.ਏ. (ਅੰਗਰੇਜ਼ੀ), ਐਮ.ਫਿਲ. ਅਤੇ ਪੀਐੱਚ.ਡੀ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੀ ਅਧਿਆਪਕ ਵਜੋਂ ਕੰਮ ਕਰਨ ਲੱਗ ਪਏ। ਇਹਨਾਂ ਨੇ ਨਾਟਕ ਖੇਤਰ ਵਿੱਚ ਵੀ ਵੱਡਾ ਨਾਮ ਕਮਾਇਆ। ਇਹਨਾਂ ਦੀ ਬੀਤੇ 40 ਸਾਲਾਂ ਤੋਂ ਥੀਏਟਰ ਵਿੱਚ ਸਰਗਰਮ ਭੂਮਿਕਾ ਰਹੀ ਹੈ। ਇਹਨਾਂ ਨੇ ਤਕਰੀਬਨ 60 ਨਾਟਕਾਂ ਦਾ ਨਿਰਦੇਸ਼ਨ ਤੇ 100 ਨਾਟਕਾਂ ਵਿੱਚ ਭੂਮਿਕਾਵਾਂ ਨਿਭਾਈਆਂ। ਪੰਜਾਬੀ ਅਕਾਦਮੀ ਦਿੱਲੀ ਸਮੇਤ ਕਈ ਅਦਾਰਿਆਂ ਵੱਲੋਂ ਬੈਸਟ ਡਾਇਰੈਕਟਰ ਦਾ ਅਵਾਰਡ ਹਾਸਲ ਕੀਤਾ। ਪੰਜਾਬੀ ਰੰਗਮੰਚ ਵਿੱਚ ਇੱਕ ਵੱਖਰਾ ਨਾਂ ਹੈ। 2012 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕੀਤਾ।

ਪੁਰਸਕਾਰ[ਸੋਧੋ]

ਸਤੀਸ਼ ਕੁਮਾਰ ਵਰਮਾ ਨੂੰ ਸਮੇਂ ਸਮੇਂ ’ਤੇ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਗਿਆ।

 1. ਯੁਵਾ ਮਨਾਂ ਦੀ ਪਰਵਾਜ਼ (ਸੰਪਾਦਨ) 2003 ਪੰਜਾਬੀ ਯੂਨੀਵਰਸਿਟੀ ਪਟਿਆਲਾ
 2. ਲੋਕ ਮਨਾਂ ਦਾ ਰਾਜਾ (ਬਹੁਵਿਧਾਈ ਨਾਟਕ) 2004, ਸ਼੍ਰੀ ਪ੍ਕਾਸ਼ਨ (ਦਿੱਲੀ)
 3. ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ(ਖੋਜ) 2011 ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ (ਦਿੱਲੀ)
 4. ਪੰਜਾਬੀ ਨਾਟਕ ਅਤੇ ਨਾਰੀ ਨਾਟਕਕਾਰ (2015)

ਰਚਨਾਵਾਂ[ਸੋਧੋ]

ਨਾਟਕ[ਸੋਧੋ]

