ਈਲੇਨ ਵਿਲੀਅਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਲੇਨ ਵਿਲੀਅਮਜ਼
ਜਨਮਈਲੇਨ ਐਚ. ਕਮਿੰਗ
ਦਸੰਬਰ 28, 1932
ਕੁਈਨਜ਼, ਨਿਊਯਾਰਕ ਸ਼ਹਿਰ
ਮੌਤਦਸੰਬਰ23, 1963
ਦਫ਼ਨ ਦੀ ਜਗ੍ਹਾਬੈਰੀਟਾਉਨ, ਨਿਊਯਾਰਕ
ਕਿੱਤਾਲੇਖਕ• ਸੰਪਾਦਕ
ਸ਼ੈਲੀਲੈਸਬੀਅਨ ਪਲਪ ਗਲਪ
ਪ੍ਰਮੁੱਖ ਕੰਮਦੀਜ਼ ਕੁਰੀਅਸ ਪਲੇਜ਼ਰ (1961)
ਦ ਡੇਲੀਕੇਟ ਵਾਈਸ (1963)

ਈਲੇਨ ਵਿਲੀਅਮਜ਼ (28 ਦਸੰਬਰ, 1932 - 23 ਦਸੰਬਰ, 1963) 50 ਵਿਆਂ ਦੇ ਅੰਤਲੇ ਅਤੇ 60 ਵਿਆਂ ਦੇ ਅਰੰਭਲੇ ਪੜਾਅ ਦੀ ਲੈਸਬੀਅਨ ਪਲਪ ਪੇਪਰਬੈਕ ਲੇਖਕ ਅਤੇ ਸੰਪਾਦਕ ਸੀ। ਉਸਨੇ ਜ਼ਿਆਦਾਤਰ ਸਲੋਨ ਬ੍ਰਿਟਨ ਜਾਂ ਸਲੋਨੇ ਬ੍ਰਿਟੇਨ ਨਾਮ ਹੇਠ ਲਿਖਿਆ ਹੈ।

ਨਿੱਜੀ ਜ਼ਿੰਦਗੀ[ਸੋਧੋ]

ਈਲੇਨ ਵਿਲੀਅਮਜ਼ ਦਾ ਜਨਮ 28 ਦਸੰਬਰ, 1932 ਨੂੰ ਨਿਊਯਾਰਕ ਸ਼ਹਿਰ ਦੇ ਕੁਈਨਜ਼ ਵਿੱਚ ਈਲੇਨ ਐਚ. ਕਮਿੰਗ ਵਜੋਂ ਹੋਇਆ ਸੀ।[1] ਉਸ ਦੇ ਪਿਤਾ ਐਲਗਜ਼ੈਡਰ ਕਮਿੰਗ ਅਤੇ ਉਸ ਦੀ ਮਾਂ ਐਡਨਾ ਲੂਈਸ ਵੈਸਟਫਾਲ ਸੀ।[2][3][4]

ਵਿਲੀਅਮਜ਼ ਨੇ 1950 ਵਿੱਚ ਅਰਨੇਸਟ ਈ ਵਿਲੀਅਮਜ਼ ਨਾਲ ਵਿਆਹ ਕਰਵਾ ਲਿਆ ਅਤੇ ਇਸ ਤਰ੍ਹਾਂ ਆਪਣਾ ਨਾਮ ਬਦਲ ਕੇ ਈਲੇਨ ਕਮਿੰਗ ਵਿਲੀਅਮਜ਼ ਰੱਖ ਲਿਆ।[5] ਉਨ੍ਹਾਂ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ ਅਤੇ ਉਹ ਆਪਣੇ ਪਰਿਵਾਰ ਨਾਲ ਨਿਊਯਾਰਕ ਸ਼ਹਿਰ ਵਿੱਚ ਰਹਿੰਦੀ ਸੀ।[6][7]

ਕਰੀਅਰ[ਸੋਧੋ]

