ਸਮੱਗਰੀ 'ਤੇ ਜਾਓ

ਅਲੰਕਾਰ ਸੰਪਰਦਾਇ(ਅਲੰਕਾਰਗਤ ਦੋੋਸ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਲੰਕਾਰਗਤ - ਦੋਸ਼:-

ਵਾਮਨ ਕੁੁੱਝ ਭਾਰਤੀ ਕਾਵਿ- ਸ਼ਾਸਤਰ ਦੇ ਆਚਾਰੀਆਂ ਨੇੇ ਕਾਵਿ 'ਚ ਉਪਮਾ, ਯਮਕ, ਅਨੁਪ੍ਰਾਸ ਆਦਿ ਕੁੁੱਝ ਅਲੰਕਾਰਾਂ ' ਚ ਰਹਿਣ ਵਾਲੇ ਦੋਸ਼ਾਂ ਦੇ ਸਰੂੂੂਪ ਦਾ ਵੀ ਵਿਵੇਚਨ ਕੀਤਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ, "ਕਾਵਿ 'ਚ ਅਲੰਕਾਰਾਂ ਦਾ ਆਯੋਜਨ ਕਰਨ ਵੇਲੇ ਕਵੀ ਨੂੰ ਚਾਹੀਦਾ ਹੈ ਕਿ ਉਹ ਕਹੇ ਗਏ ਅਲੰੰਕਾਰ - ਦੋਸ਼ਾਂ ਤੋਂ ਬਚੇ ।"ਪਰ ਮੰਮਟ ਅਤੇ ਵਿਸ਼ਵਨਾਥ ਆਦਿ ਦਾ ਮੰਤਵ ਹੈ ਕਿ , " ਅਲੰੰਕਾਰ-ਦੋਸ਼ਾਂ ਦਾ ਵੱਖਰੇ ਤੌਰ 'ਤੇ ਵਿਵੇੇਚਨ ਕਰਨ ਦੀ ਕੋੋਈ ਲੋੜ ਨਹੀਂ ਹੈ ਕਿਉਂਕਿ ਇਨ੍ਹਾਂ ਦਾ ਅੰਤਰਭਾਵ ਪਹਿਲਾਂ ਕਹੇ ਗਏ ਦੋਸ਼ਾਂ 'ਚ ਹੀ ਹੋ ਜਾਂਦਾ ਹੈ।"[1][2]ਫਿਰ ਵੀ ਇਨ੍ਹਾਂ ਨੇ ਆਪਣੇ- ਆਪਣੇ ਗ੍ਰੰਥਾਂ 'ਚ ਕਾਵਿਗਤ ਦੋਸ਼ਾਂ ਦਾ ਵਿਵੇਚਨ ਕਰਦੇ ਹੋਏ ਕੁੱਝ ਕਾਵਿਗਤ ਅਲੰਕਾਰ - ਦੋਸ਼ਾਂ ਦੀ ਵੀ ਚਰਚਾ ਕੀਤੀ ਹੈ ਜਿਨ੍ਹਾਂ ਦੇ ਦੋਹਾਂ ਆਚਾਰੀਆਂ ਨੇ ਪਹਿਲਾਂ ਕਹੇ ਗਏ ਦੋਸ਼ਾਂ ਵਿੱਚ ਹੀ ਅੰਤਰਭਾਵ ਕਰ ਦਿੱੱਤਾ ਹੈ। ਜਿਵੇਂ ਕਿ:-

[ਸੋਧੋ]

1. ਉਕਤ ਦੋਹਾਂ ਆਚਾਰੀਆਂ ਦੇ ਮਤਾਨੁਸਾਰ ਅਨੁਪ੍ਰਾਸ ਅਲੰਕਾਰ ਵਿੱਚ ਪ੍ਰਸਿੱਧੀ ਦਾ ਅਭਾਵ, ਵਿਫ਼ਲਤਾ, ਵ੍ਰਿੱਤੀਆ (ਰੀਤੀਆਂ) ਦਾ ਵਿਰੋਧ ਤਿੰਨ ਦੋਸ਼ ਹੁੰਦੇ ਹਨ, ਜਿਨ੍ਹਾਂ ਦਾ ਕ੍ਰਮਵਾਰ - ਪ੍ਰਸਿੱਧੀਵਿਰੁੱਧਤਾ (ਅਰਥਦੋਸ਼), ਅਪੁਸ਼ਟਾਰਥਤਾ(ਅਰਥਦੋਸ਼), ਪ੍ਰਤੀਕੂਲ - ਵਰਣਤਾ(ਵਾਕਦੋਸ਼) ਤਿੰਨਾਂ ਦੋਸ਼ਾਂ 'ਚ ਅੰਤਰਭਾਵ ਹੋ ਜਾਂਦਾ ਹੈ ਕਿਉਂਕਿ ਇਹ ਵੀ ਉਨ੍ਹਾਂ ਦੇ ਸਰੂੂੂਪ ਵਾਲੇ ਹੀ ਹਨ।