 • ਪਰਤ ਆਉਣ ਤੱਕ
 • ਲੋਕ ਮਨਾਂ ਦਾ ਰਾਜਾ (ਨਾਟਕ,2004)
 • ਦਾਇਰੇ (ਪੂਰਾ ਨਾਟਕ,1992/2000)
 • ਬਰੈਖ਼ਤ ਅਤੇ ਪੰਜਾਬੀ ਨਾਟਕ (ਆਲੋਚਨਾ,1983)
 • ਪੂਰਨ ਸਿੰਘ ਦੀਆਂ ਯਾਦਾਂ (ਅਨੁ,1984)
 • ਮੰਚਨ ਨਾਟਕ (ਸੰਪਾ. 1988)
 • ਪੰਜਾਬੀ ਨਾਟ ਚਿੰਤਨ (ਆਲੋਚਨਾ,1989)
 • ਪੰਜਾਬੀ ਦੀ ਲੋਕ ਨਾਟ ਪੰਰਪਰਾ (ਸੰਪਾ. 1991)
 • ਲੋਰੀਆਂ (ਕਵਿਤਾ ਬੱਚਿਆਂ ਲਈ, 1991/2002)
 • ਨਵੀਨ ਮੰਚਨ ਨਾਟਕ (ਸੰਪਾ. 1992)
 • ਨੌਵੇਂ ਦਹਾਕੇ ਦਾ ਚੋਣਵਾਂ ਨਾਟਕ (ਸੰਪਾ. 1993)
 • ਇਕਾਂਗੀ ਯਾਤਰਾ (ਪਾਠ ਪੁਸਤਕ, ਸੰਪਾ. 1995)
 • ਹਰਚਰਨ ਸਿੰਘ ਦੀ ਨਾਟਕ ਕਲਾ (ਸੰਪਾ. 1995)
 • ਕਾਵਿ ਧਾਰਾ (ਸੰਪਾ., 1996)
 • ਨਾਟ ਧਾਰਾ (ਪਾਠ ਪੁਸਤਕ, ਸੰਪਾ, 1997)
 • ਨਾਟਕਕਾਰਾਂ ਨਾਲ ਸੰਵਾਦ (ਮੁਲਾਕਾਤਾਂ, 1997)
 • ਹਿਊਮਨ ਵੈਲੂਜ਼ ਇਨ ਪੰਜਾਬੀ ਲਿਟਰੇਚਰ (ਮੋਨੋਗਰਾਫ, 1998)
 • ਪੰਜਾਬੀ ਬਾਲ ਸਾਹਿਤ: ਵਿਭਿੰਨ ਪਰਿਪੇਖ, (2000)
 • ਅਟਲ ਬਿਹਾਰੀ ਵਾਜਪਾਈ ਦੀਆਂ ਕਵਿਤਾਵਾਂ (ਅਨੁ., 2002)
 • ਪੂਰਨ ਸਿੰਘ: ਏ ਡਿਸਕ੍ਰਿਪਟਿਵ ਬਿਬਲੋਗਰਾਫੀ (ਰੈਫ਼ਰੈਸ਼ ਬੁੱਕ, 2002)
 • ਰੰਗ-ਕਰਮੀਆਂ ਨਾਲ ਸੰਵਾਦ (ਮੁਲਾਕਾਤਾਂ, 2002)
 • ਜਗਦੀਸ਼ ਫਰਿਆਦੀ ਦੇ ਉਪੇਰੇ (ਸੰਪਾ., 2002)
 • ਵੀਹਵੀਂ ਸਦੀ ਦਾ ਪੰਜਾਬੀ ਨਾਟਕ (ਸੰਪਾ., 2002)
 • ਚੋਣਵਾਂ ਪਾਕਿਸਤਾਨੀ ਨਾਟਕ (ਪਾਠ ਪੁਸਤਕ, ਸੰਪਾ., 2003)
 • ਯੁਵਾ ਮਨਾਂ ਦੀ ਪਰਵਾਜ਼ (ਸੰਪਾ,.2003)
 • ਪੰਜਾਬੀ ਰੰਗਮੰਚ ਦੀ ਭੂਮਿਕਾ (ਆਲੋਚਨਾ, 2003)
 • ਪੰਜਾਬੀ ਨਾਟਕ: ਪ੍ਰਗਤੀ ਅਤੇ ਪਸਾਰ (ਆਲੋਚਨਾ, 2003)
 • ਪਟਿਆਲਾ ਦਾ ਸਾਹਿਤਕ ਮੁਹਾਂਦਰਾ (2004)
 • ਕਨੇਡਾ ਤੋਂ ਆਈ ਗੁਰੀ (ਬਾਲ-ਸਾਹਿਤ,2004)
 • ਪੰਜਾਬੀ ਨਾਟਕ ਦਾ ਇਤਿਹਾਸ (ਖੋਜ,2005)
 • ਟਰੇਡ ਯੂਨੀਅਨ: ਸਿਧਾਂਤ ਤੇ ਵਿਹਾਰ (ਅਨੁ, 2002)
 • ਪੰਜ-ਆਬ (ਸੰਪਾ., 2007) ਬੋਦੀ ਵਾਲਾ ਤਾਰਾ (ਅਨੁ., 2006)
 • ਇੰਜ ਹੋਇਆ ਇਨਸਾਫ਼ (ਅਨੁ., 2007)
 • ਸ਼ਤਾਬਦੀ ਸ਼ਾਇਰ: ਮੋਹਨ ਸਿੰਘ (ਸੰਪਾ., 2007)
 • ਬਚਨ ਦੀ ਆਤਮਕਥਾ (ਅਨੁ., 2008)
 • ਪੰਜਾਬੀ ਨਾਟਕ ਔਰ ਰੰਗਮੰਚ ਕੇ ਸੌ ਵਰਸ਼ (ਖੋਜ, 2008)

ਹਵਾਲੇ[ਸੋਧੋ]

- ਨੋਵੇ ਦਹਾਕੇ ਦਾ ਚੋਣਵਾ ਨਾਟਕ ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ੍ਹ।
- ਨਾਟਕਕਾਰਾ ਨਾਲ ਸੰਵਾਦ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ
 1. ਸੰਪਾਦਕ ਧਾਲੀਵਾਲ, ਕੇਵਲ (2018). ਸਤਰੰਗੀ ਸਿਰਜਣਾ ਦਾ ਸੁਰੀਲਾ ਸਫ਼ਰ: ਸਤੀਸ਼ ਕੁਮਾਰ ਵਰਮਾ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. p. 17. ISBN 81-937766-6-6.