ਸਮੱਗਰੀ 'ਤੇ ਜਾਓ

ਨਵਨੀਤ ਅਦਿੱਤਿਆ ਵੈਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਵਨੀਤ ਅਦਿੱਤਿਆ ਵੈਬਾ
ਜਾਣਕਾਰੀ
ਜਨਮਕੁਰਸੀਓਂਗ, ਦਾਰਜੀਲਿੰਗ, ਪੱਛਮੀ ਬੰਗਾਲ, ਭਾਰਤ

ਨਵਨੀਤ ਆਦਿੱਤਿਆ ਵੈਬਾ ਇੱਕ ਨੇਪਾਲੀ ਭਾਸ਼ਾ ਦੀ ਲੋਕ ਗਾਇਕਾ ਹੈ ਅਤੇ ਨੇਪਾਲੀ ਭਾਸ਼ਾ ਦੀ ਲੋਕ ਗਾਇਕਾ ਮਰਹੂਮ ਹੀਰਾ ਦੇਵੀ ਵੈਬਾ ਦੀ ਧੀ ਹੈ। ਹੀਰਾ ਦੇਵੀ ਵੈਬਾ ਦੀ ਨੇਪਾਲੀ ਲੋਕ ਗੀਤਾਂ ਦੀ ਮੋਢੀ ਵਜੋਂ ਸ਼ਲਾਘਾ ਕੀਤੀ ਗਈ।[1]

ਮੁੱਢਲਾ ਜੀਵਨ

[ਸੋਧੋ]

ਨਵਨੀਤ ਆਦਿੱਤਿਆ ਵੈਬਾ ਦਾ ਜਨਮ ਹੀਰਾ ਦੇਵੀ ਵੈਬਾ (ਮਾਂ) ਅਤੇ ਰਤਨ ਲਾਲ ਆਦਿੱਤਿਆ (ਪਿਤਾ) ਦੇ ਘਰ ਹੋਇਆ ਅਤੇ ਉਸਦਾ ਪਾਲਣ ਪੋਸ਼ਣ ਪੱਛਮੀ ਬੰਗਾਲ, ਦਾਰਜੀਲਿੰਗ ਦੇ ਪਹਾੜੀ ਕਸਬੇ ਕੁਰਸੀਆਂਗ ਵਿੱਚ ਹੋਇਆ ਸੀ। ਵੈਬਾ ਆਪਣੀ ਮਾਂ ਅਤੇ ਦਾਦਾ ਸ੍ਰੀ ਸਿੰਘ ਮਾਨ ਵੈਬਾ ਕਾਰਨ ਇੱਕ ਸੰਗੀਤ ਵਾਲੇ ਵਾਤਾਵਰਣ ਵਿੱਚ ਵੱਡੀ ਹੋਈ ਸੀ ਜੋ ਉਸਦੀ ਮਾਂ ਦਾ ਸੰਗੀਤਕ ਸਲਾਹਕਾਰ ਅਤੇ ਕੋਚ ਵੀ ਸੀ|[2][3][4]

ਸਿੱਖਿਆ ਅਤੇ ਪੁਰਾਣਾ ਪੇਸ਼ਾ

[ਸੋਧੋ]

ਨਵਨੀਤ ਆਦਿੱਤਿਆ ਵੈਬਾ ਨੇ ਆਪਣੀ ਮਾਸਟਰ ਆਫ਼ ਇੰਗਲਿਸ਼ (ਐਮ.ਏ.) ਦੀ ਡਿਗਰੀ ਉੱਤਰ ਬੰਗਾਲ ਯੂਨੀਵਰਸਿਟੀ, ਪੱਛਮੀ ਬੰਗਾਲ, ਭਾਰਤ ਤੋਂ ਪ੍ਰਾਪਤ ਕੀਤੀ।[2][3]

