ਟੀ ਫਰੈਂਕਲਿਨ
ਟੀ ਫਰੈਂਕਲਿਨ ਇਮੇਜ ਕਾਮਿਕਸ ਲਈ ਇੱਕ ਬਲੈਕ, ਕੁਈਰ, ਅਪਾਹਜ ਕਾਮਿਕ ਕਿਤਾਬ ਲੇਖਕ ਹੈ। ਉਹ ਪਹਿਲੀ ਕਾਲੀ ਔਰਤ ਹੈ ਜਿਸ ਨੂੰ ਕੰਪਨੀ ਦੁਆਰਾ ਹਾਇਰ ਕੀਤਾ ਗਿਆ ਹੈ ਅਤੇ ਇਹ ਉਮੀਦ ਕੀਤੀ ਗਈ ਹੈ ਕਿ ਉਹ ਹੋਰ ਹਾਸ਼ੀਏ ‘ਤੇ ਧੱਕੇ ਕਾਮਿਕ ਕਰੀਏਟਰਜ ਲਈ ਰਾਹ ਪੱਧਰਾ ਕਰੇਗੀ। ਉਹ #ਬਲੈਕਕਾਮਿਕਸਮੰਥ ਹੈਸ਼ਟੈਗ ਦੀ ਨਿਰਮਾਤਾ ਹੈ।[1]
ਮੁੱਢਲਾ ਜੀਵਨ
[ਸੋਧੋ]ਟੀ ਫਰੈਂਕਲਿਨ ਦਾ ਜਨਮ 11 ਫਰਵਰੀ ਨੂੰ ਹੋਇਆ ਸੀ। ਉਸ ਨੂੰ ਇੱਕ ਪਰਿਵਾਰਕ ਮੈਂਬਰ ਦੁਆਰਾ ਕਾਮਿਕਸ ਨਾਲ ਜਾਣੂ ਕਰਵਾਇਆ ਗਿਆ ਸੀ ਜੋ ਨਿਯਮਿਤ ਤੌਰ 'ਤੇ ਉਸਦੀ ਸਾਂਭ-ਸੰਭਾਲ ਕਰਦੀ ਸੀ।[2] ਉਹ ਵਿਆਹ ਅਤੇ ਬੱਚੇ ਹੋਣ ਤੱਕ ਪੜ੍ਹਾਉਂਦੀ ਰਹੀ ਸੀ। 2011 ਵਿੱਚ ਉਸ ਦਾ ਤਲਾਕ ਹੋ ਗਿਆ ਅਤੇ ਉਹ ਕਾਮਿਕ ਬੁੱਕ ਦੀ ਦੁਨੀਆ ਵਿੱਚ ਵਾਪਸ ਆ ਗਈ, ਉਸਦੇ ਜੀਵਨ ਦੇ ਇਸ ਪੜਾਅ ਦਾ ਆਰੰਭ ਕਾਮਿਕਸ ਅਤੇ ਇੰਟਰਵਿਉਆਂ ਦੀ ਸਮੀਖਿਆ ਨਾਲ ਹੋਇਆ। 2014 ਵਿੱਚ ਉਸਨੇ ਮਹਿਸੂਸ ਕੀਤਾ ਕਿ ਕਿਸੇ ਦੂਜੇ 'ਚ ਜਾਂ ਆਪਣੇ ਆਪ ਵਿੱਚ ਕੋਈ ਹਾਸੋਹੀਣੀ ਗੱਲ ਲੱਭਣਾ ਕਿੰਨਾ ਮੁਸ਼ਕਿਲ ਹੈ, ਸੋ ਉਸਨੇ ਆਪਣੇ ਆਪ ਨੂੰ ਚੁਣਿਆ ਅਤੇ ਕਹਾਣੀਆਂ ਨੂੰ ਲਿਖਣਾ ਸ਼ੁਰੂ ਕੀਤਾ। ਉਹ ਅਕਸਰ ਹੀ ਕਾਮਿਕਸ ਵਿੱਚ ਪ੍ਰਤੀਨਿਧਤਾ ਦੀ ਘਾਟ ਵਿਰੁੱਧ ਬੋਲਦੀ ਹੈ ਅਤੇ ਕਈ ਮਸ਼ਹੂਰ ਕਾਮਿਕ ਰਚਨਾਕਾਰਾਂ ਦਾ ਸਤਿਕਾਰ ਪ੍ਰਾਪਤ ਕਰਦੀ ਹੈ, ਜਿਨ੍ਹਾਂ ਨੇ ਉਸ 'ਤੇ ਕਾਮਿਕਸ ਲਿਖਣ ਲਈ ਲਈ 'ਦਬਾਅ ਪਾਇਆ'।[3] ਉਹ ਘਰੇਲੂ ਬਦਸਲੂਕੀ ਤੋਂ ਬਚੀ ਹੋਈ ਹੈ ਅਤੇ ਉਸ ਨੇ ਆਪਣੀਆਂ ਮਾਈਨਸਰੀਜ ਜੁਕ ਜੋਇੰਟ ਨੂੰ ਇਲਾਜ ਲਈ ਜਾਰੀ ਕੀਤਾ ਹੈ।[4] ਟੀ ਫਰੈਂਕਲਿਨ ਨਾਲ 2014 ਵਿੱਚ ਇੱਕ ਕਾਰ ਦੁਰਘਟਨਾ ਹੋ ਗਈ ਸੀ ਜਿਸਨੇ ਉਸਨੂੰ ਪੱਕੇ ਤੌਰ 'ਤੇ ਅਯੋਗ ਕਰ ਦਿੱਤਾ ਸੀ ਅਤੇ ਉਹ ਚੱਲਣ ਲਈ ਸਹਾਇਤਾ ਵਰਤ ਰਹੀ ਹੈ ਅਤੇ ਨਿਯਮਿਤ ਤੌਰ ਤੇ ਸੰਮੇਲਨਾਂ ਵਿੱਚ ਸ਼ਾਮਿਲ ਹੋਣ ਬਾਰੇ ਬੋਲਦੀ ਹੈ।[5] ਉਹ ਇਸ ਵੇਲੇ ਨਿਊ ਜਰਸੀ ਵਿੱਚ ਰਹਿੰਦੀ ਹੈ।
ਕਰੀਅਰ
