ਹਲੀਮਾ ਖ਼ਾਤੂਨ
ਹਲੀਮਾ ਹਾਤੂਨ | |
---|---|
ਜਨਮ | ਅਗਿਆਤ |
ਮੌਤ | ਅਗਿਆਤ |
ਦਫ਼ਨ | |
ਜੀਵਨ-ਸਾਥੀ | ਅਰਤੂਗਰੁਲ |
ਹਲੀਮਾ ਹਾਤੂਨ (lang-ota|حلیمه خاتون), ਕੁਝ ਓਟੋਮਨ ਲੋਕ ਕਥਾਵਾਂ ਅਨੁਸਾਰ, ਅਰਤੂਰੂਲ (13ਵੀਂ ਸਦੀ) ਦੀ ਪਤਨੀ ਅਤੇ ਸੰਭਾਵਤ ਤੌਰ 'ਤੇ ਓਸਮਾਨ ਪਹਿਲੇ ਦੀ ਮਾਂ ਸੀ।
ਜੀਵਨ
[ਸੋਧੋ]ਉਸ ਦੇ ਮੂਲ ਬਾਰੇ ਕੋਈ ਪੱਕੇ ਪ੍ਰਮਾਣ ਨਹੀਂ ਮਿਲਦੇ ਹਨ; ਬਾਅਦ ਦੀਆਂ ਦੰਤਕਥਾਵਾਂ ਵਿੱਚ ਉਸ ਨੂੰ "ਹਾਇਮਾ ਅਨਾ" ਅਤੇ "ਖਾਇਮਾਹ" ਕਿਹਾ ਜਾਂਦਾ ਹੈ,[2] ਅਤੇ ਕਿਸੇ ਇਤਿਹਾਸਕ ਓਟੋਮਨੀ ਟੈਕਸਟ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਹਾਇਮਾ ਅਨਾ ਅਰਤੂਗਰੂਲ ਦੀ ਮਾਂ ਦਾ ਰਵਾਇਤੀ ਨਾਮ ਵੀ ਹੈ।[3]
ਹਾਲ ਹੀ ਵਿੱਚ ਕਥਾਵਾਂ ਨੇ ਉਸ ਨੂੰ ਓਸਮਾਨ ਪਹਿਲੇ ਦੀ ਮਾਂ ਦੱਸਿਆ; ਹਾਲਾਂਕਿ, ਦੂਸਰੇ ਓਟੋਮਨ ਵਿਦਵਾਨਾਂ ਵਿੱਚੋਂ ਇਤਿਹਾਸਕਾਰ ਹੀਥ ਡਬਲਿਊ. ਲੋਰੀ ਦੱਸਦਾ ਹੈ ਕਿ ਓਸਮਾਨ ਪਹਿਲੇ ਦੀ ਮਾਂ ਦਾ ਕੁਝ ਗਿਆਤ ਨਹੀਂ ਹੈ।[4] ਹਲੀਮਾ ਹਾਤੂਨ ਦੀ ਕ਼ਬਰ ਵਾਲੀ ਥਾਂ, ਜੋ ਕਿ 19ਵੀਂ ਸਦੀ ਅੰਤ ਵਿੱਚ ਸੁਲਤਾਨ ਅਬਦੁਲ ਹਾਮਿਦ II ਦੁਆਰਾ ਬਣਵਾਈ ਗਈ ਸੀ, ਸੋਗਾਟ, ਅੱਜ-ਕਲ੍ਹ ਤੁਰਕੀ, ਵਿਖੇ ਅਰਤੂਗਰੁਲ ਗਾਜ਼ੀ ਦੀ ਕਬਰ ਵਾਲੇ ਬਾਗ਼ ਵਿੱਚ ਸਥਿਤ ਹੈ।[5] ਇਤਿਹਾਸਕਾਰ ਸੇਮਲ ਕਾਫਦਾਰ ਅਨੁਸਾਰ, 19ਵੀਂ ਸਦੀ ਵਿੱਚ ਸੁਲਤਾਨ ਦੁਆਰਾ ਇਸ ਕਬਰ ਨੂੰ "ਮੁੜ ਸੁਧਾਰ" ਅਤੇ "ਮੁੜ ਉਸਾਰੀ" ਕਰਵਾਈ ਗਈ,ਜਿਸ ਦਾ ਨਾਮ ਬਾਅਦ ਵਿੱਚ ਜੋੜਿਆ ਗਿਆ ਸੀ, ਜੋ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸੀ।[5] ਇਸ ਤੋਂ ਇਲਾਵਾ, ਲੇਖਕ ਤੁਰਗੁਤ ਗੇਲਰ ਅਨੁਸਾਰ, "ਹਾਇਮਾ ਅਨਾ", ਜਿਸ ਨੂੰ ਡੋਮੇਨਿਕ ਵਿੱਚ ਦਫਨਾਇਆ ਗਿਆ ਸੀ, ਸੰਭਾਵਤ ਤੌਰ ਤੇ' ਅਰਤੂਗਰੂਲ ਦੀ ਪਤਨੀ ਸੀ।[2]
ਗੇਵਾਸ ਵਿੱਚ ਹਾਲੀਮਾ ਹਾਤੂਨ ਦੀ ਕਬਰ
[ਸੋਧੋ]1358 ਵਿੱਚ ਗੇਵਾਸ ਵਿਖੇ ਹਲੀਮਾ ਹਾਤੂਨ ਲਈ ਇੱਕ ਕਬਰ ਬਣਵਾਈ ਗਈ ਸੀ।[6] ਕਿਹਾ ਜਾਂਦਾ ਹੈ ਕਿ ਇਹ ਹਲੀਮਾ ਸੇਲਜੁਕ ਸ਼ਾਸਕ, ਮੇਲਿਕ ਇਜ਼ੇਦਦੀਨ ਦੀ ਧੀ ਅਤੇ ਸ਼ਾਇਦ ਕਾਰਾਕੋਯੂਨਲੂ ਵੰਸ਼ ਦੀ ਇੱਕ ਮੈਂਬਰ ਸੀ।[7][8][9][10]
ਪ੍ਰਸਿੱਧੀ
[ਸੋਧੋ]ਇਸਰਾ ਬਿਲਜਿਕ ਤੁਰਕੀ ਟੀ.ਵੀ. ਸੀਰੀਜ਼ ਦਿਰੀਲੀਸ: ਅਰਤੂਗਰੂਲ ਵਿੱਚ ਹਾਲੀਮਾ ਹਾਤੂਨ ਦੇ ਰੂਪ ਵਿੱਚ ਦਿਖਾਈ ਦਿੱਤੀ।[11] ਇਸ ਕਹਾਣੀ ਵਿੱਚ, ਉਹ ਇੱਕ ਸੇਲਜੁਕ ਸ਼ਹਿਜ਼ਾਦੀ ਹੈ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Osmangazi ilkler ve Karacahisar. Eskisehir: Odunpazari Belediyesi. 2010. p. 45. ISBN 9789756881118. Retrieved 13 February 2019.
- ↑ 2.0 2.1 Güler, Turgut. Mahzun Hududlar Çağlayan Sular (in ਤੁਰਕੀ). Ötüken Neşriyat A.Ş. ISBN 978-605-155-702-1. Retrieved 12 March 2020.