ਉਹ ਇੱਕ ਸਾਬਕਾ ਸੀਨੀਅਰ ਫਲਾਈਟ ਪੁਰਸਰ ਹੈ ਅਤੇ ਉਸਨੇ ਕੈਥੇ ਪੈਸੀਫਿਕ ਏਅਰਲਾਇੰਸ, ਹਾਂਗ ਕਾਂਗ ਵਿੱਚ ਸੇਵਾ ਕੀਤੀ|[3]

ਸੰਗੀਤਕ ਕੈਰੀਅਰ

[ਸੋਧੋ]

ਟੀਮ

[ਸੋਧੋ]

ਉਸ ਦਾ ਭਰਾ ਸੱਤਿਆ ਵੈਬਾ ਸੰਗੀਤ ਤਿਆਰ ਅਤੇ ਪ੍ਰਬੰਧਨ ਕਰਦਾ ਹੈ, ਜਦੋਂ ਕਿ ਕਾਠਮੰਡੂ ਤੋਂ ਕੁਟੁੰਬਾ ਬੈਂਡ ਗੀਤਾਂ ਨੂੰ ਸੰਗੀਤ ਦਿੰਦਾ ਹੈ|[1][2][3][4]

ਸੰਗੀਤਕ ਯਾਤਰਾ

[ਸੋਧੋ]

ਸਾਲ 2011 ਵਿੱਚ ਆਪਣੀ ਮਾਂ ਹੀਰਾ ਦੇਵੀ ਵੈਬਾ ਦੇ ਦੇਹਾਂਤ ਤੋਂ ਬਾਅਦ, ਨਵਨੀਤ ਆਦਿੱਤਿਆ ਵੈਬਾ ਨੇ ਪਰਿਵਾਰ ਦੀ ਸੰਗੀਤਕ ਵਿਰਾਸਤ ਨੂੰ ਕਾਇਮ ਰੱਖਣ ਲਈ ਗਾਉਣਾ ਸ਼ੁਰੂ ਕੀਤਾ |ਉਸਦਾ ਭਰਾ ਸੱਤਿਆ ਆਦਿੱਤਿਆ ਵੈਬਾ ਅਤੇ ਨਵਨੀਤ ਰਵਾਇਤੀ ਨੇਪਾਲੀ ਲੋਕ ਸੰਗੀਤ ਨੂੰ ਸੁਰਜੀਤ ਕਰਨ, ਸੁਰੱਖਿਅਤ ਕਰਨ ਅਤੇ ਪ੍ਰਸਿੱਧ ਬਣਾਉਣ ਲਈ ਇੱਕ ਟੀਮ ਵਜੋਂ ਕੰਮ ਕਰਦੇ ਹਨ। ਵੈਬਾ ਜ਼ਿਆਦਾਤਰ ਔਰਤਾਂ ਦੇ ਮਸਲਿਆਂ ਅਤੇ ਨੇਪਾਲੀ ਸਮਾਜ ਦੀਆਂ ਮੁਸ਼ਕਲਾਂ ਬਾਰੇ ਗਾਉਂਦੀ ਹੈ|[2][3][4]

ਭਰਾ ਅਤੇ ਭੈਣ ਦੀ ਜੋੜੀ ਨੇ ਹੀਰਾ ਦੇਵੀ ਵੈਬਾ ਦੇ ਗਾਣਿਆਂ ਨੂੰ ਦੁਆਰਾ ਪ੍ਰਬੰਧਿਤ ਅਤੇ ਰਿਕਾਰਡ ਕੀਤਾ ਅਤੇ 2015 ਵਿੱਚ ਉਨ੍ਹਾਂ ਨੇ ਹੀਰਾ ਦੇਵੀ ਵੈਬਾ ਦੇ ਸਭ ਤੋਂ ਮਸ਼ਹੂਰ ਅਤੇ ਪ੍ਰਸਿੱਧ ਗੀਤਾਂ ਨੂੰ ਹੱਥੀਂ ਚੁਕਿਆ। ਉਨ੍ਹਾਂ ਨੇ ਐਲਬਮ ਦਾ ਨਾਮ 'ਅੰਮਾ ਲੈ ਸ਼ਰਧਾਂਜਲੀ - ਮਾਂ ਨੂੰ ਸ਼ਰਧਾਂਜਲੀ' ਦਿੱਤੀ ਅਤੇ ਇਸ ਨੂੰ 3 ਨਵੰਬਰ, 2017 ਨੂੰ ਇਤਿਹਾਸਕ ਸਥਾਨ, ਨੇਪਾਲ ਦੇ ਕਠਮੰਡੂ ਦੇ ਪਾਟਨ ਅਜਾਇਬ ਘਰ ਵਿਖੇ ਜਾਰੀ ਕੀਤਾ।[5][6][7][8][9][10]

“ਮੈਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਜੜ੍ਹਾਂ ਵੱਲ ਵਾਪਸ ਜਾਣ ਲਈ ਪ੍ਰੇਰਿਤ ਕਰਨਾ ਚਾਹਾਂਗੀ ਜਿਨ੍ਹਾਂ ਨਾਲ ਅਸੀਂ ਸੰਬੰਧਤ ਹਾਂ। ਮੈਨੂੰ ਲੱਗਦਾ ਹੈ ਕਿ ਗੀਤ ਉਨ੍ਹਾਂ ਯਾਦਾਂ ਨੂੰ ਵਾਪਸ ਲਿਆਉਣਗੇ।” -ਨਵਨੀਤ ਆਦਿਤਿਆ ਵੈਬਾ[4]

Album Ama Lai Shraddhanjali(CD, digital download, online radio)
ਨੰ.ਸਿਰਲੇਖਲੰਬਾਈ
1."Aye Syangbo"4:23
2."Chuiya ma Hah"4:12
3."Dhankuta"4:07
4."Ramri ta Ramri"3:27
5."Jhilke Naachayko"4:23
6."Phariya Lyaaidiyechan"4:35
7."Kahu Bela"1:23
ਕੁੱਲ ਲੰਬਾਈ:23:30

ਹਵਾਲੇ

[ਸੋਧੋ]
  1. 1.0 1.1 "Daughter revives Mother's songs". The Telegraph. 26 January 2017. Archived from the original on 2 February 2017.
  2. 2.0 2.1 2.2 2.3 Author. "आमाका गीतलाई पुनर्जन्म दिँदै". Archived from the original on 2018-03-12. Retrieved 2018-03-12. {{cite news}}: |last= has generic name (help)
  3. 3.0 3.1 3.2 3.3 3.4 "हीरादेवीलाई सम्झाउँदै" (in ਨੇਪਾਲੀ). Archived from the original on 2017-06-20. Retrieved 2018-03-07.
  4. 4.0 4.1 4.2 4.3 "Songs of Tribute". Archived from the original on 2017-12-12.
  5. "Kantipur News". Archived from the original on 2017-06-20.
  6. "Tribute to a Mother - Namsadhim". Archived from the original on 2018-02-23.
  7. "Daughter of Legendary Singer Late. Hira Devi Waiba Revives Her Songs". Darjeeling News, Kalimpong News, Kurseong News, Darjeeling Hills, Gorkhaland News by Darjeeling Times (in ਅੰਗਰੇਜ਼ੀ (ਅਮਰੀਕੀ)). 2017-01-28. Retrieved 2018-03-11.[permanent dead link]
  8. "फरिया ल्याइदेछन् तेइ पनि राता घनन !". Sambad Post (in ਅੰਗਰੇਜ਼ੀ (ਅਮਰੀਕੀ)). 2017-11-04. Archived from the original on 2018-03-12. Retrieved 2018-03-12.
  9. "आमाको गीत गाएर नवनीतले नचाइन् कालेबुङलाई - खबरम्यागजिन". खबरम्यागजिन (in ਅੰਗਰੇਜ਼ੀ (ਅਮਰੀਕੀ)). 2018-02-03. Archived from the original on 2018-03-27. Retrieved 2018-03-26.
  10. "Sounds of 2016". My Republica (in ਅੰਗਰੇਜ਼ੀ). Archived from the original on 2016-12-30. Retrieved 2018-03-11.