[ਸੋਧੋ]ਉਸਨੇ 2016 ਵਿੱਚ ਆਪਣੀ ਪਹਿਲੀ ਕਿਤਾਬ ਬਿੰਗੋ ਲਵ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਇਸ ਕਿਤਾਬ ਨੇ 57,000 ਡਾਲਰ ਇਕੱਠੇ ਕੀਤੇ ਸਨ ਅਤੇ ਇਹ ਇਮੇਜ ਕਾਮਿਕਸ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ। ਉਸਨੇ ਖਾਸ ਤੌਰ 'ਤੇ ਇਸ ਕਿਤਾਬ ਨੂੰ ਵੈੱਬ ਜਰੀਏ ਲੋਕਾਂ ਤੱਕ ਮੁਫਤ ਪਹੁੰਚਣ ਦਿੱਤਾ, ਤਾਂ ਕਿ ਉਹ ਵੇਖ ਸਕੇ ਕਿ ਲੋਕ ਸੱਚ ਵਿੱਚ ਅਜਿਹੀਆਂ ਕਹਾਣੀਆਂ ਪਸੰਦ ਕਰਦੇ ਹਨ ਜਾਂ ਨਹੀਂ।[6] ਬਿੰਗੋ ਲਵ ਹੈਜ਼ਲ ਜਾਨਸਨ ਅਤੇ ਮੈਰੀ ਮੈਕਰੇ ਦੇ ਅੱਲ੍ਹੜ ਉਮਰ ਦੇ ਸੈਕਸ ਰੋਮਾਂਸ ਬਾਰੇ ਪ੍ਰੇਮ ਕਹਾਣੀ ਹੈ ਜੋ 60 ਸਾਲਾਂ ਤੋਂ ਵੀ ਵੱਧ ਸਮੇਂ 'ਤੇ ਅਧਾਰਿਤ ਹੈ। ਆਪਣੇ ਪਰਿਵਾਰਾਂ ਅਤੇ ਸਮਾਜ ਵੱਲੋਂ ਜਬਰਦਸਤੀ ਕਰਨ 'ਤੇ ਹੇਜ਼ਲ ਅਤੇ ਮੈਰੀ ਦੋਵਾਂ ਨੇ ਵੱਖ ਵੱਖ ਨੌਜਵਾਨਾਂ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੇ ਅਲੱਗ ਅਲੱਗ ਪਰਿਵਾਰ ਵੀ ਬਣ ਗਏ। ਹੁਣ ਉਹ 60 ਦੇ ਦਹਾਕੇ ਦੇ ਅੱਧ ਵਿੱਚ ਬਿੰਗੋ ਹਾਲ ਵਿੱਚ ਦੁਬਾਰਾ ਮਿਲਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹ ਅੱਜ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਕਿਤਾਬ ਨੂੰ ਆਉਟਸਟੇਡਿੰਗ ਕਾਮਿਕ ਬੁੱਕ[7] ਲਈ ਗਲੇਡ ਮੀਡੀਆ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਪ੍ਰਿਜ਼ਮ ਕਾਮਿਕਸ ਦੀ 2017 ਕਵੀਅਰ ਪ੍ਰੈਸ ਗ੍ਰਾਂਟ ਵੀ ਪ੍ਰਾਪਤ ਕੀਤੀ ਹੈ।[8]
ਜੂਕ ਜੋਇੰਟ ਅਸਲ ਵਿੱਚ ਇੱਕ ਆਤਮਘਾਤੀ ਕੋਸ਼ਿਸ਼ 'ਤੇ 2016 ਵਿੱਚ ਲਿਖਿਆ ਗਿਆ ਸੀ। ਉਸ ਦੇ ਥੈਰੇਪਿਸਟ ਨੇ ਕੁਝ ਰਚਨਾਤਮਕ ਕਰਨ ਦਾ ਸੁਝਾਅ ਦਿੱਤਾ ਅਤੇ ਉਸਨੇ ਆਪਣੇ ਸਦਮੇ ਬਾਰੇ ਲਿਖਣਾ ਸ਼ੁਰੂ ਕੀਤਾ।[2] ਜੂਕ ਜੋਇੰਟ 'ਮਹਾਲੀਆ' ਬਾਰੇ ਸਮਾਜਿਕ ਚੇਤੰਨ ਅਵਧੀ ਦੀ ਡਰਾਵਨੀ ਕਹਾਣੀ ਹੈ, ਜੋ 1950 ਦੇ ਦਹਾਕੇ ਵਿੱਚ ਨਿਊ ਓਰਲੀਨਜ਼ ਦੇ ਸਭ ਤੋਂ ਗਰਮ ਖੇਤਰ ਨੂੰ ਚਲਾਉਂਦੀ ਹੈ। ਫਰੈਂਕਲਿਨ ਕਿਤਾਬ ਦੇ ਥੀਮਾਂ ਕਾਰਨ ਹਾਟਲਾਈਨ ਨੰਬਰਾਂ ਨਾਲ ਸ਼ੁਰੂ ਵਿੱਚ ਇੱਕ ਟਰਿੱਗਰ ਚੇਤਾਵਨੀ ਦਿੰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੇ ਪਾਠਕ ਪੜ੍ਹਨ ਤੋਂ ਪਹਿਲਾਂ ਮਾਨਸਿਕ ਤੌਰ 'ਤੇ ਇਸਨੂੰ ਪੜ੍ਹਨ ਲਈ ਤਿਆਰ ਹੋਣ।
ਉਸ ਦੀਆਂ ਰਚਨਾਵਾਂ ਨੇਲਬਿੱਟਰ #27 ਵਿੱਚ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਜਿਵੇਂ ਕਿ- “ਦ ਆਉਟਫਿੱਟ ”[9], ਲਵ ਇਜ ਲਵ : “ਟੀਅਰਜ” ਅਤੇ ਐਲੀਮੈਂਟਸ ਐਂਥੋਲੋਜੀ: “ਏ ਬਲੈਜ਼ੀਨ” ਆਦਿ।[10]
ਇਹ ਵੀ ਵੇਖੋ
[ਸੋਧੋ]- ਅਫ਼ਰੀਕੀ-ਅਮਰੀਕਨ ਪਹਿਲਿਆਂ ਦੀ ਸੂਚੀ
