ਸਿੱਖ ਗੁਰੂ
ਸਿੱਖ ਗੁਰੂ ਸਾਹਿਬਾਨ ਸਿੱਖ ਧਰਮ ਦੇ ਰੂਹਾਨੀ ਮਾਲਕ ਹਨ, ਜਿਨਾਂ ਨੇ 1469 ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ।[2] 1469 ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਜਿਨਾਂ ਤੋਂ ਬਾਅਦ ਨੌਂ ਹੋਰ ਗੁਰੂ ਸਾਹਿਬਾਨ ਹੋਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।[3]
ਸ਼ਬਦੀ ਅਰਥ ਅਤੇ ਪਰਿਭਾਸ਼ਾ
[ਸੋਧੋ]ਗੁਰੂ ਸ਼ਬਦ ਸੰਸਕ੍ਰਿਤ ਵਿੱਚ ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਹਰ ਜਾਂ ਮਾਸਟਰ ਲਈ ਹੁੰਦਾ ਹੈ।[4] ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'।[5] ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ।
ਭਾਈ ਵੀਰ ਸਿੰਘ ਜੀਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖਸ਼ਬਦ ਸੰਸਕ੍ਰਿਤਸ਼ਬਦ ਸ਼ਿਸ਼ਯ[6] ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।
ਜੀਵਨ ਬਿਓਰਾ
[ਸੋਧੋ]| ਲੜੀ ਨੰ. | ਨਾਂ | ਚਿੱਤਰ | ਜਨਮ ਮਿਤੀ | ਗੁਰਗੱਦੀ | ਜਨਮ ਥਾਂ | ਜਾਤੀ | ਪਿਤਾ | ਮਾਤਾ | ਜੋਤੀ ਜੋਤ | ਕਾਰਨ | ਜੋਤੀ ਜੋਤ ਦਾ ਕਾਰਨ |
|---|---|---|---|---|---|---|---|---|---|---|---|
| 1 | ਗੁਰੂ ਨਾਨਕ | 14 ਅਪਰੈਲ 1469 [note 1] | ਜਨਮ ਤੋਂ | ਨਨਕਾਣਾ ਸਾਹਿਬ, ਪੰਜਾਬ, ਦਿੱਲੀ ਸਲਤਨਤ | ਬੇਦੀ ਖਤਰੀ | ਕਲਿਆਣ ਦਾਸ ਬੇਦੀ | ਮਾਤਾ ਤ੍ਰਿਪਤਾ | 22 ਸਤੰਬਰ 1539 (ਉਮਰ 70) | ਕੁਦਰਤੀ ਕਾਰਨ | ਕਰਤਾਰਪੁਰ, ਪੰਜਾਬ, ਮੁਗਲ ਸਾਮਰਾਜ | |
| 2 | ਗੁਰੂ ਅੰਗਦ | 31 ਮਾਰਚ 1504 | 7 ਸਤੰਬਰ 1539 | ਮੁਕਤਸਰ, ਪੰਜਾਬ, ਮੁਗਲ ਸਾਮਰਾਜ | ਤ੍ਰੇਹਨ ਖਤਰੀ | ਬਾਬਾ ਫੇਰੂ ਮੱਲ | ਮਾਤਾ ਰਾਮੋ | 29 ਮਾਰਚ 1552 (ਉਮਰ 47) | ਕੁਦਰਤੀ ਕਾਰਨ | ਖਡੂਰ ਸਾਹਿਬ, ਪੰਜਾਬ, ਮੁਗਲ ਸਾਮਰਾਜ | |
| 3 | ਗੁਰੂ ਅਮਰਦਾਸ | 5 ਮਈ 1479 | 26 ਅਪਰੈਲ 1552 | ਅੰਮ੍ਰਿਤਸਰ, ਪੰਜਾਬ, ਮੁਗਲ ਸਾਮਰਾਜ | ਭੱਲਾ ਖੱਤਰੀ | ਤੇਜ ਭਾਨ ਭੱਲਾ | ਮਾਤਾ ਲੱਛਮੀ | 1 ਸਤੰਬਰ 1574 (ਉਮਰ 95) | ਕੁਦਰਤੀ ਕਾਰਨ | ਗੋਇੰਦਵਾਲ, ਲਾਹੌਰ ਸੂਬਾ, ਮੁਗਲ ਸਾਮਰਾਜ | |
