ਸਿੱਖ ਰੀਤਾਂ
ਦਿੱਖ
ਸਿੱਖ ਰੀਤਾਂ ਬਹੁਤ ਸਰਲ, ਦਿਸ਼ਾ-ਨਿਰਦੇਸ਼ ਹਨ ਜਿਹੜੇ ਸਿੱਖ ਗੁਰੂਆਂ ਨੇ ਬਣਾਏ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸਿੱਖ ਇੱਕ ਅਨੁਸ਼ਾਸਿਤ ਜ਼ਿੰਦਗੀ ਜੀਵੇ, ਨਾਮ ਜਪੇ, ਕਿਰਤ ਕਰੇ ਅਤੇ ਆਪਣੀ ਕਿਰਤ ਵੰਡ ਕੇ ਛਕੇ। ਸਾਰਿਆਂ ਨੇ ਸਿਮਰਨ ਕਰਨਾ ਹੁੰਦਾ ਹੈ ਅਤੇ ਸੇਵਾ ਅਤੇ ਅਧਿਆਤਮਕ ਤੌਰ 'ਤੇ ਅੱਗੇ ਵੱਧਣਾ ਹੈ।
ਇੱਕ ਸਿੱਖ ਨੇ ਹੇਠ ਲਿਖੀਆਂ ਹਦਾਇਤਾਂ ਅਨੁਸਾਰ ਜ਼ਿੰਦਗੀ ਜਿਊਣੀ ਹੁੰਦੀ ਹੈ:
1. ਸਵੇਰੇ ਅੰਮ੍ਰਿਤ ਵੇਲੇ ਉੱਠਣਾ।
2. ਨਹਾਉਣ ਅਤੇ ਪਿੰਡੇ ਨੂੰ ਸਾਫ਼ ਕਰਨਾ।
3. ਰੱਬ ਦਾ ਨਾਂ ਜੱਪ ਕੇ ਮਨ ਨੂੰ ਸਾਫ਼ ਕਰਨਾ।
4. ਪਰਵਾਰਕ ਜੀਵਨ ਵਿੱਚ ਰੁੱਝਣਾ ਅਤੇ ਟੱਬਰ ਪ੍ਰਤੀ ਆਪਣੀਆਂ ਜ਼ਿੰਮੇਦਾਰੀਆਂ ਸਮਝਣੀਆਂ।
5. ਆਪਣੇ ਹੱਕ ਦੀ ਕਮਾਈ ਖਾਓ।
6. ਕੰਮਜ਼ੋਰ ਦੀ ਪੈਸਿਆਂ ਜਾਂ ਸਰੀਰਕ ਤੌਰ ਤੇ ਸਹਾਇਤਾ ਕਰੋ।
7. ਆਪਣੀਆਂ ਪੰਥ ਪ੍ਰਤੀ ਜ਼ਿੰਮੇਦਾਰੀਆਂ ਸਮਝਣੀਆਂ ਅਤੇ ਆਪਣੇ ਪੰਥ ਦੀ ਦੇਖ-ਰੇਖ ਕਰਣੀ।