ਹੱਚ ਹੁਸੈਨ
ਹੈਟੀਸ "ਹੱਚ" ਹੁਸੈਨ[1] ਇੱਕ ਆਸਟਰੇਲੀਆਈ ਰਾਜਨੇਤਾ, ਨਾਰੀਵਾਦੀ, ਕਾਰਕੁਨ ਅਤੇ ਸਮਾਜ ਸੇਵਕ ਹੈ। ਉਸਨੇ ਅਸਟ੍ਰੇਲੀਅਨ ਲੇਬਰ ਪਾਰਟੀ (ਏ.ਐਲ. ਪੀ.) ਦੀ ਵਿਕਟੋਰੀਅਨ ਸ਼ਾਖਾ ਦੀ ਚੁਣੀ ਗਈ ਰਾਜ ਪ੍ਰਧਾਨ ਵਜੋਂ ਸਾਲ 2016 ਅਤੇ 2019 ਦਰਮਿਆਨ[2][3] ਕੰਮ ਕੀਤਾ। ਇਸ ਭੂਮਿਕਾ ਤਹਿਤ ਪਾਰਟੀ ਦੇ 125 ਸਾਲਾ ਇਤਿਹਾਸ ਵਿਚ ਉਹ ਪਹਿਲੀ ਰਾਸ਼ਟਰਪਤੀ ਬਣ ਗਈ, ਜੋ ਨਸਲੀ ਘੱਟਗਿਣਤੀ, ਮੁਸਲਮਾਨ ਪਿਛੋਕੜ ਅਤੇ ਐਲ.ਜੀ.ਬੀ.ਟੀ. ਭਾਈਚਾਰੇ ਵਿਚੋਂ ਸੀ।[4]
ਹੁਸੈਨ ਨੇ ਅਗਾਂਹਵਧੂ ਲੇਬਰ ਔਰਤਾਂ ਨੂੰ ਸੰਸਦ ਵਿਚ ਲਿਆਉਣ ਲਈ ਏਮਿਲੀ'ਜ ਲਿਸਟ ਆਸਟਰੇਲੀਆ[5] ਅਤੇ ਮਹਿਲਾ ਅਧਿਕਾਰ ਐਕਸ਼ਨ ਨੈਟਵਰਕ - ਆਸਟਰੇਲੀਆ (ਡਬਲਯੂ.ਆਰ.ਏ.ਐਨ.ਏ.) ਦੇ ਬਾਨੀ ਬੋਰਡ ਦੀ ਮੈਂਬਰ ਵਜੋਂ ਕੰਮ ਕੀਤਾ।[6] ਹੁਸੈਨ ਨੇ ਮੈਲਬੌਰਨ ਦੇ ਉੱਤਰੀ ਪ੍ਰਵਾਸੀ ਸਰੋਤ ਕੇਂਦਰ ਲਈ, ਅਤੇ ਸਿੱਖਿਆ ਅਤੇ ਔਰਤਾਂ ਦੇ ਮਾਮਲਿਆਂ ਸਬੰਧੀ ਮੰਤਰੀ ਦੇ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।[7]
2019 ਵਿੱਚ ਹੁਸੈਨ ਨੇ ਵਿਕਟੋਰੀਅਨ ਲੇਬਰ ਦੇ ਮੈਂਬਰਾਂ ਨੂੰ ਉਨ੍ਹਾਂ ਔਰਤਾਂ ਦਾ ਸਮਰਥਨ ਕਰਨ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਪਾਰਟੀ ਅੰਦਰ ਧੱਕੇਸ਼ਾਹੀ ਅਤੇ ਯੌਨ ਉਤਪੀੜਨ ਦੀਆਂ ਸ਼ਿਕਾਇਤਾਂ ਸ਼ੁਰੂ ਕੀਤੀਆਂ।[8]
ਨਿੱਜੀ ਜ਼ਿੰਦਗੀ
[ਸੋਧੋ]ਹੁਸੈਨ ਦਾ ਜਨਮ ਤੁਰਕੀ ਸਾਈਪ੍ਰੋਟ ਦੇ ਪਰਿਵਾਰ ਘਰ ਹੋਇਆ ਸੀ।[9] ਉਸ ਦਾ ਪਿਤਾ, ਨਿਆਜ਼ੀ ਇਕ ਸਿਖਿਅਤ ਮਕੈਨਿਕ ਸੀ ਜੋ ਸਾਈਪ੍ਰਸ ਟਕਰਾਅ ਵਧਣ 'ਤੇ 1970 ਵਿਚ ਸਾਈਪ੍ਰਸ ਤੋਂ ਆਸਟ੍ਰੇਲੀਆ ਭੱਜ ਗਿਆ ਸੀ। ਉਸ ਦੀ ਮਾਂ, ਨਾਹਿਦ, ਆਸਟਰੇਲੀਆ ਜਾਣ ਤੋਂ ਬਾਅਦ ਇੱਕ ਟੈਲੀਵੀਜ਼ਨ ਫੈਕਟਰੀ ਵਿੱਚ ਕੰਮ ਕਰਦੀ ਸੀ।[10]
ਹੁਸੈਨ ਆਪਣੇ ਆਪ ਨੂੰ ਇੱਕ "ਸਭਿਆਚਾਰਕ ਮੁਸਲਮਾਨ" ਮੰਨਦੀ ਹੈ।[11] ਉਹ ਇੱਕ ਮਾਂ ਅਤੇ ਲੈਸਬੀਅਨ ਹੈ।[12]
ਹਵਾਲੇ
[ਸੋਧੋ]
- ↑ Living Spirit - Muslim Women's Project 2006: Appendices 5 - 15, Australian Human Rights Commission, 2006, retrieved 11 March 2021
- ↑ Lane, Sabra (2018), People have lost faith in the Liberal party: Hutch Hussein, Australian Broadcasting Corporation, retrieved 11 March 2021
- ↑ Victorian Labor elects new party president, The Age, 2019, retrieved 11 March 2021
- ↑ Hutch Hussein: President of Victorian ALP, Joy.org, 2017, retrieved 11 March 2021
- ↑ Zwartz, Barney (2006), So who really does run Islam?, The Age, retrieved 11 March 2021
- ↑ Hutch Hussein, Communities in Control, retrieved 11 March 2021
- ↑ Living Spirit - Muslim Women's Project 2006: Appendices 5 - 15, Australian Human Rights Commission, 2006, retrieved 11 March 2021
- ↑ Ilanbey, Sumeyya (2019), Labor state president urges members to 'speak up' about harassment, The Age, retrieved 11 March 2021
- ↑ Zwartz, Barney (2006), So who really does run Islam?, The Age, retrieved 11 March 2021
- ↑ Wear, Andrew (2020), Solved: How other countries cracked the world's biggest problems (and we can too), Simon & Schuster