ਸਲੋਨੇ ਬ੍ਰਿਟੇਨ ਦੀ ਰਚਨਾ 'ਦੀਜ਼ ਕੁਰੀਅਸ ਪਲੇਜ਼ਰ' ਦਾ ਕਵਰ - ਪੌਲ ਰੈਡਰ ਦੁਆਰਾ ਚਿੱਤਰ - 1961

ਵਿਲੀਅਮਜ਼ 1959 ਵਿੱਚ ਮਿਡਵੁੱਡ ਬੁਕਸ ਵਿੱਚ ਪਹਿਲੀ ਸੰਪਾਦਕ ਬਣੀ।[8] ਮਿਡਵੁੱਡ ਦੇ ਸੰਪਾਦਨ ਦੇ ਨਾਲ ਨਾਲ ਵਿਲੀਅਮਜ਼ ਨੂੰ ਉਸਦੀਆਂ ਆਪਣੀਆਂ ਲੈਸਬੀਅਨ ਪਲਪ ਦੀਆਂ ਕਿਤਾਬਾਂ ਲਿਖਣ ਲਈ ਕਿਹਾ ਗਿਆ ਸੀ।[9]

ਉਸੇ ਸਮੇਂ ਵਿਲੀਅਮਜ਼ ਨੇ ਆਪਣੇ ਇਨ੍ਹਾਂ ਝੂਠੇ ਨਾਵਾਂ ਨਾਲ ਪੇਪਰਬੈਕ ਲੈਸਬੀਅਨ ਪਲਪ ਲਿਖਣਾ ਸ਼ੁਰੂ ਕਰ ਦਿੱਤਾ, ਇਹ ਨਾਂ ਸਨ: ਸਲੋਨ ਬ੍ਰਿਟੇਨ, ਸਲੋਨੇ ਬ੍ਰਿਟੇਨ, ਸਲੋਨੇ ਬ੍ਰਿਟਨ, ਸਲੋਨ ਬ੍ਰਿਟਨ ਅਤੇ ਸੰਭਾਵਤ ਤੌਰ 'ਤੇ ਇਸ ਨਾਂ ਨਾਲ ਮਿਲਦੇ ਜੁਲਦੇ ਹੋਰ ਨਾਂ ਵੀ ਹੋਣਗੇ। ਉਸਨੇ 1959 ਵਿੱਚ ਆਪਣੇ ਪਹਿਲੇ ਦੋ ਨਾਵਲ ਪ੍ਰਕਾਸ਼ਤ ਕੀਤੇ: 'ਫਸਟ ਪਰਸਨ-ਥਰਡ ਸੈਕਸ' ਅਤੇ 'ਦ ਨੀਡਲ' ਆਦਿ। ਇਹ ਕਿਤਾਬਾਂ ਕ੍ਰਮਵਾਰ ਨਿਊਜ਼ਸਟੈਂਡ ਲਾਇਬ੍ਰੇਰੀ ਅਤੇ ਬੀਕਨ ਦੁਆਰਾ ਪ੍ਰਕਾਸ਼ਤ ਕੀਤੀਆਂ ਗਈਆਂ ਸਨ। ਦੋਵਾਂ ਪੁਸਤਕਾਂ ਵਿੱਚ ਲੈਸਬੀਅਨ ਜਾਂ ਦੁਲਿੰਗੀ ਸਾਰ ਸੀ,[8] ਇਸ ਤਰ੍ਹਾਂ ਵਿਲੀਅਮਜ਼ ਦਾ ਕੰਮ 50 ਅਤੇ 60ਵੇਂ ਦਹਾਕੇ ਦੇ ਲੈਸਬੀਅਨ ਪਲਪ ਫ਼ਿਕਸ਼ਨ ਦੀ ਕੈਨਨ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਵਿਲੀਅਮਜ਼ ਦੇ ਮੁੱਢਲੇ ਕੰਮ ਵਿੱਚ ਲੈਸਬੀਅਨ ਨਾਲ ਸਬੰਧਿਤ ਸਕਾਰਾਤਮਕ ਚਿਤਰਣ ਸਨ, ਜਿਸ ਨਾਲ ਉਹ ਲੈਸਬੀਅਨ ਪੱਖੀ ਪਲਪ ਲੇਖਕ ਬਣ ਗਈ।[10]