2.ਯਮਕ ਅਲੰਕਾਰ ਦਾ ਪਦ ਜਾਂ ਸ਼ਲੋਕ ਦੇ ਤਿੰਨ ਚਰਣਾਂ ਵਿੱਚ ਸਥਾਪਨਾਰੂਪ ਜਿਹੜਾ ' ਅਯੁਕਤਤੱਵ' ਅਲੰਕਾਰਦੋਸ਼ ਹੁੰਦਾ ਹੈ। ਇਸਦਾ ਅੰਤਰਭਾਵ 'ਅਪ੍ਰਯੁਕਤਤਾ' ਪਦਦੋਸ਼ ਵਿੱਚ ਹੀ ਹੋ ਜਾਂਦਾ ਹੈ।


3. ਉਪਮਾ ਅਲੰਕਾਰ ਵਿੱਚ ਅਨੇਕ ਦੋਸ਼ਾਂ ਦਾ ਅੰਕਨ ਹੋਇਆ ਹੈ :- ਉਪਮਾ ਵਿੱਚ ਉਪਮਾਨ ਦੀ ਜਾਤੀਗਤ ਅਤੇ ਪ੍ਰਮਾਣਗਤ ਨਿਉਨਤਾ(ਕਮੀ) ਅਤੇ ਅਧਿਕਤਾ ਦਾ ਦੋਸ਼ ਅਸਲ 'ਚ 'ਅਨੁਚਿਤਾਰਥਤੱਵ' ਪਦਦੋਸ਼ ਵਿੱਚ ਸਮਾ ਜਾਂਦਾ ਹੈ ;


4.ਉਤਪ੍ਰੇਖਿਆ ਅਲੰਕਾਰ ਵਿੱਚ - 'ਮਨ੍ਯੇ',' ਧ੍ਰਵਮ੍', 'ਇਵ', 'ਸ਼ੰਕੇ'-ਆਦਿ ਪਦ ਹੀ ਸੰਭਾਵਨਾ (ਉਤਪ੍ਰੇਖਣ) ਨੂੰ ਪ੍ਰਗਟ ਕਰਨ ਵਿੱਚ ਸਮਰਥ ਹੁੰਦੇ ਹਨ, ਯਥਾ, ਆਦਿ ਪਦ ਨਹੀਂ।


5.ਸਮਾਸੋਕਤੀ ਅਲੰਕਾਰ ਵਿੱਚ ਸਾਧਾਰਣ ਵਿਸ਼ੇਸ਼ਣਾਂ ਦੀ ਸਮਰਥਾ ਨਾਲ ਹੀ ਉਪਮਾਨ ਦੇ ਪ੍ਰਤੀਯਮਾਨ(ਵਿਅੰਗ) ਹੋਣ 'ਤੇ ਵੀ ਉਸਦਾ ਸ਼ਬਦਾਂ ਦੁਆਰਾ ਕਥਨ ਕਰਨਾ 'ਅਨੁਪਾਦੇਯਤੱਵ' ਨਾਮ ਦਾ ਦੋਸ਼ ਮੰਨਿਆ ਗਿਆ ਹੈ ਜਿਸਦਾ ਅੰਤਰਭਾਵ 'ਅਪੁਸ਼ਟਾਰਥਤਾ' ਅਥਵਾ 'ਪੁਨਰੁਕਤਤਾ' ਅਰਥਦੋਸ਼ ਵਿੱਚ ਹੋ ਜਾਾਂਦਾ ਹੈ।


