ਕੇ. ਐਨ. ਪ੍ਰਭੂ
ਦਿੱਖ
ਕੇ. ਨਿਰਾਨ ਪ੍ਰਭੂ (1923 - 30 ਜੁਲਾਈ 2006) ਇੱਕ ਪ੍ਰਮੁੱਖ ਭਾਰਤੀ ਪੱਤਰਕਾਰ ਸੀ ਜਿਸ ਨੇ ਕ੍ਰਿਕਟ ਵਿੱਚ ਮਾਹਰਤਾ ਹਾਸਲ ਕੀਤੀ ਸੀ।
ਉਸਦਾ ਸਭ ਤੋਂ ਵਧੀਆ ਕੰਮ ਟਾਈਮਜ਼ ਆਫ ਇੰਡੀਆ ਅਖ਼ਬਾਰ ਲਈ ਕੰਮ ਕਰਦਿਆਂ ਕੀਤਾ ਗਿਆ ਸੀ। ਉਹ 1948 ਵਿਚ ਅਖ਼ਬਾਰ ਵਿਚ ਸ਼ਾਮਿਲ ਹੋਇਆ ਅਤੇ 1959 ਤੋਂ 1983 ਤੱਕ ਖੇਡ ਸੰਪਾਦਕ ਰਿਹਾ। ਉਸ ਦਾ ਕੋਈ ਵੀ ਕੰਮ ਕਿਤਾਬਾਂ ਵਜੋਂ ਪ੍ਰਕਾਸ਼ਿਤ ਨਹੀਂ ਹੋਇਆ।
1998 ਵਿਚ ਕ੍ਰਿਕਟ ਵਿਚ ਪਾਏ ਯੋਗਦਾਨ ਬਦਲੇ ਉਸਨੂੰ ਸੀ.ਕੇ. ਨਾਇਡੂ ਪੁਰਸਕਾਰ ਦਿੱਤਾ ਗਿਆ ਸੀ।
ਉਹ ਇਕੋ ਖੇਡ ਪੱਤਰਕਾਰ ਸੀ ਜਿਸ ਨੂੰ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਸੀ.ਕੇ. ਨਾਇਡੂ ਟਰਾਫੀ ਮਿਲੀ ਹੈ, ਜੋ ਕਿ ਆਮ ਤੌਰ 'ਤੇ ਕ੍ਰਿਕਟ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ।
ਉਸਦੇ ਇੱਕ ਧੀ ਅਤੇ ਇੱਕ ਪੁੱਤਰ ਹੈ।[1] ਉਸ ਦੀ ਮੌਤ ਤੋਂ ਬਾਅਦ ਪ੍ਰੈਸ ਕਲੱਬ ਮੁੰਬਈ ਨੇ ਉਨ੍ਹਾਂ ਦੇ ਸਨਮਾਨ ਵਿੱਚ ਕ੍ਰਿਕਟ ਲੇਖਣੀ ਵਿੱਚ ਐਕਸੀਲੈਂਸ ਲਈ ਕੇ.ਐਨ. ਪ੍ਰਭੂ ਪੁਰਸਕਾਰ ਦਿੱਤਾ। [2]
ਹਵਾਲੇ
[ਸੋਧੋ]- ↑ "K N Prabhu dies at 83". Indian Express. Retrieved 6 May 2016.
- ↑ "The Press Club awards for Excellence in Journalism 2012". Bollyspice. Retrieved 6 May 2016.