| 4 | ਗੁਰੂ ਰਾਮਦਾਸ | 24 ਸਤੰਬਰ 1534 | 1 ਸਤੰਬਰ 1574 | ਲਾਹੌਰ, ਪੰਜਾਬ, ਮੁਗਲ ਸਾਮਰਾਜ | ਸੋਢੀ ਖਤਰੀ | ਬਾਬਾ ਹਰ ਦਾਸ | ਮਾਤਾ ਦਇਆ | 1 ਸਤੰਬਰ 1581 (ਉਮਰ 46) | ਕੁਦਰਤੀ ਕਾਰਨ | ਗੋਇੰਦਵਾਲ, ਲਾਹੌਰ ਸੂਬਾ, ਮੁਗਲ ਸਾਮਰਾਜ | |
| 5 | ਗੁਰੂ ਅਰਜਨ | 15 ਅਪ੍ਰੈਲ 1563 | 1 ਸਤੰਬਰ 1581 | ਗੋਇੰਦਵਾਲ, ਪੰਜਾਬ, ਮੁਗਲ ਸਾਮਰਾਜ | ਸੋਢੀ ਖਤਰੀ | ਗੁਰੂ ਰਾਮਦਾਸ | ਮਾਤਾ ਭਾਨੀ | 30 ਮਈ 1606 (ਉਮਰ 43) | ਮੁਗਲ ਸਮਰਾਟ ਜਹਾਂਗੀਰ ਦੁਆਰਾ ਸਜ਼ਾ | ਲਾਹੌਰ, ਲਾਹੌਰ ਸੂਬਾ, ਮੁਗਲ ਸਾਮਰਾਜ | |
| 6 | ਗੁਰੂ ਹਰਗੋਬਿੰਦ | 19 ਜੂਨ 1595 | 25 ਮਈ 1606 | ਅੰਮ੍ਰਿਤਸਰ, ਲਾਹੌਰ ਸੂਬਾ, ਮੁਗਲ ਸਾਮਰਾਜ | ਸੋਢੀ ਖਤਰੀ | ਗੁਰੂ ਅਰਜਨ | ਮਾਤਾ ਗੰਗਾ | 28 ਫਰਵਰੀ 1644 (ਉਮਰ 48) | ਕੁਦਰਤੀ ਕਾਰਨ | ਕੀਰਤਪੁਰ ਸਾਹਿਬ, ਲਾਹੌਰ ਸੂਬਾ, ਮੁਗਲ ਸਾਮਰਾਜ | |
| 7 | ਗੁਰੂ ਹਰਿਰਾਇ | 16 ਜਨਵਰੀ 1630 | 3 ਮਾਰਚ 1644 | ਕੀਰਤਪੁਰ ਸਾਹਿਬ, ਲਾਹੌਰ ਸੂਬਾ, ਮੁਗਲ ਸਾਮਰਾਜ | ਸੋਢੀ ਖਤਰੀ | ਬਾਬਾ ਗੁਰਦਿੱਤਾ | ਮਾਤਾ ਨਿਹਾਲ ਕੌਰ | 6 ਅਕਤੂਬਰ 1661 (ਉਮਰ 31) | ਕੁਦਰਤੀ ਕਾਰਨ | ਦਿੱਲੀ, ਦਿੱਲੀ ਸੂਬਾ, ਮੁਗਲ ਸਾਮਰਾਜ | |
| 8 | ਗੁਰੂ ਹਰਿ ਕ੍ਰਿਸ਼ਨ | 7 ਜੁਲਾਈ 1656 | 7 ਅਕਤੂਬਰ 1661 | ਕੀਰਤਪੁਰ ਸਾਹਿਬ, ਲਾਹੌਰ ਸੂਬਾ, ਮੁਗਲ ਸਾਮਰਾਜ | ਸੋਢੀ ਖਤਰੀ | ਗੁਰੂ ਹਰਿਰਾਇ | ਮਾਤਾ ਕ੍ਰਿਸ਼ਨ ਕੌਰ | 30 ਮਾਰਚ 1664 (ਉਮਰ 7) | ਚੇਚਕ | ਦਿੱਲੀ, ਦਿੱਲੀ ਸੁਬਾ, ਮੁਗਲ ਸਾਮਰਾਜ | |
| 9 | ਗੁਰੂ ਤੇਗ ਬਹਾਦਰ | 1 ਅਪ੍ਰੈਲ 1621 | 20 ਮਾਰਚ 1664 | ਅੰਮ੍ਰਿਤਸਰ, ਲਾਹੌਰ ਸੂਬਾ, ਮੁਗਲ ਸਾਮਰਾਜ | ਸੋਢੀ ਖਤਰੀ | ਗੁਰੂ ਹਰਗੋਬਿੰਦ | ਮਾਤਾ ਨਾਨਕੀ | 11 ਨਵੰਬਰ 1675 (ਉਮਰ 54) | ਮੁਗਲ ਸਮਰਾਟ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ | ਦਿੱਲੀ, ਦਿੱਲੀ ਸੂਬਾ, ਮੁਗਲ ਸਾਮਰਾਜ | |