6. ਅਪ੍ਰਸਤੁਤਪ੍ਰਸ਼ੰਸਾ ਅਲੰਕਾਰ ਵਿੱਚ ਵੀ ਸਾਧਾਰਣ ਵਿਸ਼ੇਸ਼ਣਾਂ ਦੀ ਸਮਰਥਾ ਨਾਲ ਵਿਅੰਜਨਾ ਦੁਆਰਾ ਉਪਮੇਯ ਪ੍ਰਤੀਤ ਹੋ ਜਾਂਦਾ ਹੈ ਇਸ ਲਈ ਦੁਬਾਰਾ ਸ਼ਬਦਾਂ ਦੀ ਵਰਤੋਂ ਕਰਕੇ ਉਸਨੂੰ ' ਅਨੁਪਾਦੇਯਤੱਵ' ਦੋਸ਼ਯੁਕਤ ਨਹੀਂ ਬਣਾਉਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਦੋਸ਼ ਦਾ ਅੰਤਰਭਾਵ 'ਅਪੁਸ਼ਟਾਰਥਤੱਵ' ਜਾਂ 'ਪੁਨਰੁਕਤੱਵ' ਅਰਥਦੋਸ਼ਾਂ 'ਚ ਹੋ ਜਾਂਦਾ ਹੈ।


ਸੰਖੇਪ 'ਚ, ਕਾਵਿਕਾਰਾਂ ਅਤੇ ਸਾਹਿਤਕਾਰਾਂ ਲਈ ਕੇਵਲ ਉਦਾਹਰਣ ਵੱਜੋਂ ਉਪਰੋਕਤ ਕਾਵਿਗਤ ਕੁੱਝ ਅਲੰਕਾਰ - ਦੋਸ਼ਾਂ ਅਤੇ ਇਸੇ ਤਰ੍ਹਾਂ ਦੇ ਹੋਰ ਵੀ ਜਿਹੜੇ ਅਲੰਕਾਰ - ਦੋਸ਼ ਸੰਭਵ ਹੋ ਸਕਦੇ ਹੋਣ, ਉਨ੍ਹਾਂ ਸਾਰਿਆਂ ਦਾ ਪਹਿਲਾਂ ਕਹੇ ਗਏ ਦੋਸ਼ਾਂ ਵਿੱਚ ਅੰਤਰਭਾਵ ਹੋ ਜਾਂਦਾ ਹੈ। ਇਸ ਲਈ ਮੰਮਟ ਆਦਿ ਆਚਾਰੀਆਂ ਦਾ ਉਪਰੋਕਤ ਕਥਨ ਠੀਕ ਜਾਪਦਾ ਹੈ ਕਿ ਅਲੰਕਾਰਾਂ ਦੇ ਵੱਖਰੇ ਦੋਸ਼ਾ ਦੇ ਪ੍ਰਤਿਪਾਦਨ ਦੀ ਕੋਈ ਲੋੜ ਨਹੀਂ ਹੈ। ਕਿਸੇ-ਕਿਸੇ ਥਾਂ ਇੱਕ ਦੋਸ਼ ਦੇ ਹੋਣ ਦੀ ਬਜਾਏ ਹੋਰ ਦੋਸ਼ ਵੀ ਹੋ ਸਕਦੇ ਹਨ, ਉਨ੍ਹਾਂ ਦਾ ਇੱਥੇ ਅਲਗ-ਅਲਗ ਪ੍ਸੰਗ ਦੇ ਅਨੁਕੂਲ ਵਿਵਰਣ ਪ੍ਸਤੁਤ ਕਰਨਾ ਨਾ ਤਾਂ ਸੰਭਵ ਅਤੇ ਨਾ ਹੀ ਉਚਿਤ ਜਾਪਦਾ ਹੈ।

  1. ਸ਼ਰਮਾ, ਪ੍ਰੋ. ਸ਼ੁਕਦੇਵ. (ਭਾਰਤੀ ਕਾਵਿ ਸ਼ਾਸਤਰ). ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ.
  2. (ਓ) ਕਾਵਿਪ੍ਰਕਾਸ਼ ਮੰਮਟ (ਅ) ਸਾਹਿਤਦਰਪਣ. ਵਿਸ਼ਵਨਾਥ. {{cite book}}: line feed character in |title= at position 21 (help)