ਉਸਦਾ 1961 ਦਾ ਨਾਵਲ 'ਦੀਜ਼ ਕੁਰੀਅਸ ਪਲੇਜ਼ਰਜ਼' ਸਲੋਨੇ ਬ੍ਰਿਟੇਨ ਦੇ ਮੁੱਖ ਕਿਰਦਾਰ ਦੁਆਲੇ ਘੁੰਮਦਾ ਹੈ। ਇਹ ਸੋਚਿਆ ਜਾਂਦਾ ਹੈ ਕਿ ਇਹ ਪਲਾਟ ਕੁਝ ਹੱਦ ਤੱਕ ਵਿਲੀਅਮਜ਼ ਦੀ ਸਵੈ-ਜੀਵਨੀ ਹੈ, ਜਾਂ ਘੱਟੋ ਘੱਟ ਇੱਕ ਅਜਿਹੇ ਲੈਸਬੀਅਨ ਰਿਸ਼ਤੇ ਨੂੰ ਦਰਸਾਉਂਦੀ ਹੈ ਜਿਸਦਾ ਵਿਲੀਅਮਜ਼ ਨੇ ਸੁਪਨਾ ਦੇਖਿਆ ਸੀ। ਇਸ ਪੁਸਤਕ ਵਿੱਚ ਹੈਰੀ “ਹੈਪੀ” ਬ੍ਰਾਡਮੈਨ ਨਾਮ ਦਾ ਕਿਰਦਾਰ ਹੈ, ਜੋ ਮਿਡਵੁੱਡ ਬੁਕਸ ਦੇ ਸਹਿ-ਸੰਸਥਾਪਕ ਅਤੇ ਪ੍ਰਕਾਸ਼ਕ ਹੈਰੀ ਸ਼ੌਰਟਨ ਵਰਗਾ ਉਤਸੁਕ ਹੈ।[8] ਵਿਲਿਅਮਜ਼ ਦੇ ਇਸ ਕਿਰਦਾਰ ਨੂੰ ਸ਼ਾਮਲ ਕਰਨਾ ਪਾਠਕਾਂ ਨੂੰ ਇਸ ਬਾਰੇ ਸੰਕੇਤ ਦੇਣਾ ਹੋ ਸਕਦਾ ਹੈ ਕਿ ਇਹ ਮਿਡਵੁੱਡ ਦੇ ਪਹਿਲੇ ਸੰਪਾਦਕਾਂ ਅਤੇ ਲੇਖਕਾਂ ਵਿਚੋਂ ਇੱਕ ਸੀ।

ਵਿਲੀਅਮਜ਼ ਨੇ ਆਪਣੇ ਕਰੀਅਰ ਵਿੱਚ ਅੱਠ ਹੋਰ ਲੈਸਬੀਅਨ ਪਲਪ ਨਾਵਲ ਪ੍ਰਕਾਸ਼ਤ ਕੀਤੇ ਸਨ, ਨਾਲ ਹੀ ਦੋ ਛੋਟੇ ਛੋਟੇ ਨਾਵਲ ਜੋ ਮਿਡਵੁੱਡ ਡਬਲਜ਼ ਵਜੋਂ ਪ੍ਰਕਾਸ਼ਤ ਹੋਏ ਸਨ।[8] ਲੈਸਬੀਅਨ ਅਤੇ ਦੁਲਿੰਗੀ ਪਾਤਰਾਂ ਦੀ ਯਥਾਰਥਵਾਦੀ ਅਤੇ ਹਮਦਰਦੀ ਭਰੀ ਤਸਵੀਰ ਲਈ ਉਸਦੀ ਅੱਜ ਵੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਪਰੰਤੂ ਉਸਦੇ ਬਾਅਦ ਦੇ ਨਾਵਲ ਜ਼ਿਆਦਾਤਰ ਉਦਾਸ ਅਤੇ ਨਿਰਾਸ਼ਾਜਨਕ ਅੰਤ ਵਾਲੇ ਸਨ।[10]