| 10 | ਗੁਰੂ ਗੋਬਿੰਦ ਸਿੰਘ | 14 ਫਰਵਰੀ 1666 ਈ | 11 ਨਵੰਬਰ 1675 ਈ | ਪਟਨਾ ਸਾਹਿਬ, ਬਿਹਾਰ ਸੂਬਾ, ਮੁਗਲ ਸਾਮਰਾਜ | ਸੋਢੀ ਖਤਰੀ | ਗੁਰੂ ਤੇਗ ਬਹਾਦਰ | ਮਾਤਾ ਗੁਜਰੀ | 7 ਅਕਤੂਬਰ 1708 (ਉਮਰ 41) | ਵਜ਼ੀਰ ਖਾਨ ਦੇ ਹੁਕਮ 'ਤੇ ਜਮਸ਼ੇਦ ਖਾਨ ਅਤੇ ਵਸੀਲ ਬੇਗ ਦੁਆਰਾ ਕਤਲ ਕੀਤਾ ਗਿਆ ਸੀ। | ਹਜ਼ੂਰ ਸਾਹਿਬ, ਬਿਦਰ ਸੂਬਾ, ਮੁਗਲ ਸਾਮਰਾਜ | |
| 11 | ਗੁਰੂ ਪੰਥ[7][8][9][10] | ਵੈਸਾਖੀ, ਅਪ੍ਰੈਲ 1699[11] | ਕੇਸਗੜ੍ਹ ਕਿਲਾ, ਆਨੰਦਪੁਰ ਸਾਹਿਬ, ਪੰਜਾਬ[12] | ਕੋਈ ਜਾਤੀ ਨਹੀਂ[13][14] | ਗੁਰੂ ਗੋਬਿੰਦ ਸਿੰਘ (ਆਤਮਕ ਤੌਰ 'ਤੇ)[7] | ਮਾਤਾ ਸਾਹਿਬ ਦੇਵਾਨ (ਰੂਹਾਨੀ)[15] | 18ਵੀਂ ਸਦੀ ਵਿੱਚ ਪ੍ਰਚਲਿਤ ਹੋਣ ਦੇ ਬਾਵਜੂਦ, ਰਣਜੀਤ ਸਿੰਘ ਦੇ ਉਭਾਰ ਤੋਂ ਬਾਅਦ ਗੁਰਗੱਦੀ ਦਾ ਇਹ ਤਰੀਕਾ ਪਤਨ ਵੱਲ ਚਲਾ ਗਿਆ ਅਤੇ ਅੱਜ ਕੱਲ੍ਹ ਗੁਰੂ ਗ੍ਰੰਥ ਦੁਆਰਾ ਢੱਕੇ ਹੋਣ ਕਰਕੇ ਇਸਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ।[7] | ||||
| 12 | ਗੁਰੂ ਗ੍ਰੰਥ ਸਾਹਿਬ | 29 ਅਗਸਤ 1604 (ਪਹਿਲੇ ਖਰੜੇ [ਆਦਿ ਗ੍ਰੰਥ] ਦੇ ਸੰਕਲਨ ਦੇ ਪੂਰਾ ਹੋਣ ਦੀ ਮਿਤੀ) |
20 ਅਕਤੂਬਰ 1708 | ਅੰਮ੍ਰਿਤਸਰ, ਲਾਹੌਰ ਸੂਬਾ, ਮੁਗਲ ਸਾਮਰਾਜ (ਸੰਪਾਦਨਾ ਦੀ ਥਾਂ) |
ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਰਮ ਗ੍ਰੰਥ, ਜਿਸਨੂੰ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। | ||||||
ਗੁਰੂਕਾਲ ਦੀ ਸਮਾਂ-ਸੂਚੀ
[ਸੋਧੋ]
ਬੰਸਾਵਲੀ ਗੁਰੂ ਸਹਿਬਾਨ ਕੀ
[ਸੋਧੋ]ਇਹ ਵੀ ਦੇਖੋ
[ਸੋਧੋ]ਨੋਟਸ
[ਸੋਧੋ]- ↑ Officially observed on ਕੱਤਕ ਪੂਰਨਮਾਸੀ (ਅਕਤੂਬਰ–ਨਵੰਬਰ)
- ↑ Listed names and relations might vary from source to source since different aspects of Sikh history have been written by many individuals over the course of past six centuries
ਹਵਾਲਾ
[ਸੋਧੋ]- ↑ The Sikhs. E.J. Brill. p. 38. ISBN 9004095543.