ਹਵਾਲੇ
[ਸੋਧੋ]- ↑ Ayres, Andrea. "NYCC: Celebrating 4 Years of #BlackComicsMonth". Retrieved 2 March 2019.
- ↑ 2.0 2.1 Brooke, David. "Writer Tee Franklin talks horror comic series 'Jook Joint,' trigger warnings, and more". AiPT! (in ਅੰਗਰੇਜ਼ੀ (ਅਮਰੀਕੀ)). Retrieved 2019-03-02.
- ↑ "Writer Tee Franklin Dishes on Her New Comic 'Bingo Love'". www.pride.com (in ਅੰਗਰੇਜ਼ੀ). 2018-01-22. Retrieved 2019-03-02.
- ↑ "Tee Franklin and Maria Nguyen Explore Domestic Violence in Jook Joint at Image in Fall 2018". www.bleedingcool.com. Retrieved 2019-03-02.
- ↑ Jagannathan, Meera. "Why disabled comic creator Tee Franklin felt 'worthless' after a BookCon panel failed to accommodate her scooter". MarketWatch (in ਅੰਗਰੇਜ਼ੀ (ਅਮਰੀਕੀ)). Retrieved 2019-03-02.
- ↑ Staff, SYFY WIRE (2018-04-02). "Behind the Panel: Bingo Love writer Tee Franklin on the power of comics". SYFY WIRE (in ਅੰਗਰੇਜ਼ੀ). Archived from the original on 2019-03-06. Retrieved 2019-03-02.
{{cite web}}
: Unknown parameter|dead-url=
ignored (|url-status=
suggested) (help) - ↑ Puc, Samantha (2019-01-25). "Syndicated Comics". The Beat (in ਅੰਗਰੇਜ਼ੀ (ਅਮਰੀਕੀ)). Retrieved 2019-03-02.
- ↑ "2018's Icons, Innovators, and Disruptors". www.advocate.com (in ਅੰਗਰੇਜ਼ੀ). 2018-03-08. Retrieved 2019-03-02.
- ↑ "Review: NAILBITER #27: THE OUTFIT". Comicosity (in ਅੰਗਰੇਜ਼ੀ (ਅਮਰੀਕੀ)). 2016-12-09. Archived from the original on 2019-03-06. Retrieved 2019-03-02.
- ↑ "CONTRIBUTORS". Tumblr (in ਅੰਗਰੇਜ਼ੀ). Retrieved 2019-03-02.