In the tomb's garden, there is a grave belonging to Ertuğrul's wife, Halime Hâtûn. However, here there must be some information mistakes. The name of the esteemed woman who was the wife of Ertuğrul Gâzi and mother of Osman Gâzi is "Hayme Ana", and her grave is in the Çarşamba village of Kütahya's Domaniç district. Sultan Abdülhamid II, who had the Ertuğrul Gâzi Tomb repaired, also had the Hayme Ana Tomb as good as rebuilt in the same years. Therefore, the grave in Söğüt said to be of Halime Hâtûn, must belong to another deceased.
- ↑ Deringil, Selim (2004). The Well-protected Domains: Ideology and the Legitimation of Power in the Ottoman Empire 1876-1909 (in ਅੰਗਰੇਜ਼ੀ). Bloomsbury Academic. pp. 32. ISBN 978-1-86064-472-6. Retrieved 12 March 2020.
- ↑ Lowry, Heath W. (1 February 2012). "Nature of the Early Ottoman State, The". SUNY Press. p. 153. Retrieved 26 December 2017.
- ↑ 5.0 5.1 Kafadar, Cemal (1995). Between Two Worlds: The Construction of the Ottoman State (in ਅੰਗਰੇਜ਼ੀ). University of California Press. p. 185. ISBN 978-0-520-91805-4. Retrieved 12 March 2020.
- ↑ The Cambridge History of Turkey. Cambridge University Press. 2008. pp. 307. ISBN 9780521620963. Retrieved 12 March 2020.
- ↑ Eastern Turkey. ISBN 9781841623399. Retrieved 12 March 2020.[permanent dead link]
- ↑ "Controversial new building slammed as 'visual pollution' at 700-year-old Seljuk tomb". Hürriyet Daily News. Retrieved 12 March 2020.
- ↑ A traveller in Turkey. 1985. pp. 73. ISBN 9780710202819. Retrieved 12 March 2020.
- ↑ Aslanapa, Oktay (1971). Turkish Art And Architecture. pp. 171-172. ISBN 9780571087815. Retrieved 13 March 2020.
- ↑ "Esra Bilgiç kaç yaşında ve nereli? Ramo dizisinde Sibel karakterini canlandıran Esra Bilgiç kimdir?". Sabah (in ਤੁਰਕੀ). Retrieved 3 February 2020.