- ↑ Sen, Sailendra (2013). A Textbook of Medieval Indian History. Primus Books. pp. 186–187. ISBN 978-9-38060-734-4.
- ↑ The Sikhs: faith, philosophy & folk. Lustre Press. 1998. ISBN 978-8174360373.
- ↑ Stefan Pertz (2013), The Guru in Me - Critical Perspectives on Management, GRIN Verlag, ISBN 978-3638749251, pages 2-3
- ↑ Singh, Veer (1964). Sri Guru Granth Kosh. p. 122.
- ↑ World religions: from ancient history to the present. ISBN 978-0-87196-129-7.
- ↑ 7.0 7.1 7.2 ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:0 - ↑ Sikh Rehat Maryada: Section Six, Chapter XIII, Article XXIII, a.
- ↑ Singh, Sikandar (2012). Sikh heritage : ethos & relics. Roopinder Singh, Paul Michael Taylor. New Delhi. pp. 21, 23. ISBN 978-81-291-1983-4. OCLC 828612294.
The ten Gurus organised their disciples into sangats and infused their personality again into the Sikhs. This led to a remarkable development in the institution of 'Guru-ship', which eventually became the Guru Panth, thus bestowing divinity on the people. ... The Sikh assemblies also acquired great sanctity, owing to the belief that the spirit of the Guru lived and moved among them collectively, the whole body being called the panth. This panth follows the path shown by the way the Gurus lived their lives, as also the precepts laid down by them. In turn, it is regarded as an embodiment of the Guru—Guru Panth. In 1699, Guru Gobind Singh, the tenth Guru, himself received baptism from the five Sikhs he had first initiated. The panth, the assembly and the Guru became one. After his demise, there was no living Guru for the Sikhs. The Shabad, in the presence of the sangat, became the Guru, the guiding light and in presence of Akalpurakh, the Timeless Being. The panth thus was invested with the personality of the Guru, and the incorporated Word became Gyan Guru (knowledge). This panth, called the Khalsa, was to be the Guru in spirit, and was authorised to work with collective responsibility, with Guru Granth Sahib as its guiding spirit.
{{cite book}}: CS1 maint: location missing publisher (link) - ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named:1 - ↑ Tatla, Darsham Singh (8 August 2005). The Sikh Diaspora: The Search For Statehood. Routledge. p. 281. ISBN 9781135367442.
- ↑ Dowley, Tim (1 June 2019). A Brief Introduction to Jainism and Sikhism. Fortress Press. p. 102. ISBN 9781506450391.
- ↑ Singh, Nikky-Guninder Kaur (2004). O'Brien, Joanne; Palmer, Martin (eds.). World Religions: Sikhism. Infobase Publishing. p. 87. ISBN 9781438117799.
- ↑ Dowley, Tim (1 July 2018). Partridge, Christopher (ed.). A Short Introduction to World Religions. Fortress Press. p. 308. ISBN 9781506446028.
- ↑ Singh, Nikky-Guninder Kaur (1 February 2012). The Birth of the Khalsa: A Feminist Re-Memory of Sikh Identity (illustrated ed.). State University of New York Press. p. 37. ISBN 9780791482667.