ਗੁਰਵਿੰਦਰ ਸਿੰਘ (ਰੰਗਕਰਮੀ)
ਦਿੱਖ
ਗੁਰਵਿੰਦਰ ਸਿੰਘ | |
---|---|
ਜਨਮ | ਗੁਰਵਿੰਦਰ ਸਿੰਘ 15 ਦਸੰਬਰ 1975 ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ |
ਕਿੱਤਾ | ਲੇਖਕ, ਰੰਗਕਰਮੀ, ਟੀ.ਵੀ. ਐਂਕਰ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੀ ਏ, ਪੀ ਜੀ ਡੀ ਸੀ, ਐਮ ਐਸ ਸੀ, ਐਮਸੀਏ |
ਅਲਮਾ ਮਾਤਰ | ਡੀ.ਏ.ਵੀ.ਕਾਲਜ ਜਲੰਧਰ |
ਸ਼ੈਲੀ | ਨਾਟਕ, ਰੰਗਮੰਚ, ਟੀ.ਵੀ. ਐਂਕਰ |
ਸਰਗਰਮੀ ਦੇ ਸਾਲ | 20ਸਦੀ ਦੇ ਆਖਰੀ ਦਹਾਕੇ ਤੋਂ |
ਜੀਵਨ ਸਾਥੀ | ਨਵਪ੍ਰੀਤ ਕੌਰ |
ਬੱਚੇ | ਪੁੱਤਰ ਰਵਨੂਰ ਸਿੰਘ ਸੋਹੀ ਪੁੱਤਰੀ ਪਰਵਾਜ਼ ਕੌਰ ਸੋਹੀ |
ਰਿਸ਼ਤੇਦਾਰ | ਪਿਤਾ ਸ੍ਰ ਜਗਦੀਸ਼ ਸਿੰਘ ਮਾਤਾ ਸ੍ਰੀਮਤੀ ਤੇਜ ਕੌਰ |
ਗੁਰਵਿੰਦਰ ਸਿੰਘ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਰੰਗਕਰਮੀ ਹੈ। ਗੁਰਵਿੰਦਰ ਨੇ ਰੰਗਮੰਚ ਦੀ ਸ਼ੁਰੂਆਤ ਆਪਣੇ ਸਕੂਲ ਦੇ ਸਮੇਂ 1984-85 ਤੋਂ ਹੀ ਕੀਤੀ। ਰੰਗਮੰਚ ਦੇ ਨਾਲ ਨਾਲ ਗੁਰਵਿੰਦਰ ਜਲੰਧਰ ਦੂਰਦਰਸ਼ਨ ਉਪਰ ਐਂਕਰ ਵਜੋਂ ਵੀ ਕਾਰਜਸ਼ੀਲ ਹੈ।
ਆਨਲਾਇਨ ਥੀਏਟਰ ਫੈਸਟੀਵਲ
[ਸੋਧੋ]ਸੰਸਾਰ ਪੱਧਰ ਉਪਰ 2020 ਵਿੱਚ ਵਿੱਚ ਮਨੁੱਖਤਾ ਉੱਪਰ ਕੋਰਨਾ ਸੰਕਰ ਦਾ ਬੁਰਾ ਸਮਾਂ ਆਇਆ ਤਾਂ ਸਾਰੇ ਸੰਸਾਰ ਨੂੰ ਆਪਣੇ ਘਰਾਂ ਵੱਲ ਮੁੜਨਾ ਪਿਆ। ਰੰਗਮੰਚ ਇੱਕ ਅਹਿਜੀ ਕਲਾ ਹੈ ਜੋ ਲੋਕਾਂ ਵਿੱਚ ਜਾ ਕੇ ਹੀ ਸੰਭਵ ਹੋ ਸਕਦੀ ਸੀ ਪਰ ਗੁਰਵਿੰਦਰ ਅਤੇ ਉਹਨਾਂ ਦੀ ਟੀਮ ਨੇ ਕਰੋਨਾ ਸੰਕਟ ਸਮੇਂ 'ਪਹਿਲਾ ਪੰਜਾਬੀ ਇੰਟਰਨੈਸ਼ਨਲ ਆਨਲਾਈਨ ਥੀਏਟਰ ਫੈਸਟੀਵਲ' ਦਾ ਆਯੋਯਨ ਕਰਕੇ ਰੰਗਮੰਚ ਨੂੰ ਜ਼ਿੰਦਾ ਰੱਖਿਆ।