ਮੌਤ[ਸੋਧੋ]

ਸਾਥੀ ਪਲਪ ਲੇਖਕ ਗਿਲਬਰਟ ਫੌਕਸ ਨੇ ਵਿਲੀਅਮਜ਼ ਬਾਰੇ ਕਿਹਾ ਹੈ: “ਉਸਦੇ ਪਰਿਵਾਰ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਲੈਸਬੀਅਨ ਹੈ”।[11] ਵਿਲੀਅਮਜ਼ ਦੀ ਮਰਜ਼ੀ ਖਿਲਾਫ਼ ਵਿਆਹ, ਉਸਦੇ ਪਰਿਵਾਰ ਦੇ ਲੈਸਬੀਅਨਵਾਦ ਉੱਤੇ ਅਧਾਰਿਤ ਵਿਸ਼ਵਾਸ ਅਤੇ ਉਸਦੀਆਂ (ਕਈ ਵਾਰੀ) ਕਈ ਦੁਖਦਾਈ ਲਿਖਤਾਂ ਨਾਲ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਵਿਲੀਅਮਜ਼ ਕਦੇ ਵੀ ਆਜ਼ਾਦ ਅਤੇ ਜਨਤਕ ਤੌਰ 'ਤੇ ਆਪਣੇ ਆਪ ਨੂੰ ਖੁਲ੍ਹ ਨਹੀਂ ਦੇ ਸਕੀ। ਇਸ ਦੀ ਬਜਾਏ ਉਸਨੇ ਆਪਣੀ ਸੁਰੱਖਿਆ ਬਣਾਈ ਰੱਖਣ ਲਈ ਆਪਣੇ ਆਪ ਨੂੰ ਖੁਸ਼ਹਾਲ, ਲੈਸਬੀਅਨ ਸਬੰਧਿਤ ਉਪਨਾਮ ਹੇਠ ਲਿਖਣ ਦੀ ਕੋਸ਼ਿਸ਼ ਕੀਤੀ।

ਵਿਲੀਅਮਜ਼ ਨੇ ਆਪਣੇ 32 ਵੇਂ ਜਨਮਦਿਨ, 23 ਦਸੰਬਰ 1963 ਤੋਂ ਛੇ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਹ ਆਪਣੇ ਪਤੀ ਦੇ ਕੰਮਕਾਜ ਨਾਲ ਸਬੰਧਿਤ ਹੋਈ ਪਾਰਟੀ ਤੋਂ ਬਾਅਦ ਪਤੀ ਨਾਲ ਕਾਰ ਚਲਾ ਕੇ ਘਰ ਜਾ ਰਹੀ ਸੀ। ਜ਼ਾਹਿਰ ਹੈ ਕਿ ਉਸਨੇ ਕਾਰ ਦਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ ਗੱਡੀ ਦਰੱਖਤ ਨਾਲ ਟਕਰਾ ਗਈ। ਇਸ ਘਟਨਾ ਵਿੱਚ ਵਿਲੀਅਮਜ਼ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ।[6][7]

ਉਸ ਨੂੰ ਬੈਰੀਟਾਉਨ, ਨਿਊ ਯਾਰਕ ਵਿੱਚ ਦਫ਼ਨਾਇਆ ਗਿਆ ਹੈ।[6][7][7]

ਰਚਨਾਵਾਂ[ਸੋਧੋ]

  • ਫਸਟ ਪਰਸਨ-ਥਰਡ ਸੈਕਸ, 1959[12]
  • ਦ ਨੀਡਲ, 1959
  • ਮੀਟ ਮਰਲਿਨ, 1960
  • ਅਨਨੈਚਰੁਲ, 1960[13]
  • ਇੰਟੈਸੇਬਲ, 1960
  • ਦੀਜ਼ ਕੁਰੀਅਸ ਪਲੇਜ਼ਰ, 1961
  • ਦੇਟ ਅਦਰ ਹੰਗਰ, 1961
  • ਵੂਮਨ ਡਾਕਟਰ, 1962
  • ਲੈਡਰ ਆਫ ਫਲੇਸ਼, 1962[14]
  • ਦ ਡੇਲੀਕੇਟ ਵਾਈਸ, 1963[15][16]
  • ਫਾਈਂਡਰਜ਼ ਕੀਪਰਜ਼, 1965
  • ਸਮਰ ਆਫ ਸਿਨ
  • ਪੀਪ ਬੂਥ

ਹਵਾਲੇ[ਸੋਧੋ]

  1. "Elaine H Cumming" in the New York, New York, Birth Index, 1910-1965
  2. "Elaine Cummings Williams (1930-1963) - Find A..." www.findagrave.com (in ਅੰਗਰੇਜ਼ੀ). Retrieved 2020-09-02.
  3. "Alexander Cumming" in the New York, New York, Marriage License Indexes, 1907-2018 (New York City Municipal Archives; New York, New York; Borough: Manhattan; Volume Number: 5).
  4. "Edna Louise Cumming" in the New York, New York, Index to Death Certificates, 1862-1948 (New York City Department of Records & Information Services; New York City, New York; New York City Death Certificates; Borough: Queens; Year: 1937).
  5. "Elaine H Cumming" in the New York, New York, Marriage License Indexes, 1907-2018 (New York City Municipal Archives; New York, New York; Borough: Manhattan; Volume Number: 44).
  6. 6.0 6.1 6.2 "Red Hook Woman Killed in Crash". The Rhinebeck Gazette. Rhinebeck, New York. 26 December 1963. p. 8. Retrieved 2 September 2020.
  7. 7.0 7.1 7.2 7.3 "Photos of Elaine Cummings Williams - Find A Grave..." www.findagrave.com (in ਅੰਗਰੇਜ਼ੀ). Retrieved 2020-09-02.
  8. 8.0 8.1 8.2 8.3 "The Curious Case of Sloane Britain". Those Sexy Vintage Sleaze Books (in ਅੰਗਰੇਜ਼ੀ). 2009-11-17. Retrieved 2020-07-23.
  9. "Midwood Tower Publications". msvulpf.omeka.net. Retrieved 2020-09-02.
  10. 10.0 10.1 "Williams, Elaine (Sloan Britton)". msvulpf.omeka.net. Retrieved 2020-07-23.
  11. "Lynn Munroe Books". lynn-munroe-books.com. Retrieved 2020-07-24.
  12. St. Sukie de la Croix (11 July 2012). Chicago Whispers: A History of LGBT Chicago before Stonewall. University of Wisconsin Pres. p. 200. ISBN 978-0-299-28693-4. Retrieved 31 August 2020.
  13. Britain, Sloane (1960). "Unnatural". msvulpf.omeka.net (in English). Retrieved 2020-09-02.{{cite web}}: CS1 maint: unrecognized language (link)
  14. "LADDER OF FLESH, by Sloane Britain - 1962". Panoply Books (in ਅੰਗਰੇਜ਼ੀ). Retrieved 2020-09-02.[permanent dead link]
  15. "The Delicate Vice by Sloan Britton #F310 Lesbian 1963 Midwood paperback sleaze | #418375805". Worthpoint (in ਅੰਗਰੇਜ਼ੀ). Retrieved 2020-09-02.
  16. Britain, Sloane (1963). "Delicate vice (The)". msvulpf.omeka.net (in English). Retrieved 2020-09-02.{{cite web}}: CS1 maint: unrecognized language (link)